Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਪੁੱਲ਼ ਕੰਜਰੀ - ਜਤਿੰਦਰ ਸਿੰਘ ਔਲ਼ਖ.

ਪੁੱਲ਼ ਕੰਜਰੀ ਇਕ ਇਤਿਹਾਸਿਕ ਕਸਬਾ ਹੈ ਇਕ ਸ਼ੜਕ ਅੰਮ੍ਰਿਤਸਰ ਤੋਂ ਪੁੱਲ਼ ਕੰਜਰੀ ਅਤੇ ਠੱਟਾ, ਭਸੀਣ (ਹੁਣ ਪਾਕਿਸਤਾਨ) ਤੋਂ ਹੁੰਦੀ ਸਿੱਧੀ ਲਾਹੌਰ ਪਹੁੰਚਦੀ ਸੀ। ਦੂਜੀ ਕਾਹਨੂੰਵਾਨ, ਗੁਰਦਾਸਪੁਰ ਤੋਂ ਨਿਕਲ਼ ਅਜਨਾਲ਼ਾ, ਟਪਿਆਲ਼ਾ, ਉਡਰ ਤੋਂ ਹੁੰਦੀ ਸਿੱਧੀ ਪੁੱਲ਼ ਕੰਜਰੀ ਪਹੁੰਚਦੀ ਅਤੇ ਚੌਰਸਤਾ ਬਣਾਉਦੀ ਹੋਈ ਰਾਜਾਤਾਲ ਕੋਲ਼ ਸ਼ੇਰਸ਼ਾਹ ਸੂਰੀ ਮਾਰਗ \'ਤੇ ਚੜ੍ਹ ਜਾਂਦੀ। ਪਰ ਇਹਨਾਂ ਸੜਕਾਂ ਦੀ ਹੋਂਦ ਹੁਣ ਮਿਟ ਚੁੱਕੀ ਹੈ।ਮਹਾਰਾਜਾ ਰਣਜੀਤ ਸਿੰਘ ਜਦੋਂ ਲਹੌਰ ਤੋਂ ਅੰਮ੍ਰਿਤਸਰ ਜਾਇਆ ਕਰਦਾ ਸੀ ਤਾਂ ਇਸ ਜਗ੍ਹਾ ਵਿਸ਼ਰਾਮ ਲਈ ਰੁਕਿਆ ਕਰਦਾ ਸੀ।ਇਥੋਂ ਇਕ ਛੋਟੀ ਨਹਿਰ ਸੀ ਜੋ ਲਹੌਰ ਦੇ ਸ਼ਾਲਾਮਾਰ ਬਾਗ ਦੀ ਸਿੰਚਾਈ ਲਈ ਵਰਤੀ ਜਾਂਦੀ ਸੀ

2013-02-07

ਪੂਰੀ ਰਚਨਾ ਪੜ੍ਹੋ ਜੀ  

 
ਔਰਤ ਮਰਦ ਸਬੰਧਾਂ ਦੇ ਬਦਲਦੇ ਸੰਦਰਭ - ਜਤਿੰਦਰ ਸਿੰਘ ਔਲ਼ਖ.

ਔਰਤ ਸ਼ਬਦ ਸਾਹਮਣੇ ਆਉਂਦਿਆਂ ਹੀ ਔਰਤ ਦੇ ਅਨੇਕ ਰੂਪ ਸਾਹਮਣੇ ਆ ਜਾਂਦੇ ਹਨ, ਜੋ ਆਕ੍ਰਿਤੀ ਸਾਹਮਣੇ ਉਘੜਦੀ ਹੈ ਉਹ ਰਿਸ਼ਤਿਆਂ ਦੇ ਭਰਵੇਂ ਜਲੌਅ ਜੱਗ ਜਾਹਿਰ ਕਰਦੀ ਹੈ। ਮਾਂ, ਭੈਣ, ਪਤਨੀ, ਧੀ, ਤੋਂ ਇਲਾਵਾ ਹੋਰ ਬਹੁਤ ਸਾਰੇ ਰਿਸ਼ਤੇ ਔਰਤ ਦੇ ਰੂਪ ਵਿਚ ਸਕਾਰ ਹੁੰਦੇ ਹਨ।ਜੰਗਲਾਂ ਵਿਚ ਰਹਿਣ ਵਾਲ਼ੇ ਆਦਿ ਮਾਨਵ ਦੀ ਜੀਵਤ ਰਹਿਣ ਦੀ ਲਲਕ ਨੇ ਇਸਨੂੰ

2012-09-07

ਪੂਰੀ ਰਚਨਾ ਪੜ੍ਹੋ ਜੀ  

 
ਭੂਤਾਂ-ਪ੍ਰੇਤਾਂ ਤੋਂ ਖਤਰਨਾਕ ਇਹਨਾਂ ਦਾ ਡਰ - ਜਤਿੰਦਰ ਸਿੰਘ ਔਲ਼ਖ.

ਭੂਤਾਂ-ਪ੍ਰੇਤਾਂ ਦਾ ਨਾਂਅ ਸੁਣਦਿਆਂ ਹੀ ਮਨ ਦਹਿਸ਼ਤ ਨਾਲ ਭਰ ਜਾਂਦਾ ਹੈ। ਸਰੀਰ ਵਿਚ ਇਕ ਡਰ ਦੀ ਕੰਬਣੀ ਦੌੜ ਜਾਂਦੀ ਹੈ। ਹਨੇਰੀ ਰਾਤ ਵਿਚ ਤੁਸੀਂ ਸੁੰਨਸਾਨ ਸੜਕ ਤੇ ਜਾ ਰਹੇ ਹੋ। ਤੁਹਾਡੇ ਮਨ ਵਿਚ ਭੂਤ-ਪ੍ਰੇਤ ਦਾ ਖਿਆਲ ਆ ਜਾਂਦਾ ਹੈ। ਜਰਾ ਸੋਚੋ ਕੀ ਹਾਲਤ ਹੋਵੇਗੀ। ਤੁਸੀਂ ਰੱਬ-ਰੱਬ ਕਰਦੇ ਹੋਏ ਇਕ ਦਮ ਪਿੱਛੇ ਵੱਲ ਵੇਖੋਗੇ ਕਿ ਕੋਈ ਪਿੱਛਾ ਤੇ ਨਹੀਂ ਕਰ ਰਿਹਾ।

2012-07-06

ਪੂਰੀ ਰਚਨਾ ਪੜ੍ਹੋ ਜੀ  

 
ਹੁਣ ਤੇ ਪਾਪਾ ਜੀ ਪਾਪਾ ਜੀ ਹੁੰਦੀ ਆ - ਜਤਿੰਦਰ ਸਿੰਘ ਔਲ਼ਖ.

ਅਨੋਖ ਸਿੰਘ ਨੇ ਸਾਰੀ ਉਮਰ ਵਾਹੀ-ਜੋਤੀ ਦੇ ਸਿਰੋਂ ਕਮਾਈ ਕੀਤੀ ਸੀ। ਬਾਂਹ ਖੜੀ ਕਰਕੇ ਕਹਿ ਸਕਦਾ ਸੀ ਕਿ ਉਸਨੇ ਪਿਤਾ-ਪੁਰਖੀ ਭੋਂਂਿੲ \'ਚ ਵਾਧਾ ਕੀਤਾ ਸੀ , ਕਈ ਮਰਲਾ ਗਵਾਇਆ ਨਹੀ ਸੀ। ਉਹ ਮੋਹਤਬਰ ਬਣਕੇ ਸੱਥ \'ਚ ਬੈਠਾ ਰਹਿੰਦਾ। ਖੂਹ \'ਤੇ ਫੇਰਾ ਮਾਰਦਾ।

2012-06-17

ਪੂਰੀ ਰਚਨਾ ਪੜ੍ਹੋ ਜੀ  

 
ਮਾਨਵ ਜਾਤੀ ਦਾ ਉਜਵਲ ਭਵਿੱਖ ਅਤੇ ਲਾਲਸਾਵਾਂ \'ਚ ਬਦਲੀਆਂ ਇਛਾਵਾਂ - ਜਤਿੰਦਰ ਸਿੰਘ ਔਲ਼ਖ.

ਕਿਆ ਮਾਗਉ, ਕਿਆ ਸੁਣੀ
ਮੈਂ ਦਰਸਨ ਭੂਖ ਪਿਆਸ ਜੀਉ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਸਤਰਾਂ ਵਿਚ ਆਪਣੀ ਭੁੱਖ ਅਤੇ ਪਿਆਸ ਦਾ ਜ਼ਿਕਰ ਕੀਤਾ ਹੈ। ਗੁਰੂ ਜੀ ਪ੍ਰਮਾਤਮਾ ਨੂੰ ਆਪਣੀ ਭੁੱਖ ਅਤੇ ਪਿਆਸ ਦਾ ਹਵਾਲਾ ਦੇ ਰਹੇ ਹਨ ਜੋ ਉਸਦੇ ਦਰਸ਼ਨਾਂ ਨਾਲ ਹੀ ਉਤਰਦੀ ਹੈ। ਇਸ ਭੁੱਖ ਅਤੇ ਪਿਆਸ ਦੀ ਤ੍ਰਿਪਤੀ ਪ੍ਰਭੂ ਦੇ ਦਰਸ਼ਨਾਂ ਨਾਲ ਹੀ ਸ਼ਾਂਤ ਹੁੰਦੀ ਹੈ।

2012-05-24

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)