Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਬੰਦੀਛੋੜ ਗੁਰੂ - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

ਹੈ ਸੀ ਚੰਦੂ ਮਕਾਰ ਨੇ ਚਾਲ ਚੱਲੀ, ਟਿੱਲ ਮਕਾਰੀ  ਵਾਲਾ  ਸਾਰਾ ਲਾ ਦਿੱਤਾ।
      ਉਨ੍ਹੇ ਸਤਿਗੁਰੂ ਦੇ ਡਰ ਤੋਂ ਡਰਦਿਆਂ ਨੇ, ਜਹਾਗੀਰ ਦੇ ਤਾਈ ਭਰਮਾ  ਦਿੱਤਾ।
      ਕਹਿੰਦਾ ਸਾੜ੍ਹ ਸਤੀ ਹੈ ਤੁਹਾਡੇ ਤੇ ਆਈ ਰਾਜਾ,ਐਸਾ ਵਹਿਮ ਸੀ ਪਾ ਦਿੱਤਾ।
      ਛੇਵੇ ਗੁਰਾਂ ਨੁੂੰ ਭਜਨ ਕਰਨ ਬਹਾਨੇ,ਗਵਾਲੀਅਰ ਕਿਲ੍ਹੇ ਦੇ ਵਿਚ ਘੁਲਾ ਦਿੱਤਾ।
                         -2-
      ਗਵਾਲੀਅਰ  ਸ਼ਹਿਰ ਨੂੰ ਵੀ ਭਾਗ ਲੱਗੇ ਜਿਥੇ ਮੀਰੀ ਪੀਰੀ ਵਾਲੇ ਆ ਗਏ ਸੀ।
ਤੱਪਦੇ ਦਿਲ ਵੀ ਸਭ ਦੇ ਸ਼ਾਤ ਹੋ ਗਏ,ਐਸੇ ਰਹਿਮਤਾਂ ਦੇ ਬਦਲ ਛਾ ਗਏ ਸੀ।
ਜਿੰਦਗੀ ਬਣੀ ਸੀ ਜਿਹਨਾਂ ਦੀ ਨਰਕ ਕੁੰਭੀ,ਚਿਹਰੇ ਉਨ੍ਹਾਂ ਦੇ ਚਮਕਾ ਗਏ ਸੀ।
ਉਜੜੇ ਬਾਗਾਂ ਤੇ ਫਿਰ ਬੁਹਾਰ ਆਈ, ਮਾਲੀ ਜਿਨ੍ਹਾਂ ਨੂੰ ਪਾਣੀ ਲਾ ਗਏ ਸੀ।
                   -3-
ਦੁੱਖ ਦੇ ਕੇ ਪ੍ਰਭੂ ਦੇ ਪਿਆਰਿਆ ਨੂੰ,  ਕੋਈ ਸੁੱਖ ਨਹੀਂ ਸੰਸਾਰ ਤੇ ਪਾ ਸਕਦਾ।
ਜਿਹੜਾਂ ਰੂਪ ਕਰਤਾਰ ਦਾ ਆਪ ਹੋਵੇ, ਧੋਖਾ ਉਹ ਨਹੀਂ ਕਿਸੇ ਤੋਂ ਖਾ ਸਕਦਾ।
        ਜਿਸ ਹਿਰਦੇ ਅੰਦਰ ਸੱਚ ਦੀ ਜੋਤ ਹੋਵੇ,ਉਹ ਗਲਤ ਰਸਤੇ ਨਹੀਂ ਜਾ ਸਕਦਾ।
        ਜਜਬਾ ਸੇਵਾ ਦਾ ਜਿਹਦੇ ਵਿਚ ਹੋਵੇ,ਕੋਈ ਲਾਲਚ ਨਹੀ ਉਹਨੂੰ ਫੁਸਲਾ ਸਕਦਾ।
                                 -4-
      ਮੀਰੀ ਪੀਰੀ ਵਾਲੇ ਬੈਠੇ ਕਿਲ੍ਹੇ ਅੰਦਰ,ਜੱਥੇ ਸੰਗਤਾਂ ਦੇ ਜਿੱਥੇ ਆਉਣ ਲੱਗੇ।
      ਬਾਬਾ ਬੁੱਢਾ ਜੀ ਦੀ ਰਹਿਨੁਮਾਈ ਹੇਠਾਂ ,ਸ਼ਬਦ ਚੌਕੀਆਂ ਦੇ ਬਾਣੀ ਗਾਉਣ ਲੱਗੇ।
       ਬਾਬਾ ਬਿੱਧੀ ਚੰਦ,ਲੰਗਾਹ ਤੇ ਭਾਈ ਜੇਠਾ,ਧੀਰਜ ਸੰਗਤਾਂ ਤਾਈਂ ਦਿਵਾਉਣ ਲੱਗੇ।
       ਹਰਦਾਸਮੱਲ ਦਰੋਗਾ ਤੇ ਹੋਰ ਮੁਰੀਦ ਹੋਏ,ਮਹਿਮਾ ਗੁਰਾਂ ਦੀ ਸਨੁਣ ਸੁਣਾਉਣ ਲੱਗੇ।
                             -5-
      ਧਰਤੀ ਦਾ ਕਣ ਕਣ ਵੀ ਕੋਹਿਨੂਰ ਹੋਇਆ,ਜਦੋਂ ਜੋਤ ਅਗੰਮੀ ਆ ਗਈ ਸੀ।
     ਬੁੱਝੇ ਦੀਵਿਆਂ ਵਿਚ ਫਿਰ ਜੋਤ ਆਈ, ਜੋਤ ਜੋਤਾਂ ਦੇ ਤਾਈਂ ਜਗਾ ਗਈ ਸੀ।
      ਬਵਿੰਜਾਂ ਰਾਜਿਆਂ ਦੇ ਹੈ ਸਨ ਭਾਗ ਜਾਗੇ, ਖੁਸ਼ੀ ਉਨ੍ਹਾਂ ਦੇ ਮੂੰਹ ਤੇ ਛਾ ਗਈ ਸੀ।
      ਦਰਸ਼ਨ ਕਰਦਿਆਂ ਸਭ ਨਿਹਾਲ ਹੋ ਗਏ, ਖੁਸ਼ੀ ਪਿਛਲੇ ਦੁੱਖ ਭੁਲਾ ਗਈ ਸੀ।
                 -6-
      ਜਦੋਂ ਜਹਾਗੀਰ ਨੂੰ ਸੀ ਗਿਆਨ ਹੋਇਆ, ਆਪਣੇ ਕੀਤੇ ਤੇ ਉਹ ਪਛਤਾਉਣ ਲੱਗਾ।
      ਅਹਿਲਕਾਂਰਾਂ ਨੂੰ ਖਾਸ ਸੀ ਹੁਕਮ ਕਰਕੇ, ਸਤਿਗੁਰਾਂ ਨੂੰ ਦਿੱਲੀ ਮੰਗਵਾਉਣ ਲੱਗਾ।
      ਦਿੱਲੀ ਜਾਣ ਲਈ ਸਤਿਗੂਰੂ ਤਿਆਰ ਹੋਏ,ਹਰ ਇਕ ਰਾਜਾ ਵਾਸਤਾ ਪਾਉਣ ਲੱਗਾ।
      ਸਾਨੂੰ ਆਪਣੇ ਨਾਲ ਹੀ ਲੈ ਜਾਣਾ,ਹਰ ਕੋਈ ਆਣ ਕੇ ਇੰਝ ਫੁਰਮਾਉਣ ਲੱਗਾ।
                          -7-
       ਪੀਰਾਂ ਫਕੀਰਾਂ ਤੋਂ ਗੂਰੂ ਦੀ ਸੁਣ ਮਹਿਮਾ,ਜਹਾਗੀਰ ਸੀ ਬਹੁਤ ਹੈਰਾਨ ਹੋਇਆ।
       ਸਤਿਗੂਰੂ ਦੇ ਨਾਲ ਰਾਜੇ ਰਿਹਾਅ ਕਰਨੇ, ਜਹਾਗੀਰ ਦੇ ਵੱਲੋਂ ਪਰਵਾਨ ਹੋਇਆ।
       ਬਵਿੰਜਾਂ ਕਲੀਆਂ ਵਾਲਾ ਇਕ  ਚੋਲਾ ਗੁਰਾਂ ਵੱਲੋਂ ਬਣਵਾਉਣ ਦਾ ਫੁਰਮਾਨ ਹੋਇਆ।
      ਕਲੀਆਂ ਫੜ੍ਹ ਕੇ ਰਾਜੇ ਬਾਹਰ ਆਏ,ਬਵਿੰਜਾ ਰਾਜਿਆਂ ਦਾ ਇੰਝ ਕਲਿਆਣ ਹੋਇਆ।
          -8-
     ਬਵਿੰਜਾ ਰਾਜੇ ਸੀ ਜਦੋਂ  ਰਿਹਾਅ ਹੋਏ,ਉਹ ਸਤਿਗੁਰੂ ਦਾ ਸ਼ੁਕਰ ਮਨਾਉਣ ਲੱਗੇ।
     ਜਹਾਗੀਰ ਤੇ ਸਤਿਗੂਰੂ ਮਿਲੇ ਸੀ ਜਦ , ਪਾਪ ਚੰਦੂ ਨੂੰ ਉਦੋਂ ਸਤਾਉਣ ਲੱਗੇ।
     ਪਾਪੀ ਚੰਦੂ ਦੇ ਨੱਕ ਨਕੇਲ ਪਾ ਕੇ, ਬੰਦੀਛੌੜ ਅੰਮ੍ਰਿਤਸਰ ਵੱਲ ਸੀ ਆਉਣ ਲੱਗੇ।
      ਸਤਿਗੂਰੂ ਦੇ ਆਉਣ ਦੀ ਖਬਰ ਸੁਣ ਕੇ ,ਸਿੱਖ ਗੀਤ ਗੋਬਿੰਦ ਦੇ ਗਾਉਣ ਲੱਗੇ। 
                                -9-
       ਵਜ਼ੀਰ ਖਾਨ ਦਿੱਲੀ ਗੁਰਾਂ ਦੇ ਨਾਲ ਆਇਆ,ਜਹਾਗੀਰ ਨੇ ਬੜਾ ਹੀ ਮਾਣ ਕੀਤਾ।
      ਕਈ ਤਰ੍ਹਾਂ ਦੀਆਂ ਦਿੱਤੀਆਂ ਨਿਆਮਤਾਂ ਸੀ, ਹੋਰ ਭੇਟ ਕਈ ਕੁੱਝ ਆਣ ਕੀਤਾ।
       ਹਰਦਾਸ ਮੱਲ ਦਰੋਗੇ ਦੀ ਸਿਫਤ ਸੁਣ ਕੇ, ਹੈ ਸੀ ਉਹਦਾ ਵੀ ਬੜਾਂ ਸਨਮਾਨ ਕੀਤਾ।
       ਦਰਸ਼ਨ ਕਰਕੇ ਉਹਵੀ ਧੰਨ ਧੰਨ ਹੋਇਆ,ਜਦ ਉਸ ਨੇ ਸੀ ਦਰਸ਼ਨ ਆਣ ਕੀਤਾ।
            -10-
      ਅਦਬ ਨਾਲ ਸੀ ਤੋਰਿਆ ਗੁਰਾਂ ਤਾਈਂ, ਮਹਿਮਾਂ ਸਤਿਗੁਰਾਂ ਦੀ ਦੂਣੀ ਹੋਣ ਲੱਗੀ।
       ਅੰਮ੍ਰਿਤਸਰ ਹੈ ਸੀ ਰੌਣਕਾਂ ਪਰਤ ਆਈਆਂ,ਸੰਗਤ ਦੂਣ ਸਵਾਈ ਸੀ ਆਉਣ ਲੱਗੀ।  
       ਮਾਤਾ ਗੰਗਾ ਜੀ ਬਹੁਤ ਪ੍ਰਸੰਨ ਹੋਏ, ਅਕਾਲ ਪੁਰਖ ਦਾ ਸ਼ੁਕਰ ਮਨਾਉਣ ਲੱਗੀ।
       “ਢਿੱਲੋਂ”ਦੀਵਾਲੀ ਦਿਹਾੜੇ ਤੇ ਹਰਿਮੰਦਰ ਸਾਹਿਬ ਦੀ ਦਿੱਖ ਭਰਮਾੳੇੁਣ ਹੋਣ ਲੱਗੀ।

2012-01-08
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)