Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਅਨੁਮਾਨ - ਨਰਿੰਦਰ ਬਾਈਆ ਅਰਸ਼ੀ.

ਅਨੁਮਾਨ ਜ਼ੁਲਮ ਦਾ ਜ਼ਾਲਮ ਕੀ ਜਾਣੇ ਤਖ਼ਤ ਤੇ ਬੈਠਾ
ਜ਼ੁਲਮ ਕਿਸ ਹੱਦ ਤੱਕ ਹੋਇਐ ਕਿਸੇ ਮਜ਼ਲੂੰਮ ਤੋਂ ਪੁੱਛੋ
                      
ਜ਼ਿੰਦਗੀ ਜੀ ਅਣਖ ਨਾਲ ਹੱਕ ਦੇ ਲਈ ਡੱਟ ਜਾ
ਬੁਜ਼ਦਿਲਾਂ ਦੀ ਜ਼ਿੰਦਗੀ ਤੋਂ ਮੌਤ ਅੱਛੀ ਅਰਸ਼ੀਆ

ਇਹ ਆਦਮੀਂ ਹੀ ਅਰਸ਼ੀਆ ਫਰਿਸ਼ਤਿਆਂ ਦਾ ਰੂਪ ਹੈ
ਕਰ ਸਕਣ ਨਾ ਜੋ ਫਰਿਸ਼ਤੇ ਕਰ ਵਿਖਾਉਂਦਾ ਆਦਮੀਂ
                  
ਤੂੰ ਨਹੀਂ ਤੇ ਫੇਰ ਕੀ ਬਾਕੀ ਤੇ ਸੁੱਖ ਹਾਸਿਲ ਹੀ ਨੇ
ਜਾਵਾਂਗਾ ਇਸ ਜੱਗ ਤੋਂ  ਕੱਫਣ ਗੁਲਾਬੀ ਅੋੜ ਕੇ
                  
ਖਵਰੇ ਸਾਡੀ ਬੇੜੀਆਂ ਵਿੱਚ ਕੌਂਣ ਵੱਟੇ ਪਾ ਗਿਆ
ਲੇਖ ਸਾਡੇ ਸਾਹਿਲਾਂ ਚੋਂ ਜਾ ਫਸੇ ਮੰਝਧਾਰ ਵਿੱਚ
                         
ਹਕੀਕਤ ਹੰਝੂ ਦੀ ਤਾਂ ਹੈ,ਬੂੰਦ ਇੱਕ ਜਲ ਜਾਂ ਪਾਣੀ ਦੀ
ਨਜ਼ਰ ਸ਼ਾਇਰ ਦੀ ਹੋਵੇ ਤਾਂ,ਸਿਰਫ ਮੋਤੀ ਹੀ ਦਿਸਦਾ ਏ
                    
ਕਿਸੇ ਮਾਸੂੰਮ ਨੂੰ ਦਰ ਤੋਂ, ਤੂੰ ਨਾ ਦੁਰਕਾਰਨਾ ਅਰਸ਼ੀ
ਕਿਸੇ ਦੀ ਆਹ ਜੀਵਨ ਵਿੱਚ,ਜਵਾਲਾ ਬਣ ਵੀ ਸਕਦੀ ਹੈ

2012-03-22
Comments
I read your post and wshied I\'d written it
 
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)