Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਦੁਨੀਆਂ ਦੀ ਬੀਮਾਰ ਹੋ ਚੁੱਕੀ ਮਾਨਸਿਕਤਾ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ - ਪਰਸ਼ੋਤਮ ਲਾਲ ਸਰੋਏ.

ਦੁਨੀਆਂ ਦੀ ਹਾਲਤ ਇੱਕ ਵਿੰਗੀ ਹੋਈ ਕੁੱਤੇ ਦੀ ਪੂਛ ਦੀ ਮਾਫ਼ਿਕ ਹੈ।  ਜਿਹੜੀ ਕਦੀ ਵੀ ਸਿੱਧੀ ਨਹੀਂ ਹੋ ਸਕਦੀ।  ਅੱਜ ਸੱਚ ਕਿਸ ਮਿਆਰ \'ਤੇ ਖੜ•ਾ ਹੈ। ਇਸ ਦਾ ਅÎੰਦਾਜ਼ਾ ਸਹਿਜੇ-ਸਹਿਜ ਲਗਾਇਆ ਜਾ ਸਕਦਾ ਹੈ।  ਕਹਿੰਦੇ ਹਨ ਕਿ ਸੱਚ ਹਮੇਸ਼ਾਂ ਸ਼ੂਲੀ \'ਤੇ ਚੜ•ਦਾ ਆਇਆ ਹੈ। ਜੇ ਪਹਿਲਾਂ ਸੱਚ ਸ਼ੂਲੀ \'ਤੇ ਚੜ•ਦਾ ਸੀ ਅੱਜ ਕਿਹੜੀ ਸੱਚ ਦੇ ਫੁੱਲਾਂ ਦੀ ਵਰਖਾ ਹੋ ਰਹੀ ਹੈ। ਅੱਜ ਵੀ ਸੱਚ ਸ਼ੂਲੀ \'ਤੇ ਚੜ•ਦਾ ਹੀ ਦਿਖਾਈ ਦਿÎੰਦਾ ਹੈ। ਸਗੋਂ ਰਹਿੱਦਾ ਵੀ ਬੇੜਾ ਗਰਕ ਹੋਈ ਜਾ ਰਿਹਾ ਹੈ। ਜਿਸ ਨੂੰ ਰੋਕਣ ਦੀ ਬਜਾਇ ਹੋਰ ਬੜਾਵਾ ਦਿੱਤਾ ਜਾ ਰਿਹਾ ਹੈ।
ਅੱਜ ਦੁਨੀਆਂ ਦੇ ਵੱਲ ਨਿਗ•ਾ ਮਾਰ ਕੇ ਦੇਖ ਲਓ ਅੱਜ ਸੱਚ ਕੀ ਹੈ। ਅਰਥਾਤ ਅਸਲ ਕੀ ਹੈ? ਸਾਰੇ ਪਾਸੇ ਝੂਠ-ਫ਼ਰੇਬ ਤੇ ਮਿਲਾਵਟ ਦਾ ਬੋਲਬਾਲਾ ਹੈ। ਦੁਨੀਆਂ ਦੀ ਕਿਹੜੀ ਚੀਜ਼ ਹੈ ਜਿਹੜੀ ਮਿਲਾਵਟ ਤੋਂ ਬਚੀ ਹੋਈ ਹੈ। ਅਰਥਾਤ ਏਥੇ ਅਸਲ ਜੀਵਨ ਵਿੱਚ \'\'ਇਕ ਤਰਫ਼ ਹੈ ਘਰ ਵਾਲੀ ਤੇ ਇਕ ਤਰਫ਼ ਬਾਹਰ ਵਾਲੀ\'\' ਜਿਹੀ ਗੱਲ ਹੁੰਦੀ ਜਾਪ ਰਹੀ ਹੈ।  ਅਰਥਾਤ ਨਾ ਘਰਵਾਲੀ ਪ੍ਰਤੀ ਵਫ਼ਦਾਰੀ ਹੈ ਤੇ ਨਾ ਹੀ ਬਾਹਰ ਵਾਲੀ ਨਾਲ ਵਫ਼ਦਾਰੀ ਨਿਭਾਈ ਜਾ ਰਹੀ ਹੈ। ਇਹ ਸਭ ਕਿਉਂ ਹੈ ਸ਼ਾਇਦ ਰੱਬ ਹੀ ਜਾਣਦਾ ਹੋਵੇ। ਕਿਉਂਕਿ ਇਹ ਮਨੌਤ ਵੀ ਹੈ ਕਿ \'\'ਰੱਬ ਭਾਵ ਪ੍ਰਮਾਤਮਾ ਦੇ ਹੁਕਮ ਤੋਂ ਬਗ਼ੈਰ ਪੱਤਾ ਵੀ ਨਹੀਂ ਹਿੱਲ ਸਕਦਾ।
ਇਸ ਸਭ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਮਿਲਾਵਟੀ ਯੁੱਗ ਵਿੱਚ ਪ੍ਰਮਾਤਮਾ ਵੀ ਪੂਰਾ-ਪੂਰਾ ਸ਼ਰੀਕ ਹੋਣ ਨੂੰ ਫਿਰਦਾ ਹੈ। ਇਹ ਸਾਰਾ ਕੁਝ ਸਾਡੀ ਸਮਝ ਤੋਂ ਬਾਹਰ ਹੈ। ਕਿ ਕੀ ਹੋ ਰਿਹਾ ਹੈ? ਪ੍ਰਮਾਤਮਾ ਹੀ ਜਾਣਦਾ ਹੈ ਕਿ ਅੱਜ ਦੇ ਕਲਯੁਗ ਦੇ ਸਮੇਂ ਦਾ ਇਨਸਾਨ ਮਾਨਸਿਕ ਤੌਰ \'ਤੇ ਬੀਮਾਰ ਕਿਉਂ ਹੋ ਗਿਆ ਹੈ? ਸਿਰਫ਼ ਤੇ ਸਿਰਫ਼ ਆਪਣੀ ਹੀ ਚੌਧਰ ਵਿੱਚ ਕਿਸ ਕਾਰਨ ਫਸਿਆ ਹੋਇਆ ਹੈ?  ਹਾਲਾਂਕਿ ਬਾਕੀ ਵੀ ਉਹਦੇ ਜਿਹੇ ਇਨਸਾਨ ਹੀ ਹਨ। ਫਿਰ ਉਹ ਆਪਣੇ ਆਪ ਨੂੰ ਦੂਜੇ ਦਾ ਮਾਲਕ ਹੋਣ ਦੀ ਧੋਸ ਜਮਾਉਣ ਤੋਂ ਬਾਜ ਕਿਉਂ ਨਹੀਂ ਆ ਰਿਹਾ?
ਹੁਣ ਇਕ ਕਹਾਵਤ ਬੜੀ ਮਸਹੂਰ ਹੈ ਅਖੇ \'\'ਰਿੱਧੀ ਖ਼ੀਰ ਤੇ ਹੋ ਗਿਆ ਦਲੀਆ।\'\' ਇਹ ਖ਼ੀਰ ਰਿੱਨ•ਣ \'ਤੇ ਦਲੀਆਂ ਕਿਸ ਤਰ•ਾਂ ਤਿਆਰ ਹੋ ਗਿਆ ਭਲਾ? ਇਸ ਦਾ ਜ਼ਿਮੇਵਾਰ ਕੌਣ ਹੈ? ਕਈ ਵਾਰੀ ਵਿਆਹਾਂ ਵਿੱਚ ਪਿੰਡਾਂ ਦੀਆਂ ਬੁੜ•ੀਆਂ ਗੀਤ ਗਾਉਂਦੀਆਂ ਹੁੰਦੀਆਂ ਹਨ, ਉਹ ਬੋਲ ਕੁਝ ਇਸ ਤਰ•ਾਂ ਹਨ- \'\'ਅੱਜ ਕਿੱਧਰ ਗਈਆਂ ਨੀ ਬੰਤੋ ਤੇਰੀਆਂ ਨਾਨਕੀਆਂ, ਬੀਜੇ ਸੀ ਕੱਦੂ ਜੰਮ ਪਏ ਡੱਡੂ…......।\'\'  ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਇਸ ਦੁਨੀਆਂ ਤੇ ਸਾਰਾ ਕੁਝ ਹੀ ਉਲਟ ਪੁਲਟ ਹੋ ਰਿਹਾ ਹੈ। ਇਸ ਸਭ ਦਾ ਨਤੀਜਾ ਇਨਸਾਨ ਦੀ ਮਾਨਸਿਕ ਬੀਮਾਰੀ ਹੀ ਤਾਂ ਹੈ।
ਹੁਣ ਆਪਣੀ ਸੋਚ ਦਾ ਇਸਤੇਮਾਲ ਨਾ ਕਰਦੇ ਹੋਏ ਲਕੀਰ ਦੇ ਫ਼ਕੀਰ ਬਣ ਕੇ ਚੱਲਣਾ ਵੀ ਤਾਂ ਇਕ ਮਾਨਸਿਕ ਬੀਮਾਰੀ ਹੀ ਹੈ।  ਕਈ ਵਾਰੀ ਆਪਣੇ ਨਿੱਜੀ ਫ਼ਾਇਦੇ ਲਈ ਕਿਸੇ ਦੇ ਬਾਰੇ ਕੋਈ ਗ਼ਲਤ ਅਫਵਾ ਫੈਲਾਅ ਕੇ ਉਸ ਦੇ ਵਿਅਕਤੀਤਵ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਜਾਂ ਉਸ ਦੇ ਮਨ ਨੂੰ ਠੇਸ ਪਹੁੰਚਾਉਣ ਦੀ ਮੂਰਖ਼ਤਾ ਕਰਨਾ ਕੀ ਇਹ ਮਾਨਸਿਕ ਬੀਮਾਰੀ ਦਾ ਹਿੱਸਾ ਨਹੀਂ ਹੈ? ਇਹ ਸਭ ਕਿਸ ਲਈ ਹੈ? ਕਿਉਂ ਕਰਦੇ ਓ ਤੁਸੀਂ ਇਹ ਸਭ ਕੁਝ? ਬਸ ਇਸ ਲਈ ਕਿ ਇਸ ਨਾਲ ਤੁਹਾਡੇ ਮਨ ਨੂੰ ਤਸੱਲੀ ਤੇ ਖ਼ੁਸ਼ੀ ਪ੍ਰਾਪਤ ਹੁੰਦੀ ਹੈ। ਜੇਕਰ ਤੁਸੀਂ ਇਸ ਤਰ•ਾਂ ਕਰਦੇ ਹੋ ਤਾਂ ਜੇਕਰ ਉਹ ਬੰਦਾ ਵੀ ਇਹੀ ਰਾਸਤਾ ਅਪਣਾਵੇ ਤਾਂ ਤੁਸੀਂ ਕੀ ਕਰੋਗੋ?
ਅੰਗਰੇਜ਼ੀ ਦਾ ਸ਼ਬਦ \'\'ਬੈਕ-ਬਾਈਟਿੰਗ\'\' ਅਰਥਾਤ ਚੁਗਲੀ , ਬੜਾ ਮਸ਼ਹੂਰ ਹੋਇਆ ਹੈ ਜੋ ਜਿਸ ਦਾ ਕਰੈਡਿਟ ਜ਼ਿਆਦਾਤਰ ਔਰਤ ਨੂੰ ਜਾਂਦਾ ਹੈ। ਪਰ ਅੱਜ ਦੇ ਕਲਯੁਗ ਦੇ ਸਮੇਂ ਵਿੱਚ ਇਹ ਮੱਲ ਮਾਰਨੀ ਕਲਯੁਗੀ ਬੰਦਿਆਂ ਨੇ ਵੀ ਸ਼ੁਰੂ ਕਰ ਦਿੱਤੀ ਹੈ। ਮੈਂ ਇਨਸਾਨ ਦੀ ਬਜਾਇ ਬੰਦੇ ਸ਼ਬਦ ਇਸਤੇਮਾਲ ਕਰ ਰਿਹਾ ਹੈ। ਇਸ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਲੈਣਾ ਕਿ ਅਜਿਹਾ ਕਿਉਂ ਹੈ? ਮੈਂ ਇਹ ਇਸ ਲਈ ਕਰ ਰਿਹਾ ਹਾਂ ਕਿਉਂਕਿ ਮੈਂ ਬੰਦੇ ਦੀ ਮਾਨਸਿਕ ਬੀਮਾਰੀ ਨੂੰ ਆਪਣੇ ਅੱਖੀ ਦੇਖ ਰਿਹਾ ਹਾਂ ਤੇ ਮਹਿਸੂਸ ਵੀ ਕਰ ਰਿਹਾ ਹਾਂ।
ਇਕ ਗੀਤ ਹੈ, \'\'ਜੇ ਮੈਂ ਨਾ ਜੰਮਦੀ ਤੂੰ ਕਿਹਦੇ ਨਾਲ ਵਿਆਹ ਕਰਵਾਉਂਦਾ\'\' ਅਰਥਾਰ ਇਸ ਤਰ•ਾਂ ਦੀ ਮਾਨਸਿਕ ਬੀਮਾਰੀ ਤੋਂ ਵੀ ਅਸੀਂ ਲੋਕ ਬਚ ਨਹੀਂ ਸਕੇ। ਇਹ ਬੀਮਾਰੀ ਜ਼ਿਆਦਾਤਰ ਆਪਣੇ ਆਪਨੂੰ ਰਾਜਨੇਤਾ ਜਾਂ ਲੀਡਰ ਕਹਾਉਣ ਵਾਲੇ ਲੋਕਾਂ ਵਿੱਚ ਪਾਈ ਜਾਂਦੀ ਹੈ। ਮਿਹਨਤ ਕੋਈ ਹੋਰ ਕਰਦਾ ਰਹਿ ਜਾਂਦਾ ਹੈ ਤੇ ਕਰੈਡਿਟ ਇਹ ਲੀਡਰ ਭਾਲਦੇ ਹਨ।  ਵੋਟਾਂ ਵੇਲੇ ਤੁਹਾਡੇ ਸੇਵਕ ਤੇ ਬਾਅਦ ਵਿੱਚ ਤੁਹਾਡੇ ਮਾਲਿਕ ਇਹ ਮਾਨਸਿਕ ਬੀਮਾਰੀ ਨਹੀਂ ਤਾਂ ਹੋਰ ਕੀ ਹੈ? ਹਾਂ ਜੇਕਰ ਇਹ ਮਾਨਸਿਕ ਬੀਮਾਰ ਨਹੀਂ ਹੈ ਤਾਂ ਕੀ ਮੇਰਾ ਕੋਈ ਭੈਣ-ਭਰਾ, ਮਾਈ ਜਾਂ ਭਾਈ ਇਹ ਦੱਸ ਸਕਦਾ ਹੈ ਕਿ ਇਹ ਕਿਹੜੀ ਇੱਲ• ਜਾਂ ਬਲਾ ਹੈ।
ਇਹ ਤਾਂ ਉਹੀ ਗੱਲ ਹੋ ਗਈ ਕਿ ਕਿਸੇ ਨੇ ਤੜਕੇ ਨੂੰ ਮੱਝ ਚੋਣੀ ਹੁੰਦੀ ਹੈ ਤੇ ਆਪ ਤਾਂ ਘੇਸਲ ਮਾਰ ਕੇ ਸੌ ਗਿਆ ਤਾਂ ਕਿਸੇ ਦੂਜੇ ਨੂੰ ਕਹਿ ਦਿੱਤਾ, ਜਾਹ ਯਾਰ ਨਰੈਣ ਸਿਆਂ ਤੂੰ ਚੋਅ ਲੈ ਤੇ ਉਹਦੇ ਪਿੱਛਿਓਂ ਇਹ ਡੌਡੀ ਪਿੱਟਣੀ ਸ਼ੁਰੂ ਕਰ ਦਿੱਤੀ ਅਖੇ ਮੈਂ ਆ ਕੀਤਾ ਤੇ ਮੈਂ ਆਹ ਕੀਤਾ। ਅਰਥਾਤ ਮੱਝ ਤਾਂ ਨਰੈਣ ਸਿਆਂ ਚੋਅ ਗਿਆ ਹੁੰਦਾ ਹੈ ਤੇ ਉਹਦਾ ਕਰੈਡਿਟ ਆਪਣੇ ਸਿਰ ਲੈ ਲਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਤਾਂ ਚਾਹੇ ਸ਼ੁਗਲ-ਸ਼ੁਗਲ \'ਚ ਸਭ ਕੁਝ ਹੁੰਦਾ ਸੀ ਤੇ ਲੋਕਾਂ ਵਿੱਚ ਪਿਆਰ ਮੁਹੱਬਤ ਵੀ ਸੀ। ਪਰ ਅੱਜਕਲ• ਇਹ ਸੱਚ ਵਿੱਚ ਹੋਣ ਲੱਗ ਪਿਆ ਹੈ।
ਚਲੋ ਅਧੁਨਿਕ ਯੁੱਗ ਵਿੱਚ ਅੰਗਰੇਜ਼ੀ ਦੀ ਬੈਕ-ਬਾਈਟਿੰਗ ਦੀ ਪ੍ਰਥਾ ਦੇ ਨਾਲ ਨਾਲ ਸਾਹਮਣੇ ਤੋਂ ਬਾਈਟਿੰਗ ਅਰਥਾਤ ਕੱਟਣ ਦੀ ਪ੍ਰਥਾ ਵੀ ਸ਼ੁਰੂ ਹੋ ਗਈ ਹੈ। ਉਹ ਤਾਂ ਗੱਲਾਂ ਨਾਲ ਹੁੰਦੀ ਸੀ ਪਰ ਅੱਜ ਇਕ ਇਨਸਾਨ ਆਪਣੇ ਵਰਗੇ ਇਨਸਾਨ ਦੀ ਲੱਤ ਤੱਕ ਕੱਟਣ ਦੇ ਲਈ ਤਿਆਰ ਹੁੰਦਾ ਹੈ। ਕੁੱਤੇ ਦੇ ਕੱਟਣ ਦਾ ਟੀਕਾ ਤਾਂ ਤਿਆਰ ਹੋ ਚੁੱਕਾ ਹੈ ਪਰ ਇਨਸਾਨ ਦੇ ਕੱਟਣ ਦਾ ਇਲਾਜ ਅਜੇ ਤੱਕ ਕਿਧਰੇ ਨਹੀਂ ਦਿਖਾਈ ਦੇ ਰਿਹਾ। ਬਿਨਾਂ ਕਿਸੇ ਮਤਲਬ ਦੇ ਕੱਟਣਾ ਵੀ ਤਾਂ ਇਕ ਮਾਨਸਿਕ ਬੀਮਾਰੀ ਹੀ ਹੈ ਜਿਸ ਦਾ ਦੇਸੀ ਇਲਾਜ ਤਾਂ ਇਕ ਪਾਸ ਰਿਹਾ ਇਹਦਾ ਕੋਈ ਅੰਗਰੇਜ਼ੀ ਇਲਾਜ ਵੀ ਧਿਆਨ ਵਿੱਚ ਆਉਂਦਾ ਦਿਖਾਈ ਨਹੀਂ ਦੇ ਰਿਹਾ।
ਦੁਨੀਆਂ ਕਿਸ ਪਾਸੇ ਵੱਲ ਜਾ ਰਹੀ ਹੈ। ਮੈਨੂੰ ਤਾਂ ਇਸ ਦਾ ਕੋਈ ਵੀ ਸਮਝ ਨਹੀਂ ਰਿਹਾ। ਚੀਜ਼ਾਂ ਵਿੱਚ ਮਿਲਾਵਟ ਤਾਂ ਸੀ ਜਿਹੜੀ ਸੀ ਹੁਣ ਤਾਂ ਰਿਸ਼ਤਿਆਂ ਤੱਕ ਵਿੱਚ ਵੀ ਮਿਲਾਵਟ ਆ ਰਹੀ ਹੈ। ਇਹ ਮਿਲਾਵਟ ਸ਼ਾਇਦ ਦੀ ਮਾਇਆ ਪ੍ਰਧਾਨੀ ਕਰਕੇ ਹੈ।  ਅਰਥਾਤ ਏਥੇ ਤਾਂ ਉਹ ਗੱਲ ਹੋਈ ਪਈ ਅਖੇ, ਮੂੰਹ ਤੇ ਵੀਰ ਤੇ ਵੀਰਾ ਥੋੜਾ ਦੂਰੀ \'ਤੇ ਗਿਆ ਤਾਂ ਆ ਮੇਰੇ ਪੇ ਦਿਆ ਸ਼ਾਲਿਆ ਤੈਨੂੰ ਮੈਂ ਚੀਰਾਂ। ਅਰਥਾਤ ਬੰਦੇ ਦੇ ਰਿਸ਼ਤਿਆਂ ਵਿੱਚ ਵੀ ਮਿਲਾਵਟ ਨੇ ਆਪਣਾ ਘਰ ਕਰ ਲਿਆ ਹੈ। ਇਹ ਮਾਨਸਿਕ ਬਿਮਾਰੀ ਨਹੀਂ ਹੈ ਤਾਂ ਕੀ ਹੈ?  ਕੀ ਕੋਈ ਮੇਰੇ ਇਸ ਸਵਾਰ ਦਾ ਜੁਆਬ ਦੇ ਸਕਦਾ ਹੈ ਕਿ ਦੁਨੀਆਂ ਦੀ ਬੀਮਾਰ ਹੋ ਚੁੱਕੀ ਮਾਨਸਿਕਤਾ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ?

2014-01-12
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)