Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੈਂਬਰ ਸੂਚੀ - ਜਨਮੇਜਾ ਸਿੰਘ ਜੌਹਲ.

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੈਂਬਰ ਸੂਚੀ, ਸਾਂਭ ਕੇ ਰੱਖੋ, ਸਾਰੇ ਪੰਜਾਬੀ ਲੇਖਕਾਂ ਦੇ ਸਿਰਨਾਂਵੇ ਹਨ, ਦੇਰ- ਸਵੇਰ ਕੰਮ ਆਉਣਗੇ , ਹੇਠ ਲਿਖੇ ਲਿੰਕ ਤੋਂ ਉਤਾਰ ਲਵੋ ਜੀ 
www.kendri.cm.gs

2014-06-11

ਪੂਰੀ ਰਚਨਾ ਪੜ੍ਹੋ ਜੀ  

 
ਦੋ ਨਵੀਆਂ ਕਿਤਾਬਾਂ - ਜਨਮੇਜਾ ਸਿੰਘ ਜੌਹਲ.

ਅੱਜ ਦੋ ਨਵੀਆਂ ਕਿਤਾਬਾਂ ਅੱਪਲੋਡ ਕੀਤੀਆਂ ਹਨ। 

 

1. ਮੇਰਾ ਭਾਰਤ ਮਹਾਨ ( ਲੇਖ ਲੜੀ)

ਲੇਖਕ :  ਸਰਦਾਰਾ ਸਿੰਘ ਜੌਹਲ

 

2. ਗੁਰਮੋਹਣ ਦਾ ਗੁੱਲਦਸਤਾ (ਦੇਸੀ ਕਵਿਤਾਂਵਾਂ)

ਲੇਖਕ : ਗੁਰਮੋਹਨ ਸਿੰਘ ਝੰਡ

2013-09-08

ਪੂਰੀ ਰਚਨਾ ਪੜ੍ਹੋ ਜੀ  

 
ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ - ...

ਦਸੂਹਾ,  ਫਰਬਰੀ (ਏ.ਐਸ.ਮਠਾਰੂ ) ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵਲੋਂ ਪਰਵਾਸੀ ਲੇਖਕ ਅਵਤਾਰ ਸਿੰਘ ਆਦਮਪੁਰੀ ਦਾ ਸਨਮਾਨ ਲਈ ਲਿਟਲ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੇ ਸਹਿਯੋਗ ਨਾਲ ਸਕੂਲ ਵਿੱਚ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ । ਪ੍ਰਧਾਨਗੀ ਮੰਡਲ ਵਿੱਚ ਭੁਪਿੰਦਰ ਸਿੰਘ ਘੁੰਮਣ, ਸੱਚੀ ਗੱਲ ਦੇ ਸੰਪਾਦਕ ਸੰਜੀਵ ਮੋਹਨ ਡਾਬਰ , ਜਗਦੀਸ਼ ਸਿੰਘ ਸੋਈ , ਗੁਰਦੀਪ ਸਿੰਘ ਢੀਡਸਾ ਅਤੇ ਪ੍ਰਿੰਸੀਪਲ ਭਾਗ ਮੱਲ ਹਾਜਰ ਹੋਏ । ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਅਵਤਾਰ ਸਿੰਘ ਆਦਮਪੁਰੀ ਨੇ ਕਿਹਾ ਕਿ ਆਪਣੀ ਮਾਂ ਬੋਲੀ ਦੀ ਸਾਂਭ ਸੰਭਾਲ ਆਪਾਂ ਨੂੰ ਹੀ ਕਰਨੀ ਪੈਣੀ ਹੈ । ਮਾਂ ਬੋਲੀ ਦਾ ਸਤਿਕਾਰ ਕਿਤੇ ਵੀ ਅਤੇ ਕਦੇ ਵੀ ਘਟਣ ਨਹੀਂ ਦੇਣਾਂ ਚਾਹੀਦਾ । ਇਸ ਮੌਕੇ ਉਨ੍ਹਾਂ ਪਰਵਾਸੀ ਪੰਜਾਬੀ ਲੇਖਕਾਂ ਦੀ ਸੰਪਾਦਕ ਕੀਤੀ ਗਈ ਕਿਤਾਬ ਕਲਮੀ ਰਮਜ਼ਾਂ ਵੀ ਭੇਂਟ ਕੀਤੀ । ਆਦਮਪੁਰੀ ਨੇ ਇਸ ਸਮੇਂ ਆਪਣੀਆ ਰਚਨਾਵਾਂ \' ਤੇਰੇ ਉਪਕਾਰ \' ਸਤਿਗੁਰੂ ਨਾਨਕ ਤੇਰੀ ਬਾਣੀ, ਹੈਲੋ ਦੇਖੋ ਪੰਜਾਬ ਜਲ ਰਿਹਾ ਹੈ ਆਦਿ ਸਰੋਤਿਆਂ ਨੂੰ ਸੁਣਾਈਆਂ ।

2013-03-02

ਪੂਰੀ ਰਚਨਾ ਪੜ੍ਹੋ ਜੀ  

 
ਉਮੀਦ ਤੇ ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ - ...

ਲੁਧਿਆਣਾ 20 ਜਨਵਰੀ  ਪੰਜਾਬੀ ਗ਼ਜ਼ਲ ਮੰਚ (ਰਜਿ:) ਫਿਲੌਰ, ਪੰਜਾਬ  ਵੱਲੋਂ ਕਰਵਾਏ ਗਏ ਸਾਹਿਤਕ ਸਮਾਗਮ  ਵਿੱਚ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਭਾਸ਼ ਕਲਾਕਾਰ ਦੀ ਪੁਸਤਕ \'ਸਬਜ਼ ਰੁੱਤ\' ਲੋਕ ਅਰਪਣ ਕੀਤੀ ਗਈ। ਇਸ ਮੌਕੇ ਪੰਜਾਬੀ ਦੇ ਸ਼ਾਇਰ ਅਤੇ ਤ੍ਰੈਮਾਸਿਕ ਹੁਣ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਪੁਸਤਕ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੁਭਾਸ਼ ਕਲਾਕਾਰ ਦੀ ਸਮੁੱਚੀ ਸ਼ਾਇਰੀ ਇੱਕ ਉਮੀਦ ਦੀ ਸ਼ਾਇਰੀ ਹੈ ਜਿਹੜੀ ਪਿਆਰ-ਮੁਹੱਬਤ ਅਤੇ ਬਰਾਬਰੀ ਦੀ ਹੱਕ ਦੀ ਆਵਾਜ਼ ਬਣਦੀ ਹੈ। ਅਜਿਹੀ ਸ਼ਾਇਰੀ ਲੋਕਾਂ ਦੀ ਹੁੰਦੀ ਹੈ। ਜਿਸ ਵਿੱਚ ਆਵਾਮ ਦੇ ਦੁੱਖ ਦਰਦ ਨੂੰ ਸਮੋਇਆ ਹੁੰਦਾ ਹੈ।

2013-01-22

ਪੂਰੀ ਰਚਨਾ ਪੜ੍ਹੋ ਜੀ  

 
ਪੰਜਾਬੀ ਸਾਹਿਤ ਸਭਾ ਤਰਨ ਤਾਰਨ ਨੇ ਕਰਵਾਇਆ ਸਲਾਨਾ ਸਮਾਗਮ - ਨਵਦੀਪ ਸਿੰਘ ਬਦੇਸ਼ਾ.

ਤਰਨ ਤਾਰਨ ( ਨਵਦੀਪ ਸਿੰਘ ਬਦੇਸ਼ਾ) ਮਾਝੇ ਦੀ ਨਾਮਵਰ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਤਰਨ ਤਾਰਨ ਵੱਲੋਂ ਇਸ ਵਾਰ ਆਪਣਾ ਸਲਾਨਾ ਸਾਹਿਤਕ ਸਮਾਗਮ ਮਿਤੀ 16 ਦਸੰਬਰ 2012 ਨੂੰ ਸਥਾਨਕ ਕਲਿਆਣ ਹੋਮਿਓਪੈਥਿਕ ਹਸਪਤਾਲ ਦੇ ਮਲਟੀਪਰਪਜ਼ ਹਾਲ ਵਿੱਚ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਸ. ਰਘਬੀਰ ਸਿੰਘ ਤੀਰ, ਕੁਲਦੀਪ ਅਰਸ਼ੀ ਜੰਡਿਆਲਾ ਗੁਰੂ, ਧਰਵਿੰਦਰ ਔਲਖ ਚੌਗਾਵਾਂ, ਜਸਬੀਰ ਸਿੰਘ ਝਬਾਲ ਅਤੇ ਜਸਵਿੰਦਰ ਸਿੰਘ ਢਿੱਲੋਂ ਦੀ ਸਾਂਝੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਡਾ. ਪਵਿੱਤਰ ਸਿੰਘ ਐਂਮ ਡੀ ਕਲਿਆਣ ਹਸਪਤਾਲ, ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਭੁਪਿੰਦਰ ਸਿੰਘ ਮੱਟੂ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਸਤਨਾਮ ਸਿੰਘ ਛੀਨਾ, ਪੱਤਰਕਾਰ ਯੂਨੀਅਨ ਦੇ ਪ੍ਰਧਾਨ ਸ. ਜਸਮੇਲ ਸਿੰਘ ਚੀਦਾ, ਪ੍ਰਿੰਸੀਪਲ ਆਈ. ਟੀ. ਆਈ. ਸਰਹਾਲੀ ਸ. ਸਤਵੰਤ ਸਿੰਘ ਅਤੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ. ਬਿਕਰਮ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ

2013-01-06

ਪੂਰੀ ਰਚਨਾ ਪੜ੍ਹੋ ਜੀ  

 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)