Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਚੰਗੀ ਗੱਲ - ਜਗਮੀਤ ਸਿੰਘ ਪੰਧੇਰ.

ਸਿੰਮੀ ਅਤੇ ਜੋਤ ਦੋਵੇਂ ਭੈਣ ਭਰਾ ਇੱਕ ਵਾਰ ਆਪਣੇ ਮੰਮੀ ਡੈਡੀ ਨਾਲ ਮੇਲਾ ਵੇਖਣ ਗਏ।ਮੇਲੇ ਦੀਆਂ ਰੌਂਣਕਾਂ ਦੇਖ ਕੇ ਉਹਨਾਂ ਦਾ ਮਨ ਬਹੁਤ ਖੁਸ਼ ਹੋਇਆ।ਕਦੇ ਚਕਰ-ਚੂੰਡੇ ਦੇ ਝੂਟੇ,ਕਦੇ ਮੌਤ ਦੇ ਖੂਹ ਦੇ ਕਰਤੱਵ,ਕਦੇ ਸਰਕਸ ,ਕਦੇ ਜਾਦੂ ਦਾ ਸ਼ੋਅ।ਬੱਸ ਗੱਲ ਕੀ ਅੱਜ ਤਾਂ ਉਹ ਖੁਸ਼ੀ ਨਾਲ ਬਾਗੋ ਬਾਗ ਹੋਏ ਪਏ ਸਨ।ਉਹਨਾਂ ਨੇ ਖ਼ੂਬ ਮੌਜ਼ਾਂ ਲੁੱਟੀਆਂ।ਅਖੀਰ ਤੇ ਜਦੋਂ ਉਹ ਦੋਵੇਂ ਅਪਣੇ ਮੰਮੀ ਡੈਡੀ ਨਾਲ ਸੜਕ ਦੇ ਦੋਵੇਂ ਪਾਸੇ ਰੰਗ ਬਿਰੰਗੇ ਖਿਡਾਉਣਿਆਂ ਨਾਲ ਸਜ਼ੇ ਹੋਏ ਬਜ਼ਾਰ ਵਿੱਚੋਂ ਗੁਜਰ ਰਹੇ ਸਨ ਤਾਂ ਆਸੇ ਪਾਸੇ ਮਨ ਲੁਭਾਉਣੀਆਂ ਚੀਜ਼ਾਂ ਵੇਖ ਕੇ ਉਹਨਾਂ ਦਾ ਮਨ ਲਲਚਾ ਰਿਹਾ ਸੀ।ਪਾਪਾ ਨੇ ਉਹਨਾਂ ਦੀ ਝਾਕ ਨੂੰ ਤਾੜਦੇ ਹੋਏ ਉਹਨਾਂ ਨੂੰ ਇੱਕ ਇੱਕ ਗੈਸ ਵਾਲਾ ਗੁਬਾਰਾ ਲੈ ਦਿੱਤਾ।ਫੇਰ ਵੀ ਉਹਨਾਂ ਦੀ ਨਿਗਾਹ ਵਾਰ ਵਾਰ ਅਲੇ ਦੁਆਲੇ ਜਾ ਰਹੀ ਸੀ।ਪਾਪਾ ਮੰਮਾਂ ਦੀਆਂ ਫੜੀਆਂ ਹੋਈਆਂ ਉਂਗਲਾਂ ਨੂੰ ਖਿਂਚ ਕੇ ਉਹ ਦੁਕਾਨਾਂ ਵੱਲ ਨੂੰ ੳੁੱਲਰ ਰਹੇ ਸਨ।

   “ਮੰਮੀ……ਔਹ …ਦੇਖੋ ਚੂੜੀਆਂ…” ਸਿੰਮੀ ਨੇ ਲਾਡ ਜਿਹੇ ਨਾਲ ਆਪਣੀ ਮੰਮੀ ਦਾ ਹੱਥ ਖਿੱਚ ਕੇ ੳੋਸ ਦਾ ਧਿਆਨ ਰੰਗ ਬਿਰੰਗੀਆਂ ਚੂੜੀਆਂ ਦੀ ਦੁਕਾਨ ਵੱਲ ਦਿਵਾਇਆ।ਮੰਮੀ ਹਾਲੇ ਉਧਰ ਵੇਖਣ ਹੀ ਲੱਗੀ ਸੀ ਕਿ ਉਸਦੇ ਪਾਪਾ ਬੋਲ ਪਏ, “ਹਟ ਕਮਲੀ ਨਾ ਹੋਵੇ ਤਾਂ।ਤੇਰੇ ਵਰਗੀਆਂ ਜੁਆਕੜੀਆਂ ਨੀ ਐਹੋ ਜਿਹਾ ਕੁਝ ਲੈਂਦੀਆਂ ਹੁੰਦੀਆਂ।ਇਹ ਚੰਗੀ ਗੱਲ ਨੀ ਹੁੰਦੀ”।ਪਾਪਾ ਦਾ ਮੂਡ ਦੇਖ ਕੇ ਸਿੰਮੀ ਚੁੱਪ ਕਰ ਗਈ।

            ਛੜੱਪੇ ਮਾਰਦੇ ਤੁਰੇ ਜਾਂਦੇ ਜੋਤ ਨੇ ਭੱਜ ਕੇ ਆ ਕੇ ਆਪਣੇ ਪਾਪਾ ਦਾ ਹੱਥ ਫੜ ਕੇ ਖਿੱਚ ਲਿਆ “ਆਉ ਪਾਪਾ ..ਇਧਰ ਆਉ ।ਔਹ ਦੇਖੋ ਕਿੰਨੀ ਸੁਹਣੀ ਗੰਂਨ ਪਈ ਐ।ਮੈਂ ਤਾਂ ਇਹ ਲ਼ੈਣੀ ਆਂ”।

           “ਉਏ ਬੇਟੇ,ਛੱਡ ਪਰ੍ਹੇ …ਕੀ ਕਰਨੀ ਐ…ਇਹ ਤਾਂ ਊਈਂ ਹੁੰਦੀ ਐ”।ਪਾਪਾ ਨੇ ਜੋਤ ਨੂੰ ਟਾਲਣ ਦੀ ਕੋਸ਼ਿਸ਼ ਕੀਤੀ।

           “ਨਹੀਂ ਮੈਨੂੰ ਨੀ ਪਤਾ …ਮੈਂ ਤਾਂ ਲੈਣੀ ਐਂ…ਮੈਨੂੰ ਤਾਂ ਲੈ ਕੇ ਦਿਉ..” ਨਾਲ ਤੁਰਿਆ ਜਾਂਦਾ ਉਹ ਉਂਗਲ ਛੱਡ ਕੇ ਮੂੰਹ ਮਰੋੜਦਾ ਹੋਇਆ ਪਿੱਛੇ ਨੂੰ ਮੁੜ ਕੇ ਰੁੱਸ ਕੇ ਖੜ੍ਹ ਗਿਆ।

           “ ਉਏ ਆ ਜਾ …ਹੁਣ ਊਈਂ ਵਿੱਟਰ ਗਿਆ…ਆ ਜਾ ਲੈ ਦਿੰਨਾਂ..ਆ ਜਾ ਮੇਰੀ ਡੱਡ”।ਪਾਪਾ ਨੇ ਲਾਡ ਜਿਹੇ ਨਾਲ ਉਸਨੂੰ ਕੋਲ ਸੱਦ ਕੇ ਖਿਡਾਉਣਾਂ ਗੰਨ ਲੈ ਦਿਂਤੀ।ਗੰਨ ਫੜਨ ਸਾਰ ਜੋਤ ਨੇ ਆਪਣੇ ਪਾਪਾ ਵੱਲ ਨੂੰ ਸੇਧ ਕੇ ਕਿਰ..ਰ…ਰ …ਕਿਰ..ਰ..ਰ  ਕਰ ਦਿੱਤੀ।ਸਿੰਮੀ ਸੋਚਣ ਲੱਗੀ ਕਿ‘ਆਹ ਗੱਲ ਚੰਗੀ ਕਿਵੇਂ ਹੋਈ ?’      

                                                   
                                                                            ਮੋਬਾ: 9878337222

2012-01-28
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)