Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਸ਼ਹੀਦੀ ਗੁਰੂ ਅਰਜਨ ਦੇਵ ਜੀ - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

ਜਹਾਂਗੀਰ ਦੇ ਦੋਖੀਆਂ ਕੰਨ ਭਰਤੇ,ਵੇਖੋ ਅਰਜਨ ਕੀ ਕਰਮ ਕਮਾਂ ਰਿਹਾ ਜੇ।
ਭੋਲੇ ਭਾਲੇ ਮੁਸਲਮਾਨ ਤੇ ਹਿੰਦੂਆਂ ਨੂੰ,ਵੇਖੋ ਆਪਣਾ ਸਬਕ ਪੜ੍ਹਾ ਰਿਹਾ ਜੇ।
ਗੋਇੰਦਵਾਲ ਬੈਠਾ ਸਿੱਖੀ ਪ੍ਰਚਾਰ ਕਰਦਾ,ਜ਼ੋਰ ਆਪਣਾ ਉਹ ਵਧਾ ਰਿਹਾ ਜੇ।
ਕਈਆਂ ਪੀੜੀਆਂ ਤੋਂ ਪ੍ਰਚਾਰ ਚਲਦਾ,ਢਾਹ ਇਸਲਾਮ ਤਾਂਈਂ ਲਾ ਰਿਹਾ ਜੇ।
ਵੈਰੀ ਇਸਲਾਮ ਦੇ ਸਾਰੇ ਹੋਏ ਇੱਕਠੇ,ਨਵਾਂ ਆਪਣਾ ਮਾਰਗ ਚਲਾ ਰਿਹਾ ਜੇ।
ਕਿਸੇ ਪੀਰ ਫਕੀਰ ਨੂੰ ਮੰਨਦਾ ਨਹੀਂ,ਸੋਹਲੇ ਹੋਰ ਹੀ ਰੱਬ ਦੇ ਗਾ ਰਿਹਾ ਜੇ।
ਹਜ਼ਰਤ ਸਾਹਿਬ ਦੀ ਨਹੀਂ ਤਰੀਫ ਕੀਤੀ,ਗ੍ਰੰਥ ਆਪਣਾ ਨਵਾਂ ਬਣਾ ਰਿਹਾ ਜੇ।
ਕਹਿੰਦਾ ਪੂਜਾ ਇਕ ਰੱਬ ਕਰਨੀ,ਆਪਣੇ ਚੇਲਿਆਂ ਤਾਈਂ ਸਮਝਾ ਰਿਹਾ ਜੇ।
ਤੇਰੇ ਰਾਜ ਅੰਦਰ ਹੀ ਰਹਿ ਕੇ ,ਰਾਜ ਧਰੋਹੀਆਂ ਨਾਲ ਹੱਥ ਮਿਲਾਏ ੳੇੁਸ ਨੇ।
ਤੇਰੇ ਬਾਗ਼ੀ ਪੁੱਤ ਨੂੰ ਉਸ ਪਨਾਹ ਦਿੱਤੀ,ਟਿੱਕੇ ਤਿਲਕ ਵਾਲੇ ਵੀ ਲਾਏ ਉਸ ਨੇ।
ਕੀਤੀ ਸਾਰਿਆਂ  ਦੀ ਟਹਿਲ ਸੇਵਾ,ਲੰਗਰ ਬਾਗ਼ੀਆਂ ਤਾਈਂ ਛਕਾਏ ਉਸ ਨੇ।
ਤੇਰਾ ਰਤਾ ਵੀ ਨਹੀਂ ਖੌਫ ਖਾਧਾ, ਤੇਰੇ ਰਾਜ ਵਿਰੁੱਧ ਝੰਡੇ ਝੁਲਾਏ ਉਸ ਨੇ।
ਜਹਾਂਗੀਰ ਨੂੰ ਸੁਣ ਕੇ ਅੱਗ ਲੱਗੀ,ਹੁਕਮ ਗ੍ਰਿਫਤਾਰੀ ਦੇ ਝੱਟ ਸੁਣਾਏ ਉਸ ਨੇ।
ਸੇਖ ਅਹਿਮਦ ਸਰਹੰਦੀ ਦੇ ਲੱਗ ਆਖੇ,ਫਤਵੇ ਯਾਸਾ ਵਾਲੇ ਸੀ  ਲਾਏ ਉਸ ਨੇ।
ਮਾਲ  ਅਸਬਾਬ ਗੁਰਾਂ ਦਾ ਕਰੋਂ ਕਬਜ਼ੇ, ਮੁਰਤਜ਼ਾ ਖਾਂ ਆਗੂ ਬਣਾਏ ਉਸ ਨੇ।
ਆਖੇ ਕੂੜ ਦੀ ਬੰਦ ਦੁਕਾਨ ਕਰਨੀ,ਹੁਕਮ ਸਖਤ ਤੋਂ ਸਖਤ ਫੁਰਮਾਏ ਉਸ ਨੇ।
ਪਕੜ ਗੁਰਾਂ ਨੂੰ ਦੁਸਟ ਲਾਹੌਰ ਲੈ ਗਏ, ਪਾਪੀ ਆਪਣਾ ਰੰਗ ਵੇਖਾਉਣ ਲੱਗੇ।
ਹਵੇਲੀ ਚੰਦੂ ਦੀ ਜ਼ੁਲਮ ਗਾਹ ਬਣ ਗਈ,ਦੁਸਟ ਰਲ ਕੇ ਲੋਹ ਤਪਾਉਣ ਲੱਗੇ।
ਪਹਿਲਾ ਉਬਾਲਿਆ ਗੁਰਾਂ ਨੂੰ ਦੇਗ ਅੰਦਰ,ਤੱਤੀ ਤਵੀ ਤੇ ਫਿਰ ਬੈਠਾਉਣ ਲੱਗੇ।
ਤੱਤੀ ਤਵੀ ਜਾਂ ਭੁੱਜ ਅੰਗਿਅਰ ਹੋਈ,ਪਾਤਿਸ਼ਾਹ ਚੌਕੜਾ ਤਵੀ ਤੇ ਲਾੳੇੁਣ ਲੱਗੇ।
ਗਰਮੀ ਅੱਤ ਦੀ ਧਰਤੀ ਸੇਕ ਮਾਰੇ,ਸੂਰਜ ਦੇਵਤਾ ਅੱਗ ਵਰਾਉਣ ਲੱਗੇ।
ਭਾਬੜ ਅੱਗ ਦੇ ਸੋਅਲੇ ਨੱਚਦੇ ਸੀ,ਤੱਤੀ ਰੇਤ ਗੁਰਾਂ ਸਿਰ ਪਾਉਣ ਲੱਗੇ।
  ਧਰਤੀ ਕੰਬੀ ਤੇ ਅਕਾਸ਼ ਵੀ ਡੋਲਿਆ ਸੀ ਦੇਵੀ ਦੇਵਤੇ ਹੰਝੂ ਵਿਹਾਉਣ ਲੱਗੇ।
ਸਾਈਂ ਮੀਆਂ ਮੀਰ ਨੂੰ ਖਬਰ ਹੋਈ,ਉਹ ਭੱਜ ਕੇ ਗੁਰਾਂ ਕੋਲ ਆਉਣ ਲੱਗੇ।
ਤੱਤੀ ਤਵੀ ਦੇ ਵੇਖ ਗੁਰਾਂ ਤਾਈਂ,ਸਾਈਂ ਅੱਖੀਆਂ ‘ਚੋ ਨੀਰ ਵਿਹਾ ਰਿਹਾ ਸੀ।
ਪਾਪੀਓ ਇਹ ਕੀ ਕਾਹਿਰ ਢਾਇਆ,ਲੱਖ ਲਾਹਨਤਾਂ ਸਾਂਈਂ ਪਾ ਰਿਹਾ ਸੀ।
ਰੂਪ ਅੱਲਾਹ ਦਾ ਜਿਸ ਨੂੰ ਦੁੱਖ ਦੋਵੋਂ,ਜ਼ਾਲਮਾਂ  ਤਾਈਂ ਫਿੱਟਕਾਂ ਪਾ ਰਿਹਾ ਸੀ।
ਪੁੰਜ ਸ਼ਾਂਤੀ ਦਾ ਤਵੀ ਤੇ ਸ਼ਾਂਤ  ਬੈਠਾ,ਤੇਰਾ ਕਿਆ ਮੀਠਾ ਲਾਗੈ ਗਾ ਰਿਹਾ ਸੀ।
ਕਿਹਾ ਸਾਈ ਮੀਆਂ ਮੀਰ ਨੇ ਗੁਰਾਂ ਤਾਈਂ,ਵਖਤ ਮੈਂ ਦਿੱਲੀ ਤੇ ਲਾਹੌਰ ਨੂੰ ਪਾ ਦੇਵਾ।
ਜਿਨ੍ਹਾਂ ਪਾਂਪੀਆਂ ਐਨਾ ਜ਼ੁਲਮ ਢਾਹਿਆ, ਮੈਂ ਉਨ੍ਹਾਂ ਦਾ ਨਾਮੋ ਨਿਸ਼ਾਨ ਮਿਟਾ ਦੇਵਾ।
ਜਿਨ੍ਹਾਂ ਅੱਲਾਹ ਦੇ ਰੂਪ ਤੇ ਜ਼ੁਲਮ ਕੀਤੇ,ਮੈਂ ਉਨ੍ਹਾਂ ਨੂੰ ਸਖਤ ਤੋਂ ਸਖਤ ਸਜਾ ਦੇਵਾ।
ਮੇਰਾ ਖੁਨ ਉਬਾਲੇ ਪਿਆ ਖਾਏ ਦਾਤਾ,ਦੇਵੋਂ ਹੁਕਮ ਮੈਂ ਇੱਟ ਨਾਲ ਇੱਟ ਵਜਾ ਦੇਵਾ।
ਸ਼ਾਂਤ ਚਿੱਤ ਬੈੇਠੇ ਸਤਿਗੂਰੂ ਕਹਿਣ ਲੱਗੇ, ਛੋਟਾ ਕਰ ਨਾ ਐਵਂੇ ਤੂੰ ਜੀ ਸਾਈਂ
ਅਸੀਂ ਉਹਦੀ ਰਜਾ ਵਿਚ ਰਹਿਣਾ,ਜਾਣਾ ਸ਼ਹਾਦਤ ਦਾ ਜਾਮ ਹੈ ਪੀ ਸਾਈਂ।
ਤੁਸੀਂ ਹਰਮਿੰਦਰ ਦੀ ਨੀਂਹ ਰੱਖੀ,ਅਸੀਂ ਰੱਖਣੀ ਸ਼ਹਾਦਤਾਂ ਦੀ ਨੀਂਹ ਸਾਈਂ।
ਤੱਤੀ ਤਵੀ ਤੇ ਰੇਤ ਵੀ ਸ਼ਾਂਤ ਜਾਪੇ, ਨਾਨਕ ਨਾਮ ਦਾ ਬਰਸਦਾ ਮੀਂਹ ਸਾਈ।
ਪੱਥਰ ਵੱਜਾ ਤੇ ਖੂਨ ਦੀ ਧਾਰ ਵਹਿ ਗਈ,ਸੋਚਾਂ ਵਿਚ ਅਹਿਲਕਾਰਾਂ ਨੂੰ ਪਾ ਦਿੱਤਾ।
ਯਾਸਾ ਕਾਨੂੰਨ ਦੀ  ਹੋਈ ਅਵੱਗਿਆ ਸੀ,ਕਾਬਾਂ ਅਲਿਹਕਾਰਾਂ ਨੂੰ ਲਾ ਦਿੱਤਾ।
ਸ਼ਾਹੀ ਕਰੋਧ ਤੋਂ ਉਨ੍ਹਾਂ ਡਰਦਿਆਂ ਹੀ, ਬੰਨ ਗੁਰਾਂ ਨੂੰ ਦਰਿਆ ਰੋੜਾ ਦਿੱਤਾ।
ਦੁਸਟਾਂ ਦੋਖੀਆਂ ਨੂੰ ਪੈਂਦੀ ਲਾਹਨਤ, ਜੱਸ ਗੁਰਾਂ ਦਾ “ਢਿੱਲੋਂ” ਨੇ ਗਾ ਦਿੱਤਾ।

2011-12-05
Comments
ਬਹੁਤ ਹੀ ਵਧੀਆ ਰਚਨਾ ਹੈ ਜੀ
 
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)