Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਕ੍ਰਿਸਮਸ ਨੂੰ - ਪਰਸ਼ੋਤਮ ਲਾਲ ਸਰੋਏ.

ਕ੍ਰਿਸਮਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਐਕਸ-ਮਸ ਕਿਹਾ ਜਾਂਦਾ ਹੈ। ਕ੍ਰਿਸਮਸ ਅੰਗਰੇਜ਼ੀ ਦੇ ਸ਼ਬਦ ਦਾ ਆਰੰਭ ਗਰੀਕ ਭਾਸ਼ਾ ਤੋਂ ਹੋਇਆ ਮੰਨਿਆ ਜਾਂਦਾ ਹੈ। ਕ੍ਰਿਸਮਸ ਦਾ ਦਿਨ ਇੱਕ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ 25 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਹੀ ਈਸਾਈ ਧਰਮ ਦੇ ਮਸੀਹਾ \'\'ਜੀਸਸ ਈਸਾ ਮਸੀਹ\'\'  ਦਾ ਜਨਮ ਵੀ ਹੋਇਆ ਮੰਨਿਆ ਜਾਂਦਾ ਹੈ। ਆਪ ਜੀ ਨੂੰ ਜੀਸਸ ਕ੍ਰਾਇਸਟ ਵੀ ਕਿਹਾ ਜਾਂਦਾ ਹੈ। ਯੂਰਪੀ ਲੋਕਾਂ ਨੇ ਐਕਸ-ਮਸ ਦੇ ਪਹਿਲੇ ਅੱਖਰ ਐਕਸ ਨੂੰ ਕਰਾਇਸਟ ਦੇ ਪਹਿਲੇ ਪਹਿਲੇ ਵਰਣ ਦੇ ਤੌਰ ਤੇ ਵਰਤਨਾ ਸ਼ੁਰੂ ਕਰ ਦਿੱਤਾ ਸੀ। ਜਿਹੜੇ ਲੋਕਾਂ ਯੂਰਪੀ ਨਹੀਂ ਜਾਣਦੇ ਸਨ ਉਨ੍ਹਾਂ ਨੂੰ ਐਕਸ-ਮਸ ਦਾ ਸ਼ਬਦ ਅਪਮਾਨ-ਜਨਕ ਲੱਗਦਾ ਸੀ ।

ਆਪ ਜੀ ਦੀ ਮਾਤਾ ਦਾ ਨਾਂ ਮੇਰੀ ਜਿਸ ਨੂੰ ਮਰੀਅਮ  ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਅਤੇ  ਪਿਤਾ ਯੂਸਫ ਮਸੀਹ ਹੈ। ਇਨ੍ਹਾਂ ਨੂੰ ਪਰਮਾਤਮਾਂ ਦਾ ਪੁੱਤਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਨ੍ਹਾਂ ਨੂੰ ਸੱਚ ਦੇ ਪ੍ਰਚਾਰ ਕਰਕੇ ਸ਼ੂਲੀ ਚੜ੍ਹਾਇਆ ਗਿਆ ਸੀ।  ਇਸ ਦਿਨ ਨੂੰ ਇੱਕ ਵੱਡੇ ਦਿਨ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ 25 ਦਸੰਬਰ ਨੂੰ ਮਨਾਉਣ ਦਾ ਸਿਲਸ਼ਿਲਾ ਚੌਥੀ ਸਦੀ ਤੋਂ ਹੀ ਸ਼ੁਰੂ ਹੋਇਆ ਹੈ।

ਭਾਂਵੇਂ ਕਿ ਇਸ ਤਿਉਹਾਰ ਨੂੰ ਮਨਾਉਣ ਦਾ ਸਮਾ  ਬਸੰਤ ਰੁੱਤ ਆਉਣ ਤੋਂ ਹੈ ਪਰ ਇਸ  ਦਿਨ ਨੂੰ 25 ਦਸੰਬਰ ਨੂੰ ਮਨਾਉਣ  ਦਾ ਸਮਾਂ  ਤਹਿ ਕਰ ਦਿੱਤਾ ਗਿਆ ਹੈ। ਇਸ ਪਿੱਛੇ ਵੀ ਕੋਈ ਭੇਦ ਜ਼ਰੂਰ ਛੁਪਿਆ ਹੋਇਆ ਹੋਵੇਗਾ। ਇਸ ਦਿਨ ਨੂੰ ਮਨਾਉਣ ਉੱਪਰ ਬਸਤੀਵਾਦੀ ਦਿਨਾਂ ਵਿੱਚ ਵੈਨ ਲੱਗ ਗਿਆ ਸੀ। ਪਰ ਉਸ ਤੋਂ ਬਾਅਦ ਅੱਜ ਵੀ ਇਹ ਦਿਨ ਵੱਡੇ ਦਿਨ ਦੇ ਤੌਰ ਤੇ ਪੂਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ।

ਜ਼ੀਸਸ  ਕ੍ਰਾਇਸਟ ਦੇ ਜਨਮ ਤੋਂ 200 ਸਾਲ ਪੂਰਵ ਦ੍ਰਵਿੜ  ਲੋਕ ਅਮਰਵੇਲ ਦਾ ਪ੍ਰਯੋਗ ਸਰਦ ਰੁੱਤ ਦੇ ਆਉਣ ਦੀ ਖ਼ੁਸ਼ੀ ਦਾ ਜ਼ਸ਼ਨ ਮਨਾਉਣ ਲਈ ਕਰਦੇ ਸਨ। ਉਹ ਲੋਕ ਇਨ੍ਹਾਂ ਅਮਰਵੇਲਾਂ ਨੂੰ ਦੂਸਰੇ ਬੂਟਿਆਂ ਦਾ ਸਹਾਰਾ ਲੈ ਕੇ ਖੜ੍ਹੀਆਂ ਰਹਿਣ ਵਾਲੀਆਂ ਵੇਲਾਂ ਮੰਨਦੇ ਹੋਏ ਇਨ੍ਹਾਂ ਦਾ ਪ੍ਰਯੋਗ ਆਪਣੇ ਘਰਾਂ ਦੀ ਸਜਾਵਟ ਕਰਨ ਲਈ ਕਰਦੇ ਸਨ। ਉਨ੍ਹਾਂ ਦਾ ਵਿਚਾਰ ਸੀ ਕਿ ਇਨ੍ਹਾਂ ਅਮਰਵੇਲਾਂ ਵਿੱਚ ਅਲੌਕਿਕ ਸ਼ਕਤੀਆਂ ਹਨ ਜੋ ਕਿ ਉਨ੍ਹਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਅਤੇ ਉਨ੍ਹਾਂ ਨੂੰ ਭੂਤਾਂ-ਪ੍ਰੇਤਾਂ ਤੋਂ ਸੁਰੱਖਿਅਤ ਰੱਖ ਸਕਦੀਆਂ ਹਨ।

ਸਕਾਡੀਨਾਵੀਅਨ ਲੋਕ ਵੀ ਇਨ੍ਹਾਂ ਅਮਰਵੇਲਾਂ ਨੂੰ ਵਾਤਾਵਰਣ  ਨੂੰ ਸ਼ਾਂਤਮਈ ਰੱਖਣ ਅਤੇ ਉਸ ਵਿੱਚ ਇੱਕ ਖ਼ਾਸ ਤਰ੍ਹਾਂ ਦਾ ਸੁਰਮਈ ਸੰਗੀਤ ਭਰਨ ਦੇ ਚਿੰਨ੍ਹ ਦੇ ਤੌਰ ਤੇ ਮੰਨਦੇ ਸਨ। ਉਹ ਲੋਕ ਇਨ੍ਹਾਂ ਅਮਰਵੇਲਾਂ ਨੂੰ ਆਪਣੀ ਸਨੇਹ ਦੀ ਦੇਵੀ \'ਫਰਿਗਾ\' ਦੇ ਤੌਰ ਤੇ ਵੀ ਮੰਨਦੇ ਸਨ। ਉਨ੍ਹਾਂ ਦੇ ਇਸ ਵਿਸ਼ਵਾਸ ਨੇ ਉਨ੍ਹਾਂ ਵਿੱਚ ਇਨ੍ਹਾਂ ਅਮਰਵੇਲਾਂ ਹੇਠ \'ਕਿਸਿੰਗ ਦੀ ਵਿਵਸਥਾ\' ਨੂੰ ਵੀ ਜਨਮ ਦਿੱਤਾ । ਇਹ ਵਿਵਸਥਾ ਚਰਚ ਦੇ ਨਿਯਮਾਂ ਦੇ ਖ਼ਿਲਾਫ਼ ਸੀ। ਜਿਸ ਕਰਕੇ ਚਰਚ ਦੇ ਕਨੂੰਨਾਂ ਮੁਤਾਬਕ ਇਸ ਵਿਵਸਥਾ ਉੱਪਰ ਵੈਨ ਲਗਾ ਦਿੱਤਾ ਗਿਆ ਸੀ। ਚਰਚ-ਫਾਦਰ ਨੇ ਇਸ ਪੁਰਬ ਨੂੰ ਮਨਾਉਣ ਲਈ ਕੁਝ ਇੱਕ ਪਵਿਤਰ ਰਸਮਾਂ ਦਾ ਪ੍ਰਯੋਗ ਕਰਨ ਦਾ ਸੁਝਾਅ ਦਿੱਤਾ ।

ਪੌਂਨਸਿਟਾ  ਮੈਕਸੀਕੋ ਦੇ ਨਿਵਾਸੀ ਸਨ। ਉਨ੍ਹਾਂ ਨੂੰ  ਇਹ ਜਾਤੀ ਨਾਮ ਅਮਰੀਕਾ ਦੇ ਮੈਕਸੀਕੋ ਨੂੰ ਪਹਿਲੇ ਐਂਬੈਸੇਡਰ ਜੋਇਲ ਪੋਨਸਿਟ ਤੋਂ ਮਿਲਿਆ ਸੀ। ਉਹ ਇਨ੍ਹਾਂ ਅਮਰਵੇਲਾਂ ਨੂੰ 1928 ਵਿੱਚ ਅਮਰੀਕਾਂ ਤੋਂ ਲੈ ਕੇ ਆਇਆ ਸੀ। ਇਸ ਤਰ੍ਹਾਂ ਪੌਂਨਸਿਟਾ ਦੇ ਬੂਟੇ ਕ੍ਰਿਸਮਸ ਦੇ ਸੀਜਨ ਨਾਲ ਸਬੰਧਤ ਹੇਏ। ਪੌਨਸਿਟਾ ਦਾ ਅਸਲ ਫੁੱਲ ਛੋਟਾ ਅਤੇ ਪੀਲੇ ਰੰਗ ਦਾ ਹੁੰਦਾ ਹੈ। ਪਰ ਇਹਦਾ ਘੇਰਾ ਗੂੜੇ ਲਾਲ ਰੰਗ ਦੇ ਪੱਤਿਆ ਕਰ ਕੇ ਵੱਡਾ ਦਿਖਾਈ ਦਿੰਦਾ ਹੈ ਅਤੇ ਦੇਖਣ ਨੂੰ ਬੜਾ ਸੁਹਾਵਣਾ ਲੱਗਦਾ ਹੈ।

ਕ੍ਰਿਸਮਸ ਦੇ ਬੂਟੇ ਦਾ ਅਰੰਭ 16ਵੀਂ ਸਦੀ ਵਿੱਚ ਜਰਮਨ ਵਿੱਚ ਹੋਇਆ ਸੀ। ਇਹ ਜਰਮਨ ਦੇ ਲੋਕਾਂ ਦੇ ਲਈ ਇੱਕ ਆਮ ਜਹੀ ਗੱਲ ਬਣ ਗਈ ਹੈ ਕਿ ਇਹ ਲੋਕ ਕ੍ਰਿਸਮਸ ਦੇ ਬੂਟੇ ਨੂੰ ਅੰਦਰੋਂ ਅਤੇ ਬਾਹਰੋਂ ਫੁੱਲਾਂ ਨਾਲ ਸਜਾ ਲੈਂਦੇ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮਾਰਟਿਨ ਲੂਥਰ ਨੇ ਸੱਭ ਤੋਂ ਪਹਿਲਾਂ ਇਨ੍ਹਾਂ ਕ੍ਰਿਸਮਸ ਦੇ ਬੂਟਿਆਂ ਨੂੰ ਮੋਮਬੱਤੀਆਂ ਦੀ ਰੌਸ਼ਨੀ ਨਾਲ ਰੌਸ਼ਨ ਕੀਤਾ ਸੀ।

ਇਸ ਦਿਨ ਨੂੰ ਇੱਕ ਵੱਡੇ ਦਿਨ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ। ਇਸ ਦਿਨ ਸਾਂਤਾ-ਕਲਾਜ਼ ਆਉਂਦਾ ਹੈ ਅਤੇ ਬੱਚਿਆਂ ਵਿੱਚ ਢੇਰ ਸਾਰਾ ਪਿਆਰ ਅਤੇ ਤੋਅਫੇ ਵੰਡਦਾ ਹੈ। ਅਸਲ ਸਾਂਤਾ-ਕਲਾਜ਼

\'ਸੇਂਟ ਨਿਕਲਸ\' ਦਾ ਜਨਮ ਤੁਰਕੀ ਵਿੱਚ ਚੌਥੀ ਸਦੀ ਵਿੱਚ ਹੋਇਆ ਮੰਨਿਆ ਜਾਂਦਾ ਹੈ। ਉਸ ਨੂੰ ਜ਼ਿਆਦਾਤਰ ਗਰੀਬਾਂ ਦਾ ਹਮਦਰਦ ਹੋਣ ਕਰਕੇ ਜਾਣਿਆਂ ਜਾਂਦਾ ਹੈ। ਪਰ ਰੋਮਨ ਲੋਕਾਂ ਨੇ ਉਸ ਅਸਲ ਸਾਂਤਾ-ਕਲਾਜ਼ ਨੂੰ ਫੜ੍ਹ ਕੇ ਜ਼ੇਲ੍ਹ \'ਚ ਬੰਦ ਕਰ ਦਿੱਤਾ ਸੀ, ਅਤੇ ਕਾਫੀ ਤਸੀਹੇ ਦਿੱਤੇ ।

ਕਾਨਸਟੇਂਟਾਇਨ  ਰੋਮ ਦਾ ਸ਼ਹਿਨਸ਼ਾਹ ਬਣਿਆ ਤਾਂ ਉਸ ਨੇ ਸ਼ਾਂਤਾ-ਕਲਾਜ਼ ਨੂੰ ਆਜ਼ਾਦ ਕਰ ਦਿੱਤਾ। Àਹ ਆਪ ਵੀ ਕ੍ਰਿਸ਼ਚਨ ਬਣ ਚੁੱਕਾ ਸੀ।   325 ਵਿੱਚ ਨਿਕਾਇਆ ਨਾਂ ਦੀ ਕੌਨਸਿਲ ਦਾ ਨਿਰਮਾਣ ਕੀਤਾ ਗਿਆ ਅਤੇ ਸੇਂਟ ਨਿਕਲਸ ਨੂੰ ਇਸ ਦਾ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ। ਉਸ ਦੇ ਦਿਲ ਵਿੱਚ ਬੱਚਿਆਂ ਵਾਸਤੇ ਢੇਰ ਸਾਰਾ ਪਿਆਰ ਅਤੇ ਸਹਾਨੁਭੂਤੀ ਸੀ।

ਸੀ.ਮੋਰੇ ਨੇ ਉਸ ਉੱਤੇ ਇੱਕ ਬਹੁਤ ਪ੍ਰਸਿੱਧ ਕਵਿਤਾ \'ਏ ਵਿਜ਼ਿਟ ਫਾਰ ਸੇਂਟ ਨਿਕਲਸ ਲਿਖੀ \' , ਜੋ ਕਿ ਬਾਅਦ ਵਿੱਚ \'ਦ ਨਾਇਟ ਬਿਫੋਰ ਕ੍ਰਿਸਮਸ\' ਦੇ ਸਿਰਲੇਖ ਹੇਠ ਪ੍ਰਕਾਸ਼ਿਤ ਹੋਈ। ਜਿਸ ਦਾ ਕ੍ਰੈਡਿਟ ਵੀ ਸੀ.ਮੋਰੇ ਨੂੰ ਹੀ ਜਾਂਦਾ ਹੈ। ਜਿਸ ਵਿੱਚ ਸੀ.ਮੋਰੇ ਨੇ \'ਜ਼ੌਲੀ ਫੈਟ ਮੈਨ ਇੰਨ ਰੈੱਡ ਕੋਟ\' ਦੀ ਇੱਕ ਨਵੀਂ ਤਸਵੀਰ ਪ੍ਰਦਾਨ ਕੀਤੀ। ਹਰ ਸਾਲ ਇਸ ਦਿਨ ਨੂੰ 400 ਲੱਖ ਤੋਂ ਵੀ ਜ਼ਿਆਦਾ ਲੋਕ ਇੱਕ ਧਾਰਮਿਕ ਅਤੇ ਵਪਾਰਕ ਤਿÀਹਾਰ ਦੇ ਤੌਰ ਤੇ ਮਨਾਉਂਦੇ ਹਨ।

ਲਾਲ ਰੰਗ ਦੀ ਧਾਰੀਆਂ ਵਾਲੀ ਬੈਂਤ ਦਾ ਵੀ ਕ੍ਰਿਸਮਸ ਤਿਉਹਾਰ ਵਿੱਚ ਬਹੁਤ ਮਹੱਤਵ ਦਰਸਾਇਆ ਗਿਆ ਹੈ। ਇਸ ਤਿਉਹਾਰ ਦੇ ਜਿਹੜੇ ਕ੍ਰਿਸਮਸ-ਕਾਰਡਾਂ ਤਿਆਰ ਕੀਤੇ ਜਾਂਦੇ ਹਨ, ਉਹ ਵੀ ਲੋਕਾਂ ਦੇ ਮਨਾ ਨੂੰ ਖੁਸ਼ੀ ਪ੍ਰਦਾਨ ਕਰਨ ਵਾਲੇ ਹੁੰਦੇ ਹਨ। ਇਨ੍ਹਾਂ ਕ੍ਰਿਸਮਸ ਕਾਰਡਾਂ ਦਾ ਆਰੰਭ ਸੱਭ ਤੋਂ ਪਹਿਲਾਂ ਇੰਗਲੈਂਡ ਵਿੱਚ ਹੋਇਆ ਸੀ। ਇਹ ਕਾਰਡ ਤੋਅਫੇ ਦੇ ਤੌਰ ਤੇ ਵਰਤੇ ਜਾਂਦੇ ਹਨ।

ਕ੍ਰਿਸਮਸ ਦੇ ਕਾਰਡ ਨੂੰ ਭਾਵੇਂ ਕਿ ਸਭ ਤੋਂ ਪਹਿਲਾਂ  ਇੱਕ ਬੱਚੇ ਨੇ ਆਪਣੇ ਹੱਥਾਂ ਦੀ ਪੇਂਟਿੰਗ ਨਾਲ ਆਪਣੇ ਮਾਤਾ ਪਿਤਾ ਨੂੰ ਬਣਾ ਕੇ ਦਿੱਤਾ ਸੀ। ਪਰ ਇਸ ਤਰ੍ਹਾਂ ਦੇ ਅਸਲ ਕਾਰਡ ਨੂੰ ਬਣਾਉਣ ਦਾ ਕ੍ਰੈਡਿਟ

\'ਸਰ ਹੈਨਰੀ ਕੋਲ\'  ਨੂੰ ਜਾਂਦਾ ਹੈ। ਇਸ ਤਰ੍ਹਾਂ ਦੇ ਕ੍ਰਿਸਮਸ ਦੇ ਤਿÀਹਾਰ ਅੱਜ ਵੀ ਇਸ ਤਿਉਹਾਰ ਨੂੰ ਚਾਰ ਚੰਨ ਲਾ ਦਿੰਦੇ ਹਨ। ਇਸ ਦਿਨ ਨੂੰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਬੜੀ ਸ਼ਰਧਾ-ਪੂਰਵਕ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਰੱਬ ਕਰੇ ਇਹ ਆਉਣ ਵਾਲਾ ਕ੍ਰਿਸਮਸ ਦਾ ਤਿਉਹਾਰ ਸਭ ਲਈ ਢੇਰ ਸਾਰੀ ਖੁਸ਼ੀਆਂ ਲੈ ਕੇ ਆਵੇ ਤੇ ਇਕ ਲੋਕਾਂ ਦੇ ਦਿਲਾਂ ਇਕ ਦੂਜੇ ਲਈ ਪ੍ਰੇਮ ਤੇ ਸ਼ਰਧਾ ਭਾਵਨਾ ਦਾ ਪ੍ਰਤੀਕ ਹੋ ਗੁਜਰੇ।

2012-12-25
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)