Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਕੁਰਸੀ ਨਾਲ ਪਿਆਰ - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

 ਕਈ ਹੱਥ ਛੱਡ ਕੇ ਤੱਕੜੀ ਵਿਚ ਤੁੱਲ ਗਏ,
      ਕਈ ਬਣ ਗਏ ਹੁਣ ਹੱਥ ਦੇ ਯਾਰ ਮੀਆਂ।
      ਜਿਸ ਪਾਰਟੀ ਵਿਚ ਨਾ ਰਿਹਾ ਫਾਇਦਾ,
      ਛੱਡ ਪਲਾਂ ਵਿਚ ਹੋ ਗਏ ਬਾਹਰ ਮੀਆਂ।
      ਜਿਹੜੇ ਰਾਜ ਵੇਲੇ ਰਹੇ ਸਨ ਰਾਜ ਕਰਦੇ,
      ਬਦਲੇ ਉਹਨਾਂ ਨੇ ਝੱਟ ਵਿਚਾਰ ਮੀਆਂ।
      ਸਾਰੇ ਪਏ ਨੇ ਚੌਧਰਾਂ ਮਗਰ ਫਿਰਦੇ,
      ਚਾਹੁਣ ਬਨਣਾ ਸਾਰੇ ਸਰਦਾਰ ਮੀਆਂ।
      ਕੱਲ ਤੱਕ ਸੀ ਜੋ ਦੇਸ਼ ਭਗਤ ਦਿੱਸਦੇ,
      ਹੁਣ ਜਾਪਦੇ ਨੇ ਉਹ ਗਦਾਰ ਮੀਆਂ।
            ਕੁਰਸੀ ਛੱਡਣ ਲਈ ਨਹੀ ਤਿਆਰ ਕੋਈ।
            ਰਹਿਣਾ ਚਾਹੁੰਦੇ ਵਿਚ ਸਰਕਾਰ ਮੀਆਂ।
            ਬਾਪੂ ਚਾਹੁੰਦਾ ਪਰਧਾਨਗੀ ਪਾਰਟੀ ਦੀ,
            ਚੇਅਰਮੈਨ ਹੋਵੇ ਬਰਖੁਰਦਾਰ ਮੀਆਂ।
            ਧੀ ਬਣ ਜਾਏ ਮੈਂਬਰ ਅੰਸੈਂਬਲੀ ਦੀ,
            ਮਿਲੇ ਜਵਾਈ ਨੂੰ ਝੰਡੀ ਵਾਲੀ ਕਾਰ ਮੀਆਂ।
      ਸੇਵਾ ਦੇਸ਼ ਦੀ ਤਾਹੀਓ ਹੋ ਸਕਦੀ,
      ਹੋਵੇ ਪਰਵਾਰ ਦੀ ਜੇ ਸਰਕਾਰ ਮੀਆਂ।
      ਕਈਆਂ ਪੁਸ਼ਤਾਂ ਤੱਕ ਰਹੇ ਟੌਹਰ ਸਾਡਾ,
      ਕੇਵਲ ਇਕੋ ਹੀ ਹੈ ਸਰੋਕਾਰ ਮੀਆਂ।
      ਦੇਸ਼ ਪਿਆਰ ਨਹੀਂ ਜੇ ਨਜ਼ਰ ਆਉਂਦਾ,
      “ਢਿੱਲੋਂ” ਕੁਰਸੀ ਨਾਲ ਪਿਆਰ ਮੀਆਂ।

2012-01-05
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)