Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਗੁਰ-ਪੁਰਬਾਂ \\\'ਤੇ ਗੁਰੂ-ਘਰਾਂ ਨੂੰ ਲੀਡਰਾਂ ਦਾ ਪ੍ਰਚਾਰ ਅੱਡਾ ਨਾ ਬਣਨ ਦਿਓ - ਪਰਸ਼ੋਤਮ ਲਾਲ ਸਰੋਏ.

ਧਰਮ ਤੇ ਰਾਜਨੀਤੀ ਜੀਵਨ ਦੇ ਦੋ ਵੱਖਰੇ ਵੱਖਰੇ ਪਹਿਲੂ ਹਨ। ਅਰਥਾਤ ਇਨ੍ਹਾਂ ਦੋਨਾਂ ਦਾ ਮੇਲ ਨਾ ਹੀ ਅਜੇ ਤੱਕ ਸੰਭਵ ਹੋ ਸਕਿਆ ਹੈ ਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦੇ ਮੇਲ ਖਾਣ ਦੇ ਆਸਾਰ ਹੀ ਨਜ਼ਰ ਆਉਂਦੇ ਦਿਖਾਈ ਦਿੰਦੇ ਹਨ। ਦੂਜੇ ਸ਼ਬਦਾਂ ਵਿਚ ਧਰਮ ਤੇ ਰਾਜਨੀਤੀ ਦੋਨੋਂ ਇਕ ਦੂਜੇ ਦੇ ਵਿਰੋਧੀ ਮੰਨੇ ਜਾਂਦੇ ਹਨ। ਕਿਉਂ ਕਿ ਇਨ੍ਹਾਂ ਦੋਨਾਂ ਦਾ ਆਪਸ ਵਿਚ ਕੋਈ ਵੀ ਸਬੰਧ ਦੇਖਣ ਨੂੰ ਨਹੀਂ ਮਿਲਦਾ।

ਹੁਣ ਜੇਕਰ ਇ੍ਹਨਾਂ ਦੋਨਾਂ ਯਨਿਕਿ ਧਰਮ ਤੇ ਰਾਜਨੀਤੀ ਨੂੰ ਪ੍ਰਭਾਸ਼ਿਤ ਵੀ ਕਰਨਾ ਹੋਵੇ ਤਦ ਵੀ ਇਨ੍ਹਾਂ ਦਾ ਦੂਰ-ਦੂਰ ਦਾ ਰਿਸ਼ਤਾ ਵੀ ਦਿਖਾਈ ਨਹੀਂ ਦਿੰਦਾ। ਧਰਮ ਦਾ ਅਰਥ ਹੁੰਦਾ ਹੈ ਸੱਚ ਤੇ ਰਾਜਨੀਤੀ ਦਾ ਅਰਥ ਹੈ- ਝੂਠ ਜਾਂ ਕਪਟ।  ਰਾਜਨੀਤੀ ਵਿਚ ਕੂੜ ਨੂੰ ਆਧਾਰ ਬਣÎਾ ਕੇ ਧਰਮ ਅਰਥਾਤ ਸੱਚ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੂੜ-ਕਪਟ ਨਾਲ ਹੀ ਦੂਜੇ ਦੀ ਚੀਜ਼ ਨੂੰ ਵੀ ਆਪਣੀ ਸ਼ਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਇਸ ਗੱਲ \'ਤੇ ਜ਼ੋਰ ਦਿੱਤਾ ਜਾਂਦਾ ਹੈ।

ਫਿਰ ਹੁਣ ਜਦ ਧਰਮ ਤੇ ਰਾਜਨੀਤੀ ਵਿਚ ਇੰਨਾਂ ਵਿਰੋਧਾਭਾਸ ਦੇਖਣ ਨੂੰ ਮਿਲਦਾ ਹੈ ਫਿਰ ਇਹ ਇਕ ਦੂਜੇ ਦੇ ਸੰਗੀ ਜਾਂ ਸਾਥੀ ਕਿਵੇਂ ਹੋ ਸਕਦੇ ਨੇ ਭਲਾ? ਅਰਥਾਤ ਇਹ ਵੀ ਕਿਹਾ ਜਾ ਸਕਦਾ ਹੈ ਕਿ ਧਰਮ ਅਰਥਾਤ ਅਸਲ ਸੱਚ ਤੇ ਰਾਜਨੀਤੀ ਕੂੜ-ਕਪਟ ਜਾਂ ਝੂਠ ਤੇ ਫਰੇਬ ਹੈ। ਫਿਰ ਜਿੱਥੇ ਇਨ੍ਹਾਂ ਦੋਨਾਂ ਵਿਚ ਇੰਨਾਂ ਅਲਗਾਂਵਬਾਦ ਦੇਖਣ ਨੂੰ ਮਿਲਦਾ ਹੋਵੇ ਤਾਂ ਉਸ ਪੱਖ ਜਾਂ ਪਹਿਲੂ ਤੋਂ ਸ਼ਿਆਣਪ ਤਾਂ ਇਸ ਗੱਲ ਵਿਚ ਹੀ ਨਜ਼ਰ ਆਉਂਦੀ ਹੈ ਕਿ ਇਨ੍ਹਾਂ ਦੋਨਾਂ ਨੂੰ ਨਾ ਹੀ ਮਿਲਣ ਦਿੱਤਾ ਜਾਵੇ ਨਹੀਂ ਤਾਂ ਸਮਾਜ ਦਾ ਰਹਿੰਦਾ ਵੀ ਬੇੜਾ ਗਰਕ ਹੋਣ ਤੋਂ ਕੋਈ ਵੀ ਬਚਾ ਨਹੀਂ ਸਕਦਾ।

ਹੁਣ ਇਹ ਵੀ ਧਿਆਨ ਨਾਲ ਸੋਚਣ ਵਾਲੀ ਗੱਲ  ਬਣਦੀ ਹੈ ਕਿ ਇਸ ਨਾਲ ਸਮਾਜ ਨੂੰ ਏਕਤਾ  ਤੇ ਸਮਾਨਤਾ ਦਾ ਪਹਿਰੇਦਾਰ ਕਹਿਣਾ ਵੀ ਗ਼ਲਤ  ਸਿੱਧ ਹੁੰਦਾ ਹੋਇਆ ਨਜ਼ਰ ਆਵੇਗਾ। ਹੁਣ ਅਸਲ ਗੱਲ ਤਾਂ ਇਹ ਦੇਖਣ ਨੂੰ ਨਜ਼ਰ ਆਈ ਹੈ ਕਿ ਅਸੀਂ ਖੁਦ ਹੀ ਆਪਣੀ ਸਮਾਜ ਵਿਚਲੀ ਏਕਤਾ ਤੇ ਸਮਾਨਤਾ ਨੂੰ ਖ਼ਤਰਾ ਪੈਦਾ ਕਰਕੇ ਲੋਕਤੰਤਰ ਦਾ ਘਾਣ ਕਰ ਰਹੇ ਹਾਂ। ਜਿਹੜਾ ਕਿ ਸਮਾਜ ਦੇ ਹਿੱਤ ਵੀ ਨਹੀਂ ਹੈ। ਰਾਜਨੀਤੀ ਕਦੇ ਵੀ ਏਕਤਾ ਤੇ ਸਮਾਨਤਾ \'ਤੇ ਪਹਿਰਾ ਨਹੀਂ ਦੇ ਸਕਦੀ।

ਦੇਖਣ  ਨੂੰ ਇਹ ਨਜ਼ਰ ਆਇਆ ਹੈ ਕਿ ਇਸ ਰਾਜਨੀਤੀ ਨੇ ਗੁਰੂ-ਘਰਾਂ ਵਿਚ ਵੜ ਕੇ ਸਮਾਜ ਦਾ ਤਾਣਾ-ਬਾਣਾ ਬਿਲਕੁਲ ਹੀ ਖ਼ਰਾਬ ਕਰ ਦਿੱਤਾ ਹੈ। ਜਿਨ੍ਹਾਂ ਗੁਰੂ-ਘਰਾਂ ਵਿਚ ਅਸੀਂ ਆਪਣੇ ਗੁਰੂਆਂ ਮਹਾਂ-ਪੁਰਸ਼ਾਂ ਦੇ ਜਨਮ ਦਿਨ ਮਨਾਉਂਦੇ ਹਾਂ। ਉੱਥੇ ਰਾਜਨੀਤੀ ਅਰਥਾਤ ਝੂਠ-ਕਪਟ ਦਾ ਦਾਖ਼ਲ ਹੋਣਾ ਕਿਨਾਂ ਕੁ ਸਹੀ ਹੈ? ਇਸ ਗੱਲ ਦਾ ਅੰਦਾਜ਼ਾ ਕੋਈ ਨਾ-ਸਮਝ ਭਲਾ ਕਿਵੇਂ ਲਗਾ ਸਕਦਾ ਹੈ। ਰਾਜਨੀਤੀ ਨੂੰ ਗੁਰੂ-ਘਰਾਂ ਵਿਚ ਵਾੜ ਕੇ ਆਪਣੇ ਗੁਰੂਆਂ ਦਾ ਅਪਮਾਨ ਕਰਨਾ ਕਿਸ ਅਕਲਮੰਦੀ ਦਾ ਕੰਮ ਹੈ?

ਹੁਣ ਇਹ ਦੇਖਿਆ ਜਾਂਦਾ ਹੈ ਕਿ ਜਿਸ ਵੇਲੇ ਅਸੀਂ ਆਪਣੇ ਗੁਰੂ-ਘਰਾਂ ਵਿਚ ਆਪਣੇ  ਕਿਸੇ ਗੁਰੂ ਮਹਾਂ-ਪੁਰਸ਼ ਦਾ ਜਨਮ ਦਿਨ ਮਨਾਂ  ਰਹੇ ਹੁੰਦੇ ਹਾਂ। ਉੱਥੇ ਵੀ ਰਾਜਨੀਤੀਵਾਨਾਂ  ਨੂੰ ਪਹਿਲਤਾ ਦੇ ਆਧਾਰ ਤੇ ਲਿਆ ਜਾਂਦਾ ਹੈ। ਪਹਿਲਾਂ ਤਾਂ ਗੁਰੂ-ਘਰਾਂ ਵਿਚ ਜਨਮ ਦਿਨ ਮਨਾਉਣ ਵੇਲੇ ਇਨ੍ਹਾਂ ਨੇਤਾਵਾਂ ਤੋਂ ਪੁੱਛਿਆ ਜਾਂਦਾ ਹੈ ਕਿ ਅਸੀਂ ਆਪਣੇ ਗੁਰੂ ਦਾ ਜਨਮ ਦਿਨ ਮਨਾਉਣਾ ਹੈ ਜੇਕਰ ਤੁਹਾਡੇ ਕੋਲ ਵਿਹਲ ਹੈ ਤਾਂ ਮਨਾਂ ਲਈਏ ਜੇਕਰ ਉਹ ਕਹੇ ਚਾਰ ਦਿਨ, ਜਾਂ ਹਫ਼ਤਾ ਦਸ ਦਿਨ ਅਟਕ ਜਾਓ ਤਾਂ ਉਸ ਦੀ ਇਸ ਗੱਲ ਤੇ ਪਹਿਰਾ ਦੇ ਕੇ ਆਪਣੇ ਗੁਰੂ ਮਹਾਂ-ਪੁਰਸ਼ਾਂ ਦਾ ਅਪਮਾਨ ਕੀਤਾ ਜਾਂਦਾ ਹੈ।

ਫਿਰ ਜੇਕਰ ਉਹ ਨੇਤਾ ਗੁਰ ਪੁਰਬ ਵਾਲੇ ਦਿਨ  ਆਉਣ ਵੀ ਲੱਗੇ ਗੇਟ ਤੋਂ ਬਾਹਰ ਹੀ ਬਹੁਤ ਸਾਰੇ ਲੋਕ ਉਸ ਮੱਕਾਰ ਦੇ ਸਵਾਗਤ  ਲਈ ਖੜ੍ਹੇ ਹੋ ਜਾਂਦੇ ਹਨ। ਸੈਕਟਰੀ ਜਾਂ ਪਾਠੀ ਵੀ ਉਸ ਦੇ ਆਉਣ ਦੀਆਂ ਅਨਾਉਸਮੈਂਟਾਂ  ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਫਿਰ ਮਾਇਕ  ਫੜ੍ਹਾ ਕੇ ਟਾਇਮ ਦਿੱਤਾ ਜਾਂਦਾ ਹੈ ਤੇ ਉਹ ਨੇਤਾ ਆਪਣੀ ਬੱਕਰੀ ਵਾਲੀ ਮੈਂਅ-ਮੈਂਅ ਸ਼ੁਰੂ ਕਰ ਦਿੰਦਾ ਹੈ। ਮੈਂ ਇਹ ਕੀਤਾ, ਮੈਂ ਉਹ ਓਹ ਕੀਤਾ, ਮੈਂ ਸੜਕਾਂ ਬਣਾਈਆਂ। ਪਰ ਅਸਲ ਵਿਚ ਦੇਖਿਆ ਜਾਵੇ ਤਾਂ ਇਨ੍ਹਾਂ ਦੇ ਪਿਓ ਦਾਦਿਆਂ ਦੀ ਨਸਲ ਵਿਚੋਂ ਵੀ ਕਿਸੇ ਨੇ ਕੋਈ ਖ਼ਾਲ੍ਹੀ ਟੋਕਰਾ ਤੱਕ ਵੀ ਚੁਕ ਕੇ ਨਹੀਂ ਦੇਖਿਆ ਹੁੰਦਾ।

ਹੁਣ ਇਥੇ ਕੋਈ ਵੀ ਅਜਿਹੇ ਨੇਤਾ ਨੂੰ ਰੋਟੀ ਫਿਲਮ ਵਾਲਾ ਗਾਣਾ- ਯੇ ਜੋ ਪਬਲਿਕ ਹੈ ਯੇ ਸਭ ਜਾਨਤੀ ਹੈ- ਸੁਣਾਉਣ ਨੂੰ ਤਿਆਰ ਨਹੀਂ ਹੁੰਦਾ। ਪਰ ਇਸ ਭਾਗਾਂ ਵਾਲੇ ਦਿਨ ਵੀ ਅਸੀਂ ਲੋਕ ਅਸਲ ਗੱਲ ਭੁੱਲ ਕੇ ਇਨ੍ਹਾਂ ਮੱਕਾਰ ਨੇਤਾਵਾਂ ਦੇ ਪ੍ਰਚਾਰ ਨੂੰ ਬੜ੍ਹਾਵਾ ਦੇਣ ਨੂੰ ਹੀ ਤਰਜ਼ੀਹ ਦਿੰਦੇ ਹਾਂ। ਜਨਮ ਦਿਨ ਤਾਂ ਗੁਰੂ ਮਹਾਂ-ਪੁਰਸ਼ਾਂ ਦਾ ਹੁੰਦਾ ਹੈ ਜਿਹੜੇ ਸਮਾਨਤਾ ਤੇ ਲੋਕਤੰਤਰ ਦੀ ਗੱਲ \'ਤੇ ਪਹਿਰਾ ਦੇਣ ਦਾ ਉਪਦੇਸ਼ ਦਿੰਦੇ ਹਨ। ਲੇਕਿਨ ਗੁਰ-ਪੁਰਬਾਂ \'ਤੇ ਵੀ ਗੁਰੂ-ਘਰਾਂ ਨੂੰ ਇਨ੍ਹਾ ਰਾਜਨੀਤੀਵਾਨਾਂ ਦੇ ਪ੍ਰਚਾਰ ਦਾ ਅੱਡਾ ਬਣਾ ਦੇਣਾ ਕਿੱਥੋਂ ਤੱਕ ਸਹੀ ਹੈ? ਕਿਉਂਕਿ ਅਸੀਂ ਇਨ੍ਹਾਂ ਮੱਕਾਰਾਂ ਨੂੰ ਇਹ ਨਹੀਂ ਕਹਿੰਦੇ ਕਿ ਜਿਸ ਤਰ੍ਹਾਂ ਦੂਜੇ ਇਸ ਗੁਰੂ ਘਰ ਵਿਚ ਆਏ ਹਨ, ਉਸੇ ਤਰ੍ਹਾਂ ਤੁਸੀਂ ਹੋ ਇਸ ਕਰਕੇ ਆਪਣੀ ਮੈਂਅ-ਮੈਂਅ ਕਰਨੀ ਬੰਦ ਕਰੋ ਕਿਉਂਕਿ  ਗੁਰੂ-ਘਰ ਕੋਈ ਤੁਹਾਡੇ ਪ੍ਰਚਾਰ ਦਾ ਅੱਡਾ ਨਹੀਂ ਹੈ।

ਮੇਰੀ  ਇਸ ਸਮਾਜ ਅੱਗੇ ਤੇ ਸੂਝਵਾਨ ਪਾਠਕਾਂ ਅੱਗੇ ਇਹੀ ਬੇਨਤੀ ਹੈ ਕਿ ਗੁਰ-ਪੁਰਬ ਦੇ ਸ਼ੁੱਭ ਮੌਕਿਆਂ \'ਤੇ ਰਾਜਨੀਤੀ ਨੂੰ ਗੁਰੂ-ਘਰਾਂ  ਵਿਚ ਵਿਚ ਵਾੜ ਕੇ ਗੁਰੂ ਮਹਾਂ-ਪੁਰਖ਼ਾਂ  ਦਾ ਅਪਮਾਨ ਨਾ ਹੋਣ ਦਿਓ। ਗੁਰੂ ਮਹਾਂ-ਪੁਰਸ਼ਾਂ ਦੇ ਦਿੱਤੇ ਗਏ ਉਪਦੇਸ਼ਾਂ \'ਤੇ ਪਹਿਰਾ ਦੇ ਕੇ ਤੇ ਉਨ੍ਹਾਂ ਦੀ ਸਮਾਨਤਾ ਤੇ ਲੋਕਤੰਤਰ ਦੀ ਕੀਤੀ ਹੋਈ ਗੱਲ ਨੂੰ ਵੀ ਯਾਦ ਕੀਤਾ ਜਾਵੇ। ਤਦ ਹੀ ਸਹੀ ਮਾਅਨੇ ਵਿਚ ਅਸੀਂ ਉਨ੍ਹਾਂ ਦੇ ਚੰਗੇ ਸ਼ਿਸ਼ ਹੋਣ ਦਾ ਮਾਣ ਪ੍ਰਾਪਤ ਕਰ ਸਕਦੇ ਹਾਂ। ਇਸ ਕਰਕੇ ਗੁਰ-ਪੁਰਬਾਂ ਦੇ ਮੌਕਿਆਂ \'ਤੇ ਗੁਰੂ-ਘਰਾਂ ਨੂੰ ਨੇਤਾਵਾਂ ਜਾਂ ਰਾਜਨੀਤੀਵਾਨਾਂ ਦੇ ਪ੍ਰਚਾਰ ਅੱਡਾ ਨਾ ਬਣਨ ਦਿੱਤਾ ਜਾਵੇ ਤਦ ਹੀ ਅਸੀਂ ਉਨ੍ਹਾਂ ਦੇ ਉਪਦੇਸ਼ਾਂ ਦੀ ਪਾਲਣਾ ਸਹੀ ਤਰੀਕੇ ਨਾਲ ਕਰ ਸਕਦੇ ਹਾਂ।

ਧੰਨਵਾਦ  ਸਹਿਤ।

ਪਰਸ਼ੋਤਮ  ਲਾਲ ਸਰੋਏ, ਮੋਬਾਇਲ- 92175-44348

2013-02-10
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)