Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਦੇਖੀਂ ਦੀਦੀ, ਖਾਈਂ ਨਾ - ਜਗਮੀਤ ਸਿੰਘ ਪੰਧੇਰ.

     ਸਾਈਮਨ ਅਤੇ ਯੁਵੀ ਦੋਵੈਂ ਭੈਣ ਭਰਾ ਇੱਕ ਹੀ ਸਕੂਲ ਵਿੱਚ ਪੜ੍ਹਦੇ ਸਨ ਅਤੇ ਇੱਕ ਹੀ ਬਸ ਵਿੱਚ ਸਕੂਲ ਜਾਂਦੇ ਸਨ।ਸਾਈਮਨ, ਯੁਵੀ ਤੋਂ ਤਿੰਨ ਸਾਲ ਵੱਡੀ ਸੀ।ਇਸੇ ਕਰਕੇ ਉਹ ਨਿੱਕੇ ਭਰਾ ਪ੍ਰਤੀ ਆਪਣੀ ਜਿੰਮੇਵਾਰੀ ਵੀ ਸਮਝਦੀ ਸੀ।ਇੱਕ ਦਿਨ ਜਦੋਂ ਉਹ ਇਕੱਠੇ ਇੱਕ ਹੀ ਸੀਟ ਉੱਪਰ ਬੈਠੇ ਬਸ ਵਿੱਚ ਸਕੂਲ ਜਾ ਰਹੇ ਸਨ ਤਾਂ ਯੁਵੀ ਨੇ ਆਪਣਾ ਲੰਚ ਵਾਲਾ ਡੱਬਾ, ਜਿਸ ਵਿੱਚ ਅਨਾਰ ਦੇ ਦਾਣੇ ਸਨ,ਸਾਈਮਨ ਨੂੰ ਸੰਭਾਉਂਦੇ ਹੋਏ ਪਿਆਰ ਨਾਲ ਹਦਾਇਤ ਕੀਤੀ, “ਲੈ ਦੀਦੀ ਮੇਰਾ ਡੱਬਾ ਆਪਣੇ ਕੋਲ ਰੱਖੀਂ,ਮੈਂ ਅਗਲੀ ਸੀਟ ‘ਤੇ ਬੈਠਦਾ ਹਾਂ ਪਰ ਦੇਖੀਂ ਦੀਦੀ, ਖਾਈਂ ਨਾ”।ਸਾਈਮਨ ਨੇ ‘ਠੀਕ ਐ’ ਆਖ ਕੇ ਡੱਬਾ ਸੰਭਾਲ ਲਿਆ ਅਤੇ ਯੁਵੀ ਆਪਣੇ ਦੋਸਤ ਕੋਲ ਚਲਾ ਗਿਆ।ਕੁੱਝ ਦੇਰ ਬਾਅਦ ਜਦੋਂ ਯੁਵੀ ਵਾਪਸ ਸਾਈਮਨ ਕੋਲ ਆਇਆ ਤਾਂ ਉਸ ਨੇ ਆਪਣਾ ਲੰਚ ਬਾਕਸ ਲੈਂਦੇ ਹੋਏ ਪੁੱਛਿਆ, “ਕਿਉਂ ਦੀਦੀ,ਖਾਧੇ ਤਾਂ ਨਹੀਂ ?

     “ਨਹੀਂ ਵੀਰੇ,ਮੈਂ ਨਹੀਂ ਖਾਧੇ”। ਸਾਈਮਨ ਨੇ ਝੱਟ ਜਵਾਬ ਦਿੱਤਾ ।

   ਯੁਵੀ ਨੇ ਆਪਣੀ ਭੈਣ ਵੱਲ ਟੇਢਾ ਜਿਹਾ ਝਾਕਦੇ ਹੋਏ ਡੱਬਾ ਫੜ ਕੇ ਚੁੱਪਚਾਪ ਦਾਣੇ ਖਾਣੇ ਸੁਰੂ ਕਰ ਦਿੱਤੇ। ਥੋੜ੍ਹੀ ਦੇਰ ਬਾਅਦ ,ਦਾਣੇ ਖਾਂਦੇ ਹੋਏ ਯੁਵੀ ਨੇ ਮਚਲਾ ਜਿਹਾ ਹੋ ਕੇ ਸਾਈਮਨ ਨੂੰ ਅਚਾਨਕ ਪੁੱਛਿਆ, “ਦੀਦੀ ਦਾਣੇ ਤਾਂ ਖੱਟੇ ਨੇ, ਹੈ ਨਾ ?”

      “ਨਹੀਂ ਤਾਂ, ਇਹ ਤਾਂ ਬਹੁਤ ਮਿੱਠੇ ਨੇ”।ਸਾਈਮਨ ਦੇ ਮੂੰਹੋਂ ਅਚਾਨਕ ਨਿੱਕਲ ਗਿਆ।

       “ ਵਾਹ ਜੀ ਵਾਹ, ਦੇਖਿਆ ਚੋਰੀ ਫੜੀ ਗਈ”।ਯੁਵੀ ਨੇ ਰੌਲਾ ਪਾ ਦਿੱਤਾ ।

      “ਹਾ..ਅ..ਅ, ਕਿੰਨਾ ਸ਼ੈਤਾਨ ਐ ? ਸਾਈਮਨ ਨੇ ਉਸਦੀ ਅਕਲ ‘ਤੇ ਹੈਰਾਨ ਹੁੰਦੇ ਹੋਏ ਪਿਆਰ ਨਾਲ ਉਸਨੂੰ ਆਪਣੀ ਬੁੱਕਲ ਵਿੱਚ ਲੈ ਲਿਆ।

2012-02-12
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)