Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਨਵਾਂ ਸਾਲ - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

 ਰਲ ਕੇ ਰਹਿਣਾ ਸਾਰਿਆ ਨੇ,ਰਹੇ ਦੇਸ਼ ਅੰਦਰ ਸੁਲਾਹ ਤੇ ਸਫਾਈ ਵੀਰੋ।
    ਬੱਚਾ ਕੋਈ ਨਾ ਰਹੇ ਅਨਪੜ ਸਾਡਾ,ਹੋਵੇ ਰੱਜ ਕੇ ਸਭ ਦੀ ਪੜਾਈ ਵੀਰੋ।
    ਭਾਈਚਾਰੇ ਦਾ ਰਹੇ ਸਬੰਧ ਗੂੜਾ,ਅੱਲਾਹ ਵਾਹਿਗੂਰੂ ਰਾਮ ਦੀ ਹੈ ਦੁਹਾਈ ਵੀਰੋ।
    ਗੀਤਾ,ਬਾਈਬਲ,ਕੁਰਾਨ ਤੇ ਗੂਰੂ ਗ੍ਰੰਥ ਦਾ ਹੈ ਮਾਣ ਕਰਨਾ,ਹੋਵੁੇ ਸਭ ਦੀ ਭਲਾਈ ਵੀਰੋ।
    ਹਿੰਦੂ,ਮੁਸਲਿਮ ,ਸਿਂਖ ਤੇ ਈਸਾਈ ਵੀਰੋ, ਨਵੇਂ ਸਾਲ ਦੀ ਹੋਵੇ ਵਧਾਈ ਵੀਰੋ।
    ਘਰ ਘਰ ਖੁਸ਼ੀ ਦੇ ਜਸ਼ਨ ਹੋਣ ਸਾਰੇ,ਮੇਰਾ ਦੇਸ਼ ਬੁਲੰਦੀਆਂ ਪਿਆ ਮਾਣੈ।
    ਹਰ ਇਕ ਨੂੰ ਇਸ ਤੇ ਮਾਣ ਹੋਵੇ, ਖੁਸ਼ੀ ਨਾਲ ਆਪਣੀ ਹਿੱਕ ਤਾਣੈ।
    ਸੜਕਾਂ ਤੇ ਕੋਈ ਨਾ ਰੁਲੈ ਐਵੇ,ਘਰ ਘਰ ਵਿਚ ਖਾਣ ਲਈ ਹੋਣ ਦਾਣੈ।
    ਈਰਖਾ ਦੂਈ ਦਵੈਤ ਨਾ ਕਿਧਰੇ ਨਜ਼ਰ ਆਵੈ,ਨਾ ਕੋਈ ਰੁਲਣ ਨਿਤਾਣੈ।
    ਵਿਹਲਾ ਕੋਈ ਨਾ ਏਥੇ ਨਜ਼ਰ ਆਵੇ , ਹਰ ਕੋਈ ਰੱਜ ਕੇ ਕਰੇ ਕਮਾਈ ਵੀਰੋ।
    ਹਿੰਦੂ,ਮੁਸਲਿਮ ,ਸਿਂਖ ਤੇ ਈਸਾਈ ਵੀਰੋ, ਨਵੇਂ ਸਾਲ ਦੀ ਹੋਵੇ ਵਧਾਈ ਵੀਰੋ।
    ਸਾਰੇ ਕਰ ਲਵੋਂ ਅੱਜ ਤੋਂ ਪ੍ਰਣ ਵੀਰਨੋ, ਕੋਈ ਨਹੀ ਧੀ ਕੁੱਖ ਵਿਚ ਮਾਰੇਗਾ।
    ਨਾ ਕੋਈ ਕਰੇ ਮੰਗ ਦਾਜ ਦੀ, ਨਾ ਕੋਈ ਧੀ ਬਿਗਾਨੀ ਸਾੜੇਗਾ।
    ਹਰ ਕੋਈ ਰੱਬ ਦਾ ਸੱਚਾ ਆਸ਼ਕ ਬਣ ਕੇ,ਵਰਕੇ ਨਫਰਤ ਵਾਲੇ ਪਾੜੇਗਾ।
    ਨਸ਼ਿਆਂ ਨੂੰ ਕੋਈ ਮੂੰਹ ਨਾ ਲਾਵੇ,ਕੋਈ ਘਰ ਨਹੀਂ ਇਸ ਨੂੰ ਵਾੜੇਗਾ।
      ਝਗੜੇ ਸਾਰੇ ਮਿਟਾਉਣੇ ਆਪਾਂ,ਆਪਸ ਵਿਚ ਨਾ ਕੋਈ ਹੋਵੇ ਲੜਾਈ ਵੀਰੋ।
    ਹਿੰਦੂ,ਮੁਸਲਿਮ,ਸਿਂਖ ਤੇ ਈਸਾਈ ਵੀਰੋ, ਨਵੇਂ ਸਾਲ ਦੀ ਹੋਵੇ ਵਧਾਈ ਵੀਰੋ।
    ਕਿਰਤੀ ਤੇ ਕਿਸਾਨ ਦਾ ਮਾਣ ਹੋਵੇ, ਕਿਸਮਤ ਦੇਸ਼ ਦੀ ਜੋ ਚਮਕਾਉਣ ਵਾਲਾ।
    ਉਸ ਵਿਗਿਆਨੀ ਨੂੰ ਕਰੋ ਪ੍ਰਣਾਮ ਵੀਰੋ, ਨਵੇਂ ਨਵੇਂ ਜੋ ਸੰਦ ਬਣਾਉਣ ਵਾਲਾ।
    ਚੰਗੇ ਬੀਜਾਂ ਦੀ ਜਿਸ ਦੇ ਕਾਢ ਕਂਢੀ,ਹਰ ਜੀਵ ਤਾਈਂ ਅਨਾਜ ਪਹੁੰਚਾਉਣ ਵਾਲਾ।
      ਗੱਲਾਂ “ਢਿੱਲੋ” ਦੀਆਂ ਤੇ ਅਮਲ ਕਰਨਾ, ਸੁਂਖੀ ਰਹੂਗਾ ਅਮਲ ਕਮਾਉਣ ਵਾਲਾ।
      ਹਰ ਇਕ ਦਾ ਫਿਰ ਹੈ ਭਲਾ ਹੋਣਾ,ਕਿਸਮਤ ਚਮਕੇਗੀ ਦੂਣ ਸਵਾਈ ਵੀਰੋ।
    ਹਿੰਦੂ,ਮੁਸਲਿਮ,ਸਿਂਖ ਤੇ ਈਸਾਈ ਵੀਰੋ, ਨਵੇਂ ਸਾਲ ਦੀ ਹੋਵੇ ਵਧਾਈ ਵੀਰੋ।     

2011-12-31
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)