Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਬੇ-ਔਲਾਦ ਜੋੜਾ - ਡਾ. ਜੇ.ਐਸ. ਜੱਗੀ.

ਜਿਵੇਂ ਕਿਹਾ ਜਾਂਦਾ ਹੈ ਕਿ ਔਲਾਦ ਨਾ ਹੋਵੇ ਤਾਂ ਦੁੱਖ ਹੁੰਦਾ ਹੈ, ਔਲਾਦ ਹੋਵੇ ਅਤੇ ਮਰ ਜਾਵੇ ਤਾਂ ਬਹੁਤ ਦੁੱਖ ਹੁੰਦਾ ਹੈ, ਔਲਾਦ ਹੋਵੇ ਅਤੇ ਨਲਾਇਕ ਨਿਕਲੇ ਤਾਂ ਬਰਦਾਸ਼ਤ ਨਹੀ ਹੁੰਦਾ। ਵਿਆਹ ਤੋਂ ਬਾਅਦ ਹਰ ਇੱਕ ਜੋੜੇ ਦਾ ਹਮੇਸ਼ਾਂ ਹੀ ਇਹ ਸੁਪਨਾ ਰਿਹਾ ਹੈ। ਕਿ ਉਨ੍ਹਾਂ ਦੀ ਔਲਾਦ ਸੰਸਕਾਰਾਂ ਅਤੇ ਸਮਝਦਾਰੀ ਦਾ ਸੁਮੇਲ ਹੋਵੇ। ਉਂਚ ਸਿੱਖਿਆ ਪ੍ਰਾਪਤ ਕਰਕੇ  ਸਫਲਤਾਵਾਂ ਦੀਆਂ ਵੱਡੀਆਂ ਪੁਲਾਗਾਂ ਪੁੱਟੇ, ਜਿਸ ਕਰਕੇ ਉਨ੍ਹਾਂ (ਮਾਤਾ-ਪਿਤਾ) ਦਾ ਅਪਣੀ ਸੁਸਾਇਟੀ ਵਿੱਚ ਨਾਂਉ ਚੱਮਕੇ। ਆਮ ਪਰਿਵਾਰਾਂ ਵਿੱਚ ਵਿਆਹ ਤੋਂ ਅਗਲੇ ਸਾਲ ਤੱਕ ਜੇਕਰ ਕੋਈ ਖੁਸ਼ ਖਬਰੀ ਨਾ ਮਿਲੇ ਤਾਂ ਘਰ ਵਿੱਚ ਵਾਰਤਕ ਸਰਗਰਮੀਂ ਸ਼ੁਰੂ ਹੋ ਜਾਂਦੀ ਹੈ। ਹੋਲੀ-ਹੋਲੀ ਇਹ ਪ੍ਰਚਾਰ ਗਲੀ-ਮੁਹੱਲੇ ਅਤੇ ਰਿਸ਼ਤੇਦਾਰਾਂ ਵਿੱਚ ਪਹੁੰਚ ਜਾਂਦਾ ਹੈ। ਸੰਬਧਤ ਲੋਕਾਂ ਵੱਲੋਂ ਅਪਣੀ ਸਮਝ ਅਨੁਸਾਰ ਪੀੜਤ ਜੋੜੇ ਨੂੰ ਸਾਧਾਂ-ਸੰਤਾਂ, ਫਰਜ਼ੀ ਵੈਦ-ਹਕੀਮਾਂ, ਮਟੀਆਂ-ਮਜ਼੍ਹਾਰਾਂ, ਪੁਛਣਾਂ ਜਾਂ ਧਾਗੇ-ਤਾਬੀਜ਼ ਦੇਣ ਵਾਲਿਆਂ ਦੀ ਦੱਸ ਪਾਈ ਜਾਂਦੀ ਹੈ। ਪਰ ਜ਼ਿਆਦਾਤਰ ਸੂਝਵਾਨ ਬੇ-ਔਲਾਦ ਜੋੜੇ ਡਾਕਟਰੀ ਇਲਾਜ਼ ਨੂੰ ਹੀ ਤਰਜ਼ੀਹ ਦਿੰਦੇ ਹਨ, ਅਤੇ ਛੇਤੀ ਹੀ ਪਤੀ-ਪਤਨੀ ਦੇ ਕਈਂ ਤਰ੍ਹਾਂ ਦੇ ਟੈਸਟਾਂ ਤੋਂ ਬਾਅਦ, ਦੇਸੀ-ਅੰਗਰੇਜ਼ੀ ਦਵਾਈਆਂ ਰਾਹੀਂ ਇਲਾਜ਼-ਚੱਕਰ ਸ਼ੁਰੂ ਹੋ ਜਾਂਦਾ ਹੈ। ਸਹੁਰੇ ਪਰਿਵਾਰਕ ਮੈਂਬਰਾਂ ਦੇ ਸੁਭਾਅ ਵਿੱਚ ਨਫਰਤੀ ਬਦਲਾਉ ਅਤੇ ਦਵਾਈਆਂ ਦੇ ਬੁਰੇ ਅਸਰ ਕਾਰਨ ਔਰਤ ਟੁੱਟੇ ਹੋਏ ਫੁੱਲ ਵਾਂਗ ਮੁਰਝ੍ਹਾ ਜਾਂਦੀ ਹੈ। ਉਡੂੰ-ਉਡੂੰ ਕਰਦਾ ਸ਼ਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਘਿਰ ਜਾਂਦਾ ਹੈ। ਜਦੋਂ ਢੇਰ ਸਰੀਆਂ ਦਵਾਈਆਂ ਖਾਕੇ ਵੀ ਸਫਲਤਾ ਨਾ ਮਿਲੇ ਤਾਂ ਔਰਤ ਨਿਰਾਸ਼ ਹੋ ਕੇ ਕਈਂ ਤਰ੍ਹਾਂ ਦੀਆਂ ਮਾਨਸਿਕ ਪ੍ਰਸ਼ਾਨੀਆਂ ਦਾ ਸਹਾਮਣਾ ਕਰਦੀ ਹੋਈ ਹਾਲਾਤ ਨਾਲ ਸਮਝੋਤਾ ਕਰਕੇ ਬੈਠ ਜਾਂਦੀ ਹੈ। ਜੇਕਰ ਔਰਤ ਦੇ ਬਾਂਝ-ਪਣ ਦੀ ਗੱਲ ਕਰੀਏ ਤਾਂ ਇਹ ਕੋਈ ਗੁੰਝਲਦਾਰ ਕਹਾਣੀ ਨਹੀ ਹੈ। ਨਰ-ਮਾਦਾ ਦੇ ਮਿਲਨ ਨਾਲ ਓਵਾ (ੋਵੳ) ਅਤੇ ਸ਼ੁਕਰਾਣੂ (ਸਪੲਰਮ) ਮੇਲ (ਡੲਰਟਲਿਜ਼ਿੳਟੋਿਨ) ਤੋਂ ਬਾਅਦ ਫੈਲੋਪੀਅਨ ਟਿਊਬ ਵਿੱਚ ਕੁੱਝ ਦਿਨ ਰਹਿਕੇ ਵਿਕਸਤ ਹੋਣ ਲਈ ਭਰੂਣ ਬੱਚੇਦਾਨੀ ਵਿੱਚ ਚਲਾ ਜਾਂਦਾ ਹੈ। ਅਤੇ ਨਿਯਮਤ ਸਮੇਂ ’ਚ ਵਿਕਸਤ ਹੋਕੇ, ਬੱਚਾ ਜਣਨ ਦੁਆਰ ਦੇ ਰਸਤੇ ਸੰਸਾਰ ਵਿੱਚ ਪ੍ਰਵੇਸ਼ ਕਰ ਜਾਂਦਾ ਹੈ।

ਔਰਤਾਂ ’ਚ:- ਗਰਭ ਧਾਰਣ ਲਈ ਓਵਰੀਜ਼, ਬੱਚੇਦਾਨੀ ਅਤੇ ਫੈਲੋਪੀਅਨ ਟਿਊਬਜ਼ ਆਦਿ। ਅੰਗਾਂ ਦੀ ਕਾਰਜਸ਼ੀਲਤਾ ਦਾ ਨਿਯਮਤ ਹੋਣਾ ਅਤਿ ਜ਼ਰੂਰੀ ਹੈ। ਕਿਉਂਕਿ ਇਨ੍ਹਾਂ ਅੰਗਾਂ ਦੀ ਅਨਿਯਮਤਾ ਹੀ ਸੰਤਾਨ ਸੁੱਖ ਤੋਂ ਵਾਂਝੇ ਰੱਖਦੀ ਹੈ।

ਲੱਛਣ:- ਮਹਾਂਵਾਰੀ ਦਾ ਸਮੇਂ ਸਿਰ ਨਾ ਆਉਂਣਾ, ਅੰਡਾ ਦਾਨੀਆਂ (ੋਵੳਰਇਸ) ਦਾ ਵਿਕਸਤ ਨਾ ਹੋਣਾ ਜਾਂ ਅੰਡੇ (ੋਵੁਮ ੲਗਗ) ਦਾ ਸਾਈਜ਼ ਛੋਟਾ ਰਹਿਣਾ, ਲਗਾਤਾਰ ਲੀਕੋਰੀਆ ਰਹਿਣ ਕਰਕੇ ਜਣਨ ਅੰਗਾਂ ਦਾ ਕਮਜੋਰ ਹੋ ਜਾਣਾ, ਫੈਲੋਪੀਅਨ ਟਿਊਬਜ਼ (ਢੳਲਲੋਪੳਿਨ ਟੁਬੲਸ) ਦਾ ਬੰਦ ਹੋਣਾ, ਬੱਚੇਦਾਨੀ (ੂਟੲਰੁਸ) ਦਾ ਅਪਣੀ ਥਾਂ ਤੋਂ ਹਿੱਲਣਾ ਜਾਂ ਜਣਨ ਦੁਆਰ ਵਿੱਚ ਡਿੱਗਣਾ ਅਦਿ।

ਕਾਰਨ:- ਗਰਭ ਨਿਰੋਧਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਕਰਨਾ, ਵਾਰ-ਵਾਰ ਗਰਭਪਾਤ ਕਰਾਉਣਾ, ਝੁੱਕ ਕੇ ਹੱਦੋਂ ਵੱਧ ਭਾਰ ਚੁਕਣਾ, ਜਣਨ ਅੰਗਾਂ ਵਿੱਚ ਸੋਜ਼ਿਸ ਆਉਂਣਾ ਜਾਂ ਚਰਬੀ ਦਾ ਜਮਾਂ ਹੋਣਾ, ਪਿਟੂਈਟਰੀ (ਫਟਿੁਟਿੳਰੇ) ਜਾਂ ਥਾਈਰਾਇਡ (ਠਹੇਰੋਦਿ) ਵਰਗੀਆਂ ਅਹਿਮ ਗ੍ਰੰਥੀਆਂ (ਗਲੳਨਦਸ) ਵਿੱਚ ਵਿਗਾੜ ਪੈ ਜਾਣਾ ਆਦਿ।

ਮਰਦਾਂ ’ਚ:- ਗਰਭ ਧਾਰਣ ਲਈ ਵੀਰਜ ਦਾ ਸੰਮਪੂਰਨ ਹੋਣਾ, ਅਤੇ ਮਾਦਾ ਮੁਤਾਬਕ ਨਰ ਦਾ ਸਹੀ ਸਮੇਂ ਉਂਤੇ ਖਲਾਸ ਹੋਣਾ, ਦੋਨੋਂ ਅਤਿ ਜਰੂਰੀ ਹਨ। ਕਿਉਂਕਿ ਇਨ੍ਹਾਂ ਦੋਨਾ ਵਿੱਚ ਗੜਬੜ ਹੀ ਸੰਤਾਨ ਸੁੱਖ ਤੋਂ ਵਾਂਝੇ ਰੱਖਦੀ ਹੈ।

ਲੱਛਣ:- ਵੀਰਜ ਦਾ ਅਸੰਮਪੂਰਨ ਹੋਣਾ, ਨਰ ਦਾ ਮਾਦਾ ਤੋਂ ਪਹਿਲਾਂ ਖਾਰਜ ਹੋਣਾ ਆਦਿ।

ਕਾਰਨ:- ਸ਼ੁਕਰਾਣੂਆਂ ਦਾ ਪੈਦਾ ਹੀ ਨਾ ਹੋਣਾ, ਕਿਸੇ ਗੁਪਤ ਰੋਗ ਕਰਕੇ ਸ਼ੁਕਰਾਣੂਆਂ ਦਾ ਘੱਟ, ਕਮਜੋਰ ਜਾਂ ਨਸ਼ਟ ਹੋ ਜਾਣਾ, ਵੀਰਜ ਦੇ ਪਤਲੇ ਹੋਣ ਕਰਕੇ, ਮਾਨਸਿਕ ਰੋਗ ਜਾਂ ਕਿਸੇ ਦਿਮਾਗੀ ਪ੍ਰੇਸ਼ਾਨੀ ਕਰਕੇ ਝੱਟ ਖੁਲਾਸੀ ਆਦਿ।

 

    ਮੋਜੂਦਾ ਸਮੇਂ ਵਿੱਚ ਜ਼ਿਆਦਾਤਰ ਬੇ-ਔਲਾਦ ਜੋੜੇ, ਨਰ ਦੇ ਸ਼ੁਕਰਾਣੂਆਂ ਵਿੱਚ ਕਿਸੇ ਪ੍ਰਕਾਰ ਦੀ ਕਮੀਂ ਜਾਂ ਮਾਦਾ ਵਿੱਚ ਅੰਡੇ ਦੇ ਪੂਰੀ ਤਰ੍ਹਾਂ ਵਿਕਸਤ ਨਾ ਹੋਣ ਕਰਕੇ ਹੀ ਸੰਤਾਨ ਸੁੱਖ ਤੋਂ ਵਾਂਝੇ ਹਨ।
    ਕਿਸੇ ਹੋਰ ਤਕਨੀਕ (ਜਿਵੇਂ ਟੈਸਟ ਟਿਊਬ ਬੇਬੀ ਆਦਿ।) ਰਾਹੀਂ ਗਰਭ ਧਾਰਣ ਕਰਨ ਤੋਂ ਪਹਿਲਾਂ ਮਾਦਾ ਦੇ ਜਣਨ ਅੰਗਾਂ ਦਾ ਮਜ਼ਬੂਤ ਹੋਣਾ ਅਤਿ ਜਰੂਰੀ ਹੈ। ਜਿਹੜੇ ਲਗਾਤਾਰ ਦਵਾਈਆਂ ਦਾ ਸੇਵਨ ਕਰਨ ਕਰਕੇ ਕਮਜੋਰ ਪੈ ਚੁੱਕੇ ਹੁੰਦੇ ਹਨ। ਨਹੀ ਤਾਂ ਸਮੇਂ ਅਨੁਸਾਰ ਭਰੁਣ ਦਾ ਭਾਰ ਵਧਣ ਕਰਕੇ ਗਰਭਪਾਤ ਹੋ ਸਕਦਾ ਹੈ।

ਇਲਾਜ਼:- ਇਲੈਕਟ੍ਰੋਪੈਥਿਕ ਦਵਾਈਆਂ ਰਾਹੀਂ ਇਲਾਜ਼ ਵਿੱਚ ਔਰਤ ਦੀ ਪਾਚਨ ਪ੍ਰਣਾਲੀ ਤੋਂ ਲੈ ਕੇ ਜਣਨ ਪ੍ਰਣਾਲੀ ਤੱਕ ਸਾਰੇ ਅੰਦਰੂਨੀ ਅੰਗਾਂ ਨੂੰ ਪੂਰੀ ਤਰ੍ਹਾਂ ਤੰਦਰੁਸਤ ਕਰਕੇ ਅਤੇ ਗਰਭ ਧਾਰਣ ਵਿੱਚ ਅੜਿੱਕਾ ਬਣੀ ਨਰ/ਮਾਦਾ ਦੀ ਕਮੀਂ ਨੂੰ ਦੂਰ ਕਰਕੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਜਾ ਸਕਦਾ ਹੈ।

2012-12-30
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)