Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਝੂਠ - ਗੁਰਮੇਲ ਬੀਰੋਕੇ.


             ਇੱਕ ਉੱਘਾ ਪੰਜਾਬੀ ਵਕੀਲ ਕਨੇਡਾ ਦੇ ਵੈਨਕੂਵਰ ਸ਼ਹਿਰ ਦੇ ਇੱਕ ਪੰਜਾਬੀ ਰੇਡਿਓ \'ਤੇ ਇੰਟਰਵਿਉ ਦੇ ਰਿਹਾ ਸੀ ।
                                        ਗੱਲਬਾਤ ਦਾ ਵਿਸ਼ਾ ਸੀ, ਘਰੇਲੂ ਹਿੰਸਾ ।
         ਵਕੀਲ ਨੇ ਕੱਲ ਹੀ ਇੱਕ ਕਤਲ ਕੇਸ ਜਿੱਤਿਆ ਸੀ, ਕਿਸੇ ਮੁਜਰਮ ਦੀ ਸਜਾ ਘੱਟ ਕਰਾਈ ਸੀ । ਮੁਜਰਮ ਬਰੀ ਨਹੀਂ ਹੋਇਆ ਸੀ ।
                       ਕੇਸ ਇਹ ਸੀ, ਇੱਕ ਪੰਜਾਬੀ ਨੌਜਵਾਨ ਨੇ ਤਲਵਾਰ ਨਾਲ ਆਪਣੀ ਘਰਵਾਲ਼ੀ ਦਾ ਕਤਲ ਕਰ ਦਿੱਤਾ ਸੀ । ਘਰਵਾਲ਼ੀ ਨੂੰ ਉਹ ਗੱਭਰੂ ਪੰਜਾਬ ਤੋਂ ਵਿਆਹਕੇ ਲਿਆਇਆ ਸੀ । ਕਤਲ ਕੀਤਾ ਸੀ ਦੁਪਿਹਰ ਨੂੰ, ਉਸੇ ਔਰਤ ਦੇ ਦਫਤਰ ਵਿੱਚ ਹੀ । ਇੱਕ ਹੋਰ ਪੰਜਾਬੀ ਬੰਦਾ ਵੀ ਫੱਟੜ ਕਰ ਦਿੱਤਾ ਸੀ, ਜੋ ਕਿ ਔਰਤ ਨੂੰ ਛੁਡਾਉਣ ਆਇਆ ਸੀ । ਹੋਰ ਵੀ ਦਫਤਰ ਵਿੱਚ ਕੰਮ ਕਰਦੇ ਅਤੇ ਨਾਲ ਲੱਗਵੀਆਂ ਦੁਕਾਨਾਂ ਵਾਲੇ ਗਵਾਹ ਸਨ ।
                        ਵਕੀਲ ਨੇ ਇਹੋ ਜਿਹੇ ਚਾਰ ਪੰਜ ਹੋਰ ਵੀ ਕੇਸ ਪਹਿਲਾਂ ਜਿੱਤੇ ਸਨ।
                       ਰੇਡਿਓ \'ਤੇ ਇੰਟਰਵਿਉ ਲੈਣ ਵਾਲੇ ਭਾਈ ਨੇ ਵਕੀਲ ਦੀ ਜਾਣ ਪਹਿਚਾਣ ਇਸ ਤਰ੍ਹਾਂ ਕਰਾਈ, \" ਇਹ ਸਾਡੀ ਕਮਿਉਨਟੀ ਦੇ ਜਾਣੇ ਪਹਿਚਾਣੇ, ਨਿਧੱੜਕ, ਧੜੱਲੇਦਾਰ ਤੇ ਸੱਚੇ- ਸੁੱਚੇ ਵਕੀਲ ਨੇ ।\"
                        ਵਕੀਲ ਸਾਹਿਬ ਦੇ ਇੰਟਰਵਿਉ ਦੇ ਅਖੀਰਲੇ ਸ਼ਬਦ ਸਨ, \" ਮੈਂ ਸਾਡੇ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ - ਭੈਣੋਂ ਤੇ ਭਰਾਵੋ ਲੜਾਈ ਕਦੇ ਨਹੀਂ ਕਰਨੀਂ ਚਾਹੀਂਦੀ ।\"

2013-07-13
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)