Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਮੰਗਤੇ ਕੌਣ - ਪਰਸ਼ੋਤਮ ਲਾਲ ਸਰੋਏ.

\'\'ਠੱਕ-ਠੱਕ-ਠੱਕ\'\'
\'\'ਨੀ ਕੁਲਵੰਤ ਬੂਹਾ ਖੋਲ੍ਹ, ਦਾਦੇ ਮਗਾਉਣੇ  ਮੰਗਤੇ ਸਵੇਰੇ-ਸਵੇਰੇ ਈ ਆ ਗਏ, ਅਜੇ  ਚਾਹ ਦਾ ਘੁੱਟ ਵੀ ਨਹੀਂ ਪੀਣ ਦਿੱਤਾ।\'\'
ਆਪਣੀ ਦਸਵੀਂ-ਬਾਰ੍ਹਵੀਂ ਕਲਾਸ ਵਿਚ ਪੜ੍ਹਦੀ  ਹੋਈ ਪੋਤੀ ਨੂੰ ਚੰਨਣ ਕੌਰ ਨੇ ਬਾਹਰ ਗਲੀ  ਵਾਲਾ ਬੂਹਾ ਖੋਲ੍ਹਣ ਲਈ ਇਸ਼ਾਰਾ ਦਿੱਤਾ।
ਕੁਲਵੰਤ ਬਾਹਰ ਗਲੀ ਵਾਲਾ ਬੂਹਾ ਖੋਲ੍ਹਣ ਗਈ। ਬੂਹਾ ਖੋਲ੍ਹਿਆ ਤਾਂ ਕੀ ਦੇਖਦੀ ਆ, ਕਿ ਇਹ ਤਾਂ ਮੰਗੂ ਰਾਮ ਪਿੰਡ ਦਾ ਈ ਵਸਨੀਕ ਸਰਪੰਚੀ \'ਤੇ ਖੜ੍ਹਾ  ਪਿੰਡ ਦੇ ਈ ਕੁਝ ਦਸ-ਬਾਰਾਂ ਮੋਹਤਬਰ ਬੰਦਿਆਂ ਨਾਲ ਵੋਟਾਂ ਮੰਗਣ ਆਇਆ ਸੀ।
\'\'ਚਾਚੀ ਸਤਿ ਸ੍ਰੀ ਆਕਾਲ?\'\'
\'\'ਵੇ ਆ ਮੰਗੂਆ ਕਿਵੇਂ ਆਇਆਂ?\'\' ਚੰਨਣ ਕੌਰ ਨੇ ਸਵਾਲ ਕੀਤਾ।
\'\'ਚਾਚੀ ਫਲਾਣੀ ਤਾਰੀਖ਼ ਨੂੰ ਆਪਣੇ ਪਿੰਡੇ ਸਰਪੰਚੀ ਦੀਆਂ ਵੋਟਾਂ ਪੈ ਰਹੀਆਂ ਹਨ। ਵੋਟਾਂ ਤੁਸੀਂ ਸਾਨੂੰ ਈ ਪਾਇਓ।\'\'
\'\'ਵੇ ਫੋਟ ਮੰਗੂਆ ਜਦੋਂ ਸਵੇਰੇ-ਸਵੇਰੇ  ਦਰਬਾਜਾ ਖੜਕਿਆ ਮੈਂ ਸੋਚਿਆ ਕੋਈ ਮੰਗਤਾ  ਈ ਆ ਗਿਐ। \'\'
ਮੰਗੂ ਰਾਮ ਚੰਨਣ ਕੌਰ ਦੀ ਗੱਲ ਸੁਣ ਕੇ ਹੱਸ ਪਿਆ। ਪਰ ਮਨ-ਈ-ਮਨ ਸੋਚਣ ਲੱਗਾ \'\'ਚਾਚੀ ਵੋਟਾਂ ਪਾਓ ਤਾਂ ਸਹੀ, ਫੇਰ ਬਾਅਦ \'ਚ ਦੇਖਾਂਗੇ ਮੰਗਤਾ ਕੌਣ ਹੈ?\'\'

2013-07-12
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)