Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਪੰਜਾਬ ਦੀ ਧੀ ਪੰਜਾਬ ਦਾ ਮਾਣ ਸ਼ਮਸ਼ਾਦ ਬੇਗ਼ਮ -ਆਸਮਾਨੀ ਸ਼ਿਤਾਰਿਆਂ ਦੀ ਥਾਲੀ ਵਿਚ ਜਾ ਬਿਰਾਜਮਾਨ ਹੋਈ - ਪਰਸ਼ੋਤਮ ਲਾਲ ਸਰੋਏ.

ਕਿਹਾ ਜਾਂਦਾ ਹੈ ਕਿ ਇਹ ਮਨੁੱਖੀ ਸਰੀਰ ਇਕ ਮਿਟੀ ਦਾ ਭਾਂਡਾ ਹੈ ਤੇ ਇਕ ਦਿਨ ਇਸ ਨੇ ਭੱਜ ਜਾਣਾ ਹੁੰਦਾ ਹੈ। ਜੋ ਕੁਝ ਵੀ ਇਸ ਦੁਨੀਆਂ \'ਤੇ ਆਇਆ ਹੈ ਉਹ ਇਕ ਨਾ ਇਕ ਦਿਨ ਦੁਨੀਆਂ ਛੱਡ ਕੇ  ਚਲੇ ਜਾਣਾ ਹੁੰਦਾ ਹੈ। ਕੋਈ ਵੀ ਇਥੇ ਬੈਠ ਕੇ ਨਹੀਂ ਰਹਿੰਦਾ। ਚਾਹੇ ਉਹ ਮੁਨੁੱਖੀ ਸ਼੍ਰੈਣੀ \'ਚੋਂ ਕੁਝ ਲੈ ਲਓ। ਚਾਹੋ ਜ਼ਾਨਵਰਾਂ ਜਾਂ ਪਸ਼ੂਆਂ-ਪੰਛੀਆਂ ਆਦਿ ਦੀ ਸ਼੍ਰੈਣੀ ਵਿਚੋਂ ਲੈ ਲਓ।  ਕਹਿੰਦੇ ਨੇ ਕਿ ਇਹ ਇਨਸਾਨੀ ਜ਼ਾਮਾਂ ਕਈ ਲੱਖ ਚੁਰਾਸੀ ਜ਼ੂਨਾਂ ਭੁਗਤਣ ਤੋਂ ਬਾਅਦ \'ਚ ਨਸ਼ੀਬ ਹੁੰਦਾ ਹੈ। ਲੇਕਿਨ ਇਥ ਨਾ ਇਕ ਦਿਨ ਇਹ ਵੀ ਜ਼ਾਮਾਂ ਨਹੀਂ ਰਹਿੰਦਾ।

ਕੁਝ ਲੋਕ ਅਜਿਹੇ ਹੁੰਦੇ ਹਨ ਜੋ ਜਿਸ ਜਗ੍ਹਾ ਤੋਂ ਲੰਘ ਜਾਂਦੇ ਹਨ ਪਿੱਛੇ ਆਪਣੀ ਐਸੀ ਛਾਪ ਛੱਡ ਜਾਂਦੇ ਹਨ ਕਿ ਉਹ ਕਾਫ਼ੀ ਲੰਬੇ ਸਮੇਂ ਤੱਕ ਲੋਕਾਂ ਦੇ ਦਿਲਾਂ ਨੂੰ ਟੁੰਬਦੇ ਹਨ ਤੇ ਉਨ੍ਹਾਂ ਦੇ ਦਿਲਾਂ ਵਿਚ ਲੰਬੇ ਸਮੇਂ ਤੱਕ ਜੀਵਿਤ ਹੋਣ ਦਾ ਪ੍ਰਮਾਣ ਦਿੰਦੇ ਹਨ। ਪਿਛਲੇ ਦਿਨਾਂ ਵਿਚ ਕੁਝ ਇਕ ਪ੍ਰਮੁੱਖ ਹਸਤੀਆਂ ਸਾਡੇ ਤੋਂ ਸਦਾ ਲਈ ਵਿਛੜ ਗਈਆਂ ਤੇ ਹੁਣ ਉਨ੍ਹਾਂ ਜਿਹਾ ਇਕ ਹੋਰ ਚਮਕਦਾ ਸ਼ਿਤਾਰਾ ਸ਼ਮਸ਼ਾਦ ਬੇਗ਼ਮ ਆਪਣੀ ਆਵਾਜ਼ ਦਾ ਜ਼ਾਦੂ ਸਾਡੇ ਦਿਲਾਂ ਵਿਚ ਛੱਡ ਕੇ ਸਾਡੇ ਤੋਂ ਸਦਾ ਲਈ ਵਿਛੜ ਕੇ ਆਸਮਾਨ ਦੇ ਤਾਰਿਆਂ ਰੂਪੀ ਥਾਲੀ ਵਿਚ ਜਾ ਬਿਰਾਜਮਾਨ ਹੋਈ।

ਸ਼ਮਸ਼ਾਦ ਬੇਗ਼ਮ ਕਿਸੇ ਵੀ ਕਿਸਮ ਦੀ ਪਹਿਚਾਣ ਦੀ ਮੁਹਤਾਜ਼ ਨਹੀਂ । ਉਹ ਆਪਣੀ ਪਹਿਚਾਣ ਖ਼ੁਦ ਹੀ ਹੈ। ਸ਼ਮਸ਼ਾਦ ਬੇਗ਼ਮ ਦਾ ਨਾਂਅ ਇਕ ਆਪਣਾ ਅਲੱਗ ਹੀ ਮਹੱਤਵ ਰੱਖਦਾ ਹੈ। ਪੰਜਾਬ ਦੀ ਧੀ, ਪੰਜਾਬ ਦਾ ਮਾਣ ਸ਼ਮਸ਼ਾਦ ਬੇਗ਼ਮ ਦਾ ਜਨਮ 19 ਅਪ੍ਰੈਲ, 1919 ਵਿਚ ਜ਼ਿਲ੍ਹਾ ਅਮ੍ਰਿਤਸਰ (ਪੰਜਾਬ) ਵਿਚ, ਪਿਤਾ ਮੀਆਂ ਹੁਸ਼ੈਨ ਬਖ਼ਸ ਦੇ ਘਰ ਹੋਇਆ। ਸ਼ਮਸ਼ਾਦ ਬੇਗ਼ਮ ਨੇ ਆਪਣੇ ਜੀਵਨ ਵਿਚ ਏਨੀ ਪ੍ਰਸਿੱਧੀ ਪ੍ਰਾਪਤ ਕੀਤੀ ਕਿ ਉਹ ਆਪਣੀ ਆਵਾਜ਼ ਦੇ ਕਦਰਦਾਨਾਂ ਦੇ ਦਿਲਾਂ ਵਿਚ ਇਕ ਅਲਗ ਹੀ ਥਾਂ ਬਣਾ ਗਈ।

ਸ਼ਮਸ਼ਾਦ ਬੇਗ਼ਮ ਨੇ ਪਲੇਅ ਬੈਕ ਸਿੰਗਰ ਦੇ ਰੂਪ ਵਿਚ ਏਨੀ ਪ੍ਰਸਿੱਧੀ ਹਾਸਲ ਕੀਤੀ ਕਿ 2009 ਈ ਵਿਚ ਉਸ ਨੂੰ ਪਦਮ ਵਿਭੂਸ਼ਣ ਅਵਾਰਡ ਵੀ ਮਿਲਿਆ।  ਸ਼ਮਸ਼ਾਦ ਬੇਗ਼ਮ ਨੇ 6000 ਦੇ ਕਰੀਬ ਪੰਜਾਬੀ, ਹਿੰਦੀ, ਮਰਾਠੀ, ਗੁਜ਼ਰਾਤੀ, ਬੰਗਾਲੀ ਆਦਿ ਗੀਤ ਗਾਉਣ ਦਾ ਰਿਕਾਰਡ ਕਾਇਮ ਕਰਨਾ ਇਸ ਗੱਲ ਦਾ ਸ਼ਬੂਤ ਹੈ ਕਿ ਉਹ ਪੰਜਾਬ ਦੀ ਧੀ ਨੂੰ ਪੰਜਾਬੀ ਭਾਸ਼ਾ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਮਹਾਰਤ ਪ੍ਰਾਪਤ ਸੀ।

ਸ਼ਮਸ਼ਾਦ ਬੇਗ਼ਮ ਜੀ ਨੇ ਇਕ ਸਿੰਗਰ ਦੇ ਰੂਪ ਵਿਚ  ਆਪਣੇ ਕੈਰੀਅਰ ਦੀ ਸ਼ੁਰੂਆਤ ਆਪਣੇ  ਪ੍ਰਾਇਮਰੀ ਸਕੂਲ ਪੜ੍ਹਦੇ ਸਮੇਂ ਹੀ ਕਰ ਲਈ  ਸੀ। ਆਪਣੀ ਆਵਾਜ਼ ਦੇ ਜ਼ਾਦੂ ਨਾਲ  ਸਕੂਲ ਦੀ ਮੁੱਖ ਅਧਿਆਪਕਾ ਦਾ ਮਨ ਹੀ ਜਿੱਤ ਲਿਆ ਸੀ। ਸਕੂਲ ਦੇ ਹੋਰ ਅਧਿਆਪਕ ਤੇ ਅਧਿਆਪਕਾਵਾਂ ਵੀ ਉਨ੍ਹਾਂ ਦੀ ਆਵਾਜ਼ ਦੀ ਜ਼ਾਦੂ ਦੇ ਕਾਇਲ ਹੋ ਗਏ ਸਨ। ਇਹੀ ਕਾਰਨ ਸੀ ਕਿ ਸਕੂਲ ਵਿਚ ਸਵੇਰੇ ਕੀਤੀ ਜਾਣ ਵਾਲੀ ਪ੍ਰੇਅਰ (ਪ੍ਰਾਰਥਨਾਂ) ਵੇਲੇ ਵਿਚ ਵੀ ਪ੍ਰਾਰਥਨਾ ਕਰਨ ਵਾਲਿਆਂ ਦੀ ਮੁਖੀ ਦੇ ਰੂਪ ਵਿਚ ਥਾਪਿਆ ਗਿਆ ਸੀ। ਦਸ ਸਾਲ ਦੀ ਉਮਰ ਵਿਚ ਹੀ ਆਪ ਜੀ ਨੇ ਧਾਰਮਿਕ ਸਮਾਗ਼ਮਾਂ ਅਤੇ ਸ਼ਾਦੀ ਸਮਾਰੋਹਾਂ \'ਤੇ ਲੋਕ ਗੀਤ (ਫੋਕ ਸੌਂਗ) ਗਾਉਣੇ ਸ਼ੁਰੂ ਕਰ ਦਿੱਤੇ ਸਨ।

1932 ਦੇ ਦਿਨਾਂ ਦੀ ਗੱਲ ਹੈ ਜਦ ਇਕ  ਵਕੀਲ, ਗਨਪਤ ਲਾਲ ਬੱਟੂ ਨਾਲ ਆਪ ਜੀ ਦਾ ਪ੍ਰੇਮ ਹੋ ਗਿਆ ਸੀ ਤੇ ਘਰ ਦਿਆਂ ਦੇ ਵਿਰੋਧ ਦੇ ਬਾਵਜ਼ੂਦ ਵੀ ਆਪ ਜੀ ਦਾ ਵਿਆਹ 1934 ਵਿਚ 15 ਸਾਲ ਦੀ ਉਮਰ ਵਿਚ ਗਨਪਤ ਲਾਲ ਬੱਟੂ ਜੀ ਨਾਲ ਹੋ ਗਿਆ ਸੀ। ਆਪ ਦੇ ਘਰ ਇਂਕ ਲੜਕੀ ਨੇ ਜਨਮ ਲਿਆ ਉਸ ਲੜਕੀ ਦਾ ਨਾਂਅ ਊਸ਼ਾ ਰੱਖਿਆ ਤੇ ਉਸ ਲੜਕੀ ਦਾ ਵਿਆਹ ਇਕ ਲੈਫਟੀਨੈਂਟ ਕਰਨਲ ਯੋਗੇਸ਼ ਰੱਤਰਾ ਨਾਲ ਹੋ ਗਿਆ।

1933 ਵਿਚ ਸ਼ਮਸ਼ਾਦ ਬੇਗ਼ਮ ਨੇ ਸਟੂਡੀਓ ਆਦਿ ਵਿਚ ਵੀ ਗਾਉਣਾ ਸ਼ੁਰੂ ਕਰ ਦਿੱਤਾ ਸੀ। 1941 ਵਿਚ ਖ਼ਜ਼ਾਨਚੀ ਫ਼ਿਲਮ ਲਈ ਗੀਤ ਗਾਇਆ ਤੇ 1947 ਵਿਚ ਲਾਹੌਰ ਰੇਡੀਓ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਹ ਕੇ ਐਲ ਸਹਿਗਲ ਦੀ ਇਕ ਬਹੁਤ ਵੱਡੀ ਫੈਨ (ਪ੍ਰਸੰਸਕ) ਸੀ ਤੇ ਉਸ ਨੇ ਦੇਵਦਾਸ ਨਾਂਅ ਦੀ ਫਿਲਮ 14 ਵਾਰ ਦੇਖੀ। ਆਪਣੇ ਇਸ ਕੈਰੀਅਰ ਦੌਰਾਨ ਆਪ ਜੀ ਨੂੰ ਕਈ ਵਾਰ ਘਰੇਲੂ ਵਿਰੋਧ ਵੀ ਝੇਲਣਾ ਪਿਆ। ਜਿਵੇਂ ਕਿ ਅਕਸਰ ਆਮ ਕਰਕੇ ਹੁੰਦਾ ਹੀ ਹੈ ਕਿ ਜਦ ਕੋਈ ਪ੍ਰਸਿੱਧ ਵਿਅਕਤੀ ਆਕਾਸ਼ ਦੀ ਬੁਲੰਦੀਆਂ ਨੂੰ ਸੂਹਣ ਲਈ ਆਪਣਾ ਹੌਸ਼ਲਾ ਜਤਾÀਦਾ ਹੈ ਤੇ ਉਸਦੇ ਹੌਸ਼ਲੇ ਨੂੰ ਢਾਉਣ ਦਾ ਕੰਮ ਆਪਣੇ ਹੀ ਕਰਦੇ ਹਨ। ਇਸੇ ਤਰ੍ਹਾਂ ਹੀ ਸ਼ਮਸ਼ਾਦ ਬੇਗ਼ਮ ਦੇ ਪਰਿਵਾਰਕ ਵਿਰੋਧ ਨੇ ਉਸ ਦੇ ਹੌਸਲੇ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਫਿਰ ਵੀ ਹਿੰਮਤ ਨਹੀਂ ਹਾਰੀ। 1955 ਦਾ ਸੰਨ ਆਪ ਜੀ ਦੇ ਲਈ ਇਂਕ ਅਤਿਅੰਤ ਦੁੱਖਾਂ ਭਰਿਆ ਬੀਤਿਆ ਜਦੋਂ ਆਪ ਜੀ ਦੇ ਪਤੀ ਸ੍ਰੀ ਗਨਪਤ ਲਾਲ ਬੱਟੂ ਜੀ ਦੀ ਮੌਤ ਇਕ ਐਕਸੀਡੈਂਟ ਵਿਚ ਹੋ ਗਈ ਸੀ।

ਸ਼ਮਸ਼ਾਦ ਬੇਗ਼ਮ ਨੇ ਲਤਾ ਮੰਗੇਸਕਰ ਦੇ ਨਾਲ ਮਿਲ ਕੇ ਬਹੁਤ ਸਾਰੇ ਡਿਊਟ ਗੀਤ ਇਕੱਠਿਆਂ ਵੀ ਗਾਏ। 1942 ਵਿਚ ਖ਼ਾਨਦਾਨ ਫ਼ਿਲਮ ਵਿਚ ਗਾਇਆ ਗੀਤ ਬਹੁਤ ਹਿੱਟ ਹੋਇਆ। ਫਿਰ ਇਸ ਤੋਂ ਇਲਾਵਾ ਆਪ ਜੀ ਨੇ ਹੋਰ ਬਹੁਤ ਸਾਰੀਆਂ ਚੋਟੀ ਦੀਆਂ ਫਿਲਮਾਂ ਜਿਵੇਂ ਕਿ - ਜ਼ਮੀਦਾਨ, ਪੂੰਜੀ, ਸ਼ਮਾਂ, ਸੀ ਆਈ ਡੀ, ਨਯਾ ਅੰਦਾਜ਼ ਆਦਿ ਫਿਲਮਾਂ ਵਿਚ ਵੀ ਆਪਣੀ ਆਵਾਜ਼ ਦਾ ਜ਼ਾਦੂ ਦਿਖਾਇਆ। ਆਪ ਜੀ ਨੇ ਦਿਲਾਂ ਨੂੰ ਟੁੰਬਦੇ ਹੋਏ ਗੀਤ ਗਾਏ ਜਿਨ੍ਹਾਂ ਨੂੰ ਵਾਰ ਵਾਰ ਸੁਣ ਨੂੰ ਦਿਲ ਕਰਦਾ ਹੈ ਤੇ ਬੋਰੀਅਤ ਨਾਂਅ ਦੀ ਛੈਅ ਨੇੜੇ ਵੀ ਨਹੀਂ ਢੁਕਦੀ।

ਸ਼ਮਸ਼ਾਦ ਦੇ ਕੁਝ ਇਕ ਗਾਏ ਸੁਪਰ ਹਿੱਟ ਗੀਤ  ਜਿਹੜੇ ਕਿ ਮੈਨੂੰ ਯਾਦ ਆ ਰਹੇ ਹਨ।  ਉਹ ਹਨ-

   ਲੇ ਕੇ ਪਹਿਲਾ ਪਹਿਲਾ ਪਿਆਰ ਭਰ ਕੇ ਆਖੋਂ ਮੇਂ ਖ਼ੁਮਾਰ ਜ਼ਾਦੂ ਨਗਰੀ ਮੇਂ ਆਇਆ ਹੈ ਕੋਈ ਜ਼ਾਦੂਗਰ।
   ਕਭੀ ਆਰ ਕਭੀ ਪਾਰ ਲਾਗਾ ਤੀਰੇ ਨਜ਼ਰ, ਸਈਆਂ ਘਾਇਲ ਕਿਆ ਰੇ ਤੂਨੇ ਮੋਰਾ ਜ਼ਿਗਰ।
   ਕਹੀਂ ਪੇ ਨਿਗ਼ਾਹੇਂ ਕਹੀਂ ਪੇ ਨਿਸ਼ਾਨਾ।
   ਮੇਰੇ ਪੀਆ ਗਏ ਰੰਗੂਨ ਬਹਾਂ ਸੇ ਕੀਆ ਹੈ ਟੈਲੀਫ਼ੋਨ ਤੁਮਹਾਰੀ ਯਾਦ ਸਤਾਤੀ ਹੈ ਜ਼ੀਆ ਮੇਂ ਆਗ ਲਗਾਤੀ ਹੈ।
   ਕਜਰਾ ਮੁਹੱਬਤ ਵਾਲਾ ਅੱਖੀਆਂ ਮੇਂ ਐਸਾ ਡਾਲਾ, ਕਜਰੇ ਨੇ ਲੇ ਲੀ ਮੇਰੀ ਜ਼ਾਨ, ਹਾਏ ਰੇ ਮੈਂ ਤੇਰੇ ਕੁਰਬਾਨ।
   ਸਈਆਂ ਦਿਲ ਮੇਂ ਆਨਾ ਰੇ, ਆ ਕੇ ਫਿਰ ਨਾ ਜਾਨਾ ਰੇ।
   ਰੇਸ਼ਮੀਂ ਸ਼ਲਵਾਰ ਕੁਰਤਾ ਜ਼ਾਲੀ ਕਾ, ਰੂਪ ਸਹਾ ਨਾ ਜਾਏ ਨਖ਼ਰੇ ਵਾਲੀ ਕਾ।
   ਅਫ਼ਸਾਨਾ ਲਿਖ ਰਹੀ ਹੂੰ, ਦਿਲੇ ਬੇਕਰਾਰ ਕਾ  ਆਖੋਂ ਮੇਂ ਹੰਝੂ ਭਰ ਕੇ ਤੇਰੇ ਇਂੰਤਜ਼ਾਰ ਕਾ।ਉਸ ਦੇ ਇਹ ਲਗਭਗ ਸਾਰੇ ਗੀਤ ਵੀ ਉਸ  ਦੀ ਆਵਾਜ਼ ਦੇ ਕਦਰਦਾਨਾਂ ਦੇ ਦਿਲਾਂ ਨੂੰ  ਟੁੰਬਦੇ ਹਨ। ਇਨ੍ਹਾਂ ਗੀਤਾਂ ਨੂੰ ਵਾਰ-2 ਸੁਣਨ ਨੂੰ ਦਿਲ ਕਰਦਾ ਹੈ। ਹਿੰਦੀ, ਉਰਦੂ, ਪੰਜਾਬੀ ਆਦਿ ਦੀ ਪਲੇ ਬੈਕ ਸਿੰਗਰ- ਸ਼ਮਸ਼ਾਦ ਬੇਗ਼ਮ 94 ਸਾਲ ਦੀ ਉਮਰ ਭੋਗਦੀ ਹੋਈ 23 ਅਪ੍ਰੈਲ 2013 ਮੁਬੰਈ (ਮਹਾਰਾਸਟਰ) ਵਿਖੇ ਸਦਾ ਲਈ ਵਿਛੜ ਗਈ ਤੇ ਉਹਦੀ ਆਵਾਜ਼ ਆਪਣੇ ਕਦਰਦਾਨਾਂ ਦੇ ਦਿਲਾਂ ਵਿਚ ਹਮੇਸ਼ਾਂ ਲਈ ਜੀਵਿਤ ਰਹੇਗੀ।

ਧੰਨਵਾਦ ਸਾਹਿਤ।

ਸਾਹਿਤਕਾਰ- ਪਰਸ਼ੋਤਮ ਲਾਲ ਸਰੋਏ, ਮੋਬਾਇਲ-92175-44348

2013-04-25
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)