Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਤਾਕੀ \\\'ਚੋਂ - ਇੰਦਰਜੀਤ ਪੁਰੇਵਾਲ.

ਨਾਵਲ ਦਾ ਅੰਤ

ਤਾਕੀ \'ਚੋਂ ਵੇਖੇ ਦੂਰ

ਬਲਦਾ ਸਿਵਾ

 

ਬਿਜਲੀ ਕੜਕੀ

ਚਿੜੀ ਨੇ ਘੁੱਟਿਆ

ਪਰਾਂ ਹੇਠ ਬੋਟ

 

ਤੇਜ਼ ਹਵਾ

ਆਪੇ ਪਲਟ ਰਹੇ

ਡਾਇਰੀ ਦੇ ਪੰਨੇ

 

ਹਾੜ ਦੀ ਦੁਪਹਿਰ

ਅੰਬੀਆਂ ਦੀ ਫੋਟੋ ਤੱਕੇ

ਪ੍ਰਦੇਸ ਬੈਠੀ

 

ਘਰ ਦੀ ਵੰਡ

ਬੱਚਾ ਲੈ ਤੁਰਿਆ

ਦਾਦੀ ਮਾਂ ਦੀ ਡੰਗੋਰੀ

 

ਜੇਠ ਦੀ ਧੁੱਪ

ਸੁੱਕੇ ਤਲਾਬ ਕੰਢੇ

ਪਪੀਹਾ ਬੋਲੇ

 

ਢਲਦੀ ਦੁਪਹਿਰ

ਚੁਬਾਰੇ ਦਾ ਪ੍ਰਛਾਂਵਾਂ

ਕੱਚੇ ਢਾਰੇ \'ਤੇ

 

ਬਹਾਰ ਰੁੱਤ

ਖੜਸੁੱਕ ਰੁੱਖ \'ਤੇ

ਪੁੰਗਰੀ ਵੇਲ

 

ਅੰਨਾ ਭਿਖਾਰੀ

ਘੜੀ-ਮੁੜੀ ਹੱਥ ਮਾਰੇ

ਕਾਸੇ ਵਿੱਚ

 

ਦੰਦਾਂ ਹੇਠ

ਵਿੰਨਿਆ ਪੋਟਾ

ਫੁਲਕਾਰੀ ਕੱਢਦੀ

 

ਪੋਤਾ ਪੁੱਛੇ ਬਾਬੇ ਤੋਂ

ਤਕਸੀਮ ਦਾ ਸੁਆਲ

ਬਾਬਾ ਵੇਖੇ ਕੰਧਾਂ ਵੱਲ

 

ਉੱਡ ਗਿਆ

ਰੇਤ ਤੇ ਲਿਖਿਆ ਹਾਇਕੂ

ਹਵਾ ਦਾ ਬੁੱਲਾ

2013-02-28
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)