Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਕਲਮ ਦੀ ਤਾਕਤ - ਪਰਸ਼ੋਤਮ ਲਾਲ ਸਰੋਏ.

ਜੋ ਲਿਖਦਾ ਹਾਂ, ਤਾਂ ਸੱਚ ਲੱਗਦੈ,
ਇਹ ਗੱਲ ਬਹੁਤਿਆਂ ਨੂੰ ਚੁੱਭਦੀ ਏ।
ਕਲਯੁੱਗ ਨੂੰ ਸੱਚ ਕੋਈ ਪੁੱਗਦਾ ਨਾ,
ਗੱਲ ਧੁਰ ਸ਼ੀਨੇ, ਜਾ ਖੁੱਭਦੀ ਏ।
ਜੋ ਲਿਖਦਾ ਹਾਂ, ਤਾਂ ਸੱਚ ਲੱਗਦੈ--।

ਹਨੇਰਾ! ਚਾਨਣ ਨਾਲ, ਭਾਵੇਂ ਖਹਿੰਦਾ ਹੈ,
ਪਰ ਚੰਨ ਕਦ ਲੁਕਿਆ ਰਹਿੰਦਾ ਹੈ।
ਜੇ ਰਾਤ ਹਨੇਰਾ ਲਿਆਉਂਦੀ ਹੈ,
ਦਿਨ ਵੀ ਸੂਰਜ ਚਮਕਾਉਂਦਾ ਹੈ,
ਇਹ ਜੰਗ ਤਾਂ ਕੋਈ, ਅੱਜਕਲ ਦੀ ਨਹੀਂ,
ਇਹ ਲੜਾਈ, ਸਦੀਆਂ ਜਾਂ ਜੁੱਗ ਦੀ ਏ।
ਜੋ ਲਿਖਦਾ ਹਾਂ, ਤਾਂ ਸੱਚ ਲੱਗਦੈ--।

ਚਾਨਣ ਨੂੰ ਹਨੇਰਾ ਜਰਦਾ ਨਹੀਂ,
ਫਿਰ ਵੀ ਚਾਨਣ ਫੈਲਾਉਣ ਚਾਹੁੰਦਾਂ ਹਾਂ,
ਚੁੱਪ ਰਹਿਣਾ ਵੀ ਮੈਨੂੰ ਭਾਉਂਦਾ ਨਾ,
ਸ਼ਮਾਂ ਜਲਾਉਣ ਵਾਲਿਆਂ ਦੀ ਕਤਾਰ ਅੱਗੇ,
ਮੈਂ ਵੀ ਤਾਂ ਖਲੋਣਾ ਚਾਹੁੰਦਾ ਹਾਂ।
ਸੱਚ ਚੜਦਾ ਦੇਖਦੀ ਸ਼ੂਲੀ \'ਤੇ,
ਉਸ ਵੇਲੇ ਲੋਕਾਈ, ਭਾਵੇਂ ਹੁੱਬਦੀ ਏ।
ਜੋ ਲਿਖਦਾ ਹਾਂ, ਤਾਂ ਸੱਚ ਲੱਗਦੈ--।

ਪਰਸ਼ੋਤਮ! ਸੱਚ ਦੁਨੀਆਂ ਨੂੰ ਭਾਇਆ ਨਾ,
ਸੱਚ ਕਪਟ ਤੋਂ ਕਦੇ ਘਬਰਾਇਆ ਨਾ,
ਸੱਚ ਜਿੱਤਦਾ ਰਿਹਾ ਹੈ, ਹਰ ਯੁੱਗ ਵਿੱਚ,
ਕੂੜ ਨੇ ਸੱਚ ਨੂੰ ਕਦੇ ਹਰਾਇਆ ਨਾ,
ਤਾਕਤ ਕਲਮ ਦੀ ਵੱਧ ਹਥਿਆਰ ਨਾਲੋਂ,
ਇਹਤੋਂ ਗੱਲ ਨਾ ਕੋਈ ਵੀ ਲੁਕਦੀ ਏ।
ਜੋ ਲਿਖਦਾ ਹਾਂ, ਤਾਂ ਸੱਚ ਲੱਗਦੈ--।

ਸਰੋਏ! ਸੰਸਾਰ ਕੋਈ ਜੱਦੀ ਜਾਇਦਾਦ ਨਹੀਂ,
ਜੋ ਆਇਆ ਹੈ ਉਸ ਤੁਰ ਜਾਣਾ
ਆਪਣੇ ਸੁੱਖ ਲਈ ਦੂਜੇ ਨੂੰ ਤਕਲੀਫ਼ ਦੇਣਾ,
ਪਤਾ ਹੈ! ਅਸਥੀਆਂ ਵੀ ਇੱਕ ਦਿਨ ਰੁੜ ਜਾਣਾ,
ਫਿਰ ਮੈਂ-ਬਾਦ ਦੇ ਹੜ ਅੰਦਰ,
ਇਹ ਦੁਨੀਆਂ ਕਾਹਤੋਂ ਡੁੱਬਦੀ ਏ।
ਜੋ ਲਿਖਦਾ ਹਾਂ, ਤਾਂ ਸੱਚ ਲੱਗਦੈ--।

2015-12-02
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)