Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ.................- ਇਕ ਵਿਗਿਆਨੀ ਤੱਥ - ਅਮਨਦੀਪ ਸਿੰਘ ਸਿੱਧੂ.

ਕੁਲਦੀਪ ਮਾਣਕ ਦਾ ਗਾਇਆ ਅਤੇ ਗੁਰਮੁਖ ਸਿੰਘ ਗਿੱਲ(ਜਬੋ ਮਾਜਰੇ ਵਾਲਾ) ਦੇ ਕਲਮਬੱਧ ਕੀਤੇ ਹੋਏ ਇਸ ਗੀਤ ਦਾ ਮੁਖੜਾ ਕਿਰਸਾਨੀ ਲੋਕ ਤੱਤ ਜਾਂ ਕਿਰਸਾਨੀ ਗਿਆਨ ਦਾ ਪ੍ਰਤੀਕ ਹੈ। ਅਜਿਹਾ ਗਿਆਨ ਸਦੀਆਂ ਤੋਂ ਧਰਤੀ ਅਤੇ ਹਰਿਆਵਲ ਦੇ ਆਪਸੀ ਸੰਬੰਧਾਂ ਨੂੰ ਨੇੜੇ ਤੋਂ ਵਾਚਣ ਤੋਂ ਬਾਅਦ ਹੀ ਪੈਦਾ ਹੁੰਦਾ ਹੈ। ਅੰਬ ਦਾ ਬੂਟਾ ਕਿਉਂ ਮਸਤ ਹੈ ਕੇਲਿਆਂ ਦੇ ਬੂਟਿਆਂ ਕੋਲ? ਇਸ ਤੱਥ ਦੀ ਸਮਝ ਮੈਨੂੰ ਆਸਟ੍ਰੇਲੀਆ ਵਿਚ ਆ ਕੇ ਕਈ ਸਾਲਾਂ ਬਾਅਦ ਆਈ। 

2015-11-08

ਪੂਰੀ ਰਚਨਾ ਪੜ੍ਹੋ ਜੀ  

 
ਮਖਸੂਸਪੁਰ ਨੂੰ ਫਖਰ ਹੈ ਆਪਣੇ ਦੇਬੀ ਉਤੇ - ਐਸ ਅਸ਼ੋਕ ਭੌਰਾ.
ਲੱਕੜੀਆਂ ਤਾਂ ਚਲੋ ਘੁਣ ਖਾ ਹੀ ਲੈਂਦਾ ਹੈ, ਪਰ ਕਈ ਪੱਥਰ ਵੀ ਪੋਲੇ ਤੇ ਵਿਚੋਂ ਖੋਖਲੇ ਹੁੰਦੇ ਹਨ। ਇਸ ਲਈ ਕਹਿ ਸਕਦੇ ਹਾਂ ਕਿ ਜੇ ਕਿਤੇ ਹੜ੍ਹ ਆਏ ਹੁੰਦੇ ਹਨ ਤੇ ਕਿਤੇ ਸੋਕਾ; ਕਿਤੇ ਬਰਫ਼ ਪੈ ਰਹੀ ਹੁੰਦੀ ਹੈ ਤੇ ਕਿਤੇ ਗਰਮੀ ਨਾਲ ਮੌਤਾਂ ਹੋ ਰਹੀਆਂ ਹੁੰਦੀਆਂ ਹਨ; ਤੇ ਅੱਖੀਂ ਦੇਖਣ ਦੀਆਂ ਗੱਲਾਂ ਨੇ ਕਿ ਕਈ ਮਾਂ-ਬਾਪ ਸੋਚਦੇ ਨੇ, ਹੁਣ ਅਗਲੇ ਜੀਅ ਦਾ ਕੀ ਨਾਂ ਰੱਖੀਏ, ਤੇ ਕਈ ਔਰਤਾਂ ਕੁੱਖ ਤੇ ਹੱਥ ਮਾਰ ਕੇ ਕਹਿ ਰਹੀਆਂ ਹੁੰਦੀਆਂ ਹਨ, ਬਣਾ ਦੇ ਮਾਂਲਾ ਦੇ ਭਾਗ ਇਹਨੂੰ ਵੀ।
2015-09-22

ਪੂਰੀ ਰਚਨਾ ਪੜ੍ਹੋ ਜੀ  

 
ਸੰਤਾਂ ਦਾ ਜਲ ਪ੍ਰਵਾਹ ਕਿਉਂ? - ਮਝੈਲ ਸਿੰਘ ਸਰਾਂ.

ਪਹਿਲੀ ਜਨਵਰੀ ਨੂੰ ਜਿਥੇ ਸਮੁੱਚਾ ਸੰਸਾਰ ਨਵੇਂ ਸਾਲ ਦੇ ਜਸ਼ਨ ਮਨਾ ਰਿਹਾ ਸੀ, ਉਥੇ ਸਿੱਖ ਜਗਤ ਵਿਚ ਸੋਗੀ ਖ਼ਬਰ ਆ ਗਈ ਕਿ ਹੰਸਾਲੀ ਵਾਲੇ ਸੰਤ ਅਜੀਤ ਸਿੰਘ ਪ੍ਰਲੋਕ ਸਿਧਾਰ ਗਏ ਹਨ। ਇਹ ਖ਼ਬਰ ਪੰਜਾਬੀ ਚੈਨਲਾਂ ‘ਤੇ ਸੰਤਾਂ ਦੇ ਮ੍ਰਿਤਕ ਸਰੀਰ ਨੂੰ ਦਿਖਾ ਕੇ ਨਸ਼ਰ ਕੀਤੀ ਜਾਂਦੀ ਰਹੀ, ਜਦ ਤੱਕ ਸਤਲੁਜ ਦਰਿਆ ਵਿਚ ਜਲ ਪ੍ਰਵਾਹ ਨਾ ਕੀਤਾ ਗਿਆ।

2015-05-15

ਪੂਰੀ ਰਚਨਾ ਪੜ੍ਹੋ ਜੀ  

 
ਇਉਂ ਸ਼ਾਇਦ ਹੀ ਕੋਈ ਲੇਖਕ ਬਣਿਆ ਹੋਵੇ - ਐਸ ਅਸ਼ੋਕ ਭੌਰਾ.

ਰੱਬ ਨੇ ਸ਼ਾਇਦ ਕੁਝ ਲੋਕਾਂ ਦੇ ਨੈਣ ਨਕਸ਼ ਬਣਾਉਣ ਲੱਗਿਆਂ ਧੱਕੇਸ਼ਾਹੀ ਵੀ ਕੀਤੀ ਹੈ, ਇਸੇ ਕਰ ਕੇ ਕਈਆਂ ਨੇ ਸਾਰੀ ਉਮਰ ਸ਼ੀਸ਼ੇ ਵੱਲ ਮੂੰਹ ਹੀ ਨਹੀਂ ਕੀਤਾ। ਇਹ ਮਿਹਣਾ ਵੀ ਇਨ੍ਹਾਂ ਦਾ ਹੀ ਲੱਗਦੈ ਕਿ ‘ਕਾਲੇ ਕੀਤੇ ਜਹਾਨ ‘ਤੇ ਕਿਉਂ ਪੈਦਾ ਰੱਬਾ, ਸਾਨੂੰ ਨ੍ਹੀਂ ਸੋਹਣੇ ਪਸੰਦ ਕਰਦੇ’। ਚਲੋ, ਉਹਦੀਆਂ ਧੱਕੇਸ਼ਾਹੀਆਂ ਤਾਂ ਫਿਰ ਵੀ ਝੱਲੀਆਂ ਜਾਂਦੀਆਂ ਨੇ, ਬੰਦੇ ਤਾਂ ਜ਼ਖਮ ਭਰਨ ਹੀ ਨਹੀਂ ਦਿੰਦੇ

2015-05-16

ਪੂਰੀ ਰਚਨਾ ਪੜ੍ਹੋ ਜੀ  

 
ਸੰਗੀਤ ਸਮਰਾਟ ਚਰਨਜੀਤ ਆਹੂਜਾ ਦੀਆਂ ਗੱਲਾਂ - ਐਸ ਅਸ਼ੋਕ ਭੌਰਾ.

ਪੈਸੇ ਵਾਲਿਆਂ ਦੇ ਯਾਰ ਆਮ ਤੌਰ ‘ਤੇ ਪੈਸੇ ਵਾਲੇ ਹੀ ਹੁੰਦੇ ਨੇ, ਜਾਂ ਉਹ ਜਿਨ੍ਹਾਂ ਨਾਲ ਰਹਿ ਕੇ ਪੈਸਾ ਹੋਰ ਕਮਾਇਆ ਜਾ ਸਕਦਾ ਹੈ, ਪਰ ਜਿਨ੍ਹਾਂ ਪੈਸੇ ਵਾਲਿਆਂ ਨੇ ਕਲਾ ਤੇ ਕ੍ਰਿਤ ਨਾਲ ਪਿਆਰ ਤੇ ਕਲਾਕਾਰ ਨੂੰ ਹੱਲਾਸ਼ੇਰੀ ਦਿੱਤੀ ਹੈ, ਉਨ੍ਹਾਂ ਦੀ ਹਾਲਤ ਇਹੀ ਬਣਦੀ ਹੈ ਜਿਵੇਂ ਨੱਚ ਕੋਈ ਹੇਠਾਂ ਰਿਹਾ ਹੋਵੇ, ਤੇ ਢੋਲ ਚੁਬਾਰੇ ‘ਤੇ ਵੱਜਣ ਲੱਗ ਪਵੇ।

2015-05-13

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)