Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਜਨਤਾ ਵਿਚ ਅਵਾਰਾਂ ਕੁੱਤਿਆਂ ਦੀ ਦਹਿਸ਼ਤ ਖਤਮ ਹੋ ਸਕੇ। - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

ਕਾਦਰ ਦੀ ਕੁਦਰਤ ਦਾ ਕੋਈ ਸਾਨੀ ਨਹੀਂ।ਉਸ ਨੇ ਸੰਸਾਰ ਦੀ ਰਚਨਾ ਕਰਕੇ ਇਸ ਜਗਤ ਫੁੱਲਵਾੜੀ ਵਿਚ ਤਰ੍ਹਾਂ-ਤਰ੍ਹਾਂ ਦੇ ਰੰਗ ਭਰੇ ਹਨ। ਇਨ੍ਹਾਂ ਰੰਗਾਂ ਦੀ ਮਹਿਕ ਦਾ ਲੁਤਫ ਇਸ ਜਗਤ ਦਾ ਪ੍ਰਾਣੀ/ਜੀਵ ਆਪਣੇ-ਆਪਣੇ ਤਰੀਕੇ ਅਨੁਸਾਰ ਲੈ ਰਿਹਾ ਹੈ।ਕੁਦਰਤ ਨੇ ਆਪਣੇ ਨਿਯਮ ਨੂੰ ਵਿਉਂਤਬੰਦ ਕਰਨ ਲਈ ਅਤੇ ਸੰਸਾਰ ਜਗਤ ਦਾ ਸੰਤੁਲਨ ਰਂਖਣ ਲਈ ਜਿੱਥੇ ਸ਼ਾਕਾਹਾਰੀ ਪੈਦਾ ਕੀਤੇ ਉਤੇ ਮਾਸਾਹਾਰੀ ਵੀ ਪੈਦਾ ਕੀਤੇ।ਪ੍ਰਾਣੀ ਨੂੰ ਕਿਸੇ ਦੀ ਜਾਨ ਲੈਣ ਦਾ ਕੋਈ ਅਧਿਕਾਰ ਨਹੀ ਹੈ,ਪਰ ਆਪਣੀ ਜਾਨ ਬਚਾਉਣ ਦਾ ਹੱਕ ਤਾਂ ਸਂਭ ਨੂੰ ਹੈ।ਕੀ ਮਾਸਾਕਾਰੀ ਸਦਾ ਕਮਜੋਰ ਅਤੇ ਬੇਆਸਰੇ ਜੀਵਾਂ ਦਾ ਸ਼ਿਕਾਰ ਕਰਦੇ ਰਹਿਣਗੇ ਜਾਂ ਕਦੇ ਕਮਜੋਰ ਅਤੇ ਬੇਆਸਰਾ ਪ੍ਰਾਣੀ ਆਪਣੇ ਪ੍ਰਾਣਾਂ ਦਾ ਬਚਾ ਕਰ ਸਕੇਗਾ।ਇਸ ਤੇ ਵਰਤਮਾਨ ਸਮੇਂ ਅੰਦਰ ਵਿਚਾਰ ਦੀ ਜਰੂਰਤ ਹੈ।ਕਦੇ ਮਨੁੱਖ ਨੇ ਆਪਣੇ ਆਪ ਨੂੰ ਖੂੰਖਾਰ ਜਾਨਵਰਾਂ ਤੋਂ ਬਚਣ ਲਈ ਪੱਥਰ ਦਾ ਇਸਤੇਮਾਲ ਕੀਤਾ,ਕਦੇ ਲਾਠੀ ਦਾ ਅਤੇ ਕਦੇ ਰਾਈਫਲਾਂ ਅਤੇ ਕਦੇ ਤਰ੍ਹਾਂ-ਤਰ੍ਹਾਂ ਦੇ ਹੱਥਿਆਰ ਈਜ਼ਾਦ ਕਰਕੇ ਕੀਤਾ ਪਰ ਫਿਰ ਵੀ ਸਮੇਂ ਦੇ ਨਾਲ-ਨਾਲ ਕਮਜੋਰ ਅਤੇ ਬੇਆਸਰਾ ਜੀਵਾਂ ਦੀ ਤਰਾਸਦੀ ਰਹੀ ਹੈ ਕਿ ਉਹ ਇਨ੍ਹਾਂ ਬਹੁਬਲੀ ਆਦਮਖੋਰਾਂ ਚਾਹੇ ਉਹ ਖੂੰਖਾਰ ਜਾਨਵਰ ਹੋਣ ਚਾਹੇ ਮਨੁੱਖ ਉਹ ਉਸ ਦਾ ਸ਼ਿਕਾਰ ਹੋਣ ਤੋਂ ਨਾ ਬੱਚ ਸਕੇ।

                      ਕਾਦਰ ਦੀ ਕੁਦਰਤ ਦਾ ਨਿਯਮ ਵੇਖੋ ਕਿਧਰੇ ਪ੍ਰਾਣੀ ਜਾਨਾਂ ਬਚਾ ਰਹੇ ਹਨ ਕਿਧਰੇ ਜਾਨਾਂ ਲੈ ਰਹੇ ਹਨ।ਜਿਵੇਂ ਸੰਸਾਰ ਅੰਦਰ ਸਭ ਇਨਸਾਨ ਇਕੋ ਜਿਹੇ ਨਹੀਂ ਹੁੰਦੇ ਇਸੇ ਪਰਕਾਰ ਕੁੱਤੇ ਵੀ ਇਕ ਪਰਕਾਰ ਦੇ ਨਹੀਂ ਹੁੰਦੇ।ਗੱਲ ਕਰ ਰਹੇ ਹਾਂ ਕੁੱਤਿਆਂ ਦੀ। ਇਕ ਪਾਸੇ ਪਾਲਤੂ ਕੁੱਤੇ ਸਮਾਜੀ ਕਲਿਆਣ ਕਰਕੇ ਸਤਿਕਾਰੇ ਜਾ ਰਹੇ ਹਨ। ਸਿੱਖਿਆ ਪ੍ਰਾਪਤ ਕੁੱਤੇ ਜਿਹਨਾਂ ਵਿਚ ਐਲਸ਼ੇਸਨ ,ਬੇਲਜੀਅਮ,ਮਾਲਨਾਇਸ, ਲੈਬਰੇਡਾਰ, ਸੁਨਿਹਰੀ ਰਿਟਰੀਵਰਜ਼ ਹਨ ਬਹੁਤ ਹੈਰਾਨੀ ਜਨਕ ਨਤੀਜੇ ਦੇ ਰਹੇ ਹਨ।ਧਮਾਕਾਖੇਜ਼ ਸਮੱਗਰੀ ਨੂੰ ਲਂਭਣਾ,ਕਾਤਲਾਂ ਦੀ ਸ਼ਨਾਖਤ ,ਚੋਰ ਲੱਭਣੇ ਆਦਿਕ ਅਨੇਕਾਂ ਹੀ ਲਾਹੇਵੰਦ ਕੰਮ ਕਰ ਰਹੇ ਹਨ।ਦੇਸ਼ ਦੀ ਸੁਰੱਖਿਆ ਵਿਚ ਆਪਣਾ ਅਹਿਮ ਰੋਲ ਅਦਾ ਕਰ ਰਹੇ ਹਨ।ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਰੇ ਕੁੱਤੇ ਵਫਾਦਾਰ ਨਹੀਂ ਹਨ। ਕੁੱਤੇ ਸਾਰੇ ਹੀ ਵਫਾਦਾਰ ਹੁੰਦੇ ਹਨ। ਇਹ ਵੀ ਤਜਰਬੇ ਵਿਚ ਆਇਆ ਹੈ ਕਿ ਅਵਾਰਾ ਕੁੱਤੇ ਵੀ ਜੇ ਕਰ ਘਰਾਂ ਵਿਚ ਆ ਜਾਣ ਤਾਂ ਉਹ ਵੀ ਪਿਆਰ ਦੀ ਭਾਸ਼ਾ ਨੂੰ ਸਮਝਦੇ ਹਨ। ਜੇ ਕਰ ਉਹਨਾਂ ਨੂੰ ਪਿਆਰ ਨਾਲ ਪੁਚਕਾਰਿਆ ਜਾਵੇ ਤਾਂ ਉਹ ਵੀ ਪਿਆਰ ਦੀ ਭਾਵਨਾ ਸਮਝਕੇ ਪਿਆਰ ਦਾ ਪ੍ਰਗਟਾਵਾ ਕਰਦੇ ਹਨ।ਜੇ ਕਰ ਇਨ੍ਹਾਂ ਨੂੰ ਕੋਈ ਖਾਣ ਦੀ ਚੀਜ ਦੇਵੇਂ ਤਾਂ ਕੁੱਝ ਪਰਖ ਤੋਂ ਬਾਅਦ ਖਾ ਲੈਂਦੇ ਹਨ ਅਤੇ ਖਵਾਉਣ ਵਾਲੇ ਦਾ ਦਿਲੀ ਸਤਿਕਾਰ ਵੀ ਕਰਦੇ ਹਨ।ਉਸ ਨੂੰ ਆਪਣਾ ਹਮਦਰਦ ਵੀ ਸਮਝਦੇ ਹਨ। ਹਨੇਰੇ ਸਵੇਰੇ ਉਸ ਦੀ ਪਹਿਚਾਣ ਵੀ ਰੱਖਦੇ ਹਨ।ਕਈ ਵਾਰ ਪਿਆਰ ਦਾ ਸੁਨੇਹ ਕਰਦੇ ਹੋਏ ਉਸ ਵਿਅਕਤੀ ਦੀਆਂ ਲੱਤਾ ਬਾਹਾਂ ਨੂੰ ਚੰਬੜ ਜਾਂਦੇ ਹਨ।ਦੂਜੇ ਪਾਸੇ ਉਹ ਕੁੱਤੇ ਜਿਨ੍ਹਾਂ ਨੂੰ ਕੋਈ ਪਿਆਰਦਾ ਸਤਿਕਾਰਦਾ ਨਹੀਂ ਅਤੇ ਖਾਣ ਨੂੰ ਕੁਂਝ ਨਹੀਂ ਮਿਲਦਾ ਉਹ ਅਵਾਰਾ ਅਤੇ ਹਿੰਸਕ ਹੋ ਜਾਂਦੇ ਹਨ।ਇਨ੍ਹਾਂ ਉਪਰ ਕਿਸੇ ਦਾ ਕੰਟਰੋਲ ਨਾ ਹੋਣ ਕਾਰਨ ਆਪਣੇ ਪੇਟ ਦੀ ਭੁੱਖ ਮਿਟਾਉਣ ਲਈ ਜਾਨਵਰਾਂ ਅਤੇ ਇਨਸਾਨਾਂ ਦਾ ਸ਼ਿਕਾਰ ਕਰਦੇ ਹਨ ਅਤੇ ਨਫਰਤ ਦੇ ਪਾਤਰ ਬਣ ਕੇ ਅਵਾਰਾ ਕੁੱਤੇ ਅਖਵਾਉਣੇ ਹਨ।ਇਨ੍ਹਾਂ ਦੀ ਗਿਣਤੀ ਦਾ ਕੋਈ ਅੰਕੜਾ ਨਹੀ ਰਹਿੰਦਾ।ਗਰੀਬ ਕੋਲ ਆਪਣੇ ਪਰਵਾਰ ਦੇ ਖਾਣ ਲਈ ਲੋੜੀਂਦਾ ਅੰਨਾਜ ਨਹੀ ਹੁੰਦਾ।ਉਹ ਇਨ੍ਹਾਂ ਅਵਾਰਾਂ ਕੁੱਤਿਆਂ ਦੇ ਝੁੰਡਾਂ ਨੂੰ ਕਿੱਥੋ ਪਾਲਣ।

          ਸ਼ਹਿਰਾਂ ਅਤੇ ਪਿੰਡਾਂ ਵਿਚ ਅਵਾਰਾਂ ਕੁੱਤਿਆਂ ਦੀ ਦਹਿਸ਼ਤ ਹੈ।ਕਿਸੇ ਪਿੰਡ ਜਾਂ ਸ਼ਹਿਰ  ਦੀ ਕੋਈ ਗਲੀ ਬਜ਼ਾਰ ਐਸਾ ਨਹੀਂ ਹੈ ਜਿੱਥੇ ਅਵਾਰਾਂ ਕੁੱਤਿਆਂ ਦੀ ਮੌਜੂਦਗੀ ਨਾ ਹੋਵੇ।ਜਿਸ ਕਾਰਨ ਸਭ ਤੋਂ ਵੱਧ ਸ਼ਿਕਾਰ ਆਮ ਗ਼ਰੀਬ ਵਿਅਕਤੀ ਹੋ ਰਿਹਾ ਹੈ।ਅਵਾਰਾਂ ਕੁੱਤਿਆਂ ਵੱਲੋਂ ਬੀਤੇ ਸਮੇਂ ਵਿਚ ਕੀਤੇ ਮਨੁੱਖੀ ਘਾਣ ਦੀਆਂ ਅਖਬਾਰਾਂ ਅਨੁਸਾਰ ਚੰਦ ਟੂਕਾਂ ਦਾ ਵੇਰਵਾ:-

1)       ਨੇੜੇ ਮਹਿਤਪੁਰ ਪਿੰਡ ਬਲੰਦਾ ਵਿਚ ਇਕ 9 ਸਾਲਾਂ ਲੜਕੀ  ਮਨਜੀਤ ਕੌਰ ਏਕਮ ਸਕੂਲ ਵਿਚ ਤੀਸਰੀ ਜਮਾਤ ਵਿਚ  ਪੜ੍ਹਦੀ ਸੀ ਜੋ ਘਰੋ ਕਾਪੀ ਲੈ ਗਈ ਸੀ ।ਲੜਕੀ ਨੂੰ ਰਸਤੇ ਵਿਚ ਅਵਾਰਾ ਕੁੱਤਿਆ ਨੇ ਨੋਚ ਨੋਚ ਕੇ ਖਾ ਲਿਆ।

2)       ਗੁੜਗਾਓ ਵਿਚ ਇਕ ਬਿਹਾਰ ਵਾਸੀ ਰਾਮ ਪ੍ਰਕਾਸ਼ ਦੇ ਢਾਈ ਸਾਲਾਂ  ਪੁੱਤਰ ਨੂੰ ਅਵਾਰਾ ਕੁੱਤੇ ਨੋਚ ਨੋਚ ਕੇ ਖਾ ਗਏ।

3)       ਅੰਮ੍ਰਿਤਸਰ ਦੇ ਜਿਲੇ ਵਿਚ ਇਕ ਬੱਸ ਕੰਡੈਕਟਰ ਨੂੰ ਅਵਾਰਾ ਕੁੱਤੇ ਖਾ ਗਏ।

4)       ਫਤਹਿਗੜ੍ਹ ਸਾਹਿਬ ਵਿਖੇ ਇਕ 17 ਸਾਲ ਦੇ ਪ੍ਰਿੰਸ ਬਿਹਾਰੀ ਨੋਜਵਾਨ ਨੂੰ ਅਵਾਰਾ ਕੁੱਤੇ ਖਾ ਗਏ।

5)       ਜਲਾਲਾਬਾਦ ਇਲਾਕੇ ਵਿਚ ਇਕ ਚਾਰ ਸਾਲ ਦੇ ਬੱਚੇ ਹੂਸੈਨ ਕੁਮਾਰ ਨੂੰ ਅਵਾਰਾ ਕੁੱਤਿਆਂ ਨੇ ਮਾਰ ਖਾਧਾ।

6)       ਅਬੋਹਰ ਏਰੀਏ ਵਿਚ ਇਕ ਬੱਚਾ ਅਵਾਰਾ ਕੁਤਿਆ ਦਾ ਸ਼ਿਕਾਰ ਹੋਇਆ।

7)       ਤਿੰਨ ਸਾਲ ਦੀ ਲੜਕੀ ਨੂੰ ਅਵਾਰਾ ਕੁੱਤਿਆ ਨੇ ਲਹਿਰਾਗਾਗਾ ਏਰੀਏ ਵਿਚ ਮਾਰ ਦਿੱਤਾ।

 

               ਹਰ ਰੋਜ ਕਿਤੇ ਨਾ ਕਿਤੱੇ ਇਹਨਾਂ ਅਵਾਰਾਂ ਕੁੱਤਿਆਂ ਵੱਲੋ ਬਹੁਤ ਸਾਰੇ ਵਿਅਕਤੀਆਂ ਨੂੰ ਜਖਮੀ ਕੀਤਾ ਜਾਂਦਾ ਹੈ।ਅੰਦਾਜਨ ਹਰ ਸਾਲ ਕੋਈ 35000 ਵਿਅਕਤੀ ਕੁੱਤਿਆਂ ਦੇ ਕੱਟਣ ਨਾਲ ਹਲਕਾਅ ਕਾਰਨ ਮਰ ਜਾਂਦੇ ਹਨ।ਜਿਹਨਾਂ ਵਿਚ 99% ਲੋਕ ਆਮ ਗਰੀਬ ਲੋਕ ਹੁੰਦੇ ਹਨ।ਮੋਟਰਕਾਰ,ਹੈਵੀ ਵਾਹੀਕਲਾਂ ਵਾਲੇ ਤਾਂ ਇਨ੍ਹਾਂ ਦਾ ਸ਼ਿਕਾਰ ਨਹੀਂ ਹੁੰਦੇ।ਸਭ ਤੋਂ ਜਿਆਦਾ ਖਤਰਾ ਪੈਦਲ,ਸਾਈਕਲ ਸਵਾਰ ਜਾਂ ਮੋਟਰ ਸਾਈਕਲਾਂ ਵਾਲੇ ਹੁੰਦੇ ਹਨ।ਵੱਡੇ ਵਹੀਕਲ ਨਾਲ ਟਕਰਾਉਣ ਤੇ ਨੁਕਸਾਨ ਤਾਂ ਅਵਾਰੇ ਕੁੱਤੇ ਦਾ ਹੀ ਹੁੰਦਾ ਹੈ ।ਪਰ ਮੁਸੀਬਤ ਤਾਂ ਉਸ ਵੇਲੇ ਪੈਦਲ/ਸਾਈਕਲ ਸਵਾਰ ਜਾ ਬੱਚੇ,ਬੁੱਢੇ,ਔਰਤਾਂ ਨੂੰ ਹੁੰਦੀ ਹੈ ਜਦ ਅਵਾਰਾ ਕੁੱਤੇ ਉਸ ਨੰ ਘੇਰ ਕੇ ਜਾਂ ਜਖਮੀ ਕਰਦੇ ਹਨ ਜਾਂ ਨੋਚ ਨੋਚਕੇ ਖਾ ਜਾਂਦੇ ਹਨ।ਪਰ ਭਾਰਤ ਦੇ ਕਾਨੂੰਨ ਘਾੜਤਾ ਨੂੰ ਇਸ ਬਾਰੇ ਕੋਈ ਚਿੰਤਾ ਨਹੀ ਕਿਉਂਕਿ ਉਹ ਤਾਂ ਇਨ੍ਹਾਂ ਦਾ ਸ਼ਿਕਾਰ ਨਹੀ ਹੁੰਦੇ।ਸ਼ਿਕਾਰ ਤਾਂ ਕੇਵਲ ਕੰਮਜ਼ੋਰ ਅਤੇ ਗਰੀਬ ਵਰਗ ਹੋ ਰਿਹਾ ਹੈ।ਜਿਹਨਾਂ ਦੀ ਅਵਾਜ ਪ੍ਰਸ਼ਾਸਨ ਜਾਂ ਕਾਨੂੰਨ ਨਹੀ ਸੁਣਦਾ।ਸਭ ਤੋਂ ਵੱਡੀ ਸਮੱਸਿਆ ਸ਼ਹਿਰਾਂ ਅਤੇ ਪਿੰਡਾਂ ਵਿਚ ਹੱਡੋਰੋੜੀ ਦੇ ਖਾਤਮੇ ਕਰਕੇ ਆ ਰਹੀ। ਕਿਸੇ ਵੀ ਪਿੰਡ ਜਾਂ ਸ਼ਹਿਰ ਦਾ ਹੱਡੋਰੋੜੀ ਨਿਰਧਾਰਤ ਥਾਂਵਾਂ ਤੇ ਨਹੀਂ ਹੈ।

 

 

 

 

 

                    ਜੇ ਕਰ ਹੈ ਤਾਂ ਉਸ ਦੀ ਮੇਨਟੀਨੈਸ ਨਹੀ ਹੈ ਕਿਸੇ ਵੀ ਹੱਡੋਰੋੜੀ ਦੀ ਚਾਰ ਦੀਵਾਰੀ ਨਹੀਂ ਹੈ। ਮੁਰਦਾ ਜਾਨਵਰਾਂ ਨੂੰ ਚੁੱਕਣ ਵਾਲੇ ਵੀ ਬੇਵੱਸ ਹਨ। ਹੱਡੋਰੋੜੀ ਨਾ ਹੋਣ ਕਾਰਨ ਉਹਨਾਂ ਨੂੰ ਮਜਬੂਰਨ ਕਿਸੇ ਅਜਿਹੀ ਵੈਰਾਨ ਥਾਂ ਸੁੱਟ ਕੇ ਚੰਮ ਲਾਉਣ ਲਈ ਮਜਬੂਰ ਹੋਣਾ ਪੈਦਾ ਹੈ।ਅਵਾਰਾ ਕੁੱਤੇ ਮੁਰਦਾ ਜਾਨਵਰ ਦਾ ਮਾਸ ਖਾਦੇ ਹਨ ਉਹਨਾਂ ਦੀ ਤਦਾਦ ਝੁੰਡਾ ਵਿਚ ਹੁੰਦੀ ਹੈ ਅਤੇ ਕਈ ਕੁੱਤੇ ਇਹ ਮਾਸ ਲੈ ਕੇ ਘਰਾਂ ਵਿਚ ਚਲੇ ਜਾਂਦੇ ਹਨ।ਜਦ ਤੱਕ ਇਨ੍ਹਾਂ ਅਵਾਰਾਂ ਕੁੱਤਿਆਂ ਨੂੰ ਮਾਸ ਮਿਲਦਾ ਰਹਿੰਦਾ ਹੈ ਇਹ ਸ਼ਾਤ ਰਹਿੰਦੇ ਹਨ ਜਦ ਮਾਸ ਨਹੀ ਮਿਲਦਾ ਇਹੀ ਹਿੰਸਕ ਹੋ ਜਾਂਦੇ ਹਨ ਅਤੇ ਮਨੁੱਖੀ ਘਾਣ ਕਰਦੇ ਹਨ।ਜਿਸ ਕਾਰਨ ਆਮ ਨਾਗਰਿਕਾਂ ਦਾ ਜੀਵਨ ਮੁਹਾਲ ਹੋ ਜਾਂਦਾ ਹੈ।ਸਮੇਂ ਦੀ ਤਰਾਸਦੀ ਹੈ ਕਿ ਕਦੇ ਇੱਲਾਂ ਅਤੇ ਗਿਂਲਝਾਂ ਦੇ ਝੁੰਡ ਹੁੰਦੇ ਸਨ ਅਤੇ ਉਹ ਮੁਰਦਾ ਜਾਨਵਰਾਂ ਦਾ ਮਾਸ ਖਾਦੇ ਸਨ ਅਤੇ ਕਿਸੇ ਵਿਅਕਤੀ ਦਾ ਕੋਈ ਨੁਕਸਾਨ ਵੀ ਨਹੀਂ ਕਰਦੇ ਸਨ ਅਤੇ ਵਾਤਾਵਰਣ ਵੀ ਦੂਸ਼ਿਤ ਨਹੀਂ ਸੀ ਹੁੰਦਾ।ਅੱਜ ਇਹ ਝੁੰਡ ਕਿਧਰੇ ਨਜ਼ਰ ਨਹੀਂ ਆਉਂਦੇ।

                                 ਅੱਜ ਅਵਾਰਾਂ ਕੁੱਤਿਆ ਦਾ ਭੈ ਹਰ ਪੈਦਲ,ਸਾਈਕਲ ਸਵਾਰ ਅਤੇ ਮੋਟਰ ਸਾਈਕਲ ਦੇ ਮਨਾ ਵਿਚ ਵੜ੍ਹ ਚੁੱਕਾ ਹੈ ਬੱਚੇ ਸਕੂਲ ਜਾਣ ਤੋਂ ਡਰਦੇ ਹਨ।ਜਦ ਬੱਚੇ ਭੈਂ ਲੈ ਕੇ ਸਕੂਲ ਜਾਣਗੇ ਤਾਂ ਉਹ ਵਿਦਿਆ ਕਿਵੇਂ ਲੈਣਗੇ।ਇਹ ਵਿਚਾਰਨ ਦਾ ਵਿਸ਼ਾ ਹੈ।

                   ਜੇ ਕਰ ਕਾਨੂੰਂਨ ਦੀ ਗੱਲ ਕਰੀਏ ਤਾਂ ਕੁੱਤਿਆਂ ਨੰਂੂ ਮਾਰਨਾ ਕਾਨੂੰਨੀ ਅਪਰਾਧ ਹੈ।ਪਰ ਅਵਾਰਾ ਕੁੱਤਿਆ ਦਾ ਮਨੁੱਖ ਨੂੰ ਨੋਚ ਨੋਚ ਕੇ ਖਾਣਾ ਕਾਨੂੰਨੀ ਅਪਰਾਧ ਨਹੀਂ।ਸ਼ਾਇਦ ਇਸ ਕਰਕੇ ਅੱਜ ਤੀਕ ਇਨ੍ਹਾਂ ਦਾ ਸ਼ਿਕਾਰ ਹੋਏ ਹੀ ਕਮਜੋਰ ਅਤੇ ਬੇਆਸਰਾ ਲੋਕ ਹਨ।ਸ਼ੀਸ ਮਹਿਲਾਂ ਵਿਚ ਰਹਿਣ ਵਾਲਿਆ ਨਾਲ ਤਾਂ ਇਨ੍ਹਾ ਦਾ ਦੂਰ ਦਾ ਵੀ ਵਾਸਤਾ ਨਹੀਂ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਆਮ ਜਨਤਾ ਦੀ ਸਹੂਲਤ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਹੇਠ ਦਰਜ ਸੁਝਾਓ ਵੱਲ ਧਿਆਨ ਦਿੱਤਾ ਜਾਵੇ।

1)ਸਵਾਲ ਪੈਦਾ ਹੁੰਦਾ ਹੈ ਕਿ ਜੇ ਕਰ ਅਵਾਰਾ ਕੁੱਤਿਆਂ ਨੂੰ ਮਾਰਨਾ ਕਾਨੂੰਨੀ ਅਪਰਾਧ ਹੈ ਤਾਂ ਇਨਸਾਨੀ  ਜਿੰਦਗੀ ਨੂੰ ਅਵਾਰਾਂ ਕੁਤਿਆ ਦੇ ਤੋਂ ਬਚਾਉਣਾ ਕਿਸ ਦੀ ਜਿਮੇਵਾਰੀ ਹੈ।

2) ਪਿੰਡਾਂ ਅਤੇ ਸ਼ਹਿਰਾਂ ਵਿਚ ਮੁਰਦਾ ਜਾਨਵਰਾਂ ਦੀ ਡਿਸਪੋਜਲ ਲਈ ਹੱਡਾ ਰੋਡੀ ਦੀ ਵਿਵਸਥਾਂ ਕੀਤੀ ਜਾਵੇ ਅਤੇ ਉਸ ਦੀ ਚਾਰ ਦੀਵਾਰੀ ਕੀਤੀ ਜਾਵੇ।ਇਹ ਹੱਡੋਰੋੜੇ ਮੇਨ ਆਵਾਜਾਈ ਦੇ ਰਸਤਿਆਂ ਨੂੰ ਛੱਡ ਕੇ ਬਣਾਏ ਜਾਣ ਤਾਂ ਕਿ ਰਾਹਗੀਰ ਇਨ੍ਹਾਂ ਦੇ ਸ਼ਿਕਾਰ ਨਾ ਹੋਣ।

3) ਇਨ੍ਹਾਂ ਅਵਾਰਾਂ ਕੁੱਤਿਆਂ ਤੇ ਕੰਟਰੋਲ ਕੀਤਾ ਜਾਵੇ।ਪਿੰਡ ਅਤੇ ਸ਼ਹਿਰ ਪੱਧਰ ਤੇ ਮੁਹਿਮ ਚਲਾਈ ਜਾਵੇ।

4) ਇਨਸਾਨੀ ਕਦਰਾਂ ਕੀਮਤਾਂ ਨੂੰ ਮੱਦੇ ਨਜ਼ਰ ਰਂਖਦੇ ਹੋਏ ਵੈਕਸੀਅਨ ਦਾ ਪ੍ਰਬੰਧ ਸਰਕਾਰੀ ਹਸਪਤਾਲਾਂ ਵਿਚ ਕਰਵਾਇਆ ਜਾਵੇ ਤਾਂ ਕਿ ਆਮ ਜਨਤਾ ਨੂੰ ਬਾਹਰੋ ਮਹਿੰਗੀ ਵੈਕਸੀਅਨ ਨਾ  ਖਰੀਦਣੀ ਪਵੇ।

5) ਪਿੰਡਾਂ ਅਤੇ ਸ਼ਹਿਰਾਂ ਵਿਚ ਕੁੱਤੇ ਫੜ੍ਹਣ ਵਾਲੇ ਗਰੁੱਪ ਬਣਾਏ ਜਾਣ।

6) ਇਨ੍ਹਾਂ ਅਵਾਰਾ ਕੁੱਤਿਆਂ ਨੂੰ ਕੋਈ ਥਾਂ ਨਿਯੁਕਤ ਕਰਕੇ ਉਸ ਦੀ ਚਾਰ ਦੀਵਾਰੀ ਜਾਂ ਤਾਰ ਲਾ ਕੇ ਘੇਰਾਬੰਦੀ ਕਰਕੇ ਰੱਖਿਆ ਜਾਵੇ

7  ਅਵਾਰਾ ਕੁੱਤਿਆਂ ਦੀ ਤਦਾਦ ਨੂੰ ਘੱਟ ਕਰਨ ਲਈ ਨਸਬੰਦੀ (ਸ਼ਟੲਰਲਿਜ਼ਿੳਟੋਿਨ) ਕਰਵਾਈ ਜਾਵੇ।

8) ਅਵਾਰਾਂ ਕੁੱਤਿਆਂ ਨੂੰ ਸਮੇਂ ਸਮੇਂ ਤੇ ਵੈਕਸੀਨੇਸ਼ਨ ਲਗਾਈ ਜਾਵੇ।

9) ਲੋਕਲ ਸੰਸਥਾਵਾਂ ਨੂੰ ਇਨ੍ਹਾਂ ਤੇ ਕੰਟਰੋਲ ਕਰਨ ਲਈ ਪਿੰਡ/ਸ਼ਹਿਰ ਪੱਧਰ ਤੇ ਫੰਡਜ਼ ਮਹੁਈਆਂ ਕਰਵਾਏ ਜਾਣ।

10) ਕੁੱਤੇ ਦੇ ਕੱਟਣ ਤੋਂ ਬਾਅਦ ਪ੍ਰਾਈਵੇਟ ਡਾਕਟਰਾਂ ਤੋਂ ਲਗਾਈ ਵੈਕਸੀਨ ਦੀ ਭਰਪਾਈ ਸਰਕਾਰ ਕਰੇ।

           ਸਰਕਾਰ ਨੂੰ ਪੁਰਜੋਰ ਅਪੀਲ ਹੈ ਕਿ ਇਨ੍ਹਾਂ ਅਵਾਰਿਆ ਕੁੱਤਿਆਂ ਦੀ ਦਹਿਸ਼ਤ ਤੋਂ ਆਮ ਜਨਤਾ ਨੂੰ ਨਿਜਾਤ ਦਿਵਾਉਣ ਲਈ ਕਾਰਗਰ ਕਦਮ ਚੁੱਕਣ ਦੀ ਕਿਰਪਾਲਤਾ ਕੀਤੀ ਜਾਵੇ ਤਾਂ ਆਮ ਜਨਤਾ ਵਿਚ ਅਵਾਰਾਂ ਕੁੱਤਿਆਂ ਦੀ ਦਹਿਸ਼ਤ ਖਤਮ ਹੋ ਸਕੇ।

2012-03-09
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)