Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਉਨ੍ਹਾਂ ਪਰਵਾਨਿਆਂ ਦੀ - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

ਉੇੱਥੇ ਮਜਾ ਨਹੀਂ ਰਤੀ ਆਉਂਦਾ,ਜੇ ਸਭਾ, ਹੋਵੇ ਬੇਗਾਨਿਆਂ ਦੀ।
ਉਸ ਕੋਠ ਨੇ ਭਾਰ ਨੂੰ ਝੱਲਣਾ ਕੀ, ਜੇ ਛੱਤ ਹੋਵੇ ਕਾਨਿਆਂ ਦੀ।
ੳੇੁਥੇ ਦੁੱਧ ਦੀ ਕੀ ਆਸ ਹੋਵੇ ,ਸ਼ਕਲ ਹੋਵੇ ਨਾ ਜਿੱਥੇ ਹਵਾਨਿਆਂ ਦੀ।
ਉਹ ਡਿੱਗ ਕੇ ਗ਼ਰਕ ਹੁੰਦੇ,ਫੂਕ ਨਿਕਲ ਜਾਵੇ ਜਿਨ੍ਹਾਂ ਭਕਾਨਿਆਂ ਦੀ।
ਜੋ ਛੱਡ ਮੈਦਾਨ ਨੇ ਨੱਸ  ਜਾਂਦੇ, ਕੀ ਪਾਲਦੇ ਲਾਜ਼ ਉਹ ਗਾਨਿਆਂ ਦੀ।
ਉੱਥੇ ਮਸਤੀ ਦਾ ਹੀ ਦੌਰ ਰਹਿੰਦਾ,ਸੋਚ ਉੱਚੀ ਹੋਵੇ ਜਿੱਥੇ ਮਸਤਾਨਿਆਂ ਦੀ।
ਅਹਿਮਕਾਂ ਦੀ ਹੋਵੇ ਮਹਿਫਲ,ਉੱਥੇ ਕਦਰ ਨਹੀਂ ਪੈਂਦੀ ਕਦੇ ਦਾਨਿਆਂ ਦੀ।
ਫਲ੍ਹੇ ਵਗਦੇ,ਖੂਹ ਚਲਦੇ ਸੀ,   ਯਾਦ ਆਊਦੀ ਹੈ ਉਨ੍ਹਾਂ ਜਮਾਨਿਆਂ ਦੀ।
ਸਦਾ ਮਾਲਾ ਸਾਹਿਤ ਦੀ ਰਹੇ ਜੁੜੀ,ਇਹ ਮੰਗ ਹੈ ਜੀਵਨ ਅਫਸਾਨਿਆਂ ਦੀ।
ਜੀਵਨ ਮਸਤੀ ਭਰਿਆ ਰਹੇ ਸਭ ਦਾ,ਲੋੜ ਨਹੀਂ ਕਿਸੇ ਨੂੰ ਤਾਹਨਿਆਂ ਦੀ।
ਰਾਗ ਰੰਗ ਨਾਲ ਮਜਲਿਸਾਂ ਸਜਦੀਆਂ ਨੇ,ਧੁੰਨ ਗੂੰਜਦੀ ਕੌਮੀ ਤਰਾਨਿਆਂ ਦੀ।
‘ਢਿੱਲੋਂ’ ਦੇਸ਼ ਲਈ ਜੋ ਸੀਸ ਲਾ ਗਏ,ਕਦਰ ਪੈਂਦੀ ਹੈ ਉਨ੍ਹਾਂ ਪਰਵਾਨਿਆਂ ਦੀ।

2012-01-22
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)