Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਆਉ ਸਿੱਖੋ ਜੀ! ਨਵਾਂ ਮੁਹਾਵਰਾ \\\'ਸ਼ਹੂਰਾ\\\' ਲੰਘਣਾ - ਜਤਿੰਦਰ ਸਿੰਘ ਔਲ਼ਖ.

ਇਕ ਦਿਨ ਫੇਸਬੁੱਕ ਤੇ ਕਿਸੇ ਨੇ ਨਵਾਂ ਹੀ ਕਜੀਆ ਖੜ੍ਹਾ ਕਰ ਦਿੱਤਾ, ਕਹਿਣ ਲੱਗਾ ਮੈਨੂੰ \'ਕਜੀਆ\' ਦੇ ਅਰਥ ਦੱਸੋ ਕਿ ਇਹ \'ਕਜੀਆ\' ਹੁੰਦਾ ਕੀ ਹੈ? ਲੋਕਾਂ ਨੇ ਇਹੋ ਲਿਖ ਦਿੱਤਾ ਕਿ ਸਾਨੂੰ ਸਿਰਫ ਇਹੋ ਅਰਥ ਪਤਾ ਨੇ ਕਿ \'ਕਜੀਆ\' ਉਹੋ ਹੁੰਦਾ ਜੋ ਤੂੰ ਪਾ ਦਿੱਤਾ। ਕਿਉਂਕਿ ਕਜੀਆ ਦੇ ਅਰਥ ਕਿਸੇ ਨੂੰ ਵੀ ਨਹੀਂ ਸੀ ਪਤਾ।

ਮੈਂ ਕੁਝ ਸਿਆਣੇ ਬੰਦਿਆਂ ਨਾਲ ਸਲਾਹ ਕਰਕੇ ਅਤੇ ਕੁਝ ਪੜ੍ਹਕੇ ਇਹ ਜਾਣ ਸਕਿਆ ਕਿ \'ਕਜੀਆ\' ਦਾ ਅਰਥ \'ਮੁਕੱਦਮਾ\' ਹੁੰਦਾ ਹੈ। ਕਾਜੀ ਦਾ ਮਤਲਬ ਹੁੰਦਾ ਹੈ ਮੁਕੱਦਮਾ ਸੁਣਨ ਵਾਲਾ ਅਤੇ ਕਜੀਆ ਦਾ ਅਰਥ ਮੁਕੱਦਮਾ ਹੁੰਦਾ ਹੈ। ਇਸੇ ਲਈ ਕੋਈ ਔਖ ਆ ਜਾਣ ਤੇ ਕਹਿੰਦੇ ਹਨ \'ਆਹ ਕੀ ਨਵਾਂ ਹੀ ਕਜੀਆ ਆ ਗਿਆ\'।

ਪਰ ਇਕ ਮੁਹਾਵਰੇ ਦੇ ਅਰਥ ਮੈਨੂੰ ਨਹੀਂ ਲੱਭੇ ਉਹ ਹੈ \'ਸ਼ਸ਼ੋਪੰਜਾ\' ਉਂਝ ਆਮ ਤੌਰ ਤੇ ਇਸ ਸ਼ਬਦ ਨੂੰ \'ਦੁਚਿਤੀ\' ਲਈ ਹੀ ਵਰਤਿਆ ਜਾਂਦਾ ਹੈ ਪਰ ਇਹ ਸ਼ਬਦ ਕਿਸ ਤਰ੍ਹਾਂ ਬਣਿਆ ਇਸ ਬਾਰੇ ਕੋਈ ਜਾਣਕਾਰੀ ਰੱਖਦਾ ਹੋਵੇ ਤਾਂ ਮੇਰੇ ਨਾਲ ਜਰੂਰ ਸੰਪਰਕ ਕਰੇ।

ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ \'ਚ ਇਕ ਮੁਹਾਵਰਾ ਆਮ ਵਰਤਿਆ ਜਾਂਦਾ ਹੈ ਉਹ ਹੈ \'ਸ਼ਹੂਰਾ ਲੰਘਾਉਣਾ\' ਦੂਜੇ ਜਿਲ੍ਹੇ ਜਾਂ ਇਲਾਕੇ ਦਾ ਕੋਈ ਬੰਦਾ ਇਕਦਮ ਸੋਚ ਵਿਚ ਪੈ ਜਾਵੇਗਾ ਕਿ ਇਹ ਸ਼ਹੂਰਾ ਲੰਘਾਉਣਾ ਕੀ ਬਲਾ ਹੈ?

ਦਰਅਸਲ ਇਹ ਸ਼ਬਦ ਉਸ ਹਾਲਤ ਲਈ ਵਰਤਿਆ ਜਾਂਦਾ ਹੈ ਜਿਥੋਂ ਵਾਪਸ ਮੁੜਨ ਦੀ ਕੋਈ ਆਸ ਨਾ ਰਹੇ। ਜਿਵੇਂ ਸਾਡੇ ਇਲਾਕੇ \'ਚ ਇਹ ਗੱਲ ਆਮ ਸੁਣ ਸਕਦੇ ਹੋ \'ਫਲਾਣਾ ਤਾਂ ਨਸ਼ਿਆਂ ਦੇ ਰਾਹ ਸਾਰੀ ਜ਼ਮੀਨ ਵੇਚ ਕੇ ਖਾ ਗਿਆ\'। ਲੰਘਾ ਦਿੱਤਾ ਸ਼ਹੂਰਾ ਨਸ਼ਿਆਂ ਨੇ ਤੇ ਮਾੜੇ ਯਾਰਾਂ ਨੇ।

ਸ਼ਹੂਰਾ ਲੰਘ ਜਾਣ ਤੋਂ ਅਰਥ ਕਿ ਉਸਦੀ ਹਾਲਤ ਏਨੀ ਮਾੜੀ ਹੋ ਗਈ ਹੈ ਕਿ ਪਿਛਾਂਹ ਮੁੜਨ ਦੀ ਕੋਈ ਆਸ ਨਹੀਂ। ਆਓ ਤੁਹਾਨੂੰ ਦੱਸੀਏ ਇਹ ਮੁਹਾਵਰਾ ਕਿਵੇਂ ਬਣਿਆ।

ਦਰਅਸਲ ਸ਼ਹੂਰਾ ਅੰਮ੍ਰਿਤਸਰ ਜ਼ਿਲ੍ਹੇ ਦਾ ਸਰਹੱਦੀ ਪਿੰਡ ਹੈ ਜੋ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਐਨ ਕੰਢੇ \'ਤੇ ਹੈ। ਜਦੋਂ ਅਜੇ ਸਰਹੱਦ ਤੇ ਕੰਡਿਆਲੀ ਤਾਰ ਨਹੀਂ ਲੱਗੀ ਸੀ ਤਾਂ ਚੋਰ ਅਤੇ ਬਲੈਕੀਏ ਕੀ ਕਰਦੇ ਸਨ ਕਿ ਉਹਨਾਂ ਨੇ ਭਾਰਤ ਦੇ ਪਿੰਡਾਂ \'ਚੋਂ ਪਸ਼ੂ ਚੋਰੀ ਕਰਕੇ ਤੇ ਸ਼ਹੂਰੇ ਪਿੰਡ ਕੋਲੋਂ ਸਰਹੱਦ ਟਪਾ ਕੇ ਪਾਕਿਸਤਾਨ \'ਚ ਵਾੜ ਦੇਣੇ ਤੇ ਪਾਕਿਸਤਾਨ ਅੰਦਰ ਬੈਠੇ ਉਹਨਾਂ ਦੇ ਸਾਥੀਆਂ ਨੇ ਲਹਿੰਦੇ ਪੰਜਾਬ \'ਚੋਂ ਪਸ਼ੂ ਚੋਰੀ ਕਰਕੇ ਸ਼ਹੂਰੇ ਪਿੰਡ ਕੋਲੋਂ ਭਾਰਤੀ ਪੰਜਾਬ \'ਚ ਪਹੁੰਚਾ ਦੇਣੇ। ਜੇਕਰ ਚੋਰੀ ਕੀਤਾ ਪਸ਼ੂ ਭਾਰਤ ਵਿਚ ਹੁੰਦਾ ਤਾਂ ਖੁਰਾ ਨੱਪਣ ਵੇਲੇ ਲੱਭ ਸਕਦਾ ਸੀ ਜਾਂ ਹੌਲੀ ਹੌਲੀ ਪਤਾ ਲੱਗਾ ਸਕਦਾ ਸੀ ਕਿ ਫਲਾਣੇ ਪਿੰਡੋਂ ਚੋਰੀ ਕੀਤਾ ਪਸ਼ੂ ਫਲਾਣੇ ਪਿੰਡ ਹੈ। ਤਾਂ ਮਾਲਕ ਲੱਭ ਲੈਂਦਾ। ਪਰ ਜੇਕਰ ਪਸ਼ੂ ਸਰਹੱਦ ਪਾਰ ਚਲਾ ਜਾਂਦਾ ਤਾਂ ਕਿਸਨੇ ਗੋਲੀ ਦਾ ਦਾ ਖਤਰਾ ਸਹੇੜ ਕੇ ਪਾਰ ਜਾ ਕੇ ਲੱਭਣਾ ਸੀ? ਇਸੇ ਤਰ੍ਹਾਂ ਪਿੰਡ ਸ਼ਹੂਰੇ ਦੀ ਸਰਹੱਦ ਤੇ ਦੋਹਾਂ ਮੁਲਕਾਂ ਦੇ ਸਮੱਗਲਰ ਚੋਰੀ ਦੇ ਪਸ਼ੂ ਅਤੇ ਹੋਰ ਸਮਾਨ ਦੀ ਅਦਲਾ ਬਦਲੀ ਕਰ ਲੈਂਦੇ ਅਤੇ ਜੋ ਪਸ਼ੂ ਹੋਰ ਚੋਰੀ ਦਾ ਸਮਾਨ ਸਰਹੱਦ ਤੋਂ ਪਾਰ ਪਾਕਿਸਤਾਨ ਵਾਲੇ ਪਾਸੇ ਲੰਘ ਜਾਂਦਾ ਉਸਦੇ ਮੁੜਨ ਦੀ ਕੋਈ ਆਸ ਨਾ ਰਹਿੰਦੀ। ਇਸੇ ਲਈ ਕਿਸੇ ਮਸਲੇ ਵਿਚ ਜਦੋਂ ਕੋਈ ਆਸ ਨਾ ਰਹੇ ਤਾਂ ਇਸਨੂੰ ਸ਼ਹੂਰਾ ਲੰਘਣਾ ਕਿਹਾ ਜਾਂਦਾ ਹੈ।

ਜਿਵੇਂ ਕਿ ਗੱਲ ਸੁਣਨ ਨੂੰ ਮਿਲੀ। ਕੋਈ ਵਿਅਕਤੀ ਕਹਿ ਰਿਹਾ ਸੀ, ਨੰਬਰਦਾਰਾਂ ਦਾ ਕਿੰਦਾਂ ਵੋਟਾਂ \'ਚ ਐੱਮ ਐੱਲ ਏ ਦੇ ਉਲਟ ਬੂਥ ਲਾਉਂਦਾ ਸੀ, ਹੁਣ ਐੱਮ ਐੱਲ ਏ ਨੇ ਵੀ ਤਿੰਨ ਪਰਚੇ ਕਰਾ ਕੇ ਜ਼ੇਲ੍ਹ ਪਹੁੰਚਾ ਦਿੱਤਾ, ਛੇਤੀ ਜ਼ਮਾਨਤ ਵੀ ਨਹੀਂ ਹੋਣੀ। ਅਗਲਿਆਂ ਲੰਘਾ ਤਾਂ ਸ਼ਹੂਰਾ।

ਇਕ ਹੋਰ ਕਹਿ ਰਿਹਾ ਸੀ, ਆਹ ਜੁੱਤੀ ਚੁੱਕਾਂ ਦੇ ਗਿੰਦੇ ਨੂੰ ਦੋ ਕਿੱਲੇ ਜ਼ਮੀਨ ਆਉਂਦੀ ਸੀ। ਸਾਰੀ ਵੇਚਕੇ ਏਜੰਟ ਨੂੰ ਪੈਸੇ ਦੇ ਬੈਠਾ ਅਖੇ ਮੈਂ ਅਮਰੀਕਾ ਜਾਣੈ। ਪਰ ਏਜੰਟ ਵੀ ਪੈਸੇ ਮਾਰ ਕੇ ਦੌੜ ਗਿਆ। ਅਮਰੀਕਾ ਤੇ ਗਿਆ ਨਾ ਜ਼ਮੀਨ ਦੇ ਵੀ ਜਾਂਦੀ ਰਹੀ। ਏਜੰਟਾਂ ਨੇ ਲੰਘਾ ਤਾ ਸ਼ਹੂਰਾ।

ਸੋ ਦੋਸਤੋ! ਜ਼ਿੰਦਗੀ ਜੀਓ ਜਰੂਰ ਪਰ ਧਿਆਨ ਨਾਲ ਕਿਤੇ ਸ਼ਹੂਰਾ ਨਾ ਲੰਘਾ ਜਇਓ!

2013-04-18
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)