Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਕੀ ਗੁੱਲ ਖਿਲਾਏਗਾ, ਆਉਣ ਵਾਲਾ ਦੋ-ਜ਼ੀਰੋ-ਇਕ-ਚਾਰ (2014) - ਪਰਸ਼ੋਤਮ ਲਾਲ ਸਰੋਏ.

ਕਹਿੰਦੇ ਹੁੰਦੇ ਨੇ ਕਿ ਸਮਾਂ ਬੜਾ ਬਲਵਾਨ ਹੈ। ਸਮਾਂ ਆਉਂਦਾ ਹੈ, ਪਲ ਪੀਤਦੇ ਹਨ ਤੇ
ਲੰਘ ਜਾਂਦਾ ਹੈ। ਚਲ ਰਿਹਾ ਸਮਾਂ ਪਰੈਜ਼ੈਂਟ, ਲੰਘ ਗਿਆ ਸਮਾਂ ਪਾਸਟ ਤੇ ਆਉਣ ਵਾਲਾ ਸਮਾਂ
ਫਿਊਚਰ ਭਾਵ ਭਵਿੱਖ ਅਖ਼ਵਾਉਂਦਾ ਹੈ। ਕਈ ਵਾਰ ਅਜਿਹਾ ਸਮਾਂ ਹੁੰਦਾ ਹੈ ਕਿ ਚਲ ਰਹੇ ਭਾਵ
ਵਰਤਮਾਨ ਸਮੇਂ ਕੁਝ ਐਸੀਆਂ ਘਟਨਾਵਾਂ ਘਟਿਤ ਹੁੰਦੀਆਂ ਹਨ ਜਿਹੜੀਆਂ ਕਿ ਇਤਿਹਾਸ ਬਣ ਕੇ
ਸਾਡੇ ਸਾਰਿਆਂ ਦੇ ਸਾਹਮਣੇ ਆਉਂਦੀਆਂ ਹਨ ਤੇ ਇਕ ਇਤਿਹਾਸ ਸਿਰਜ ਜਾਂਦੀਆਂ ਹਨ। ਉਹੀ
ਇਤਿਹਾਸ ਫਿਰ ਦੁਹਰਾਇਆ ਜਾਂਦਾ ਹੈ ਤੇ ਅਜਿਹਾ ਹੀ ਨਹੀਂ ਉਸ ਦੇ ਨਾਲ ਕੁਝ ਹੋਰ ਜੁੜ ਕੇ
ਕੁਝ ਨਵਾਂ ਇਤਿਹਾਸ ਸਿਰਜ ਜਾਂਦਾ ਹੈ।
ਸਮਾਂ ਕੋਈ ਵੀ ਹੈ। ਵਰਤਮਾਨ ਹੈ, ਭੂਤ ਕਾਲ ਹੈ, ਜਾਂ ਆਉਣ ਵਾਲਾ ਸਮਾਂ ਅਰਥਾਤ ਭਵਿੱਖ
ਕਾਲ ਹੈ ਇਹ ਚੰਗੀਆਂ ਤੇ ਬੁਰੀਆਂ ਗੱਲਾਂ ਦਾ ਸੁਮੇਲ ਹੁੰਦਾ ਹੈ। ਇਹੀ ਚੰਗੀਆਂ ਜਾਂ
ਬੁਰੀਆਂ ਗੱਲਾਂ ਇਤਿਹਾਸਕ ਬਣ ਕੇ ਇਕ ਇਤਿਹਾਸ ਸਿਰਜ ਜਾਂਦੀਆਂ ਹਨ। ਇਹ ਇਤਿਹਾਸ ਫਿਰ
ਅਖ਼ਬਾਰਾਂ, ਨਿਊਜ਼-ਪੇਪਰਾਂ, ਸਕੂਲਾਂ ਕਾਲਜਾਂ ਦੇ ਸਲੇਬਸ ਰੂਪੀ ਕਿਤਾਬਾਂ ਦੇ ਰੂਪ ਵਿਚ,
ਨਾਟਕਾਂ, ਡਰਾਮਿਆਂ ਜਾਂ ਫਿਲਮਾਂ ਆਦਿ ਦੇ ਜ਼ਰੀਏ ਸਾਡੇ ਸਾਰਿਆਂ ਦੇ ਸਾਹਮਣੇ ਆਉਂਦਾ
ਹੋਇਆ ਦਿਖਾਈ ਦਿੰਦਾ ਹੈ।
ਕਹਿੰਦੇ ਨੇ ਕਿ ਦਿਨ ਬੀਤਦੇ ਜਾਂਦੇ ਹਨ ਜੀਵ ਆਤਮਾ ਹੀ ਨਹੀਂ ਬਲਕਿ ਨਿਰਜੀਵ ਚੀਜ਼ਾਂ ਦੀ
ਮੁਨਿਆਦ ਵੀ ਘਟਦੀ ਜਾਂਦੀ ਹੈ। ਅਰਥਾਤ ਜੇਕਰ ਜੀਵਿਤ ਪ੍ਰਾਣੀਆਂ ਦੀ ਗੱਲ ਕਰਦੇ ਹਾਂ ਤਾਂ
ਸਮਾਂ ਬੀਤਣ ਤੇ ਇਨ੍ਹਾਂ ਦੀ ਇਕ ਦੀ ਹੀ ਨਹੀਂ ਬਲਕਿ ਸਾਰਿਆਂ ਦੀ ਉਮਰ ਵੀ ਘਟਦੀ ਜਾਂਦੀ
ਹੈ। ਹਰ ਸਾਲ ਇਕ ਨਵਾਂ ਸਾਲ ਚੜ੍ਹਦਾ ਹੈ ਤੇ ਖ਼ੁਸ਼ੀਆਂ ਆਦਿ ਵੀ ਮਨਾਈਆਂ ਜਾਂਦੀਆਂ ਹਨ।
ਅਲਗ ਅਲਗ ਟੈਲੀਵੀਜ਼ਨ ਚੈਨਲਾਂ ਦੇ ਜ਼ਰੀਏ ਨਵੇਂ ਸਾਲ ਆਉਣ ਦੀ ਖ਼ੁਸ਼ੀ ਵਿੱਚ ਰੰਗਾਂ-ਰੰਗ ਤੇ
ਹਾਸ-ਰਸ ਆਦਿ ਨਾਲ ਸਬੰਧਿਤ ਪ੍ਰੋਗਰਾਮ ਵੀ ਪ੍ਰਸਾਰਿਤ ਕੀਤੇ ਜਾਂਦੇ ਹਨ। ਜਿਸ ਨੂੰ ਕਿ
ਸਾਰੀ ਦੁਨੀਆਂ ਬੱਚੇ, ਬੁੱਢੇ, ਜ਼ੁਆਨ ਆਦਿ ਬੜੇ ਹੀ ਚਾਅ ਤੇ ਮਲਹਾਰ ਨਾਲ ਦੇਖਦੇ ਹਨ ਤੇ
ਆਨੰਦ ਵੀ ਮਾਣਦੇ ਹਨ।
ਨਵਾਂ ਸਾਲ ਆਉਣ \'ਤੇ ਹਰ ਕੋਈ ਖ਼ੁਸ਼ੀ ਵਿੱਚ ਝੂਮ ਉੱਠਦਾ ਹੈ।  ਭਾਵੇਂ ਕਿ ਮਰਨਾ ਕੋਈ
ਨਹੀਂ ਚਾਹੁੰਦਾ ਹਰ ਕੋਈ ਜ਼ਵਾਨ ਰਹਿ ਕੇ ਲੰਬੀ ਉਮਰ ਭੋਗਣ ਦੀ ਕਾਮਨਾ ਕਰਦਾ ਹੈ।  ਹੁਣ
ਮਾਡਰਨ ਬੁੱਢੇ ਜਾਂ ਬੁੱਢੀ ਲਈ ਇਕ ਮਸਕਰੀ ਵਾਲੀ ਕਹਾਵਤ ਬੜੀ ਮਾਇਨਾ ਰੱਖਦੀ ਹੈ,
\'\'ਬੁੱਢੇ ਨੂੰ ਚੜ੍ਹੀ ਜ਼ਵਾਨੀ\'\'। ਮਾਰਡਨ ਬੁੱਢਾ ਜਾਂ ਬੁੱਢੀ ਤੋਂ ਭਾਵ ਕਿ ਇਹ ਸਿਰਫ
ਬੁੱਢੇ ਤੱਕ ਹੀ ਸੀਮਿਤ ਨਹੀਂ ਰਹਿ ਗਿਆ ਇਸ ਦਾ ਕਰੈਡਿਟ ਮਾਡਰਨ ਬੁੱਢੀ ਨੂੰ ਵੀ ਜਾਂਦਾ
ਹੈ। ਜਵਾਨ ਦਿਖਣ ਦੀ ਕਾਮਨਾ ਵਿੱਚ ਆ ਕੇ ਬੁੱਢਾ ਆਪਣੀ ਦਾਹੜੀ ਤੱਕ ਵੀ ਕਾਲੀ ਕਰ ਲੈਂਦਾ
ਹੈ ਤੇ ਬੁੱਢੀ ਵੀ ਜ਼ਵਾਨ ਦਿਖਣ ਲਈ ਕਈ ਤਰ੍ਹਾਂ ਦੇ ਖ਼ੇਖ਼ਨ-ਮੇਖ਼ਨ ਕਰਦੀ ਹੋਈ ਨਜ਼ਰ ਆਉਂਦੀ
ਹੈ। ਫਿਰ ਜਿੱਥੇ ਲੰਮੇਰੀ ਉਮਰ ਭੋਗਣ ਤੇ ਹਮੇਸ਼ਾਂ ਜ਼ਵਾਨ ਰਹਿਣ ਦੀ ਅੱਜ ਦੇ ਅਧੁਨਿਕ
ਯੁੱਗ ਵਿੱਚ ਲਾਲਸਾ ਹੈ। ਫਿਰ ਵੀ ਇਸ ਗੱਲ ਨੂੰ ਭੁੱਲਦੇ ਹੋਏ ਕਿ ਸਾਲ ਖ਼ਤਮ ਹੋਣ ਨਾਲ
ਜੀਵਨ \'ਚੋਂ ਇੱਕ ਸਾਲ ਉਮਰ ਘੱਟ ਗਈ ਹੈ ਨੂੰ ਅੱਖੋਂ ਉਹਲੇ ਕਰ ਕੇ ਆਉਣ ਵਾਲੇ ਨਵੇਂ
ਸਮੇਂ ਨੂੰ, ਨਵੇਂ ਸਾਲ ਨੂੰ ਬੜੇ ਈ ਚਾਅ ਨਾਲ ਖ਼ੁਸ਼ੀਆਂ ਨਾਲ ਜ਼ਸ਼ਨ ਮਨਾ ਕੇ ਸਵੀਕਾਰ ਕੀਤਾ
ਜਾਂਦਾ ਹੈ।
ਹੁਣ ਇਹ ਦੇਖ ਲਓ, ਕਿਹਾ ਜਾਦਾ ਹੈ ਕਿ ਮਰਨਾ ਕੋਈ ਵੀ ਨਹੀਂ ਚਾਹੁੰਦਾ ਹਰ ਇਕ ਜੀਣਾ
ਚਾਹੁੰਦਾ ਹੈ ਇਸੇ ਕਰਕੇ ਪੁਰਾਣੇ ਸਮਿਆਂ ਵਿਚ ਵੱਡੇ-ਬਜ਼ੁਰਗਾਂ ਆਦਿ ਕੋਲੋਂ ਲੰਬੀ ਉਮਰ
ਦੀ ਆਸ ਰੱਖੀ ਜਾਂਦੀ ਸੀ। ਹੁਣ ਅਧੁਨਿਕ ਸਮਾ ਆਉਣ ਨਾਲ ਇਸ ਲੰਬੀ ਉਮਰ ਦਾ ਰਾਜ
ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਨੂੰ ਵੀ ਲਿਆ ਗਿਆ ਹੈ। ਅਰਥਾਤ ਲੰਮੇਰੀ ਉਮਰ ਪ੍ਰਦਾਨ
ਕਰਨ ਦਾ ਵਰਦਾਨ ਦੇਣ ਦਾ ਕਰੈਡਿਟ ਹੁਣ ਵੱਡੇ-ਬਜ਼ੁਰਗਾਂ  ਦੀ ਥਾਂ ਦਵਾਈਆਂ ਆਦਿ ਨੇ ਲੈ
ਲਿਆ ਜਾਪਦਾ ਹੋਇਆ ਨਜ਼ਰ ਆ ਰਿਹਾ ਹੈ।  ਅਰਥਾਤ ਪੁਰਾਣੇ ਸਮੇਂ ਤੇ ਅਧੁਨਿਕ ਸਮੇਂ ਨੇ
ਸਾਡੇ ਵੱਡੇ-ਬਜ਼ੁਰਗਾਂ ਦੀ ਮਹੱਤਤਾ ਨੂੰ ਖ਼ਤਮ ਕਰ ਦਿੱਤਾ ਜਾਪ ਰਿਹਾ ਹੈ। ਜਿਹੜਾ ਕਿ
ਬਹੁਤ ਜ਼ਿਆਦਾ ਵਧੀਆਂ ਗੱਲ ਨਹੀਂ ਹੈ।
ਹੁਣ ਜੇਕਰ ਮੁਕਦੇ ਜਾ ਰਹੇ ਸਾਲ 2013 ਦੀ ਗੱਲ ਕਰੀਏ ਤਾਂ ਇਸ ਵਿੱਚ ਚੰਗੀਆਂ ਗੱਲਾਂ
ਤਾਂ ਘੱਟ ਹੀ ਦੇਖਣ ਨੂੰ ਮਿਲੀਆਂ ਹਨ ਇਸ ਦੇ ਬਜ਼ਾਇ ਬੁਰੀਆਂ ਗੱਲਾਂ ਜਾਂ ਘਟਨਾਵਾਂ
ਜ਼ਿਆਦਾ ਦੇਖਣ ਨੂੰ ਮਿਲੀਆਂ ਹਨ। ਜਿਹੜੀਆਂ ਕਿ ਮਨੁੱਖਤਾ ਦੇ ਦਿਲਾਂ ਉੱਤੇ ਇਕ ਬਹੁਤ
ਭੈੜੀ ਸ਼ਾਪ ਛੱਡ ਕੇ ਜਾ ਰਿਹਾ ਹੈ। ਅਜਿਹੇ ਸਮੇਂ ਵਿੱਚ ਰੇਪ ਦੀਆਂ ਘਟਨਾਵਾਂ, ਸੱਚ ਨੂੰ
ਫਾਂਸੀ ਦੀਆਂ ਸਜ਼ਾਵਾਂ, ਕਿਸੇ ਸੱਚ ਲਿਖਣ \'ਤੇ ਖ਼ਮਿਆਦਾ ਭੁਗਤਣ ਦੀ ਸਜ਼ਾ, ਤੇ ਕਦੀ
ਉਤਰਾ-ਖੰਡ ਦੀ ਤਰਾਸਦੀ ਦੀ ਮਾਨਸਿਕ ਪੀੜਾ, ਤੇ ਘਟੀਆਂ ਰਾਜਨੀਤਿਕ ਨੇਤਾਵਾ ਦੀਆਂ ਘਟੀਆਂ
ਰਾਜਨੀਤਿਕ ਚਾਲਾਂ ਆਦਿ ਨੇ ਆਮ ਮਨੁੱਖਤਾ ਦੀ ਆਤਮਾ ਤੱਕ ਨੂੰ ਬਲੂੰਦੜ ਕੇ ਰੱਖ ਦਿੱਤਾ
ਹੈ।
ਹੁਣ ਸਾਲ 2013 ਖ਼ਤਮ ਹੋਣ ਦੀ ਕਗਾਰ \'ਤੇ ਖੜ੍ਹਾ ਹੈ ਅਰਥਾਤ ਦੋ-ਜ਼ੀਰੋ-ਇਕ-ਤਿੰਨ ਖ਼ਤਮ ਹੋ
ਕੇ ਦੋ-ਜ਼ੀਰੋ-ਇਕ-ਚਾਰ ਅਰਥਾਤ ਸਾਲ 2014 ਮਨੁੱਖੀ ਜੀਵਨ ਵਿੱਚ ਆਉਣ ਲਈ ਬੜਾ ਕਾਹਲਾ
ਹੋਇਆ ਸਾਡੇ ਦਰ \'ਤੇ ਆਣ ਖਲੋਤਾ ਹੈ ਤੇ ਅਸੀਂ ਵੀ ਇਸ ਨੂੰ ਜਸ਼ਨ ਦੇ ਰੂਪ ਵਿਚ ਮਨਾ ਕੇ
ਖੁਸ਼ੀ-ਖੁਸ਼ੀ ਸਵੀਕਾਰ ਕਰਨ ਲਈ ਕਾਹਲੇ ਪਏ ਹੋਏ ਦਿਖਾਈ ਦੇ ਰਹੇ ਹਾਂ। ਦੇਖੋ ਇਹ ਆਉਣ
ਵਾਲਾ ਦੋ-ਜ਼ੀਰੋ-ਇਕ-ਚਾਰ ਅਰਥਾਤ ਸਾਲ 2014 ਕਿਸ ਲਈ ਚੰਗਾ ਪੈਗ਼ਾਮ ਲੈ ਕੇ ਆਏਗਾ ਤੇ
ਵਰਦਾਨ ਸਾਬਤ ਹੋਏਗਾ ਤੇ ਕਿਸ ਲਈ ਫ਼ਾਂਸ਼ੀ ਦਾ ਰੱਸਾ ਬਣ ਕੇ ਉਸ ਦੇ ਗਲ ਪਵੇਗਾ। ਇਹ ਤਾਂ
ਆਉਣ ਵਾਲਾ ਸਮਾਂ ਆਪ ਹੀ ਤਹਿ ਕਰਕੇ ਦੱਸੇਗਾ। ਚਲੋ ਦੇਖਦੇ ਹਾਂ ਕਿ- ਕੀ ਗੁੱਲ
ਖਿਲਾਏਗਾ, ਆਉਣ ਵਾਲਾ ਦੋ-ਜ਼ੀਰੋ-ਇਕ-ਚਾਰ (2014)

2013-12-29
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)