Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਕਿਹੜੀ ਗੱਲੋਂ - ਪਰਸ਼ੋਤਮ ਲਾਲ ਸਰੋਏ.

ਇਸ ਜ਼ਿੰਦਗੀ ਦਾ ਸਾਹ ਪਤਾ ਨਹੀਂਓਂ, ਕਦ ਰੁਕ ਜਾਣਾ।
ਫਿਰ ਕਿਹੜੀ ਗੱਲੋਂ ਬੰਦਾ ਆਕੜਾਂ ਦਿਖਾਂਵਦਾ।।
ਮੈਂ-ਮੇਰੀ ਵਾਲਾ ਰੌਲਾ ਕਾਹਤੋਂ ਫਿਰੇ ਪਾਂਵਦਾ।
ਪਤਾ ਲੱਗੇ ਨਾ ਇਹ ਚੰਨ ਕਦੋਂ ਬੱਦਲਾਂ  \'ਚ ਲੁਕ ਜਾਣਾ।

ਬੈਠਾ ਬਗਲਾ ਕਰੇਂਦਾ ਕੇਲ ਦਰਿਆ ਕਿਨਾਰੇ,
ਇਹ ਮੈਂ ਨਾ ਕਹਿੰਦਾ, ਗੁਰੂਆਂ ਦੀ ਬਾਣੀ ਦਏ  ਇਸ਼ਾਰੇ।
ਰੱਬ ਕਦ ਦੇਣੀ ਗਾਲ਼। 2। ਇਹ ਤਾਂ ਭੁੱਲ ਜਾਂਵਦਾ।
ਮੈਂ-ਮੇਰੀ ਵਾਲਾ ਰੌਲਾ ਕਾਹਤੋਂ ਫਿਰੇ ਪਾਂਵਦਾ।
ਪਤਾ ਲੱਗੇ ਨਾ ਇਹ ਚੰਨ  ਕਦੋਂ ਬੱਦਲਾਂ \'ਚ ਲੁਕ ਜਾਣਾ।

ਦੀਵਾ ਜਿੰਦਗੀ ਦਾ ਹੋਵੇ, ਵਿਚ  ਤੇਲ ਹੁੰਦਾ ਥੋੜਾ,
ਘੜੀ ਪਲ ਦੀ ਨਾ ਸਾਰ, ਕਦੋਂ ਆ ਜਾਣਾ ਏ ਲੋਹੜਾ।
ਫਿਰ ਭਾਈਆਂ ਤਾਂਈਂ ਭਾਈ ਕਾਹਤੋ ਲੁੱਟ  ਖਾਂਵਦਾ।
ਮੈਂ-ਮੇਰੀ ਵਾਲਾ ਰੌਲਾ ਕਾਹਤੋਂ ਫਿਰੇ ਪਾਂਵਦਾ।
ਪਤਾ ਲੱਗੇ ਨਾ ਇਹ ਚੰਨ  ਕਦੋਂ ਬੱਦਲਾਂ \'ਚ ਲੁਕ ਜਾਣਾ।

ਏਥੇ ਚੋਰੀਆਂ ਤੇ ਠੱਗੀਆਂ ਦਾ ਹੋਇਆ ਬੋਲਬਾਲਾ,
ਇਨ੍ਹਾਂ ਪਿੱਛੇ ਲੱਗ ਬੰਦਾ, ਹੋਇਆ ਫਿਰੇ ਮਤਬਾਲਾ।
ਮੈਂ ਹਾਂ ਉੱਚਾ, ਦੂਜਾ ਨੀਂਵਾਂ ਇਹੋ ਜ਼ਤਲਾਂਵਦਾ।
ਮੈਂ-ਮੇਰੀ ਵਾਲਾ ਰੌਲਾ ਕਾਹਤੋਂ ਫਿਰੇ ਪਾਂਵਦਾ।
ਪਤਾ ਲੱਗੇ ਨਾ ਇਹ ਚੰਨ  ਕਦੋਂ ਬੱਦਲਾਂ \'ਚ ਲੁਕ ਜਾਣਾ।

ਬੰਦਾ ਕੱਚ ਦਾ ਹੈ ਭਾਂਡਾ, ਟੁੱਟੇ ਦੇਰ ਵੀ ਨਾ ਲੱਗੇ।
ਪਰਸ਼ੋਤਮ ਇਹ ਮੂਰਖ ਕਿਉਂ ਦੂਜਿਆਂ ਨੂੰ ਠੱਗੇ।
ਬੰਦਾ ਆਉਂਦਾ ਏ ਸਰਾਂ \'ਚ ।  ਫਿਰ ਤੁਰ ਜਾਂਵਦਾ।
ਮੈਂ-ਮੇਰੀ ਵਾਲਾ ਰੌਲਾ ਕਾਹਤੋਂ ਫਿਰੇ ਪਾਂਵਦਾ।
ਪਤਾ ਲੱਗੇ ਨਾ ਇਹ ਚੰਨ ਕਦੋਂ ਬੱਦਲਾਂ  \'ਚ ਲੁਕ ਜਾਣਾ।

2013-06-29
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)