Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਅੱਛਾਈ ਜ਼ਲ ਰਹੀ - ਪਰਸ਼ੋਤਮ ਲਾਲ ਸਰੋਏ.

ਅੱਛਾਈ ਜ਼ਲ ਰਹੀ ਹੈ  ਏਥੇ,
ਬੁਰਾਈ ਨੂੰ ਦੱਸੋ, ਕੌਣ ਜ਼ਲਾਉਂਦਾ ਏ।
ਮੈਂ-ਮੇਰਾ ਹੀ ਤਾਂ ਜ਼ਿੰਦਗੀ ਬਣ ਗਈ,
ਇਸ ਦੁਨੀਆਂ ਲਈ।
ਇਸ ਮੈਂ-ਬਾਦ ਨੂੰ ਦੱਸੋ ਤਾਂ ਸਹੀ,
ਭਲਾ ਕਿਹੜਾ ਮਿੱਟੀ ਵਿੱਚ,
ਆਪ ਦਫ਼ਨਾਉਂਦਾ ਏ।
ਅੱਛਾਈ ਜ਼ਲ ਰਹੀ --------------।

ਰਾਵਣ ਨੇ ਤਾਂ ਕੈਦ ਵਿਚ ਵੀ,
ਸੀਤਾ ਨੂੰ ਨਹੀਂ ਸੀ ਛੂਹਿਆ,
ਹਰ ਸਾਲ ਜਾਂਦਾ ਏ ਫੂਕਿਆ।
ਅੱਜ ਤਾਂ ਇੱਜ਼ਤਾਂ ਦਾ ਰੱਖਵਾਲਾ ਵੀ,
ਖ਼ੁਦ ਹੀ ਇੱਜ਼ਤਾਂ ਨੂੰ ਹੱਥ ਪਾਵੇ,
ਐਸੇ ਇੱਜ਼ਤ-ਲੁਟੇਰੇ ਨੂੰ ਇਹ ਸਮਾਜ ਸਾਡਾ,
ਇੱਜ਼ਤ ਦੇ ਕੇ ਕੋਲ ਬਿਠਾਉਂਦਾ ਏ।
ਅੱਛਾਈ ਜ਼ਲ ਰਹੀ --------------।

ਏਥੇ ਸਹਿਕ  ਕੇ ਸੀਤਾ ਜ਼ੀਅ ਰਹੀ  ਹੈ,
ਰਾਮ ਦੇ ਘਰ ਅੰਦਰ,
ਅੱਜ ਧੀ ਨੂੰ ਹੋ ਗਿਐ ਖ਼ਤਰਾ,
ਕਿਉਂ! ਪਿਓ ਦੇ ਹੀ ਦਰ ਅੰਦਰ,
ਐਹੋ ਜਿਹਾ ਸਮਾਂ ਆ ਕੇ,
ਕਲਯੁੱਗ ਅਖਵਾਉਂਦਾ ਏ।
ਅੱਛਾਈ ਜ਼ਲ ਰਹੀ --------------।

ਜਦ ਚੀਰ-ਹਰਣ ਹੋਈ ਦਰੋਪਦੀ,
ਕ੍ਰਿਸ਼ਨ ਸੀ ਆ ਗਿਆ।
ਅੱਜ ਵੀ ਚੀਰ ਹਰਣ ਹੋ ਰਹੇ  ਨੇ,
ਕਿਉਂ ਅੰਧੇਰਾ ਛਾ ਗਿਆ।
ਕਈ ਦੁਰਯੋਧਨ, ਦੁਸ਼ਾਸਣ ਘੁੰਮਦੇ ਨੇ,
ਮੇਰੇ ਭਾਰਤ ਦੇਸ਼ ਅੰਦਰ,
ਕਿਤੇ ਨਾ ਦਿਸੇ ਭਗਵਾਨ,
ਜਿਹੜਾ ਆ ਕੇ ਲਾਜ਼ ਬਚਾਉਂਦਾ ਏ।
ਅੱਛਾਈ ਜ਼ਲ ਰਹੀ --------------।

ਪਹਿਲਾਂ ਵੀ ਗਿਆ ਸੀ,
ਔਰਤ (ਸ਼ਰੂਪਨਖ਼ਾਂ) ਦਾ ਨੱਕ  ਹੀ ਕੱਟਿਆ,
ਅੱਜ ਕੱਲ੍ਹ ਵੀ ਇਸ ਸਮਾਜ ਨੇ,
ਪਾਸਾ ਨਾ ਵੱਟਿਆ।
ਅੱਜ ਵੀ ਮਨ ਸ਼ੈਤਾਨ ਵਸ ਪੈ ਕੇ,
ਇੱਜ਼ਤਾਂ ਨੂੰ ਕਿਉਂ! ਹੱਥ  ਪਾਉਂਦਾ ਏ।
ਅੱਛਾਈ ਜ਼ਲ ਰਹੀ --------------।

ਪਰਸ਼ੋਤਮ! ਦੇਵੀ ਪੂਜ਼ਕ ਉਂਜ਼ ਹੈ,
ਭਾਰਤ ਦੇਸ਼ ਮੇਰਾ।
ਫਿਰ ਵੀ ਦੇਵੀ ਦੀ ਹੀ ਇੱਜ਼ਤ,
ਭਾਰਤ ਵਿੱਚ ਕਿਉਕਿ? ਸੇਫ਼ ਨਹੀਂ ।
ਏਥੇ ਮਨ ਦਰਿੰਦਾ, ਸ਼ੈਤਾਨ ਬਣ ਕੇ,
ਦੱਸੋ ਇੱਜ਼ਤਾਂ ਨੂੰ, ਕਿਉਂ! ਗੁਆਉਂਦਾ ਏ।
ਅੱਛਾਈ ਜ਼ਲ ਰਹੀ --------------।

2013-04-07
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)