Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਕਿਸਦਾ ਭਲਾ ਕੋਣ ਕਰੇ - ਜਸਪ੍ਰੀਤ ਸਿੰਘ ਬਠਿੰਡਾ.
ਮਾਪਿਆਂ ਦੇ ਜੋਰ ਪਾਉਣ ਉੱਤੇ ਅੰਦਰੋ-ਬਾਹਰੋ ਪੂਰੀ ਤਰਹ ਸਿਖੀ-ਸਰੂਪ ਵਿਚ ਰੰਗਿਆ ਗੁਰਪਾਲ ਸਿੰਘ ਕਾਰਣ-ਵੱਸ  ਪਿੰਡ ਦੇ ਪਰਲੇ ਪਾਸੇ ਲੱਗਣ ਵਾਲੀ ਚੋਂਕੀ ਤੱਕ ਮਾਪਿਆ ਨਾਲ ਆ ਤਾ ਗਿਆ ; ਪਰ ਮਾਪੇ ਉਸਨੂੰ ਚੋਂਕੀ ਦੇ ਅੰਦਰ ਤਕ ਆਉਣ ਲਈ ਮਨਾ ਨਾ ਪਾਏ l ਬਾਹਰਲੇ ਪਾਸੇ ਹੀ ਗੇੜੇ ਕੱਢਦੇ ਅਤੇ ਕਾਂ-ਕਬੂਤਰ ਵੇਂਹਦੇ ਗੁਰਪਾਲ ਸਿੰਹੋ ਦੀ ਨਿਗਾਹ ਜਦੋ ਇੱਕ ਭਾਰਾ ਬੋਰਾ ਢੋਈ ਲਿਓਂਦੇ ਇੱਕ ਬਜੁਰਗ ਤੇ ਪਈ ; ਜੋ ਕਿ ਜਾਪਦਾ ਸੀ ਆਪਣੀ ਕਿਸੇ ਪੂਰੀ ਹੋਈ ਮੁਰਾਦ ਦੇ ਬਦਲੇ ਓਹੋ ਬੋਰਾ ਚੋਂਕੀ ਵਿੱਚ ਚੜਾਓਣ ਆਇਆ ਸੀ ਤਾਂ ਭੱਜ ਕੇ ਗੁਰਪਾਲ ਸਿੰਘ ਉਸ ਬਜੁਰਗ ਦੀ ਮੱਦਦ ਕਰਨ ਅਤੇ ਬੋਰਾ ਚੱਕਵਾਉਣ ਲਈ ਚਲਾ ਗਿਆ ਬਜ਼ੁਰਗ ਦਾ ਹਥ ਵਟਾਓਂਦਾ ਗੁਰਪਾਲ ਬਾਬੇ ਨੂੰ ਚੋਂਕੀ ਦੇ ਗੇਟ ਤੱਕ ਛਡ ਆਇਆ l ਅਗਾਹੂੰ ਚੋਂਕੀ ਵਾਲੇ ਬਾਬੇ ਦੇ ਚੇਲਿਆਂ ਨੇ ਬੋਰਾ ਪਕੜ ਲਿਆ l ਗੁਰਪਾਲ ਸਿੰਹੋ ਮੁੜਨ ਹੀ ਲੱਗਾ ਸੀ ਕਿ ਖੁਸ਼ ਹੋਇਆ ਬਜ਼ੁਰਗ ਚੋਂਕੀ ਵਾਲੇ ਬਾਬੇ ਦਾ ਨਾਮ ਲੈ ਕੇ ਗੁਰਪਾਲ ਦਾ ਭਲਾ ਮੰਗਣ ਲੱਗਿਆ ਅਤੇ ਦੁਆਵਾਂ ਦੇਣ ਲੱਗਿਆ l ਚਿਹਰੇ ਤੇ ਚੁੱਪ ਤੇ ਫਿਰ ਇੱਕ ਦਮ ਮੁਸਕਰਾਹਟ ਬਖੇਰਦਾ ਇੱਕ ਪੱਕਾ ਸਿਖ ਗੁਰਪਾਲ ਸਿੰਘ ਇਸ਼ਾਰਿਆ ਅਤੇ ਨਜ਼ਰਾਂ ਹੀ ਨਜ਼ਰਾਂ ਵਿੱਚ ਕਹਿ ਰਿਹਾ ਸੀ ਕਿ ਓਹ ਚੋਂਕੀ ਵਾਲਾ ਬਾਬਾ ਉਸਦਾ ਕੀ ਭਲਾ ਕਰੇਗਾ ਜਿਸਦੀ ਖੁੱਦ ਦੀ ਚੋਂਕੀ ਏਹੋ ਜੇ ਵਿਚਾਰੇ ਗਰੀਬ ਤੇ ਅਨ-ਪੜ ਬਜ਼ੁਰਗਾ ਜਾ ਪੜੇ-ਲਿਖੇ ਅਨਪੜ ਉਸਦੇ ਮਾਪੇ ਵਰਗੇ ਵਹਿਮੀ ਲੋਕਾ ਕਰ ਕੇ ਚਲਦੀ ਹੈ l  
                                                                                                                                                                                                                          ਜਸਪ੍ਰੀਤ ਸਿੰਘ
2014-05-14
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)