Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਕੁਕੀ ਪੀੜਾ - ਬਿੰਦਾ ਕਾਹਲੌਂ.

ਕੁਕੀ ਪੀੜਾ
ਬਿੰਦਾ ਕਾਹਲੌਂ

ਥੋੜੇ ਦਿਨਾਂ ਦੀ ਗੱਲ ਏ, ਬੜਾ ਰੌਲਾ ਪਿਆ, ਰੌਲਾ ਜੁ-ਸੀ । ਰੌਲੇ ਦਾ ਆਪਣਾ ਕੋਈ ਵੀ ਵਾਜੂਦ ਨਹੀਂ ਹੁੰਦਾ । ਇਹ ਹੁਣ ਦੀ ਗੱਲ ਨਹੀਂ । ਸੱਮੇ ਤੋਂ ਚੱਲਦੀ ਆ ਰੱਹੀ ਏ-ਇਕ ਰੀਤ ਬੱਣ ਗੱਈ ਹੋਈ ਏ । ਰੌਲਾ ਜੁ ਏ । ਰੌਲਾ ਵਾ ਵਰੋਲਾ ਏ- ਰੇਤ ਦਾ, ਜਿਸਦਾ ਆਪਣਾ ਕੋਈ ਵਜੂਦ ਨਹੀਂ \'ਨਾਂ-ਸੀ-ਨਾਂ ਹੈ-ਤੇ ਨਾਂ ਹੀ ਹੋਇਗਾ\' ਰੌਲੇ ਦੀ ਢਾਲ ਪਿਛੇ ਬਹੁੱਤ ਕੁਝ ਹੁੰਦਾ  ਸੁਣਿਆਂ ਏਂ-ਤੇ ਵੇਖ਼ਣ ਵਿੱਚ ਵੀ ਆਇਆ । ਰੌਲੇ ਦਾ ਵਜੂਦ ਸਿੱਰਫ ਓਦੌਂ ਹੁੰਦਾ ਏ –ਜਦੋਂ ਕਿੱਤੋਂ ਦੱਮਦਾਰ ਹੁੰਗਾਰਾ ਮਿਲੇ ।
ਰੌਲਾ ਪਿਆ ਇੱਕ ਬੇ-ਬੱਸ ਦੀ ਪੀੜਾ ਦਾ।ਉਹ ਲਾਚਾਰ ਜੋ ਸੱਦੀਆਂ ਤੋਂ, ਸਿੱਸਕੀਆਂ ਭੱਰਦੀ ਆ ਰੱਹੀ ਏ।ਜਿਸਦਾ ਵਜੂਦ ਸਮਾਜ ਦੇ ਖ਼ੋਖਲੇ ਖੰਡਰਾਂ ਹੇਠਾਂ ਦੱਬਿਆ ਗਿਆ-ਹੱਰ ਯੁੱਗ ਵਿਚ । ਕੱਈ ਚਿੱਹਰਿਆਂ ਵਾਲਾ ਸਮਾਜ, ਜੋ ਹੱਰ ਵੇਲੇ ਆਪਣੇ ਪਂੈਤੜੇ, ਆਪਣੀ ਸਹੂਲਤ  ਲਈ ਬੱਦਲਦਾ \'ਔਰਤ\' ਨੂੰ ਆਪਣਾ ਮੋਹਰਾ ਬਣਾ । ਉਹ ਅੱਬਲਾ-ਜੋ \'ਮਾਂ-ਭੈਣ ਤੇ ਬੇਟੀ ਏ\', ਤੇ ਜਿਸਨੂੰ ਭੱਰੀ ਜੇਬ ਵਾਲਿਆਂ ਨੇ ਮਹਿਬੂਬਾ ਆਖਣ \'ਚ\'ਸ਼ਾਨ ਤੇ ਆਪਣੀ ਪਹੂੰਚ ਦੀ ਨੁਮਾਂਇਦਗੀ ਦਾ ਬਿੰਬ ਬਣਾਇਆ ।   
ਇਸ ਅੱਬਲਾ ਦੀ ਕੁੱਖ ਦਾ ਰਿਣੀ ਏ, ਇਹ ਸਮਾਜ । ਜਿਸ ਨੂੰ ਕੱਦੀ ਇਹ \'ਦੇਵੀ ਬਣਾ-ਮੰਦਰਾਂ \'ਚ\' ਸੱਜਾ ਮੱਥੇ ਟੇਕਦਾ –ਮੰਨਤਾਂ ਮੰਗਦਾ । ਕੱਦੀ ਮਹਿਬੂਬਾ ਬਣਾ ਦਿੱਲ ਪੱਰਚਾਉਂਦਾ\'ਇਹ ਮਾਸ ਨੋਚਵੇਂ ਹੈਵਾਨ ਨੇ–ਸਮਾਜੀ ਦਰਿੰਦੇ ।
ਕਿਸ ਸਮਾਜ ਦੀ ਗੱਲ ਕਰੀਏ, ਕਿਹੜੇ ਦੇਸ਼ ਦੀ ਗੱਲ ਕਰੀਏ, ਕਿਹੜੀ ਸੱਦੀ ਦੀ ਗੱਲ ਕਰੀਏ।ਇਤਿਹਾਸ ਦੇ ਸੱਫੇ ਥੱਲੀਏ-ਹੱਰ ਯੁੱਗ \'ਚ\' ਇਸ ਅੱਬਲਾ ਨੇ ਜ਼ੁਲਮ ਹੀ ਸਿੱਹਾ ਏ ਆਪਣੇ ਵਜੂਦ ਲੱਈ ।ਤਰੇਤੇ ਯੁੱਗ \'ਚ\' ਚੱਲੇ ਜਾਓ \'ਰਾਵਣ ਆਇਆ\' \'ਹੱਨੂਮਾਨ ਹੁੰਗਾਰਾ  ਭੱਰਿਆ\'ਆਖਿਰ ਧੱਰਤੀ ਨੇ ਅੱਬਲਾ ਦੀ ਪੱਤ ਢੱਕੀ ।
ਦੁਆਪੱਰ ਯੁੱਗ  ਦੇ ਕੌਰਵਾਂ ਦੇ, ਜਾਮਾਂਦਰੂ ਅੱਨ੍ਹੇ ਰਾਜੇ ਨੇ ਆਪਣੇ, ਅੱਨ੍ਹੇਪੱਣ ਨੂੰ ਬੇ - ਹਿਆਈ ਦੀ ਸੀਮਾ ਟੱਪਣ ਦਾ ਬਹਾਨਾ ਦਿੱਤਾ । ਦੁੱਰਯੋਧਨ ਖ਼ੂਬ ਨੰਗਾ ਨਾਚ ਨੱਚਿਆ \'ਸੱਮਂੇ ਦੇ ਭਗਵਾਨ ਕਰਿਸ਼ਨ ਨੇ ਹੁੰਗਾਰਾ ਭਰਿਆ\' ।
\'ਗੂਰੂ ਨਾਨਕ ਦੀ\' ਬਾਬਰ ਦੀ ਬਾਣੀ ਹੀ ਲੈ ਲਵੋ । ਕੀ ਉਹ ਹੀ, ਜ਼ੁਲਮ ਘੱਟ ਸੀ? ਅੱਮਰਿਤਾ ਪਰੀਤਮ ਨੇ ਗਿਲੱਾ ਕੀਤਾ \'ਇਕ ਰੋਈ ਸੀ ਧੀ ਪੰਜਾਬ ਦੀ, ਤੂੰ ਰੋ, ਰੋ ਪਾਏ ਵੈਣ, ਅੱਜ ਲੱਖਾਂ ਧੀਆਂ ਰੋਦੀਆਂ, ਤੈਨੂੰ ਵਾਰਿਸ਼ ਸ਼ਾਹ ਨੂੰ  ਕਹਿਣ\' ਇਹ ਦੁਹਾਈ ਸੀ, ਉਹਦੀ ੧੯੪੭ ਦੀ, ਆਜ਼ਾਦੀ ਦੇ ਘੱਲੂ ਘਾਰੇ ਦੀ, ਜਿੱਥੇ ਸੱਭ ਕੁੱਝ ਇੱਹਦਾ ਲੁਟਿਆ, ਸਮਾਜੀ ਮਨੁੱਖੀ ਦਰਿੰਦਿਆਂ ਨੇ, ਹੈਵਾਨੀਅਤ ਨੰਗਾ ਨਾਚ ਨੱਚੀ ।   
ਪੱਰ ਵਹਿਸ਼ੀਅਤ ਖਿੜੱਦੀ ਗੱਈ, ਕਿੱਤੇ ਰੋਕ ਨਹੀਂ ਲੱਗੀ । ਲੱਗਦੀ ਵੀ ਕਿਵੇਂ? ਜੱਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪੱਵੇ, ਖੇਤ ਦਾ ਰੱਖਵਾਲਾ ਹੀ ਚੋਰ ਹੋਵੇ । ਠੱਲ ਕਿਥੋਂ ਪੱਵੇ? ਜੱਦੋਂ ਰਾਜਾ ਤੇ ਰੰਕ ਦੋਵੇਂ ਹੀ ਚੋਰ ਹੋਣ? ਜਿਥੇ ਨਾਂ ਕੋਈ ਕਨੂੰਨ ਤੇ ਨਾਂ ਹੀ ਕੋਈ ਕਨੂੰਨ ਪਾਲਕ ਹੀ ਹੋਵੇ? ਉਸ ਮੁਲਕ ਦੀ ਗੱਲ ਕੀ ਕਰੀਏ, ਜਿਥੇ ਢਿੱਡ ਦੀ ਭੁੱਖ਼ ਨਾਲੋਂ, ਕੁੱਰਸੀ ਦੀ ਭੁੱਖ਼ ਬਹੁਤੀ ਹੋਵੇ। 
ਓਹ ਮੁਲਕ ਜੋ ਮੇਰਾ \'ਆਜ਼ਾਦ ਮੁਲਕ ਏ ਜਿਸ ਦੀਆਂ ਨੀਹਾਂ\'ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਉਸਰੀਆਂ ਨੇ, ਓਹ ਨੀਹਾਂ ਜਿੰਨਾ ਦਾ ਗਾਰਾ, ਸ਼ਹੀਦੇ ਆਜ਼ਮ ਸ. ਭੱਗਤ  ਸਿੰਘ ਤੇ aਹਦੇ ਸਾਥੀਆਂ ਦੇ ਲੱਹੂ ਨਾਲ ਤਿਆਰ ਹੋਇਆ । ਅੱਜੇ ਤੱਕ ਦਿਮਾਗੀ ਗੁਲ਼ਾਮੀ ਤੋਂ ਬਾਹਰ ਨਹੀਂ ਨਿੱਕਲੇ, ਇਹ ਵੈਹਸ਼ੀ ਦਰਿੰਦੇ, ਮੇਰੇ ਵੱਤਨ ਦੇ ।  
ਦਿੱਲੀ ਦੀ , ਇੱਹ ਹਾ-ਹਾ-ਕਾਰੀ ਘੱਟਨਾ, ਭਾਵੇਂ ਕੋਈ ਨੱਵੀਂ ਨਹੀਂ ਸੀ, ਪੱਰ ਇਉਂ ਲੱਗਾ ਜਿਵੇਂ ਦੱਬੀ, ਸੁੱਤੀ, ਮੱਰ ਚੁੱਕੀ ਇਨਸਾਨੀਅਤ, ਗੁਲਾਮੀ ਦੀ \'ਜੀ ਹਜੁਰੀ ਦੀ  ਨੀਦੋਂ,  ਉਠੀ ਹੋਵੇ, ਥੋੜੀ ਹੋਸ਼ \'ਚ\' ਆਈ ਹੋਵੇ,\'  ਕੱਈ ਦਿਨਾ ਦੇ ਸ਼ੋਰ ਗੁੱਲ, ਇਸ ਹੌਸਲੇ ਨੇ, ਇਹ ਸੋਚਣ ਲਈ ਮੱਜਬੂਰ ਕੱਰ ਦਿੱਤਾ \'ਅੱਜੇ\' ਵੇ, ਕਿੱਤੇ, ਡੱਰੀ, ਦੱਬੀ, ਦੱਬੀ ਇੱਨਸਾਨੀਅਤ, ਜੀਉਂਦੀ ਲੱਭਦੀ ਦਿੱਸਦੀ ਏ ।                  
ਇੱਹ ਅੱਬਲਾ, ਜੋ ਔਰਤ ਏ, ਆਥਾਹ  ਸ਼ੱਕਤੀ ਦੀ ਮਾਲਕ ਵੀ ਏ ਜਿਸਨੂੰ ਕੱਦੀ, ਕੱਦੀ ਹੰਗੂਰੇ ਦੀ ਲੋੜ ਪੈਂਦੀ ਏ । ਇਸ ਯੁੱਗ \'ਚ\' ਇਹਨੂੰ ਹੰਗੂਰਾ ਮੀਡੀਆ ਨੇ ਦਿਤਾ, ਇਹਦੀ ਤਾਕਤ ਤੇ ਆਵਾਜ਼ ਬਣੀ । \'ਲੜੋ ਆਪਣੇ ਹੱਕਾਂ ਲਈ, ਆਪ ਬਚਾਓ ਆਪਣੇ ਵਜੂਦ ਨੂੰ, ਬੱਦਲੋ ਇਸ ਕੋਝੀ ਸਮਾਜੀ ਸੋਚ ਨੂੰ, ਕੋਈ ਵੀ ਕਨੂੰਨ, ਭੁੱਖ ਤੇ ਅੱਨਪੱੜਤਾ ਨੂੰ ਨਹੀਂ ਬੱਦਲ ਸੱਕਦਾ । \'ਭੁੱਖ ਭਾਵੇਂ ਢਿੱਡ ਦੀ ਹੋਵੇ ਤੇ ਭਾਵੇਂ ਸਰੀਰਕ\' ।
ਸ਼ਰਮਨਾਕ ਇਨਸਾਨੀ ਹੈਵਾਨੀਅਤ ਨੇ ਸਾਰੀ ਕਾਇਨਾਤ ਸ਼ਰਮਸ਼ਾਰ ਕੱਰ ਦਿਤੀ ।
ਕੂਕੀ ਪੀੜਾ, ਸੱਦੀਆਂ ਤੋਂ ਕੂਕਦੀ ਆ ਰਹੀ ਪੀੜਾ, ਕੂਕੀ, ਦੁਹਾਈ ਪਾਈ, ਹੱਥਾਂ \'ਚ\' ਡੰਡੇ,  ਨਹੀਂ, \'ਮੋਮਬੱਤੀਆਂ\' ਦੀ ਨਿੰਮੀ ਲੋ ਦੇ, ਨਿੱਮੇ ਸੇਕ ਨਾਲ । ਲੱਛਮਨ ਰੇਖਾ \'ਚ\' ਰਹਿ ਕੇ, ਮੱਨ ਦੀ ਤਾਕਤ ਦਾ ਲੱੜ ਫੱੜ, ਦਰਿੜ ਦੰਮ ਭੱਰ, ਆਪਣੀ   ਤਾਕਤ ਆਪ ਬਣਨ ਦੀ ਹਿੰਮਤ ਜੱਤਾ, ਕਹਿ ਦਿਤਾ, \'ਬੱਸ ਹੋਰ ਨਹੀਂ\'  \'ਧੱਰਤੀ ਦਾ ਹੌਸਲਾ, ਸਮੁੰਦਰ ਦਾ ਕਹਿਰ ਵੀ ਹਾਂ, \'ਜੇ ਆਈ ਤੇ ਆ ਜਾਵਾਂ\' ਬੱਸ, ਬੱਸ, ਹੋਰ ਨਹੀਂ\' 

2013-05-29
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)