Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਸ਼ਿੰਗਾਰ - ਬਲਜੀਤ ਪਾਲ ਸਿੰਘ ਝੰਡਾ ਕਲਾਂ.

ਮਹਿਫਲ ਦਾ ਸ਼ਿੰਗਾਰ ਬਣਾਂਗਾ,ਨਈਂ ਬਣਿਆ
ਉਸਦੇ ਗਲ ਦਾ ਹਾਰ ਬਣਾਂਗਾ, ਨਈਂ ਬਣਿਆ

ਅੱਖ ਕਿਸੇ ਦਾ ਹੰਝੂ ਖਾਰਾ ਪੂੰਝਣ ਲਈ,
ਦਰਦੀ ਤੇ ਗ਼ਮਖਾਰ ਬਣਾਂਗਾ, ਨਈਂ ਬਣਿਆ

ਭਗਤ ਸਰਾਭਾ ਊਧਮ ਸਿੰਘ ਸ਼ੁਭਾਸ਼ ਜਿਹਾ,
ਕੋਈ ਤਾਂ ਕਿਰਦਾਰ ਬਣਾਂਗਾ, ਨਈਂ ਬਣਿਆ

ਜਿਹੜੇ ਲੋਕੀਂ ਜ਼ੁਲਮ ਕਮਾਉਂਦੇ ਲੋਕਾਂ \'ਤੇ
ਉਹਨਾਂ ਲਈ ਲਲਕਾਰ ਬਣਾਂਗਾ, ਨਈ ਬਣਿਆ

ਮਜ਼ਲੂਮਾਂ ਦੀ ਰਾਖੀ ਲਈ ਜੋ ਵਰ੍ਹ ਜਾਵੇ
ਉਹ ਤਿੱਖੀ ਤਲਵਾਰ ਬਣਾਂਗਾ, ਨਈ ਬਣਿਆ

ਕਦਮਾਂ ਨੂੰ ਵੇਲੇ ਦੇ ਚੱਕਰ ਨਾਲ ਮਿਲਾਅ,
ਜੀਵਨ ਦੀ ਰਫਤਾਰ ਬਣਾਂਗਾ, ਨਈ ਬਣਿਆ

ਪਰਜਾ ਜਿਹੜੇ ਰਾਜ \'ਚ ਹੋਵੇ ਸੁਖ-ਲੱਧੀ
ਐਸੀ ਇਕ ਸਰਕਾਰ ਬਣਾਂਗਾ, ਨਈ ਬਣਿਆ

ਅੱਗੇ ਲੱਗਣ ਵਾਲਾ ਸੀ ਬਲਜੀਤ ਸਦਾ,
ਪਰ ਝੰਡਾ ਬਰਦਾਰ ਬਣਾਂਗਾ, ਨਈਂ ਬਣਿਆ

2015-05-13
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)