Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਸੌਰੀ ਸਰ - ਗੁਰਮੀਤ ਸਿੰਘ ਪੱਟੀ.

ਅੱਜ ਸਕੂਲ ਦੇ ਸਾਹਮਣਿਉਂ ਦੀ ਲੰਘਦਿਆਂ ਰੌਲਾ ਸੁੱਣਕੇ ਸਕੂਲ ਵਿੱਚ ਦਾਖਲ ਹੁੰਦਿਆਂ ਵੇਖਕੇ ਹੈਰਾਨ ਰਹਿ ਗਿਆ ਕਿ ਸਕੂਲ ਵਿੱਚ ਪੁਲਸ ਦੀ ਹਾਜ਼ਰੀ ਵਿੱਚ ਬੱਚਿਆਂ ਦੇ ਮਾਂ ਬਾਪ ਸਕੂਲ ਟੀਚਰ ਨਾਲ ਝਗੜ ਰਹੇ ਸਨ ਕਿ ਟੀਚਰ ਬੱਚਿਆਂ ਨੂੰ ਨਾਲ ਲੈ ਕੇ ਸਕੂਲ ਵਿੱਚ ਖਿਲਰੇ ਕਾਗਜ਼ਾਂ ਨੂੰ ਕਿਉਂ ਚੁੱਕਵਾ ਰਹੇ ਸਨ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਨੈਤਿਕਤਾ ਚੰਗੇ ਸੰਸਕਾਰ ਮਾਨਵਿਤਾ ਵੱਧੀਆ ਇਨਸਾਨ ਬਣਾਉਣ ਅਤੇ ਚੰਗੇ ਭਵਿੱਖ ਲਈ ਭੇਜਦੇ ਹਾਂ ਸਫਾਈਆਂ ਕਰਨ ਲਈ ਨਹੀਂ ਭੇਜਦੇ ਇਹ ਸਫਾਈ ਸੇਵਕ ਦਾ ਕੰਮ ਹੈ ਤੁਸੀਂ ਸਾਡੇ ਬੱਚਿਆਂ ਤੋਂ ਵਿਗਾਰ ਕਰਵਾਉਦੇ ਹੋ। ਮਾਂ ਪੂਰੇ ਗੁੱਸੇ ਵਿੱਚ ਪੁਲਸ ਨੂੰ ਬੋਲੀ -ਵੇਖਦੇ ਕੀ ਹੋ ਗਿ੍ਫਤਾਰ ਕਰ ਲਉ ਇਸਨੂੰ ,ਕਨੂੰਨੀ ਕਾਰਵਾਈ ਕਰੋ।ਪੁਲਸ ਟੀਚਰ ਨੂੰ ਲੈਕੇ ਚੱਲੀ ਹੀ ਸੀ ਕਿ ਮਾਂ ਨੇ ਚਿਪਸ ਖਾ ਕੇ ਖਾਲੀ ਲਿਫਾਫਾ ਬਰਾਂਡੇ ਵਿੱਚ ਸੁੱਟਿਆ ਤਾਂ ਝੱਟ ਕਰਕੇ ਬੱਚੇ ਨੇ ਲਿਫਾਫਾਂ ਚੁੱਕ ਕੇ ਡਸਟਬਿਨ ਵਿੱਚ ਪਾ ਦਿਤਾ। ਟੀਚਰ ਮੁਸਕਰਾਇਆ ਤੇ ਪੁਲਸ ਨਾਲ ਤੁਰਨ ਲਗਾ ਤਾਂ ਸਾਰੇ ਬੱਚੇ ਟੀਚਰ ਦੀਆਂ ਲੱਤਾਂ ਨੂੰ ਚੰਬੜ ਗਏ ਅਤੇ ਕੰਨ ਫੜ ਕੇ  ਰੋਂਦੇ ਹੋਏ ਬੋਲੇ ਸੌਰੀ ਸਰ ਅਤੇ ਮਾਂ ਬਾਪ ਨੂੰ ਬੁਲਾਏ ਬਗੈਰ ਗਰਾਂਉਂਡ ਵਿੱਚੋ ਕਾਗਜ਼ ਚੁੱਕਣ ਲਗ ਪਏ।ਟੀਚਰ ਨੇ ਬੱਚਿਆਂ ਦਾ ਮੂੰਹ ਚੁੰਮਿਆਂ। ਪੁਲਸ ਅਤੇ ਮਾਂ ਬਾਪ ਮੂੰਹ ਲਮਕਾਈ ਗੇਟ ਦੇ ਬਾਹਰ ਹੋ ਗਏ।

2014-01-03
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)