Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਕਿਹੋ ਜਿਹਾ ਦੇਵੀ ਪੂਜ਼ਕ ਮਹਾਨ ਦੇਸ਼ ਹੈ ਇਹ ਸਾਡਾ ਭਾਰਤ ਦੇਸ਼ ? - ਪਰਸ਼ੋਤਮ ਲਾਲ ਸਰੋਏ.

ਵਾਹ ਜੀ ਵਾਹ ! ਕਿਆ ਕਹਿਣੇ ਨੇ ਇਸ ਭਾਰਤ ਜਿਹੇ ਮਹਾਨ ਦੇਸ਼ ਦੇ। ਜਿਸ ਦੀ ਮਹਾਨਤਾ ਨੂੰ ਜਿਹੜੇ ਦਿਨੋਂ ਦਿਨ ਚੰਨ ਲੱਗ  ਰਹੇ ਹਨ ਇਸ  ਸਭ ਕੁਝ ਦਾ ਅੰਦਾਜ਼ਾ ਹਰ ਆਏ ਦਿਨ ਵਾਪਰ ਰਹੀਆਂ ਘਟਨਾਵਾਂ ਬਾਰੇ ਸੁਣ ਕੇ ਪੜ੍ਹ ਕੇ ਸਹਿਜੇ-ਸਹਿਜ ਲਗਾਇਆ ਜਾ ਸਕਦਾ ਹੈ। ਸਾਡੇ ਭਾਰਤ ਦੀ ਆਬਾਦੀ ਇੰਨੀ ਵਧ ਰਹੀ ਹੈ। ਕਿ ਇਹ ਕਹਿਣ ਨੂੰ ਵੱਗ ਦਾ ਵੱਗ ਹੋ ਗਿਆ ਜਾਪਦੈ ਹੀ ਕਿਹਾ ਜਾ ਸਕਦਾ ਹੈ ਜਿਸ ਤਰੀਕੇ ਨਾਲ ਪਸ਼ੂਤਾ ਸਾਡੇ ਇਸ ਸਮਾਜ ਵਿਚ ਘਰ ਬਣਾ ਰਹੀ ਹੈ ਮੈਨੂੰ ਨਹੀਂ ਲੱਗ ਰਿਹਾ ਕਿ ਇਸ ਕੁੱਤੇ ਦੀ ਪੂਛ ਨੂੰ ਸਿੱਧਾ ਕੀਤਾ ਜਾ ਸਕੇਗਾ।

ਅਰਥਾਤ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਪਹਿਲਾਂ ਪਸ਼ੂਆਂ ਨੂੰ ਡਾਗਾਂ ਸੋਟੇ ਆਦਿ ਮਾਰ ਕੇ ਡੱਕ ਲਿਆ ਜਾਂਦਾ ਸੀ ਤੇ ਅੱਜ ਇਸ ਚਾਰ ਲੱਤਾਂ ਵਾਲੇ ਦਾ ਖ਼ਰੂਦ ਇਸ ਕਦਰ ਵਧ ਗਿਆ ਹੈ ਜਿਸ ਵਾਸਤੇ ਜ਼ਿਕਰ ਕਰਨ ਲੱਗੀਏ ਤਾਂ ਸਾਨੂੰ ਕੋਈ ਸ਼ਬਦ ਨਜ਼ਰ ਨਹੀਂ ਆਵੇਗਾ। ਫਿਰ ਜਿੱਥੇ ਇੰਨਾਂ ਸੱਤਿਆਨਾਸ਼ ਇੰਨਾ ਬੇੜਾ ਗਰਕ ਹੋ ਗਿਆ ਹੋਵੇ। ਫਿਰ ਉਸ ਸਥਿਤੀ ਵੀ ਕੀ ਕੀਤਾ ਜਾ ਸਕਦਾ ਹੈ। ਇਸ ਸਭ ਕਾਸੇ ਦੇ ਜ਼ਿਮੇਵਾਰ ਕੌਣ ਹਨ। ਦੇਖਿਆ ਜਾਵੇ ਤਾਂ ਅਸੀਂ ਖ਼ੁਦ ਹੀ ਹਾਂ। ਇਹ ਚਾਰ ਲੱਤਾਂ ਵਾਲਾ ਵਿਕ ਰਿਹਾ ਹੈ ਬੋਲੀ ਉੱਤੇ ਲੱਗਾ ਹੋਇਆ ਹੈ ਇਹ ਚਾਰ ਲੱਤਾਂ ਵਾਲਾ ਭੈੜੇ ਚੰਮ ਦਾ ਪਸ਼ੂ।

ਕਲਯੁਗੀ  ਸਮਾਜ ਦੇ ਇਸ ਉਲਝੇ ਹੋਏ ਤਾਣੇ-ਬਾਣੇ ਦਾ ਦੋਸ਼ ਕਿਸ ਸਿਰ ਮੜ੍ਹਿਆ ਜਾਵੇ? ਕੌਣ  ਹੈ ਇਸ ਵਾਸਤੇ ਜ਼ਿਮੇਵਾਰ? ਸਮਾਜ ਦਾ ਰਹਿੰਦਾ-ਖੁੰਦਾ  ਬੇੜਾ ਸਾਡੇ ਸਮਾਜ ਦੇ ਜ਼ਲੀਲ ਤੇ ਨਿਕੰਮੇ ਕਿਸਮ ਦੇ ਲੀਡਰਾਂ ਨੇ ਕਰ ਦਿੱਤਾ  ਹੈ।  ਮੁਜ਼ਰਮ ਜ਼ੁਰਮ ਕਰ ਕੇ ਸਜ਼ਾ ਤੋਂ ਬਚਣ ਲਈ ਇਨ੍ਹਾਂ ਦੀ ਪਨ੍ਹਾਹ ਲੈ ਲੈਂਦਾ ਹੈ ਤੇ ਦੋਸ਼ ਕਿਸੇ ਦੂਜੇ ’ਤੇ ਲਗਾ ਦਿੱਤਾ ਜਾਂਦਾ ਹੈੈ।  ਇਸ ਮਹਾਨ ਭਾਰਤ ਦੇਸ਼ ਨੂੰ ਜਿਹੜੇ ਮਹਾਨਤਾ ਦੇ ਚਾਰ ਚੰਨ ਲੱਗ ਰਹੇ ਹਨ ਇਸ ਦਾ ਅੰਦਾਜ਼ਾ ਸਮਾਜ ਵਿਚ ਆ ਚੁੱਕੀਆਂ ਬਲਾਤਕਾਰ, ਬਾਲ-ਵਿਆਹ, ਦਾਜ਼, ਵੇਸ਼ਵਾਗਿਰੀ ਆਦਿ ਲਾਹਲਤ ਰੂਪੀ ਬੀਮਾਰੀਆਂ ਤੋਂ ਲਗਾਇਆ ਜਾ ਸਕਦਾ।

ਦਿਨੋਂ-ਦਿਨ  ਬਲਾਤਕਾਰ, ਕਤਲ, ਵੇਸ਼ਵਾਪੁਣਾ ਆਦਿ ਜਿਹੀਆਂ ਪ੍ਰਵਿਰਤੀਆਂ ਵਿਚ ਵਾਧਾ ਹੋ ਰਿਹਾ ਹੈ।  ਇਸ ਦਾ ਅਸਲ ਜਿੰਮੇਵਾਰ ਕੌਣ ਹੈ?  ਇਨ੍ਹਾਂ ਲਾਹਨਤਾਂ ਨੂੰ ਕਿਉਂ ਬੜ੍ਹਾਵਾ ਮਿਲਿਆ ਹੈ? ਕਿਉਂ ਅੱਜ ਦੀ ਔਰਤ ਵੇਸ਼ਵਾਗਿਰੀ  ਦਾ ਕਿੱਤਾ ਅਪਣਾ ਰਹੀ ਹੈ? ਬਲਾਤਕਾਰ ਕਿਉਂ ਵਧ ਰਹੇ ਹਨ? ਇਨ੍ਹਾਂ ਨੂੰ ਠੱਲ੍ਹ ਕਿਉਂ ਨਹੀਂ ਪਾਈ ਜਾ ਸਕਦੀ।  ਅਸਲ ਕਾਰਨ ਇਹ ਵੀ ਹੋ ਸਕਦਾ ਹੈ ਕਿ ਅੱਜ ਅਸਲ ਮੁਜ਼ਰਮ ਸਲਾਖਾਂ ਤੋਂ ਦੂਰ ਰਹਿ ਕੇ ਸ਼ਰੇਆਮ ਅਵਾਰਾ ਕੁੱਤੇ ਦੀ ਭਾਂਤੀ ਘੁੰਮਦੇ ਹੋਏ ਨਜ਼ਰੀ ਆ ਰਹੇ ਹਨ ਤੇ ਜਿਨ੍ਹਾਂ ਬੇਚਾਰਿਆਂ ਨੇ ਕੋਈ ਜ਼ੁਰਮ ਵੀ ਨਹੀਂ ਕੀਤਾ ਹੰੁਦਾ ਉਹ ਜ਼ੇਲ੍ਹਾਂ ਵਿਚ ਸੜ੍ਹਦੇ ਹੋਏ ਨਜ਼ਰੀ ਆ ਰਹੇ ਹਨ।

ਹੁਣੇ  ਹਣੇ ਦਿੱਲੀ ਜਿਹੇ ਮਹਾਨਗਰ ਜਿਸ ਦੀ ਆਬਾਦੀ ਤਕਰੀਬਨ ਇਕ ਕਰੋੜ ਸੱਤਰ ਲੱਖ ਦੇ ਬਰਾਬਰ  ਹੈ ਤੇ ਸਾਢੇ ਤਿ੍ਰਆਸੀ ਹਜ਼ਾਰ ਦੇ ਕਰੀਬ ਸੁਰੱਖਿਆ ਕਰਮੀਂ ਵੀ ਹਨ।  ਇਨ੍ਹਾਂ ਵਿਚੋਂ ਬਹੁਤ ਗਿਣਤੀ ਵਿਚ ਸੁਰੱਖਿਆ ਕਰਮੀਂ ਲੋਕਤੰਤਰੀ ਦੇਸ਼ ਦੇ ਲੀਡਰਾਂ ਦੀ ਸੁਰੱਖਿਆ ਲਈ ਤੈਨਾਤ  ਕੀਤੇ ਗਏ ਹਨ। ਅਜਿਹੀ ਜਗ੍ਹਾ ’ਤੇ ਵਾਪਰੀ ਹੋਈ ਘਟਨਾ ਜਿਸ ਵਿਚ ਛੇ ਦਰਿੰਦਿਆਂ ਵਲੋਂ ਇਕ ਚੱਲਦੀ ਹੋਈ ਬੱਸ ਵਿਚ ਇਕ ਮੈਡੀਕਲ ਦੀ 23 ਸਾਲ ਦੀ ਵਿਦਿਆਰਥਣ ਨੂੰ ਨੋਚ-ਨੋਚ ਕੇ ਖਾਣਾ ਤੇ ਚਲਦੀ ਹੋਈ ਬੱਸ ਵਿਚੋਂ ਮਰਨ ਲਈ ਸੜਕ ’ਤੇ ਸੁੱਟ ਦੇਣਾ ਕਿਸ ਇਨਸਾਨੀਅਤ ਦਾ ਸ਼ਬੂਤ ਹੈ?

ਇਨ੍ਹਾਂ ਦਰਿੰਦਿਆਂ ਦੀ ਕੋਈ ਮਾਂ-ਭੈਣ ਨਾ ਕੋਈ ਚਲਦੀ ਬਸ ਵਿਚ ਕੋਈ ਅਜਿਹਾ ਕਾਰਾ ਕਰੇ ਤਾਂ ਇਨ੍ਹਾਂ ਨੂੰੂ ਕਿਹੋ ਕਿਹੋ ਜਿਹਾ ਮਹਿਸੂਸ ਹੋਵੇਗਾ? ਇਸ ਭਾਰਤ ਜਿਹੇ ਦੇਸ਼ ਜਿਸ ਦੇਸ਼ ਨੂੰ ਕਿ ਅਕਸਰ ਮਹਾਨ ਕਿਹਾ ਜਾਂਦਾ ਹੈ ਤੇ ਦੇਵੀ ਦਾ ਉਪਾਸਕ ਵੀ ਕਿਹਾ ਜਾਂਦਾ ਹੈ। ਇਹ ਕਿਹੋ ਜਿਹੀ ਦੇਵੀ ਦੀ ਉਪਸਨਾ ਹੈ? ਕਿਹੋ ਜਿਹੀ ਦੇਵੀ ਪੂਜਾ ਹੈ ਜਿਸ ਵਿਚ ਕਿ ਅਜਿਹੀ ਘਿਨੌਣੀ ਪਸ਼ੂਤਾ ਦੇਖਣ ਨੂੰ ਮਿਲ ਰਹੀ ਹੈ?

ਇਸ ਰਿਸ਼ੀਆਂ-ਮੁਨੀਆਂ, ਪੀਰਾਂ-ਪੈਗੰਬਰਾਂ ਤੇ ਦੇਵੀ ਦੇਵਤਿਆਂ ਦੀ ਧਰਤੀ ’ਤੇ ਜਦ ਉਸ ਨੰਨ੍ਹੀ ਜਿਹੀ ਜ਼ਾਨ ’ਤੇ ਛੇ ਦਰਿੰਦੇ ਪਸ਼ੂਆਂ ਦੀ ਤਰ੍ਹਾਂ ਟੁੱਟ ਕੇ ਪੈ ਗਏ ਹੋਣਗੇ ਤਾਂ ਉਸ ਨੂੰ ਕੋਈ ਦੇਵੀ ਦੇਵਤਾ ਬਚਾਉਣ ਕਿਉਂ ਨਹੀਂ ਬਹੁੜਿਆ? ਇਥੋਂ ਤੱਕ ਕਿ ਉਸ ਵੱਲ ਕਿਸੇ ਚਲਦੇ ਫਿਰਦੇ ਦੇਵੀ ਦੇਵਤਾ ਨੇ ਵੀ ਧਿਆਨ ਦੇਣਾ ਮੁਨਾਸ਼ਿਬ ਨਹੀਂ ਸਮਝਿਆ ਤੇ ਉਸ ਕਾਫ਼ੀ ਸਮਾਂ ਜ਼ਿੰਦਗੀ ਤੇ ਮੌਤ ਨਾਲ ਲੜਦੀ ਹੋਈ ਸੜਕ ’ਤੇ ਬੇ-ਹੋਸ਼ ਹੋ ਕੇ ਪਈ ਰਹੀ?

ਇਸ ਗੱਲ ਤੋਂ ਕੀ ਸ਼ਾਬਤ ਹੁੰਦਾ ਹੈ? ਇੰਨੀ  ਜੰਨ-ਸੰਖਿਆ ਤੇ ਸੁਰੱਖਿਆ ਹੋਣ ਦੇ ਬਾਵਜ਼ੂਦ ਵੀ ਉਹ ਅਸੁਰੱਖਿਅਤ ਕਿਉਂ ਹੋਈ? ਸਾਡੇ ਦੇਸ਼ ਦਾ ਢਾਚਾ ਹੀ ਅਜਿਹਾ ਹੈ ਕਿ ਇਸ  ਲੋਕਤੰਤਰੀ ਦੇਸ਼ ਵਿਚ ਲੋਕਤੰਤਰ ਨਾਂਅ  ਦੀ ਚੀਜ਼ ਤੱਕ ਵੀ ਅਲੋਪ ਹੋ ਚੁੱਕੀ ਹੈ। ਇੱਥੇ ਆਮ ਜਨਤਾ ਨਾਲੋਂ ਸਾਡੇ ਇਸ ਸਮਾਜ ਨੂੰ ਮੱਕਾਰ ਲੀਡਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਦਾ ਜ਼ਰੂਰੀ ਹੋ ਗਿਆ ਹੈ।  ਬਲਾਤਕਾਰ, ਕਤਲ ਜਿਹੀਆਂ ਅਨ-ਹੋਣੀਆਂ ਘਟਨਾਵਾਂ ਜ਼ਿਆਦਾਤਰ ਆਮ ਜਨਤਾ ਨਾਲ ਹੀ ਕਿਉਂ ਵਾਪਰਦੀਆਂ ਹਨ? ਇਹ ਬਲਾਤਕਾਰ ਕਿਸੇ ਮੱਕਾਰ ਲੀਡਰ ਦੀ ਧੀ ਭੈਣ ਨਾਲ ਕਿਉਂ ਨਹੀਂ ਹੁੰਦਾ ਹੈ? ਮੁਜ਼ਰਮ ਜ਼ੁਰਮ ਕਰ ਕੇ ਇਨ੍ਹਾਂ ਦੀ ਸ਼ਰਨ ਲੈ ਲੈਂਦੇ ਹਨ ਤੇ ਫਿਰ ਕੇਸ ਜਾਂ ਤਾਂ ਰਫੂ-ਚੱਕਰ ਹੋ ਜਾਂਦਾ ਹੈ ਤੇ ਜਾਂ ਇਹ ਜ਼ੁਰਮ ਕਿਸੇ ਬੇ-ਗ਼ੁਨਾਹ ਦੇ ਮੱਥੇ ਮੱੜ੍ਹ ਦਿੱਤਾ ਜਾਂਦਾ ਹੈ ਤੇ ਬੇ-ਗ਼ੁਨਾਹ ਫਾਂਸੀ ਚੜ੍ਹਦੇ ਹਨ ਤੇ ਮੁਜ਼ਰਮ ਜਿਉਂ ਦੀ ਤਿਉਂ ਸ਼ਰੇਆਮ ਆਵਾਰਾ ਪਸ਼ੂ ਦੀ ਭਾਂਤੀ ਘੁੰਮਦੇ ਹੋਏ ਨਜ਼ਰ ਆਉਂਦੇ ਹਨ।

ਸਿਰਫ਼  ਇਹ ਹੀ ਨਹੀਂ ਹੋਰ ਵੀ ਅਜਿਹੇ ਬਹੁਤ ਸਾਰੇ ਕੇਸ ਸਾਡੇ ਸਾਹਮਣੇ ਆਏ ਹਨ ਜਿਵੇਂਕਿ ਬਲਾਤਕਾਰ ਕਰਨ ਤੋਂ ਬਾਅਦ ਗੁਪਤ ਅੰਗ ਨੂੰ ਤੇਜ਼ਾਬ ਪਾ ਕੇ ਸਾੜ ਦੇਣਾ ਜਾਂ ਉਜ ਹੀ ਬਲਾਤਕਾਰ ਦੀ ਸ਼ਿਕਾਰ ਦਾ ਕਤਲ ਕਰ ਦੇਣਾ ਆਦਿ । ਇਹ ਕਿਹੋ ਜਿਹੀ ਦੇਵੀ ਪੂਜਾ ਹੈ? ਅਸਲ ਗੱਲ ਕੀ ਹੈ ਕਿ ਅੱਜ ਪੈਸੇ ਦੀ ਦੌੜ ਵਿਚ ਦੁਨੀਆਂ ਵਿਕਾਊ ਹੋ ਗਈ ਹੈ ਜਿਹੜੀ ਛਿੱਲੜਾਂ ’ਤੇ ਵਿਕ ਰਹੀ ਹੈ ਤੇ ਜੇਕਰ ਕੋਈ ਇਸ ਗੱਲ ਨੂੰ ਸਮਝਾਉਣਾ ਚਾਹੁੰਦਾ ਹੈ ਤੇ ਦੁਨੀਆਂ ਕੀ ਕਹਿੰਦੀ ਹੈ ਕਿ ਤੈਅ ਕੀ ਲੈਣਾ। ਅਰਥਾਤ ਸਮਾਜ ਵਿਚ ਹੋ ਰਹੇ ਅਪਰਾਧਾ ਨੂੰ ਰੋਕਣਾ ਵੀ ਅੱਜ ਪਾਪ ਬਣ ਗਿਆ ਹੈ। ਮੈਂ ਪੱੁਛਣਾ ਚਾਹੰੁਦਾ ਹਾਂ ਕਿ ਸਾਡੀ ਇਹ ਮਾਨਸਿਕ ਬੀਮਾਰੀ ਕਦੋਂ ਦੂਰ ਹੋਊ? ਕਦੋਂ ਰੁਕੇਗੀ ਇਹ ਕਤਲ, ਬਲਾਤਕਾਰ ਦੀ ਚਲਦੀ ਹੋਈ ਲੜੀ? ਕੀ ਕਦੇ ਅਜਿਹੀ ਘਟਨਾਵਾਂ ਦੀ ਲੜੀ ਰੁਕ ਪਾਵੇਗਾ ਇਸ ਕਲਯੁਗੀ ਪਸ਼ੂਤਾ ਵਾਲੇ ਇਸ ਮਹਾਨ ਭਾਰਤ ਦੇਸ਼ ਵਿਚੋਂ ?

 

ਪਰਸ਼ੋਤਮ  ਲਾਲ ਸਰੋਏ, ਮੋਬਾਇਲ- 92175-44348

2013-01-11
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)