Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਤੱਤੀ ਤਵੀ - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

ਤੱਤੀ ਤਵੀ ਲਾਹੋਰ ਦੀ ਜਾਂ ਚਾਂਦਨੀ ਦਾ ਚੌਕ ਹੋਵੇ,ਧਰਮੀ ਹੱਸ-ਹੱਸ ਸ਼ਹਾਦਤਾਂ ਨੂੰ ਪਾਉਂਦੇ ਨੇ।
ਉਬਲਦੀ ਦੀ ਦੇਗ,ਭਾਵੇਂ ਸੀਸ ਤੇ ਚੱਲੇ ਆਰਾ, ਸੂਰੇ ਮੁੱਖੋ ਵਾਹਿਗੂਰ ਧਿਆਉਂਦੇ ਨੇ।
ਵਾਰ ਪਰਵਾਰ ਸਾਰਾ ਵਤਨ ਉਤੋਂ, ਉਹ ਅਕਾਲ ਦਾ ਹੀ ਸ਼ੁਕਰ ਮਨਾਉਂਦੇ ਨੇ।
ਬੁਝੇ ਹੋਏ ਚਰਾਗਾਂ ਨੂੰ ਜਗਉਣ ਵਾਲੇ,ਤੇਲ ਆਪਣੀ ਹੀ ਰੱਤ ਦਾ ਮਚਾਉਂਦੇ ਨੇ।
ਉਹਨਾਂ ਦੀ ਬਰਾਬਰੀ ਕਰੂ ਕਿਹੜਾ,ਜਿਹੜੇ, ਸਵਾ ਲਂਖ ਨਾਲ ਇਕ ਨੂੰ ਲੜ੍ਹਾਉਂਦੇ ਨੇ।
ਨੰਨਿਆਂ ਤੇ ਕਹਿਰ ਸੀ ਸਰਹੰਦ ਹੋਇਆ,ਯੋਧੇ ਆ ਕੇ ਇੱਟ ਨਾਲ ਇੱਟ ਪਏ ਖੜਕਾਉਂਦੇ ਨੇ।
ਬੰਦ ਬੰਦ ਸੀ ਭਾਵੇਂ ਗਏ  ਕੱਟੇ, ਤਾਂਵੀਂ ਸਿਦਕ ਸਿਦਕ ਨਿਭਾਉਂਦੇ ਨੇ।
ਲੱਖਾਂ ਵਿਚ ਛੁਪਦੇ ਨਾ ,ਲਾਲ ਦਸ਼ਮੇਸ਼ ਦੇ ਦੂਰੋ ਹੀ ਨਜ਼ਰ ਆਉਂਦੇ ਨੇ।
ਮੰਨ ਦੇ ਨਾ ਈਨ ਜ਼ਾਲਮਾਂ ਦੀ,ਖੋਪਰ ਰੱਬੀਆਂ ਨਾਲ ਸਿੰਘ ਰਹੇ ਲੁਹਾਉਂਦੇ ਨੇ।
ਚਾੜ ਚੜਖੜੀਆਂ ਤਨ ਚੀਰੇ, ਸਿਦਕੀ ਰਹੇ ਗੀਤ ਗੋਬਿੰਦ ਦੇ ਗਾਉਂਦੇ ਨੇ।
ਅਬਦਾਲੀ ਤੇ ਨਾਦਰ ਦੇ ਭੰਨ ਬੂਥੇ,ਢੱਕਾਂ ਰਹੇ ਖਾਲਸੇ ਛੁਡਾਉਂਦੇ ਨੇ।
ਜ਼ਾਲਮ ਆਖਣ ਸਾਰੇ ਸਿੰਘ ਮਾਰਤੇ,ਆ ਕੇ ਖਾਲਸੇ ਚੁੰਗੀ ਸੜਕ ਉੱਤੇ ਲਾਉਂਦੇ ਨੇ।
ਇਧਰ ਖੰਨੀ ਖੰਨੀ ਖਾ ਕੇ ਕੀਤਾ ਸੀ ਗੁਜਾਰਾ ,ਦੁਸ਼ਟ ਕੱਟ ਬੱਚੇ ਹਾਰ ਗੱਲ ਮਾਈਆਂ ਪਾਉਂਦੇ ਨੇ।
ਕਰ ਅਰਦਾਸਾ ਤੁਰੇ ਹਰਿਮੰਦਰ ਅਜ਼ਾਦ ਵਾਲੇ ,ਸੀਸ ਤਲੀ ਤੇ ਟਕਾ ਕੇ ਖੰਡਾ ਵਾਉਂਹਦੇ ਨੇ।
ਕਰ ਕੇ ਇਰਾਦਾ ਪੱਕਾ,ਮੰਜ਼ਿਲ ਨੂੰ ਠਿੱਲ ਪੈਂਦੇ,ਅੱਟਕ ਦੇ ਨਹੀਂ ਸਗੋਂ ਅੱਟਕ ਨੂੰ ਅਟਕਾਉਂਦੇ ਨੇ
ਵਤਨਾਂ ਦਾ ਮਾਣ ਨੇ ਜਵਾਨ ਹੁੰਦੇ,ਜਿਹੜੇ ਵਤਨ ਉਤੋਂ ਜਿੰਦ ਨੂੰ ਘੁਮਾਉਂਦੇ ਨੇ।
ਗੁਰ ਘਰ ਦਾ ਜਿਸ ਅਪਮਾਨ ਕੀਤਾ,ਸਿੰਘ ਰਹੇ ਉਹਦੀ ਅਲਖ ਮੁਕਾੳੇੁਂਦੇ ਨੇ।
ਜਦ ਕਰਦਾ ਅਰਾਮ ਹੁੰਦਾ ਸਾਰਾ ਜੱਗ, ਫੌਜੀ ਸਾਡੇ ਬਾਰਡਰ ਬਚਾਉਂਦੇ ਨੇ।
ਧਰਮ ਦੇ ਝਮੇਲਿਆ ਤੋਂ ਦੂਰ ਰਹਿੰਦੇ,ਧਰਮੀ ਸਦਾ ਧਰਮ ਹੀ ਕਮਾਉਂਦੇ ਨੇ।
ਵੈਰ ਭਾਵ ਰੱਖਦੇ ਨਾ ਮਨ ਅੰਦਰ,ਉਹ ਤਾਂ ਗੀਤ ਪ੍ਰੇਮ ਵਾਲੇ ਸਦਾ ਗਾਉਂਦੇ ਨੇ।
ਲੱਗਦੇ ਨੇ ਮੇਲੇ ਸ਼ਹੀਦਾਂ ਦੀ ਮੜ੍ਹੀ ਉੱਤੇ,ਜਾਲਮਾਂ ਨੂੰ ਲੋਕੀ ਲਹਾਨਤਾਂ ਹੀ ਪਾਉਂਦੇ ਨੇ।
ਭੈਣ ਤੇ ਭਰਾਂ ਦਾ ਰਿਸ਼ਤਾ ਅਨਮੋਲ ਹੁੰਦਾ“ਮਹਿਕ ਭੈਣ ਦੀ” ਦਾ ਅਰਥ ਰਵੇਲ ਜੀ ਸਮਝਾਉਂਦੇ ਨੇ।
ਆਲਮ ਫਾਜ਼ਿਲ ਗੁਣੀ ਤੇ ਗਿਆਨੀ ਸਾਰੇ,’ਨਾਨਕ ਆਖੈ ਸੱਚ ਦੀ ਬਾਣੀ’ ਨੂੰ ਵੱਡਿਆਉਂਦੇ ਨੇ।
“ਢਿੱਲੋ” ਕਾਲੀ ਬੋਲੀ ਰਾਤ,ਦਰਿਆ ਵਿਚ ਪੈਣ ਜਾ ਛੱਲਾਂ,
ਉਦੋ ਵਿਰਲੇ ਹੀ “ਤੂਫ਼ਾਨ ’ਚ’ ਦੀਪ” ਜਗਾਉਂਦੇ ਨੇ।

2013-04-06
Comments
Well done to think of somhietng like that
 
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)