Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਲੋਕੀ ਬਹੁਤ ਸਰ੍ਹਾਉਂਦੇ ਨੇ। - ਪਰਸ਼ੋਤਮ ਲਾਲ ਸਰੋਏ.

ਜੇ ਲੁੱਟਦੇ ਹੋ, ਜੇ ਠੱਗਦੇ ਹੋ,
ਤਾਂ ਲੋਕੀ ਬਹੁਤ ਸਰ੍ਹਾਉਂਦੇ ਨੇ।
ਭਲਾ ਕਰਨ ਵਾਲਿਆਂ ਦੀ,
ਰਹੀ ਕਦਰ ਨਾ ਦੁਨੀਆਂ \'ਤੇ,
ਉਹ ਤਾਂ ਜਗਤ ਨੂੰ ਕਦੇ ਨੇ ਪਾਉਂਦੇ  ਨੇ।
ਜੇ ਲੁੱਟਦੇ ਹੋ-------------।

ਨੇਤਾ ਜੋ ਦੇਸ਼ ਨੂੰ ਲੁੱਟਦਾ ਹੈ,
ਗਲ ਇਨਸਾਨੀਅਤ ਦਾ ਜੋ ਘੁੱਟਦਾ ਹੈ,
ਐਸੇ ਹਰਾਮਜ਼ਾਦੇ ਨੇਤਾ ਨੂੰ,
ਲੋਕੀ ਸਾਹਿਬ ਆਖ ਵਡਿਆਉਂਦੇ ਨੇ।
ਜੇ ਲੁੱਟਦੇ ਹੋ---------------।

ਵਕੀਲ ਲੁੱਟਦਾ ਹੈ ਗੱਲਾਂ ਵਿਚ ਉਲਝਾ  ਕੇ,
ਡਾਕਟਰ ਲੁੱਟਦਾ ਹੈ, ਬੈੱਡ \'ਤੇ ਲੰਮਾ ਪਾ ਕੇ,
ਐਸੇ ਲੋਕਾਂ ਨੂੰ ਦੁਨੀਆਂ ਵਾਲੇ,
ਭਗਵਾਨ ਤੇ ਮਾਈ ਬਾਪ ਆਖ ਬੁਲਾਉਂਦੇ ਨੇ।
ਜੇ ਲੁੱਟਦੇ ਹੋ ---------------।

ਪੁਲਿਸ ਵਾਲਾ ਵੀ ਤਾਂ ਘੱਟ ਨਹੀਂ,
ਬਿਨ ਲੁੱਟੇ ਲੰਘਦਾ ਉਹਦਾ ਝੱਟ ਨਹੀਂ,
ਐਸੇ ਲੋਕਾਂ ਕੋਲੋ ਲੋਕੀ ਖੁਸ਼ ਹੋ ਕੇ,
ਜ਼ੇਬਾਂ ਖ਼ਾਲੀ ਕਰਵਾਉਂਦੇ ਨੇ।
ਜੇ ਲੁੱਟਦੇ ਹੋ ---------------।

ਪਰਸ਼ੋਤਮ ਜੋ ਮੁੱਖ ਤੋਂ ਹੋਰ ਹੋਵੇ,
ਪਰ ਅੰਦਰ ਦਿਲ ਦੇ ਚੋਰ ਹੋਵੇ,
ਐਸੇ ਲੋਕੀ ਕੋਈ ਦੁੱਖ ਨਾ ਸਹਿੰਦੇ,
ਉਹ ਹਰ ਦਮ ਖ਼ੁਸ਼ੀ ਹੰਢਾਉਂਦੇ  ਨੇ।
ਜੇ ਲੁੱਟਦੇ ਹੋ ---------------।
92175-44348

2012-12-24
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)