Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਇਕ ਦੂਜੇ ਦੀਆਂ ਪੱਗਾਂ - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

ਆਏ ਦਿਨ ਕਿੰਨੇ ਨੇ ਮਾੜੇ, ਸਿੰਘ  ਪੁੱਟਣ ਇਕ ਦੂਜੇ ਦੇ ਦਾਹੜੇ।
ਕਿਦਾ ਜੋਰ ਵਿਖਾਉਦੇ ਨੇ, ਵੇਖੋ ਇਕ ਦੂਜੇ ਦੀਆਂ ਪੱਗਾਂ ਲਾਹੁੰਦੇ ਨੇ।


ਫਰਾਸ \'ਚ ਪੱਗ ਸਿੱਖ ਦੀ ਲਾਹੀ,
ਦਿੱਤੀ ਰੱਜ ਕੇ ਅਸਾਂ ਦਹਾਈ।
ਏਥੇ ਜਾਂਦੇ ਆਪ ਹੀ ਪੱਗਾਂ ਲਾਹੀ।
ਕਿਦਾ ਇਕ ਦੂਜੇ ਨੂੰ ਲੰਮਾਂ ਪਾਉਂਦੇ ਨੇ।
ਵੇਖੋ ਸਿੱਖ ਸਿੱਖਾਂ ਦੀਆਂ ਪੱਗਾਂ ਲਾਉਂਦੇ ਨੇ।

ਨਿੱਜੀ ਲਾਲਚ ਖਾਤਰ ਕਰਨ ਲੜ੍ਹਾਈ,
ਲੜ੍ਹ ਕੇ ਇਕ ਦੂਜੇ ਤੇ ਕਰਨ ਚੜ੍ਹਾਈ।
ਫੜ੍ਹ ਕੇ ਕੇਸਾਂ ਤੋਂ ਕਰਦੇ ਮਾਰ ਕੁਟਾਈ,
ਇਹ ਨਵੇਂ ਹੀ ਚੰਦ ਰੋਜ਼ ਚੜਾਉਂਦੇ ਨੇ
ਵੇਖੋ ਸਿੱਖ ਸਿੱਖਾਂ ਦੀਆਂ ਪੱਗਾਂ ਲਾਉਂਦੇ ਨੇ।

ਸਾਡੀ ਪੱਗ ਸਾਡੇ ਗੋਰਵ ਦਾ ਇਕ ਚਿੰਨ ਹੈ।
ਲਾਹਕੇ ਸਿਰ ਤੋਂ ਦਿੱਤਾ ਸੀਨਾ ਸਿੱਖੀ ਦਾ ਵਿੰਨ ਹੈ।
ਲਾਉਣ ਲੱਗਿਆ ਨਾ ਲਾਉਂਦੇ ਜਰਾ ਛਿੰਨ ਹੈ।
ਵੇਖ ਕਲਗੀ ਵਾਲੇ ਲਾਹਨਤਾਂ ਪਾਉਂਦੇ ਨੇ।
ਵੇਖੋ ਸਿੱਖ ਸਿੱਖਾਂ ਦੀਆਂ ਪੱਗਾਂ ਲਾਉਂਦੇ ਨੇ।

ਇਸ ਪੱਗ ਦੀ ਖਾਤਰ ਗਏ ਤਤੀ ਤੇ ਚੌਕੜੇ ਲਾਏ।
      ਏਸੇ ਦੀ ਖਾਤਰ ਜਾ ਕੇ ਗਏ ਸੀ ਦਿੱਲੀ ਸੀਸ ਕਟਾਏ।
      ਦਸ਼ਮੇਸ ਨੇ ਪੱਗ ਦੀ ਖਾਤਰ ਖੰਡੇ ਸੀ ਖੜਕਾਏ।
      ਹੁਣ  ਇਹ ਕਿਦਾ ਇਤਿਹਾਸ ਮੁਟਾaੁਂਦੇ ਨੇ।
ਵੇਖੋ ਸਿੱਖ ਸਿੱਖਾਂ ਦੀਆਂ ਪੱਗਾਂ ਲਾਉਂਦੇ ਨੇ।

ਪੱਗ ਦੀ ਖਾਤਰ ਬੰਦਾ ਸਿੰਘ ਨੇ ਜੋਹਰ ਵੇਖਾਏ ਸੀ।
ਯੋਧੇ ਨੇ ਜਾਲਮ ਸਾਰੇ ਚੁਣ ਚੁਣ ਮਾਰ ਮੁਕਾਏ ਸੀ।
ਰਾਜ ਧਰਮ ਦਾ ਕਰਕੇ ਖਾਲਸਾਈ ਝੰਡੇ ਝੁਲਾਏ ਸੀ।
ਇਹ ਬੰਦਾ ਸਿੰਘ ਨੂੰ ਕਿਵੇਂ ੇ ਭੁਲਾਉਂਦੇ ਨੇ।

ਵੇਖੋ ਸਿੱਖ ਸਿੱਖਾਂ ਦੀਆਂ ਪੱਗਾਂ ਲਾਉਂਦੇ ਨੇ।

ਪੱਗ ਦੀ ਖਾਤਰ ਤਾਰੂ ਸਿੰਘ ਨੇ ਖੋਪਰ ਲੁਹਾਇਆ ਸੀ।
ਭਾਈ ਮਨੀ ਸਿੰਘ ਨੇ ਬੰਦ ਬੰਦ ਕਟਵਾਇਆ ਸੀ।
ਪੁੱਤਾਂ ਤਾਈ ਕੱਟਵਾ ਕੇ ਮਾਈਆਂ ਝੋਲੀ ਪਾਇਆ ਸੀ।
ਇਹ ਸੁਣਕੇ ਵੀ ਕਿਵੇਂ ਨਜਰਾਂ ਪਏ ਚਰੁaਂਦੇ ਨੇ।
ਵੇਖੋ ਸਿੱਖ ਸਿੱਖਾਂ ਦੀਆਂ ਪੱਗਾਂ ਲਾਉਂਦੇ ਨੇ।

ਪੱਗਾਂ ਵਾਲੇ ਯੋਧੇ ਜਦ ਵਿਚ ਮੈਦਾਨੇ ਆਉਂਦੇ ਸੀ।
ਸਿੰਘਾਂ ਤਾਈ ਵੇਖ ਕੇ ਦੁਸ਼ਮਣ ਘਬਰਉਂਦੇ ਸੀ।
ਗਊ ਗਰੀਬ ਦੀ ਰਾਖੀ ਕਰਕੇ ਮਾਨ ਵਧਾਉਂਦੇ ਸੀ।
ਇਹ ਕਿਵੇਂ ਫੋਕੀ ਸ਼ਾਨ ਬਣਾਉਂਦੇ ਨੇ।
ਵੇਖੋ ਸਿੱਖ ਸਿੱਖਾਂ ਦੀਆਂ ਪੱਗਾਂ ਲਾਉਂਦੇ ਨੇ।

ਵਾਸਤਾ ਸਿੱਖੀ ਦਾ ਵੀਰੋ ਪੱਗ ਸਿੱਖ ਦੀ ਲਾਹੋ ਨਾ।
ਗੁਰਾਂ ਦੀ ਦਿੱਤੀ ਬਖਸ਼ਿਸ ਮਿੱਟੀ ਵਿਚ ਮਿਲਾਓ ਨਾ।
\"ਢਿੱਲੋਂ \"ਕੌਮ ਦਾ ਗੌਰਵ ਉੱਚਾ, ਰੁਤਬਾ ਇਹਦਾ ਘਟਾਓ ਨਾ ।
ਸਿੰਘੋ ਵਾਸਤਾ ਕਲਗੀਧਰ ਦਾ ਪੱਗ ਕਿਸੇ ਦੀ ਲਾਹੋ ਨਾ

2013-01-08
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)