Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਚੈਨ - ਬਲਜੀਤ ਪਾਲ ਸਿੰਘ ਝੰਡਾ ਕਲਾਂ.

ਦਿਲ ਦਾ ਚੈਨ ਗਵਾਇਆ ਏਦਾਂ
ਰੀਝਾਂ ਨੂੰ ਵਰਚਾਇਆ ਏਦਾਂ

ਹੱਕ ਸੱਚ ਦੀ ਗੱਲ ਜੇ ਕੀਤੀ
ਮੁਨਸਫ ਨੇ ਲਟਕਾਇਆ ਏਦਾਂ

2014-01-29

ਪੂਰੀ ਰਚਨਾ ਪੜ੍ਹੋ ਜੀ  

 
ਕੀ ਕਰੀਏ - ਜਸਵਿੰਦਰ ਸਿੰਘ ਰੂਪਾਲ.

ਜਫ਼ਾ ਦੀ ਗੱਲ ਕੀ ਕਰੀਏ,ਵਫ਼ਾ ਦੀ ਬਾਤ ਕੀ ਕਰੀਏ ?
ਮੁਹੱਬਤ ਵਿੱਚ ਕਿਸੇ ਕਾਫ਼ਿਰ ਅਦਾ ਦੀ ਬਾਤ ਕੀ ਕਰੀਏ ?
ਕਿਵੇਂ ਕੱਟਾਂਗੇ ਦਿਲ ਦੇ ਦਰਦ ਬਾਝੋਂ ਉਮਰ ਐ ਦਿਲਬਰ,
ਬੜਾ ਇਹ ਦਰਦ ਮਿੱਠਾ ਹੈ ਦਵਾ ਦੀ ਬਾਤ ਕੀ ਕਰੀਏ

2013-12-30

ਪੂਰੀ ਰਚਨਾ ਪੜ੍ਹੋ ਜੀ  

 
ਦੁਆ - ਨਰਿੰਦਰ ਬਾਈਆ ਅਰਸ਼ੀ.

ਯੇ ਕਿਸ ਕੀ ਦੁਆ ਕਾ ਅਸਰ ਹੋ ਗਿਆ
ਸ਼ੈਹਿਦ  ਸੇ  ਮੀਠਾ  ਜ਼ੈਹਿਰ  ਹੋ ਗਿਆ

ਦਰ ਸੇ  ਮੇਰੇ ਮੌਤ ਆ ਕਰ ਮੁੜੀ
ਖੁਦਾਅ ਮੇਰਾ ਹਾਂਮੀਂ ਜ਼ਾਹਿਰ ਹੋ ਗਿਆ

2013-12-21

ਪੂਰੀ ਰਚਨਾ ਪੜ੍ਹੋ ਜੀ  

 
ਗੁਆਚੇ ਨੇ - ਬਲਜੀਤ ਪਾਲ ਸਿੰਘ ਝੰਡਾ ਕਲਾਂ.

ਮੇਰੇ ਲਫਜ਼ਾਂ ਚੋਂ ਅੱਜ ਕੱਲ ਚੰਦ ਤਾਰੇ ਵੀ ਗੁਆਚੇ ਨੇ
ਕਿ ਫੁੱਲ ਕਲੀਆਂ ਹਰੇ ਪੱਤੇ ਨਜ਼ਾਰੇ ਵੀ ਗੁਆਚੇ ਨੇ

ਜਦੋਂ ਸੀ ਪਰਬਤਾਂ ਅੰਦਰ ਤਾਂ ਸੀ ਮੈਂ ਸ਼ੂਕਦਾ ਦਰਿਆ
ਥਲਾਂ ਵਿਚ ਵੇਖਿਆ ਆ ਕੇ ਕਿਨਾਰੇ ਵੀ ਗੁਆਚੇ ਨੇ

2013-11-24

ਪੂਰੀ ਰਚਨਾ ਪੜ੍ਹੋ ਜੀ  

 
ਮਾਰੂਥਲ - ਹਰਦਮ ਸਿੰਘ ਮਾਨ.

ਉਹਨਾਂ ਦਾ ਹਰ ਇਕ ਹੀ ਵਾਅਦਾ ਮੈਨੂੰ ਤਾਂ ਛਲ ਲਗਦਾ ਹੈ।
ਜਿਸਨੂੰ ਉਹ ਦਰਿਆ ਕਹਿੰਦੇ ਨੇ, ਉਹ ਮਾਰੂਥਲ ਲਗਦਾ ਹੈ।

ਧੁੱਪਾਂ, ਪੱਤਝੜ, ਝੱਖੜ-ਝੋਲੇ, ਨੰਗੇ ਪਿੰਡੇ ਸਹਿ ਸਹਿ ਕੇ
ਫਿਰ ਹੀ ਉਹ ਰੁੱਤ ਆਉਂਦੀ ਹੈ ਜਦ ਰੁੱਖਾਂ ਨੂੰ ਫਲ ਲਗਦਾ ਹੈ।

2013-09-19

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)