Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਪੈਂਤੀ ਅੱਖਰੀ ਗਿਆਨ - ਪਰਸ਼ੋਤਮ ਲਾਲ ਸਰੋਏ.

ੳ- ਕਹੋ ਨਿਆਣਿਓ ਊੜਾ ਊਠ- ਮਾਸਟਰ ਜੀ ਊੜਾ ਊਠ।
ਆਤਮਿਕ ਪੱਖੋਂ ਕੋਈ ਜੀਵਿਤ ਨਾ ਦਿਸਦਾ, ਏਥੇ ਮਿਲਦੇ ਬਹੁਤੇ  ਭੂਤ।

ਅ- ਕਹੋ ਨਿਆਣਿਓ ਅ ਅੱਖ - ਮਾਸਟਰ ਜੀ ਐੜਾ ਅੱਖ।
ਓਏ ਸਮਾਜ ਦਾ ਅਸੀਂ ਕੀ ਏਕਾ  ਕਰਨਾ, ਹਰਾਮੀਂ ਲੀਡਰਾਂ ਨੇ ਘਰ ਵੀ ਕਰਤੇ ਵੱਖ।

ੲ- ਕਹੋ ਨਿਆਣਿਓ ੲ ਇੱਟ - ਮਾਸਟਰ ਜੀ ੲ ਇੱਟ।
ਵੋਟਾਂ \'ਤੇ ਲੋਕੀ ਵਿਕ  ਜਾਂਦੇ ਨੇ, ਜਿਧਰ ਮਿਲਦੀ ਹੋਵੇ ਸ਼ਿੱਟ।

ਸ- ਕਹੋ ਨਿਆਣਿਓ ਸ ਸਲੇਟ - ਮਾਸਟਰ ਜੀ ਸ ਸਲੇਟ।
ਦਿਲਾਂ ਦੀ ਸਾਂਝ ਹੈ ਖ਼ਤਮ  ਹੋ ਗਈ, ਵਧ ਗਈ ਅੰਗਰੇਜ਼ੀ ਵਾਲੀ ਹੇਟ।

ਹ- ਕਹੋ ਨਿਆਣਿਓ ਹ ਹਥੋੜਾ - ਮਾਸਟਰ ਜੀ ਹ ਹਥੋੜਾ।
ਬੇੜਾ ਗਰਕ ਕਰੀਏ, ਉਹਨੂੰ ਲੀਡਰ ਬਣਾਈਏ, ਜਿਹਦਾ ਨੱਕ ਹੋਵੇ ਵਾਂਗ ਪਕੌੜਾ।

ਕ- ਕਹੋ ਨਿਆਣਿਓ ਕ ਕਲਮ - ਮਾਸਟਰ ਜੀ ਕ ਕਲਮ।
ਗੁਰੂਘਰ ਜਾਣਾ ਚਾਹੇ ਭੁੱਲ ਜਾਣ ਲੋਕੀ, ਦੇਖਣਾ ਨਾ ਭੁੱਲਦੇ ਫਿਲਮ।

ਖ- ਕਹੋ ਨਿਆਣਿਓ ਖ ਖ੍ਯੰਬ - ਮਾਸਟਰ ਜੀ ਖ ਖ੍ਯੰਭ।
ਵੋਟਾਂ ਵੇਲੇ ਲਾਇਨਾਂ ਵਿਚ  ਲੱਗ ਕੇ ਵੀ, ਕਿਹੜਾ ਮਿਲਦਾ ਤੁਹਾਨੂੰ  ਅ੍ਯੰਬ।

ਗ- ਕਹੋ ਨਿਆਣਿਓ ਗ ਗੁਬਾਰਾ - ਮਾਸਟਰ ਜੀ ਗ ਗੁਬਾਰਾ।
ਲੀਡਰ ਦੀ ਕੀ ਔਕਾਤ ਗੰਦ ਪਾਵਣ ਸਮਾਜ \'ਚ- ਇਹ ਸਾਰਾ ਲੋਕਾਂ ਦਾ ਹੀ ਪੁਆੜਾ।

ਘ- ਕਹੋ ਨਿਆਣਿਓ ਘ ਘੋੜੀ - ਮਾਸਟਰ ਜੀ ਘ ਘੋੜੀ।
ਹਰਾਮੀਆਂ ਦੇ ਏਥੇ ਪੈਰ ਚੁੰਮ ਹੁੰਦੇ, ਪ੍ਰਭੂ ਨਾਮ ਦੀ ਚੜ੍ਹੇ ਕਿਹੜਾ ਪੌੜੀ।

ਙ- ਕਹੋ ਨਿਆਣਿਓ ਙ ਖ਼ਾਲ੍ਹੀ - ਮਾਸਟਰ ਜੀ ਙ ਬੇਚਾਰਾ ਤਾਂ ਰਿਹਾ ਖ਼ਾਲ੍ਹੀ ਦਾ ਖ਼ਾਲ੍ਹੀ।
ਫਿਰ ਇਸ ਙ ਬੇਚਾਰੇ ਸਿਰ ਦੋਸ਼ ਕੀ ਮੜ੍ਹੀਏ - ਭਾਰਤੀ ਲੀਡਰਾਂ ਦਾ ਤਾਂ ਪਿਓ ਵੀ ਜ਼ਾਲ੍ਹੀ।

ਚ- ਕਹੋ ਨਿਆਣਿਓ ਚ ਚੱਕੀ - ਮਾਸਟਰ ਜੀ ਚ ਹੁੰਦੀ ਏ ਚੱਕੀ।
ਘਰਵਾਲੀ ਦਾ ਦਿਲ ਰੋਟੀ ਪਕਾਉਣ ਨੂੰ ਨਾ ਕਰਦਾ, ਕਹੇ ਬਿੱਟੂ ਦੇ ਭਾਪਾ ਮੇਰੀ ਤਾਂ ਦੁਖਦੀ ਪਈ ਏ ਬੱਖੀ।

ਛ- ਕਹੋ ਨਿਆਣਿਓ ਛ ਛੱਲ - ਮਾਸਟਰ ਜੀ ਛ ਸੱਚੀ ਮੁੱਚੀ ਛੱਲ।
ਜਿਸਦਾ ਕੋਈ ਦੁਨੀਆਂ ਵਾਲਾ, ਸਕਾ ਨਾ ਹੋਵੇ, ਫਿਰ ਰੱਬ ਹੋ ਜਾਂਦਾ ਉਸਦੇ ਵੱਲ।

ਜ- ਕਹੋ ਨਿਆਣਿਓ ਜ ਜੁੱਤੀ - ਹਾਂਜੀ ਮਾਸਟਰ ਜੀ ਜ ਜੁੱਤੀ।
ਆਤਮਿਕ ਪੱਖੋਂ ਬਿਮਾਰ  ਹੋ ਕੇ, ਬਹੁਤੀ ਦੁਨੀਆਂ ਪਈ ਏ ਸੁੱਤੀ।

ਝ- ਕਹੋ ਨਿਆਣਿਓ ਝ ਝੰਡਾ - ਮਾਸਟਰ ਜੀ ਝ ਝੰਡਾ।
ਛਿੱਤਰਾਂ ਥੱਲੇ ਰੱਖੋ ਲੀਡਰਾਂ  ਨੂੰ, ਚਾਹੜੋ ਇਨ੍ਹਾਂ ਦੇ ਡੰਡਾ।

ਞ- ਕਹੋ ਨਿਆਣਿਓ ਞ ਖਾਲ੍ਹੀ - ਮਾਸਟਰ ਜੀ ਞ ਖ਼ਾਲ੍ਹੀ।
ਭਾਈ ਞ ਦੀ ਅਸੀਂ ਗੱਲ ਕੀ ਕਰੀਏ, ਇਹਦੀ ਵੀ ਕੋਈ ਹੋਵੇਗੀ ਬਾਤ ਨਿਰਾਲੀ।

ਟ- ਕਹੋ ਨਿਆਣਿਓ ਟ ਟੱਲ - ਮਾਸਟਰ ਜੀ ਟ ਟੱਲ।
ਬਈ ਕੁਝ ਕੁ ਸੋਚਣ ਕਿਹੜਾ  ਰੱਬ ਸਾਨੂੰ ਦੇਖੇ, ਜਿੰਨਾਂ ਮਰਜ਼ੀ ਦੁਨੀਆਂ ਨੂੰ ਛੱਲ।

ਠ- ਕਹੋ ਨਿਆਣਿਓ ਠ ਠੋਡੀ - ਮਾਸਟਰ ਸੀ ਠ ਠੋਡੀ।
ਗ਼ਲਤੀ ਏਥੇ ਹਰਾਮੀਂ ਕਰਦਾ, ਸ਼ਿਆਣੇ ਨੂੰ ਕਹਿਣ ਲੋਕੀ ਪੈ ਜਾ ਹਰਾਮੀਂ ਦੇ ਗੋਡੀਂ।

ਡ- ਕਹੋ ਨਿਆਣਿਓ ਡ ਡੱਡੂ - ਮਾਸਟਰ ਜੀ ਡ ਡੱਡੂ।
ਪਰਿਵਾਰਬਾਦ ਨੂੰ ਜੇ ਦੇਸ਼  \'ਚ ਮਿਲੂ ਬੜ੍ਹਾਵਾ, ਇਹ ਬੇੜਾ ਗ਼ਰਕ ਕਰ ਛੱਡੂ।

ਢ- ਕਹੋ ਨਿਆਣਿਓ ਢ ਢੇਰ - ਮਾਸਟਰ ਜੀ ਢ ਢੇਰ।
ਬੰਦਿਆ ਦੁਨੀਆਂ ਦਾ ਮੇਲਾ ਵਿਛੜ ਜਦ ਜਾਣਾ, ਇਹ ਮੁੜ ਨਾ ਆਉਣਾ ਫੇਰ।

ਣ- ਕਹੋ ਨਿਆਣਿਓ ਣ ਖ਼ਾਲ੍ਹੀ - ਮਾਸਟਰ ਜੀ ਣ ਖ਼ਾਲ੍ਹੀ।
ਸੱਚ ਦੀ ਕੋਈ ਵੀ ਸਾਰ ਨਾ ਜਾਣੇ, ਦੁਨੀਆਂ ਤਾਂ ਝੂਠਿਆਂ ਦੀ ਮਤਵਾਲੀ।

ਤ- ਕਹੋ ਨਿਆਣਿਓ ਤ ਤਾਣੀ -ਮਾਸਟਰ ਜੀ ਤ ਤਾਣੀ।
ਲੱਚਰ ਤਾਂ ਹਰ ਕੋਈ ਸੁਣਦਾ, ਕੋਈ ਕੋਈ ਸੁਣਦਾ ਪ੍ਰਭੂ ਦੀ ਬਾਣੀ।

ਥ- ਕਹੋ ਨਿਂਆਣਿਓ ਥ ਥੋੜਾ - ਮਾਸਟਰ ਜੀ ਥ ਥੋੜਾ।
ਦੁਨੀਆਂ ਦਾ ਬੁਰਾ ਹਾਲ  ਜਦ ਦੇਖੀਏ, ਕਹਿ ਦੇਈਏ ਕਿੰਨਾਂ ਆ ਗਿਆ ਲੋਹੜਾ।

ਦ- ਕਹੋ ਨਿਆਣਿਓ ਦ ਦੰਦ - ਮਾਸਟਰ ਜੀ ਦ ਦੰਦ।
ਕਲਯੁੱਗ ਜ਼ਮਾਨੇ ਦਾ ਹਾਲ  ਕੀ ਦੇਖੋ, ਏਥੇ ਚੜ੍ਹਦਾ ਨਿੱਤ ਨਵਾਂ ਚੰਦ।

ਧ- ਕਹੋ ਨਿਆਣਿਓ ਧ ਧੇਲਾ - ਮਾਸਟਰ ਜੀ ਧ ਧੇਲਾ।
ਸਾਂਝ ਦਿਲਾਂ ਦੀ ਖ਼ਤਮ ਹੋ ਗਈ, ਹੁਣ ਹੁੰਦਾ ਨਾ ਪਹਿਲਾਂ ਜਿਹਾ ਮੇਲਾ।

ਨ- ਕਹੋ ਨਿਆਣਿਓ ਨ ਨਲਕਾ - ਮਾਸਟਰ ਜੀ ਨ ਨਲਕਾ।
ਦਿਲਾਂ ਦੀ ਅਮੀਰੀ ਖ਼ਤਮ  ਹੋ ਗਈ, ਬੰਦਾ ਹੋ ਗਿਆ ਬਹੁਤ ਹੀ ਹਲਕਾ।

ਪ- ਕਹੋ ਨਿਆਣਿਓ ਪ ਪੱਗ - ਮਾਸਟਰ ਜੀ ਪ ਪੱਗ।
ਏਥੇ ਡੱਸਣ ਨੂੰ ਹਰ ਕੋਈ ਤਿਆਰ ਹੈ ਹੁੰਦਾ, ਹਰ ਵੇਲੇ ਕੱਢਦਾ ਮ੍ਯੂੰਹ  \'ਚੋਂ ਝੱਗ।

ਫ- ਕਹੋ ਨਿਆਣਿਓ ਫ ਫ਼ਕੀਰ - ਮਾਸਟਰ ਜੀ ਫ ਫ਼ਕੀਰ।
ਦਿਲਾਂ ਦੇ ਵਿਚ ਗਰੀਬੀ  ਆਈ, ਏਥੇ ਲੱਭੇ ਨਾ ਕੋਈ ਦਿਲੋਂ ਅਮੀਰ।

ਬ- ਕਹੋ ਨਿਆਣਿਓ ਬ ਬੋਤਾ - ਮਾਸਟਰ ਜੀ ਬ ਬੋਤਾ।
ਈਰਖ਼ਾ ਤੇ ਸਾੜੇ ਵੱਧ ਗਏ  ਦੁਨੀਆਂ \'ਤੇ, ਬਹੁਤਿਆਂ ਦਾ ਦਿਮਾਗ਼ ਹੋ ਗਿਆ ਖੋਤਾ।

ਭ- ਕਹੋ ਨਿਆਣਿਓ ਭ ਭੇਡ - ਮਾਸਟਰ ਜੀ ਭ ਭੇਡ।
ਪੈਸੇ ਵਾਲਿਆਂ ਦੀ ਇੱਜ਼ਤ, ਇੱਜ਼ਤ ਹੁੰਦੀ, ਗਰੀਬਾਂ ਦੀ ਇੱਜ਼ਤ ਬਣ ਗਈ ਖੇਡ।

ਮ- ਕਹੋ ਨਿਆਣਿਓ ਮ ਮੱਛੀ - ਮਾਸਟਰ ਜੀ ਮ ਮੱਛੀ।
ਮੇਹਨਤੀ ਗਰੀਬ ਦਿਨ-ਬ-ਦਿਨ  ਰਿੜਕ ਹੈ ਹੁੰਦਾ, ਏਥੇ ਸਭ ਕੁਝ ਹੋ ਗਿਆ ਲੱਸੀ।

ਯ- ਕਹੋ ਨਿਆਣਿਓ ਯ ਯਾਦ - ਮਾਸਟਰ ਜੀ ਯ ਯਾਦ।
ਸੱਚ ਤੋਂ ਕੋਹਾਂ ਦੂਰ ਭੱਜ਼ਦੀ  ਦੁਨੀਆਂ, ਤਦ ਹੀ ਹੋ ਰਹੀ ਹੈ ਬਰਬਾਦ।

ਰ- ਕਹੋ ਨਿਆਣਿਓ ਰ ਰੇਲ - ਮਾਸਟਰ ਜੀ ਰ ਰੇਲ।
ਕਿੰਜ਼ ਦੂਜੇ ਦੇ ਦੁੱਖ-ਸੁੱਖ ਦੇ ਭਾਈਬਾਲ ਬਣਨ, ਅੱਜ ਕਿਸੇ ਕੋਲ ਨਹੀਂ ਇਸ ਲਈ ਵਿਹਲ।

ਲ- ਕਹੋ ਨਿਆਣਿਓ ਲ ਲੀਲਾ - ਮਾਸਟਰ ਜੀ ਲ ਲੀਲਾ।
ਚੋਰਾਂ-ਉਚੱਕੇ , ਨਾ-ਹੱਕੇ ਮੌਜ਼ਾਂ ਲੁੱਟਣ, ਪਰ ਮੇਹਨਤੀ ਤੇ ਗਰੀਬਾਂ ਦਾ ਖ਼ਾਲ੍ਹੀ  ਪਤੀਲਾ।

ਵ- ਕਹੋ ਨਿਆਣਿਓ ਵ ਵੇਲਣਾ - ਮਾਸਟਰ ਜੀ ਵ ਵੇਲਣਾ।
ਕੁਲਯੁੱਗੀ ਇਸ ਸਮੇਂ ਦੇ ਅੰਦਰ, ਨਾ ਚਾਹੁੰਦੇ ਵੀ ਕਲਯੁਗ ਨੂੰ ਪੈਂਦਾ ਹੈ ਝੇਲਣਾ।

ੜ- ਕਹੋ ਨਿਆਣਿਓ ੜ ਖ਼ਾਲ੍ਹੀ - ਮਾਸਟਰ ਜੀ ੜ ਖ਼ਾਲ੍ਹੀ।
ਜ਼ੇਭ \'ਚੋਂ ਬੰਦੇ ਦੇ ਜਦ ਪੈਸੇ ਮੁੱਕ ਜਾਂਦੇ, ਫਿਰ ਰੁੱਸ ਜਾਂਦੀ ਘਰਵਾਲੀ।

ਪਰਸ਼ੋਤਮ ਦਿੱਤਾ ਪਾਠਕਾਂ ਨੂੰ ਇਹ  ਪੈਂਤੀ ਅੱਖਰੀ ਗਿਆਨ,
ਭੁੱਲ-ਚੁੱਕ ਕਰਨਾ ਜੇ ਹੋ ਗਈ ਮੁਆਫ਼ ਕਰਨਾ ਤੁਸੀਂ ਤੇ ਕਰਨਾ ਇਹ ਪ੍ਰਵਾਨ।


ਪਰਸ਼ੋਤਮ ਲਾਲ ਸਰੋਏ, ਮੋਬਾਇਲ- 92175-44348

2013-04-19
Comments
I acutally found this more entertaining than James Joyce.
 
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)