Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਪੰਜਾਬੀ ਸਾਹਿਤ ਸਭਾ ਤਰਨ ਤਾਰਨ ਨੇ ਕਰਵਾਇਆ ਸਲਾਨਾ ਸਮਾਗਮ - ਨਵਦੀਪ ਸਿੰਘ ਬਦੇਸ਼ਾ.

ਤਰਨ ਤਾਰਨ ( ਨਵਦੀਪ ਸਿੰਘ ਬਦੇਸ਼ਾ) ਮਾਝੇ ਦੀ ਨਾਮਵਰ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਤਰਨ ਤਾਰਨ ਵੱਲੋਂ ਇਸ ਵਾਰ ਆਪਣਾ ਸਲਾਨਾ ਸਾਹਿਤਕ ਸਮਾਗਮ ਮਿਤੀ 16 ਦਸੰਬਰ 2012 ਨੂੰ ਸਥਾਨਕ ਕਲਿਆਣ ਹੋਮਿਓਪੈਥਿਕ ਹਸਪਤਾਲ ਦੇ ਮਲਟੀਪਰਪਜ਼ ਹਾਲ ਵਿੱਚ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਸ. ਰਘਬੀਰ ਸਿੰਘ ਤੀਰ, ਕੁਲਦੀਪ ਅਰਸ਼ੀ ਜੰਡਿਆਲਾ ਗੁਰੂ, ਧਰਵਿੰਦਰ ਔਲਖ ਚੌਗਾਵਾਂ, ਜਸਬੀਰ ਸਿੰਘ ਝਬਾਲ ਅਤੇ ਜਸਵਿੰਦਰ ਸਿੰਘ ਢਿੱਲੋਂ ਦੀ ਸਾਂਝੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਡਾ. ਪਵਿੱਤਰ ਸਿੰਘ ਐਂਮ ਡੀ ਕਲਿਆਣ ਹਸਪਤਾਲ, ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਭੁਪਿੰਦਰ ਸਿੰਘ ਮੱਟੂ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਸਤਨਾਮ ਸਿੰਘ ਛੀਨਾ, ਪੱਤਰਕਾਰ ਯੂਨੀਅਨ ਦੇ ਪ੍ਰਧਾਨ ਸ. ਜਸਮੇਲ ਸਿੰਘ ਚੀਦਾ, ਪ੍ਰਿੰਸੀਪਲ ਆਈ. ਟੀ. ਆਈ. ਸਰਹਾਲੀ ਸ. ਸਤਵੰਤ ਸਿੰਘ ਅਤੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ. ਬਿਕਰਮ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।ਜਦਕਿ ਜ਼ਿਲ੍ਹਾ ਤਰਨ ਤਾਰਨ ਦੇ ਮੌਜੂਦਾ ਐਂਸ ਡੀ ਐਂਮ ਸ. ਬਖਤਾਵਰ ਸਿੰਘ ਸ਼ੇਰਗਿੱਲ (ਜਿਨ੍ਹਾਂ ਨੂੰ ਸਾਹਿਤਕ ਖੇਤਰ ਵਿੱਚ ਬਖਤਾਵਰ ਮੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਚੱਲੇ ਇਸ ਸਾਹਿਤਕ ਸਮਾਗਮ ਵਿੱਚ ਦੂਰੋਂ-ਨੇੜਿਓਂ ਆਏ ਕੋਈ ਸੌ ਦੇ ਲਗਭਗ ਸਾਹਿਤਕਾਰਾਂ/ਲਿਖਾਰੀਆਂ/ਕਵੀਆਂ ਅਤੇ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੀਆਂ ਕਾਵਿ ਰਚਨਾਵਾਂ ਅਤੇ ਹੋਰ ਸਾਹਿਤਕ ਵੰਨਗੀਆਂ ਰਾਹੀਂ ਆਪਣੀ ਹਾਜ਼ਰੀ ਲਵਾਈ। ਇਸ ਸਮਾਗਮ ਦੌਰਾਨ ਜਦੋਂ ਬਖ਼ਤਾਵਰ ਮੀਆਂ ਨੇ ਸੂਫ਼ੀਆਨਾ ਅੰਦਾਜ਼ ਵਿੱਚ ਆਪਣੀਆਂ ਦੋ ਰਚਨਾਵਾਂ “ਲੋਕ ਕਹਿਣ ਬਖ਼ਤਾਵਰਾ ਪਰਦਾ ਰੱਖ” ਅਤੇ “ਬੰਨ੍ਹ ਪੱਗਾਂ ਰੰਗ-ਬਿਰੰਗੀਆਂ ਇਹ ਮਾਰਨ ਡਾਕੇ” ਸੁਣਾਈਆਂ ਤਾਂ ਸਮਾਗਮ ਦਾ ਸਿਖਰ ਹੋ ਨਿਬੜੀਆਂ। ਨੌਜਵਾਨ ਲੇਖਕ ਤੇ ਗੀਤਕਾਰ ਮਾ. ਨਵਦੀਪ ਸਿੰਘ ਬਦੇਸ਼ਾ ਵੱਲੋਂ ਗਾਏ ਗੀਤ “ ਗੁਰੁ ਪੀਰ ਰਹਿ ਗਏ ਹੁਣ ਘਰਾਂ ਦਿਆਂ ਗੇਟਾਂ ‘ਤੇ, ਭਗਤ ਸਿੰਘ ਰਹਿ ਗਿਆ ਨੰਬਰ ਪਲੇਟਾਂ ‘ਤੇ” ਅਤੇ ਗੀਤਕਾਰ ਤੇ ਗਾਇਕ ਮੱਖਣ ਭੈਣੀਵਾਲਾ ਵੱਲੋਂ ਗਏ ਗੀਤ “ ਹੁਣ ਪਿਓ ਨੂੰ ਚੇਤੇ ਕਰਦਾ ਏਂ ਦਸ ਹੁਣ ਕੀ ਫ਼ਾਇਦਾ” ਗਾਏ ਗਏ ਤਾਂ ਮਹੌਲ ਭਾਵੁਕ ਹੋ ਗਿਆ। ਉਪਰੋਕਤ ਤੋਂ ਇਲਾਵਾ ਮਾਝੇ ਦੇ ਉਂਘੇ ਸਟੇਜੀ ਕਵੀ ਸ਼ੰਕਰ ਸਿੰਘ ਪ੍ਰਵਾਨਾ,ਹਰੀ ਸਿੰਘ ਗਰੀਬ, ਗਿਆਨੀ ਅਜੀਤ ਸਿੰਘ, ਮੈਡਮ ਸ਼ਮਿੰਦਰ ਕੌਰ ਪੱਟੀ, ਸ੍ਰਮਿਤੀ ਹਰਭਜਨ ਕੌਰ ਗਿੱਲ, ਮੈਡਮ ਰਮਨਦੀਪ ਕੌਰ, ਰਘਬੀਰ ਸਿੰਘ ਆਨੰਦ, ਰਕੇਸ਼ ਸਚਦੇਵਾ, ਮਨਜਿੰਦਰ ਕਾਲਾ, ਮਨਦੀਪ ਪੱਖੋਕੇ, ਰਜਿੰਦਰ ਵਾਲੀਆ, ਹਾਸਰਸ ਕਵੀ ਚਰਨਜੀਤ ਅਜਨਾਲਾ, ਦਲਜੀਤ ਨੰਦਪੁਰ, ਕੀਰਤਪ੍ਰਤਾਪ ਸਿੰਘ, ਹਰਭਜਨ ਭਗਰਥ, ਬਲਵਿੰਦਰ ਦੋਬਲੀਆ, ਬਲਬੀਰ ਸਿੰਘ, ਮਰਕਸਪਾਲ ਗੁੰਮਟਾਲਾ, ਸੁਖਵੰਤ ਕੁਮਾਰ ਸੁੱਖ, ਬਾਲ ਗਾਇਕ ਅਰਸ਼ਦੀਪ ਸਿੰਘ, ਸੁਰਿੰਦਰ ਸਾਗਰ ਆਦਿ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਉਪਰੰਤ ਮੁੱਖ ਮਹਿਮਾਨ ਅਤੇ ਸਭਾ ਦੇ ਪ੍ਰਧਾਨ ਰਘਬੀਰ ਤੀਰ ਵੱਲੋਂ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸਮੂਹ ਸਖਸ਼ੀਅਤਾਂ, ਵਿਸ਼ੇਸ਼ ਮਹਿਮਾਨਾਂ ਅਤੇ ਆਏ ਹੋਏ ਸਮੂਹ ਕਵੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਅੰਤ ਵਿੱਚ ਸਭਾ ਦੇ ਪ੍ਰਧਾਨ ਸ. ਰਘਬੀਰ ਸਿੰਘ ਤੀਰ ਅਤੇ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਸ. ਬਖ਼ਤਾਵਰ ਸਿੰਘ (ਐੱਸ. ਡੀ. ਐਂਮ ਤਰਨ ਤਾਰਨ) ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮਾ. ਨਵਦੀਪ ਸਿੰਘ ਬਦੇਸ਼ਾ ਵੱਲੋਂ ਆਪਣੀ ਬਾਲ ਸਾਹਿਤ ਪੁਸਤਕ “ਆ ਜਾਓ ਸਾਰੇ ਰਲ-ਮਿਲ ਚੱਲੀਏ ਸਕੂਲ” ਅਤੇ ਮੈਡਮ ਸ਼ਮਿੰਦਰ ਕੌਰ ਪੱਟੀ ਵੱਲੋਂ ਆਪਣੀ ਕਾਵਿ ਪੁਸਤਕ “ਮਾਂ” ਮੁੱਖ ਮਹਿਮਾਨ ਅਤੇ ਸਭਾ ਦੀ ਲਾਇਬ੍ਰੇਰੀ ਲਈ ਭੇਟ ਕੀਤੀ ਗਈ। ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫ਼ਰਜ਼ ਮਾ. ਨਵਦੀਪ ਸਿੰਘ ਬਦੇਸ਼ਾ ਸਕੱਤਰ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਅਤੇ ਸੁਖਵੰਤ ਸੁੱਖ ਵੱਲੋਂ ਸਾਂਝੇ ਤੌਰ ਤੇ ਨਿਭਾਏ ਗਏ।

2013-01-06
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)