Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਚਮਤਕਾਰੀ ਗੁਣ ਹਨ ਅੰਜ਼ੀਰ ਫ਼ਲ ਅੰਦਰ - ...

       ਅੰਜ਼ੀਰ ਦਾ ਦਰਖਤ 6 ਤੋਂ 9 ਫੁੱਟ ਉੱਚਾ ਹੁੰਦਾ ਹੈ।ਚੂਨੇ ਵਾਲੀ ਮਿੱਟੀ ਇਸ ਬ੍ਰਿਛ ਨੂੰ ਬਹੁਤ ਭਾਉਂਦੀ ਹੈ। ਪੱਤੇ ਖੁਰਦਰੇ ,ਕੱਚੇ ਫ਼ਲ ਦਾ ਰੰਗ ਹਰਾ ਅਤੇ ਪੱਕੇ ਫ਼ਲ ਦਾ ਰੰਗ ਪੀਲਾ ਜਾਂ ਬੈਂਗਣੀ ਪਰ ਅੰਦਰੋਂ ਗੂੜ੍ਹਾ ਲਾਲ ਹੁੰਦਾ ਹੈ।ਪੱਕਾ ਫ਼ਲ ਬਹੁਤ ਹੀ ਮਿੱਠਾ ਹੁੰਦਾ ਹੈ। ਇਰਾਨੀ,ਤੁਰਕੀ,ਅਫਰੀਕਾ ਅਤੇ ਭਾਰਤ ਵਿੱਚ ਇਸ ਦੀ ਪੈਦਾਵਾਰ ਹੁੰਦੀ ਹੈ ।ਅਮਰੀਕੀਆਂ ਦਾ ਵੀ ਇਹ ਮਨਭਾਉਂਦਾ ਫ਼ਲ ਹੈ ।ਇਸੇ ਲਈ ਤਾਂ ਉਹਨਾਂ ਨੇ ਤੁਰਕੀ ਤੋਂ ਲਿਆ ਕੇ ਬਹੁਤ ਹੀ ਮਿਹਨਤ ਨਾਲ ਆਪਣੇ ਦੇਸ਼ ਵਿੱਚ ਇਸਦੀ ਪੈਦਾਵਾਰ ਸੁਰੂ ਕੀਤੀ।

         ਕੋਟ ਦੇ ਵੱਡੇ ਬਟਨ ਦੀ ਸ਼ਕਲ ਵਿੱਚ ਇਹ ਫ਼ਲ,ਇੱਕ ਵਿਸ਼ੇਸ਼ ਰੱਸੀ ਵਿੱਚ ਪਰੋਇਆ ਮਿਲਦਾ ਹੈ ਅਤੇ ਬਹੁਤ ਸੋਹਣਾ ਲਗਦਾ ਹੈ।ਬੇਥਾਹ ਅਤੇ ਬਹੁਤ ਕਮਾਲ ਦੇ ਗੁਣ ਹਨ ਇਸ ਫ਼ਲ ਵਿੱਚ।ਇਸਨੂੰ ਗਰਮੀਂ ਨੂੰ ਸ਼ਾਂਤ ਕਰਨ ਵਾਲਾ ਫ਼ਲ ਮੰਨਿਆਂ ਜਾਂਦਾ ਹੈ।ਠੰਢੀ ਤਾਸੀਰ ਵਾਲਾ ਇਹ ਫ਼ਲ ਰਕਤਪਿਤਨਾਸ਼ਕ,ਕੋਹੜ,ਨਕਸੀਰ,ਲਕਵਾ,ਤਿੱਲੀ ਦੀ ਬਿਮਾਰੀ,ਪੁਰਾਣੀ ਬਲਗਮ ਵਾਲੀ ਖਾਂਸੀ,ਬਵਾਸੀਰ,ਗਠੀਆ ਤੇ ਖ਼ਾਸ ਤੌਰ ਤੇ ਪ੍ਰਦਰ ਰੋਗ (ਇਸਤਰੀ ਰੋਗ) ਵਿੱਚ ਹੈਰਾਨੀਜਨਕ ਦਵਾਈ ਦਾ ਕੰਮ ਕਰਦਾ ਹੈ।ਬਦਾਮ ਅਤੇ ਪਿਸਤੇ ਨਾਲ ਮਿਲਾ ਕੇ ਖਾਣ ਨਾਲ ਬੁੱਧੀਵਰਧਕ ਹੈ।ਸਵੇਰੇ ਖਾਲੀ ਪੇਟ ਖਾਣ ਨਾਲ ਅੰਨ ਪ੍ਰਣਾਲੀ ਨੁੰ ਖੋਲ੍ਹਣ ਲਈ ਹੈਰਾਨੀਜਨਕ ਅਸਰ ਕਰਦਾ ਹੈ।

         ਆਮ ਤੌਰ ਤੇ ਰੋਗੀ ਦਵਾਈ ਲੈਣ ਤੋਂ ਹਿਚਕਚਾਉਂਦਾ ਹੈ ਪਰ ਇਹ ਦਵਾਈ ਤਾਂ ਰੋਗੀ ਦਾ ਮਨਪਸੰਦ ਫ਼ਲ ਬਣ ਜਾਂਦੀ ਹੈ।ਦਵਾਈ ਲੈਣ ਜਾਂ ਇਉਂ ਕਹਿ ਲਵੋ ਕਿ ਫ਼ਲ ਖਾਣ ਦਾ ਤਰੀਕਾ ਬੜਾ ਹੀ ਆਸਾਨ ਤੇ ਜ਼ਾਇਕੇਦਾਰ ਹੈ।ਸਵੇਰੇ ਸ਼ਾਮ ਦੋ-ਦੋ ਫ਼ਲ ਲਗਾਤਾਰ ਖਾਣ ਨਾਲ ਸ਼ਰੀਰ ਹਮੇਸ਼ਾ ਤੰਦਰੁਸਤ ਅਤੇ ਚੁਸਤ-ਫੁਰਤ ਰਹਿੰਦਾ ਹੈ।ਜੇਕਰ ਫ਼ਲਾਂ ਨੂੰ ਰਾਤ ਨੂੰ ਪਾਣੀ ਵਿੱਚ ਭਿਉੇਂ ਕੇ ਸਵੇਰ ਵੇਲੇ ਅਤੇ ਸਵੇਰੇ  ਪਾਣੀ ਵਿੱਚ ਭਿਉਂ ਕੇ ਸ਼ਾਮ ਵੇਲੇ ਖਾਧਾ ਜਾਵੇ ਤਾਂ ਜਾਦੂਮਈ ਅਸਰ ਕਰਦਾ ਹੈ।ਸੋ ਅੰਜ਼ੀਰ ਦਾ ਫ਼ਲ ਖਾਣ ਦੀ ਆਦਤ ਪਾਉ, ਲੱਜ਼ਤ ਲਉ,ਤੰਦਰੁਸਤ ਰਹੋ ਅਤੇ ਰੋਗਾਂ ਨੁੰ ਦੂਰ ਭਜਾਓ।ਸੁਆਦ ਵੀ ਲਉ ਤੇ ਸਿਹਤ ਵੀ ਬਣਾਊ।

                                               ਵੱਲੋਂ :  ਡਾ. ਰੁਪਿੰਦਰ ਚੀਮਾਂ

                                                     ਡਾ. ਕਪੂਰ ਮੈਮੋਰੀਅਲ ਹਸਪਤਾਲ

                                                             ਲੁਧਿਆਣਾ

                                                       ਮੋਬਾ: 8146523823

2012-01-24
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)