Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਗੁੱਸਾ - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

    ਕੌਣ ਜਗਤ ਵਿਚ ਸਾਧ ਹੈ, ਕੌਣ ਜਗਤ ਵਿਚ ਚੋਰ
                    ਨਿਤਾਣਾ ਜਗਤ ਵਿਚ ਸਾਧ ਹੈ,ਬਿਨਾਂ ਰਾਜ ਕਮਜ਼ੋਰ।
        ਇੱਟਲੀ ਵਿਚ ਫਾਟਿਟਸਾਂ ਦਾ ਰੋਹ ਚੜ੍ਹਿਆਂ,ਮੁਸੋਲਿਨੀ ਨੂੰ ਗੱਦੀ ਤੋ ਲਾਹ ਦਿੱਤਾ।
       ਪਹਿਲਾ ਪਕੜ ਕੇ ਉਸ ਨੂੰ ਕੈਦ ਕੀਤਾ,ਅੰਤ ਗੋਲੀਆਂ ਮਾਰ ਮੁਕਾ ਦਿੱਤਾ।
       ਐਡੋਲਫ ਹਿਟਲਰ ਨੇ ਬੜੇ ਜ਼ੁਲਮ ਕੀਤੇ,ਯਹੂਦੀਆਂ ਤੇ ਕਹਿਰ ਢਾਹੇ ਉਸ ਨੇ।
       ਅੱਜ ਤੀਕ ਲੋਕੀਂ ਯਾਦ ਕਰਦੇ,ਜਿਹੜੇ ਜਿਹੜੇ ਨੇ ਗੁੱਲ ਖੁਲਾਏ ਉਸ ਨੇ।
       ਅੰਮ੍ਰਿਤਸਰ ਐਡਵਾਇਰ ਨੇ ਜੁਲਮ ਕੀਤੇ,ਨਿਹੱਥੀ ਜਨਤਾ ਸੀ ਮਰਵਾਈ ਉਸ ਨੇ।
       ਨਿਸ਼ਾਨ ਅੱਜ ਵੀ ਨਜ਼ਰ ਆਉਂਦੇ,ਜਲਿਆਂ ਬਾਗ ਵਿਚ ਜੋ ਗੋਲੀ ਚਲਾਈ ਉਸ ਨੇ।
       ਗੁੱਸਾ ਜ਼ਾਲਮਾਂ ਨੂੰ ਫਿਰ ਆਇਆ,ਹੀਰੋ ਸ਼ੀਮਾ ਤੇ ਨਾਗਾਸਾਕੀ ਕਹਿਰ ਵਰਤਾ ਦਿੱਤਾ।
       ਐਟਮ ਸੁੱਟ ਕੇ ਮਨੁੱਖਤਾ ਦਾ ਨਾਸ਼ ਕੀਤਾ,ਵੱਸਦੇ ਸ਼ਹਿਰਾਂ ਨੂੰ ਸ਼ਮਸ਼ਾਨ ਬਣਾ ਦਿੱਤਾ।
       ਸੇਖ ਮੁਜੀਬ ਨਾ ਕਿਸੇ ਨੂੰ ਰਾਸ ਆਇਆ,ਖੌਡਕਾਰ ਨੇ ਕੀਤਾ ਸ਼ਿਘਾਰ ਉਸ ਦਾ।
       ਸਿਰਫ ਹੁਸੀਨਾ ਧੀ ਸੀ ਬਚੀ ੳੇੁਸ ਦੀ,ਬਾਕੀ ਦਿੱਤਾ ਸੀ ਮਾਰ ਪਰਵਾਰ ਉਸ ਦਾ।
       ਚਿੱਟਾਗਾਂਗ ਅੰਦਰ ਜਿਆ ਰਹਿਮਾਨ ਤਾਈਂ,ਮਾਰ ਗੋਲੀਆਂ ਉਸ ਨੂੰ ਪਾਰ ਕੀਤਾ।
       ਨਕਦੋ ਨਕਦ ਹੀ ਸਭ ਦੇ ਹੋਏ ਸੌਦੇ,ਕਿਸੇ ਨਾਲ ਨਾ ਕਿਸੇ  ਮੂਲ ਉਦਾਰ ਕੀਤਾ।
       ਪੋਟਪੋਲ ਨੂੰ ਜਦ ਕਰੋਧ ਚੜਿਆਂ ਭੜਥੂ ਕੰਬੋਡੀਆ ਵਿਚ ਸੀ ਉਸ ਪਾ ਦਿੱਤਾ।
       ਕਈ ਸੁੱਟ ਕੇ ਪਾਣੀ ਦੇ ਵਿਚ ਮਾਰੇ,ਦੇ ਕੇ ਕਈਆਂ ਨੂੰ ਤਸੀਹੇ ਮਾਰ ਮੁਕਾ ਦਿੱਤਾ
      ਯਗਾਡਾ ਦਾ ਈਦੀ ਸ਼ੈਤਾਨ ਬਣਿਆ,ਮੀਨਾਰ ਮਨੁੱਖੀ ਖੋਪਰਾਂ ਦਾ ਉਸ ਲਾ ਦਿੱਤਾ।
       ਉਹਦੇ ਵੇਖ ਕੇ ਜੁਲਮ ਦੁਨੀਆ ਦੰਗ ਰਹਿ ਗਈ,ਐਸਾ ਕਹਿਰ ਸੀ ਵਰਤਾ ਦਿੱਤਾ।
       ਰੁਮਾਨੀਆਂ ਵਿਚ ਸ਼ੀਸ਼ੈਸ਼ਕਿਊ ਨੇ ਹੱਦ ਕੀਤੀ ,ਕਈ ਸਾਲ ਡਾਂਗ ਵਰ੍ਹਾਈ ਉਸ ਨੇ।
       ਜਨਤਾ ਦੇ ਗੁੱਸੇ ਉਹ ਸ਼ਿਕਾਰ ਬਣਿਆ,ਪਤਨੀ ਸਮੇਤ ਮੌਤ ਸੀ ਪਾਈ ਉਸ ਨੇ।
       ਕਰੋਧ ਜਿਆ ਦੇ ਸਿਰ ਸਵਾਰ ਹੋਇਆਂ ਤਖਤਾ ਭੁੱਟੋ ਦਾ ਉਸ ਪਲਟਾ ਦਿੱਤਾ।
       ਫਿਰ ਪਕੜ ਕੇ ਕੈਦ ਪਾਇਆ,ਅੰਤ ਫਾਸੀ ਡਿਕਟੇਟਰ ਨੇ ਉਸ ਨੂੰ ਲਾ ਦਿੱਤਾ।
       ਜਦੋਂ ਮਨੀਲਾ ਵਿਚ ਭਾਰੀ ਵਿਰੋਧ ਹੋਇਆ,ਸਾਰਕੋਸ਼ ਨੂੰ ਦੇਸ਼ੋ ਨਿਸਾ ੱਿਦੱਤਾ।
       ਆਇਤਉਲਾ ਖਮੀਨੀ ਨਾ ਘੱਟ ਕੀਤੀ,ਵਖਤ ਸ਼ਾਹ ਇਰਾਨ ਨੂੰ ਪਾ ਦਿੱਤਾ।
       ਅਮਰੀਕਾ ਨੇ ਵੀਤਨਾਮ ਨੇ ਵਾਰ ਕੀਤੇ,ਕਈ ਟਨ ਸੀ ਬੰਬ ਵਰ੍ਹਾਏ ਉਸ ਤੇ।
       ਕੋਈ ਚੀਜ਼ ਨਾ ਉਸ ਦੇ ਹੱਥ ਆਈ, ਭਾਵੇਂ ਕਈ ਦੋਸ਼ ਸੀ ਲਾਏ ਉਸ ਤੇ।
       ਹਾਕਮ ਭਾਰਤ ਤੇ ਜਦੋਂ ਸੀ ਕਹਿਰਵਾਨੇ ਹੋਏ,ਗੁਰਧਾਮਾਂ ਨੂੰ ਉਨ੍ਹਾਂ ਗਿਰਾ ਦਿੱਤਾ।
      ਬਾਹਾਂ ਬੰਨ ਕੇ ਗੋਲੀਆਂ ਨਾਲ ਮਾਰੇ,ਕਈਆਂ ਦਾ ਨਾਮੋਂ ਨਿਸ਼ਾਨ ਮਿੱਟਾ ਦਿੱਤਾ।
       ਚੀਨ ਅੰਦਰ ਸੀ ਕਹਿਰ ਦੇ ਛਾਏ ਬੱਦਲ,ਲਏ ਮੂੰਹ ਸੀ ਬਦੂੰਕਾਂ ਦੇ ਤਾਣ ਉਨ੍ਹਾਂ।
       ਟੈਕਾਂ ਨਾਲ ਸੀ ਨੌਜਵਾਨ ਕੁਚਲੇ,ਦਸ ਹਜਾਰ ਦਾ ਕੀਤਾ ਇਕੋ ਵੇਲੇ ਘਾਣ ਉਨ੍ਹਾਂ।
       ਜਦ ਤਾਲਿਬਾਨ ਦੇ ਸੀ ਹੱਥ ਬੰਦੂਕ ਆਈ,ਭਾਬੜ ਅੱਗ ਦੇ ਉਨ੍ਹਾਂ ਮਚਾ ਦਿੱਤੇ।
       ਹੱਥੀ ਪਾਲਿਆ ਸੀ ਪੁੱਤ ਕਪੁੱਤ ਹੋਇਆ, ਟਾਵਰ ਅਮਰੀਕਾਂ ਦੇ ਢਾਹ ਦਿੱਤੇ।
       ਜਾਰਜ ਬੁੱਸ਼ ਹੈਰਾਨ ਹੋਇਆ, ਐਸੇ ਹੱਥ ਉਸਾਮਾ ਬਿਨ ਲਾਦੇਨ ਵਿਖਾ ਦਿੱਤੇ।
       ਜਦੋਂ ਫਿਰਕੂਆਂ ਤਾਈ ਮਲਾਲ ਆਉਂਦਾ,ਹੱਦਾ ਸਾਰੀਆਂ ਕਰ ਉਹ ਪਾਰ ਜਾਂਦੇ।
       ਰਾਹਗੀਰਾਂ ਦੇ ਗਲਾਂ ਵਿਚ ਟਾਇਰ ਪਾ ਕੇ, ਬੇਦੋਸ਼ਿਆਂ ਤਾਈ ੳੇੁਹ ਮਾਰ ਜਾਂਦੇ।
       ਕਿਤੇ ਮਾਰਿਆ ਜਿਸ ਦੀ ਪੱਗ ਵੇਖੀ, ਕਿਤੇ ਬਿਨਾਂ ਪੱਗ ਤੋਂ ਹੀ ਕਰ ਵਾਰ ਜਾਂਦੇ।
       ਕਿਤੇ ਬੱਸਾਂ ਚੋ ਲਾਹ ਕੇ ਮਾਰ ਦਿੱਤੇ, ਕਈ ਰੇਲ ਗੱਡੀਆਂ ਵਿਚ ਕਰ ਸ਼ਿਘਾਰ ਜਾਂਦੇ।
       ਸੁਦਾਮ ਹੂਸੈਨ ਵੀ ਅਮਰੀਕਾ ਤੋਂ ਹੋਇਆ ਬਾਗੀ,ਹੱਕ ਕੂਵੈਤ ਤੇ ਉਹ ਅਜਮਾ ਬੈਠਾ,
       ਕਈ ਸਾਲ ਅਮਰੀਕਾ ਨਾਲ ਰਿਹਾ ਲੜਦਾ,ਆਖਰ ਉਹ ਵੀ ਜਾਨ ਗੁਵਾ ਬੈਠਾ।
       ਮਿਸਰ ਵਿਚ ਲੋਕਾਂ ਨੂੰ ਰੋਹ ਚੜਿਆ,ਹੁਸਨੀ ਮੁਬਾਰਿਕ ਨੂੰ ਗੱਦੀਓ ਲਾਹ ਦਿੱਤਾ।
       ਲੀਬੀਆਂ ਵਿਚ ਕਰਕੇ ਰਾਜ ਪਲਟਾ,ਕਰਨਲ ਗੁਦਾਫੀ ਨੂੰ ਪਾਰ ਬੁਲਾ ਦਿੱਤਾ।
       ਇਤਿਹਾਸਿਕ ਅੰਕੜੇ ਹੈਂਨ ਗਵਾਹ ਸਾਡੇ,ਜਦ ਮਨੁੱਖਤਾਂ ਉਪਰ ਵਾਰ ਹੋਇਆ,
       ਪਿਛਲੇ ਇਕ ਸੋ ਦੱਸਾਂ ਸਾਲਾ ਅੰਦਰ, 17,50,57,000 ਮਨੁੱਖ ਸ਼ਿਕਾਰ ਹੋਇਆ।
       ਜਦ ਵੀ ਜਾਲਮ ਨੂੰ ਆਏ ਗੁੱਸਾ,ਨਿਹੱਥੇ ਲੋਕਾਂ ਤੇ ਕਹਿਰ ਗੁਜਾਰ ਦਾ ਉਹ।
       ਜਾਲਮ ਆਪਣੇ ਵੀ ਮਾਰ ਦੇਦਾ,ਲਿਹਾਜ਼ ਰੱਖਦਾ ਨਹੀਂ ਪਰਵਾਰ ਦਾ ਉਹ।
                    ਕਿਹਾ ਸੱਚ ਸਿਆਣਿਆ ਨੇ,

       ਜਿਹੜਾ ਪਿਓ ਦੀ ਪੱਗ ਨੂੰ ਹੱਥ ਪਾਵੇ,ਕੀ ਡਰ ਹੈ ਉਸ ਨੂੰ ਚਾਚਿਆ ਤਾਇਆ ਦਾ।
       ਜਿਹਨਾਂ ਆਪਣੇ ਜਾਏ ਹੀ ਕੌਹ ਦਿੱਤੇ,ਕੀ ਦਰਦ ਹੈ ਉਨ੍ਹਾਂ ਨੂੰ ਪਰਾਇਆ ਦਾ।
      ਵੇਗ ਗੁੱਸੇ ਦਾ ਰੋਕਣਾ ਚਾਹੀਦਾ ਹੈ,ਗੁੱਸਾ ਬੰਦੇ ਤੋ ਕਤਲ ਕਰਵਾ ਦੇਦਾ।
       ਭਰਾਂ-ਭਰਾ ਦੀ ਜਾਨ ਦਾ ਬਣੇ ਵੈਰੀ, ਨਫਰਤ ਭਾਈਆਂ ਵਿਚ ਇਹ ਪਾ ਦੇਦਾ।
      ਪਤੀ ਪਤਨੀ ਜਦੋ ਨੇ ਬੇਮੁੱਖ ਹੁੰਦੇ, ਲਾਬੂ ਵਸਦੇ ਘਰਾਂ ਨੂੰ ਲਾ ਦੇਦਾ।
      “ਢਿੱਲੋਂ” ਵੱਸਦੇ ਪਰਵਾਰ ਹੋਣ ਖੇਰੂ,ਜਿੱਥੇ ਨਫਤਰ ਦੇ ਗੀਤ ਇਹ ਗਾਂ ਦੇਦਾ।

2012-01-17
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)