Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਛੱਤੀ ਰੋਗਾਂ ਦੀ ਇੱਕੋ ਦਵਾਈ ?.... ਖ਼ਬਰਦਾਰ - ਡਾ. ਰੁਪਿੰਦਰ ਸਿੰਘ ਚੀਮਾਂ.

ਅੱਜ ਕੱਲ੍ਹ ਸਾਡੇ ਰਹਿਣ-ਸਹਿਣ,ਕੰਮ-ਢੰਗ,ਖਾਣ-ਪੀਣ,ਅਦਿ ਦੀਆਂ ਗਲਤ ਆਦਤਾਂ ਕਾਰਨ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ।ਇਹਨਾਂ ਵਿੱਚ ਜੋੜਾਂ ਦੇ ਦਰਦਾਂ (ਖ਼ਾਸ ਤੌਰ ਤੇ ਗੋਡਿਆਂ ਦੇ) ਵਿੱਚ ਬਹੁਤ ਵਾਧਾ ਹੋ ਰਿਹਾ ਹੈ।ਇਸ ਦੇ ਅਨੇਕਾਂ ਕਾਰਨ ਹੋ ਸਕਦੇ ਹਨ,ਜਿਵੇਂ ਕਿ ਔਰਤਾਂ ਵਿੱਚ ਮਹਾਵਾਰੀ ਦਾ ਬੰਦ ਹੋ ਜਾਣਾ(ਜੋ ਕਿ ਇੱਕ ਕੁਦਰਤੀ ਵਰਤਾਰਾ ਹੈ),ਚੋਟ ਲੱਗਣੀ,ਕਿਸੇ ਤਰ੍ਹਾਂ ਦੀ ਇਫੈਕਸ਼ਨ ਕਾਰਨ ਕਾਰਟੀਲੇਜ਼ ਦਾ ਨਸ਼ਟ ਹੋ ਜਾਣਾ,ਯੂਰਿਕ-ਐਸਿਡ ਦੇ ਵਧਣ ਕਾਰਨ ਜੋੜਾਂ ਦੀ ਜੜਕਾਹਟ ਹੋਣਾ ਅਦਿ।ਅਜਿਹੀ ਤਕਲੀਫ ਹੋਣ ਤੇ ਅਸੀਂ ਕਈ ਵਾਰੀ ਕਿਸੇ ਸਾਧ-ਸੰਤ,ਅਖੌਤੀ ਦੇਸੀ ਵੈਦ ਹਕੀਮ ਜਾਂ ਯੋਗਤਾ-ਰਹਿਤ ਡਾਕਟਰ ਵਰਗੇ ਕਿਸੇ ਅਜਿਹੇ ਵਿਅਕਤੀ ਤੋਂ ਇਲਾਜ਼ ਕਰਵਾਉਣ ਲੱਗ ਜਾਦੇ ਹਾਂ ਜਿਸ ਨੁੰ ਖੁਦ ਪਤਾ ਨਹੀਂ ਹੁੰਦਾ ਕਿ ਜੋ ਪੁੜੀਆਂ ਉਹ ਦਵਾਈ ਦੇ ਤੌਰ ਤੇ ਦੇ ਰਿਹਾ ਹੈ ਉਸਦੇ ਕਿੰਨੇ ਭਿਆਨਕ ਸਿੱਟੇ ਨਿਕਲ ਸਕਦੇ ਹਨ।ਕਈ ਵਾਰੀ ਤਾਂ ਉਸ ਨੂੰ ਖੁਦ ਨੂੰ ਇਹ ਵੀ ਗਿਆਨ ਨਹੀਂ ਹੁੰਦਾ ਕਿ ਕਿਸ ਰੋਗੀ ਨੂੰ ਕਿਹੜੀ ਦਵਾਈ ਕਿਸ ਮਾਤਰਾ ਵਿੱਚ ਦੇਣੀ ਹੈ।ਉਹ ਤਾਂ ਇਹ ਵੀ ਦਾਅਵਾ ਕਰਦਾ ਹੈ ਕਿ ਸਾਰੀਆਂ ਬਿਮਾਰੀਆਂ ਦਾ ਇਲਾਜ਼ ਇੱਕੋ ਤਰ੍ਹਾਂ ਦੀਆਂ ਪੁੜੀਆਂ ਹੀ ਕਰ ਦਿੰਦੀਆਂ ਹਨ। ਤਾਂ ਫਿਰ ਕੀ ਆਸ ਰੱਖਦੇ ਹੋ ਤੁਸੀਂ ਅਜਿਹੇ ਇਲਾਜ਼ ਤੋਂ?

                ਅਕਸਰ ਹੁੰਦਾ ਇਹ ਹੈ ਕਿ ਇਸ ਤਰ੍ਹਾਂ ਦੇ ਅਖੌਤੀ ਡਾਕਟਰ ਸਟੀਰਾਈਡ ਦੀਆਂ ਗੋਲੀਆਂ ਪੀਸ ਕੇ ਪੁੜੀਆਂ ਬਣਾ ਲੈਂਦੇ ਹਨ ਜਾਂ ਕਿਸੇ ਹੋਰ ਦਵਾਈ ਵਿੱਚ ਮਿਲਾ ਦਿੰਦੇ ਹਨ।ਫੌਰੀ ਤੌਰ ਤੇ ਕੁਝ ਰਾਹਤ ਦੇਣ ਵਾਲੀਆਂ ਇਹ ਪੁੜੀਆਂ ਵਿੱਚ ਵੱਧ ਮਾਤਰਾ ਵਿੱਚ ਮੌਜੂਦ ਸਟੀਰਈਡ ਮਨੁੱਖੀ ਸ਼ਰੀਰ ਦੀਆਂ ਹੱਡੀਆਂ ਅਤੇ ਹੋਰ ਅਤਿ ਮਹੱਤਵਪੂਰਨ ਅੰਗਾਂ ਦਾ ਇੰਨਾ ਨੁਕਸਾਨ ਕਰ ਦਿੰਦਾ ਹੈ ਕਿ ਮਨੁੱਖ ਸਦਾ ਲਈ ਰੋਗੀ ਬਣ ਕੇ ਆਖਰ ਮੌਤ ਦੇ ਮੂੰਹ ਵਿੱਚ ਜਾ ਪੈਂਦਾ ਹੈ।ਆਪਣੀ ਸਖ਼ਤ ਮਿਹਨਤ ਦੀ ਕਮਾਈ ਲੁਟਾ ਕੇ ਮੌਤ ਖਰੀਦ ਲੈਂਦਾ ਹੈ।ਓਹੀ ਰੋਗੀ ਜੋ ਕਿਸੇ ਗਿਆਨਵਾਨ ਤੇ ਮਾਹਰ ਡਾਕਟਰ ਤੋਂ ਸਲਾਹ ਲੈ ਕੇ ਆਪਣੀ ਬਿਮਾਰੀ ਦਾ ਇਲਾਜ਼ ਸੌਖਿਆਂ ਹੀ ਕਰਵਾ ਸਕਦਾ ਹੈ ਉਹ ਸਦਾ ਲਈ ਮੰਜਾ ਮੱਲ ਲੈਂਦਾ ਹੈ।

                 ਸਾਡੇ ਆਮ ਲੋਕਾਂ ਦੀ ਇਹ ਆਮ ਧਾਰਨਾ ਜਾਂ ਗਲਤ ਆਦਤ ਹੈ ਕਿ ਉਹ ਅਕਸਰ ਰੋਗ ਲੱਗਣ ਤੋਂ ਪਹਿਲਾਂ ਰੋਗ ਤੋਂ ਬਚਣ ਦਾ ਕੋਈ ਉਪਚਾਰ ਨਹੀਂ ਕਰਦੇ ਸਗੋਂ ਰੋਗ ਲੱਗ ਜਾਣ ਤੋਂ ਬਾਅਦ ਹੀ ਜਾਗਦੇ ਹਨ।ਫਿਰ ਕਿਸੇ ਝੂਠੇ ਅਤੇ ਗੁਮਰਾਹਕੁਨ ਪ੍ਰਚਾਰ ਦੇ ਝਾਂਸੇ ਵਿੱਚ ਆ ਕੇ ਅਣ ਅਧਿਕਾਰਤ ਠੱਗ ਕਿਸਮ ਦੇ ਆਪੂੰ ਬਣੇ ਡਾਕਟਰ ਕੋਲ ਫਸ ਜਾਂਦੇ ਹਨ।ਜਿਸ ਨਾਲ ਉਹ ਆਪਣੇ ਤਨ ਅਤੇ ਧਨ ਦੋਨਾਂ ਦਾ ਬੇਥਾਹ ਨੁਕਸਾਨ ਕਰਵਾਈ ਜਾਂਦੇ ਹਨ।

                 ਚੰਗੇ ਰਹੋਗੇ ਜੇ ਇੱਕ ਨੇਕ ਰਾਇ ਮੰਨੋਗੇ।ਸਿਹਤ ਪ੍ਰਤੀ ਹਮੇਸ਼ਾਂ ਸੁਚੇਤ ਰਹੋ।ਜਿੱਥੋਂ ਤੱਕ ਵੱਸ ਵਿੱਚ ਹੋਵੇ ਰੋਗ ਲੱਗਣ ਹੀ ਨਾ ਦਿਉ।ਜੇਕਰ ਕੋਈ ਤਕਲੀਫ਼ ਹੋ ਹੀ ਜਾਂਦੀ ਹੈ ਤਾਂ ਕਿਸੇ ਝੂਠੇ ਮੂਠੇ ਪ੍ਰਚਾਰ ਦੇ ਚੱਕਰਵਿਊ ਵਿੱਚ ਫਸਣ ਦੀ ਬਜਾਏ, ਗਿਆਨਵਾਨ ਅਤੇ ਮਾਹਿਰ ਡਾਕਟਰ ਦੀ ਹੀ ਸਲਾਹ ਲਉ ਅਤੇ ਫਿਰ ਉਸ ਸਲਾਹ ਤੇ ਪੂਰੀ ਤਰ੍ਹਾਂ ਅਮਲ ਵੀ ਕਰੋ।ਸਿਹਤ ਅਤੇ ਪੈਸਾ ਦੋਹਾਂ ਦੀ ਬੱਚਤ ਇਸੇ ਵਿੱਚ ਹੈ।

                                                    ਵੱਲੋਂ : ਡਾ. ਰੁਪਿੰਦਰ ਸਿੰਘ ਚੀਮਾਂ

                                                    ਡਾਕਟਰ ਕਪੂਰ ਮੈਮੋਰੀਅਲ ਹਸਪਤਾਲ

                                                                ਲੁਧਿਆਣਾ

                                                          ਮੋਬਾ : 9417762551

2012-02-14
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)