Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਗੁਣਕਾਰੀ ਹੈ ਅਦਰਕ - ਡਾ ਕੁਲਦੀਪ ਸਿੰਘ ਮੱਲਣ.

ਅਦਰਕ, ਆਦਾ ਜਾਂ ਹਰੀ ਸੁੰਢ ਪੁਰਾਤਣ ਸਮੇਂ ਲਗਪਗ 5000 ਸਾਲਾਂ ਤੋਂ ਭਾਰਤ ਅਤੇ ਗੁਆਂਢੀ ਦੇਸ਼ ਚੀਨ ਅੰਦਰ ਇਕ ਸ਼ਕਤੀਸ਼ਾਲੀ ਜੜ੍ਹੀ-ਬੂਟੀ ਵਜੋਂ ਜਾਣਿਆ ਜਾਂਦਾ ਹੈ। ਭਾਰਤੀ ਮਿੱਟੀ ’ਚ ਪੈਦਾ ਕੀਤੀ ਜਾਣ ਵਾਲੀ ਅਦਰਕ ਜਾਦੂਈ ਅਸਰ ਰੱਖਦੀ ਹੈ। ਅਦਰਕ ਵੀਰਜ ਵਰਧਕ ਹੈ । ਪਾਚਕ ’ਤੇ ਸਵਾਦੀ ਵੀ ਹੈ। ਇਹ ਰੁਚੀਕਾਰਕ ਮੰਨੀ ਜਾਂਦੀ ਹੈ। ਅਦਰਕ ਦਿਲ ਦੀਆਂ ਬਿਮਾਰੀਆਂ ਤੇ ਗਲੇ ਦੇ ਵਿਗਾੜ ਪ੍ਰਤੀ ਬੇਹੱਦ ਲਾਭਕਾਰੀ ਹੈ। ਪੇਟ ਦੇ ਰੋਗ ਅਤੇ ਪੇਟ ਗੈਸ ਲਈ ਉੱਤਮ ਔਸ਼ਧੀਆਂ ’ਚ ਸ਼ੁਮਾਰ ਹੈ। ਇਹ ਸਾਡੇ ਸਰੀਰ ਨੂੰ ਸੁੰਦਰ ਸਡੌਲ ਤੰਦਰੁਸਤ ’ਤੇ ਜਵਾਨ ਰੱਖਣ ’ਚ ਮਦਦ ਕਰਦਾ ਹੈ। ਅਦਰਕ ਨੂੰ ਪਿੱਤ ਪ੍ਰਧਾਨ ਸਰੀਰ ਲਈ ਅਤੇ ਗਰਮ ਮੌਸਮ ’ਚ ਸੋਚ-ਸਮਝ ਕੇ ਵਰਤੋਂ ਵਿਚ ਲਿਆਉਂਣਾ ਚਾਹੀਦਾ ਹੈ। ਇਹ ਸਾਡੇ ਸਰੀਰ ਅੰਦਰ ਕੈਲਸ਼ੀਅਮ,ਆਇਰਨ, ਫਾਸਫੋਰਸ ਆਦਿ ਦਾ ਮਜ਼ਬੂਤ ਨੈੱਟਵਰਕ ਬਣਾਉਂਦਾ ਹੈ।

                   ਜੇ ਅਦਰਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇ ਤੌਰ ਤੇ ਇਸ ਵਿਚਲੇ ਤੱਤਾਂ ਦਾ ਖੁਲਾਸਾ ਕਰੀਏ ਤਾਂ  ਇਸ ਵਿਚ ਪ੍ਰੋਟੀਨ 2.3 ਪ੍ਰਤੀਸ਼ਤ, ਕਾਰਬੋਹਾਈਡਰੇਟ 12.3 ਪ੍ਰਤੀਸ਼ਤ, ਫੈਟ 0.9 ਪ੍ਰਤੀਸ਼ਤ, 1.2 ਪ੍ਰਤੀਸ਼ਤ ਖਣਿਜ, ਕੈਲਸ਼ੀਅਮ 20 ਪ੍ਰਤੀਸ਼ਤ, ਫਾਸਫੋਰਸ 60 ਪ੍ਰਤੀਸ਼ਤ, ਆਇਰਨ 2.6 ਪ੍ਰਤੀਸ਼ਤ ਮੌਜੂਦ ਹੈ। ਇਸ ਤੋਂ ਇਲਾਵਾ ਕੁਝ ਜੀਵਨੀ ਤੱਤ ਵਿਟਾਮਿਨ ਏ, ਵਿਟਾਮਿਨ ਬੀ, ਵਿਟਾਮਿਨ ਸੀ, ਆਇਉਡੀਨ, ਕਲੋਰੀਨ, ਆਦਿ ਵੀ ਪਾਏ ਜਾਂਦੇ ਹਨ ।

                  ਅਦਰਕ ਦੇ ਸੁੱਕੇ ਹੋਏ ਰੂਪ ਨੂੰ ਸੁੰਢ ਦਾ ਨਾਮ ਦਿੱਤਾ ਜਾਂਦਾ ਹੈ। ਜਿਹੜਾ ਸਰਦੀਆਂ ’ਚ ਆਮ ਸੇਵਨ ਕੀਤਾ ਜਾਂਦਾ ਹੈ ਇਹ ਮਾਈਗਰੇਨ (ਅੱਧਾ ਸਿਰ ਦਰਦ) ਨਜ਼ਲਾ-ਜੁਕਾਮ, ਠੰਡ ਤੇ ਫਲੂ, ਪੇਟ ਦੀ ਦੀਆਂ ਬਿਮਾਰੀਆਂ ਲਈ ਪ੍ਰਮੁੱਖ ਰੂਪ ਵਿਚ ਪੇਟ ਗੈਸ ਵਾਸਤੇ ਰਾਮਬਾਣ ਮੰਨਿਆ ਜਾਂਦਾ ਹੈ। ਇਹ ਆਮ ਬੁਖਾਰ, ਤੇਜ਼ ਬੁਖਾਰ, ਹਿੱਚਕੀ, ਡਕਾਰ, ਦਸਤ, ਮੂੰਹ ਦੀ ਬਦਬੋ, ਜੋੜ ਦਰਦ, ਗੰਠੀਆ, ਖੰਘ, ਮਸੂੜਿਆਂ ਦੇ ਰੋਗ, ਲਿਕੋਰੀਆ ਅਤੇ ਵਾਈ ਨਾਲ ਪੈਦਾ ਹੋਣ ਵਾਲੇ ਰੋਗਾਂ, ਹੱਥਾਂ ਪੈਰਾਂ ਦਾ ਸੁੰਨਾਪਣ, ਕੰਨ ਦਾ ਦਰਦ ਅਤੇ ਅਧਰੰਗ ਆਦਿ ਲਈ ਦਵਾਈ ਦੇ ਰੂਪ ’ਚ ਵਰਤਿਆ ਜਾਂਦਾ ਹੈ। 

                  ਅਦਰਕ ਨਾਲ ਇਲਾਜ :  ਹੱਥਾਂ ਪੈਰਾਂ  ਦੇ ਸੁੰਨੇਪਣ ਲਈ ਲਸਣ,ਅਦਰਕ ਦੀ  ਇਕ-ਇਕ ਗੰਢੀ ਪੀਸ ਕੇ ਲੇਪ ਕਰਦੇ  ਰਹਿਣ ਲਾਲ  ਸੁੰਨਾਪਣ ਦੂਰ ਹੁੰਦਾ  ਹੈ।  ਜ਼ੁਕਾਮ ਲਈ ਸੁੰਢ ਅਤੇ  ਗੁੜ ਪਾਣੀ ਵਿਚ ਉਬਾਲ ਕੇ ਜਦੋਂ  ਚੌਥਾ ਹਿੱਸਾ ਰਹਿ ਜਾਵੇ ਤਾਂ ਹਲਕਾ ਗਰਮ ਪੁਣ ਕੇ ਪੀ ਲਾਉ ਅਰਾਮ ਮਿਲਗਾ । ਮਸੂੜੇ ਫੁੱਲ ਜਾਣ ਤੇ ਇਕ ਵੱਡੀ ਚੁਟਕੀ ਸੁੰਢ ਦੀ ਪਾਣੀ ਨਾਲ ਲੈ ਲਉ। ਜੇ ਦੰਦ ਦਰਦ ਹੋਵੇ ਤਾਂ ਅਦਰਕ ਤੇ ਨਮਕ ਲਗਾ ਕੇ ਦੰਦ ਥੱਲੇ ਰੱਖ ਲਉ ਅਰਾਮ ਮਿਲਗਾ । ਖੰਘ ਦੇ ਰੋਗ ’ਚ  ਅਦਰਕ ਦਾ ਰਸ 30 ਗ੍ਰਾਮ, ਸ਼ਹਿਦ 30 ਗ੍ਰਾਮ ਕੋਸਾ ਕਰਕੇ ਰੋਜ਼ਾਨਾ ਇਕ ਹਫਤਾ ਸੇਵਨ ਕਰੋ । ਅਦਰਕ ਦੇ ਕੁਝ ਟੁਕੜੇ ਸ਼ੱਕਰ ਵਿਚ ਮਿਲਾ ਕੇ ਚਾਹ ਦੀ ਤਰ੍ਹਾਂ ਉਬਾਲ ਲਉ, ਠੰਡਾ ਕਰਕੇ ਪੀਉ ਖਾਂਸੀ ਜ਼ੁਕਾਮ ਦੋਨੋ ਠੀਕ ਹੋ ਜਾਣਗੇ । ਮੂੰਹ ਦੀ ਬਦਬੋ ਲਈ ਇਕ ਵੱਡਾ ਚਮਚਾ ਅਦਰਕ ਦੇ ਰਸ ਦਾ ਗਲਾਸ ਗਰਮ ਪਾਣੀ ’ਚ ਪਾ ਕੇ ਕੁਰਲੀਆਂ ਕਰਨ ਨਾਲ ਬਦਬੂ ਜਾਂਦੀ ਰਹੇਗੀ । ਪੇਟ ਦਰਦ ਤੇ ਗੈਸ ਲਈ ਪੀਸੀ ਹੋਈ ਸੁੰਢ, ਹਿੰਗ, ਅਤੇ ਕਾਲੇ ਨਮਕ ਦੀ ਬਰਾਬਰ ਮਾਤਰਾ ’ਚ ਪਾਣੀ ਨਾਲ ਤਲੀ ਲੈ ਲਉ। ਇਕ ਚਮਚ ਸੁੰਢ ਦਾ ਪਾਉਡਰ ਕਾਲਾ ਨਮਕ ਇਕ ਗਲਾਸ ਗਰਮ ਪਾਣੀ ਨਾਲ ਲੈਣ ਤੇ ਪੇਟ ਦਰਦ, ਗੈਸ , ਕਬਜ਼ ਅਤੇ ਅਣਪੱਚ ਠੀਕ ਹੋ ਜਾਂਦਾ ਹੈ।

           
 

                                                                   ਪਿੰਡ ਮੱਲਣ ( 152031)

                                                                   ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

2011-11-19
Comments
bahut chagi rachna hay ji
 
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)