Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਗੁੰਡਾ ਗਰਦੀ - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

ਗੁੰਡਾ ਗਰਦੀ ਹੋ ਗਈ ਬਹੁਤੀ,ਲੋਕੀ ਪਏ ਘਬਰਾਉਂਦੇ ।
ਹਰਲ ਹਰਲ ਪਏ ਗੁੰਡੇ ਕਰਦੇ ਪੈਰ ਨਾ ਭੁਜੇ ਲਾਉਂਦੇ ।
ਅੱਖਾ ਸਾਹਮਣੇ ਬਾਪ ਮਾਰਤਾ ਧੀ ਰਹੀ ਕਰਲਾਉਂਦੀ
ਗੁੰਡਾ ਗਰਦੀ ਖਤਮ ਕਰ ਦਿਉ ਜਨਤਾ ਵਾਸਤੇ ਪਾਉਂਦੀ।
       -੨-

ਇੱਜ਼ਤ ਬਚਾਉਣੀ ਹੋ ਗਈ ਔਖੀ ਕੈਸਾ ਵਕਤ ਹੈ ਆਇਆ।
ਮਾੜੇ ਦੀ ਕੋਈ ਗੱਲ ਨਾ ਸੁਣਦਾ,ਡਰ ਤਕੜੇ ਦਾ ਛਾਇਆ।
ਚੋਰ ਉਚੱਕੇ ਬਣੇ ਚੌਧਰੀ,ਗੁੰਡੀ ਰੰਨ ਰੁਤਬਾ ਹੈ ਪਾਉਂਦੀ।
ਗੁੰਡਾ ਗਰਦੀ ਖਤਮ ਕਰ ਦਿਉ ਜਨਤਾ ਵਾਸਤੇ ਪਾਉਂਦੀ।

-੩-

ਦਿਨ ਦਿਹਾੜੇ ਡਾਕੇ ਪੈਂਦੇ, ਹੁੰਦੀ ਥਾਂ ਥਾਂ ਚੋਰੀ।
ਹਰ ਇਕ ਨੇ ਚੁੱਪ ਹੈ ਵੱਟ ਲਈ ਬਣ ਗਈ ਹੈ ਕਮਜ਼ੋਰੀ।
ਵੇਖ ਕੇ ਗੁੰਡਾ ਗਰਦੀ ਅੱਣਖ ਹੈ ਪਈ ਸ਼ਰਮਾਉਂਦੀ।
ਗੁੰਡਾ ਗਰਦੀ ਖਤਮ ਕਰ ਦਿਉ ਜਨਤਾ ਵਾਸਤੇ ਪਾਉਂਦੀ।
-੪-
ਕਿਧਰੇ ਕਿਸੇ ਦੀ ਇੱਜ਼ਤ ਲੁੱਟ ਲਈ,ਕਿਧਰੇ ਪੈ ਗeੈ ਡਾਕੇ।
ਵਿਚ ਅਖਬਾਰ ਪੜ੍ਹਦੀ ਦਾ,ਨਿਕਲੇ ਵੱਡੇ ਘਰਾਂ ਦੇ ਕਾਕੇ।
ਰਾਜਨੀਤੀ ਵੀ ਵੇਖੀ ਬਹੁਤੀ ਇਨ੍ਹਾਂ ਦੀ ਸਾਥ ਨਿਭਾਉਂਦੀ।
ਗੁੰਡਾ ਗਰਦੀ ਖਤਮ ਕਰ ਦਿਉ ਜਨਤਾ ਵਾਸਤੇ ਪਾਉਂਦੀ।
-੫-
ਗੁੰਡੇ ਕਲੰਕ ਸਮਾਜ ਤੇ ਵੱਡੇ,ਪਏ ਕਰਦੇ ਬਹੁਤ ਖਨਾਮੀ।
ਨਿੱਜੀ ਲਾਲਚ ਦੀ ਖਾਤਰ ,ਪਾਰਟੀ ਦੀ ਕਰਦੇ ਨੇ ਬਦਨਾਮੀ।
ਭਲਿਆ ਤਾਈ ਇਹ ਗੱਲ ਕਦੇ ਨਾ ਭਾਉਂਦੀ।
ਗੁੰਡਾ ਗਰਦੀ ਖਤਮ ਕਰ ਦਿਉ ਜਨਤਾ ਵਾਸਤੇ ਪਾਉਂਦੀ।
-੬-
ਪੰਜਾਬ ਦੀ ਰੰਗਲੀ ਧਰਤੀ ਉੱਤੇ,ਕੈਸਾ ਸਮਾਂ ਹੈ ਆਇਆ।
ਝੂਠਾ ਪਿਆ ਅੱਜ ਮਾਰੇ ਬੜ੍ਹਕਾਂ, ਸੱਚਾ ਗਿਆ ਦਬਾਇਆ।
ਗੁੰਡਾ ਗਰਦੀ ਖਤਮ ਕਰ ਦਿਉ ਜਨਤਾ ਵਾਸਤੇ ਪਾਉਂਦੀ।
-੭-
ਹਰ ਪਾਰਟੀ ਨੂੰ ਚਾਹੀਦਾ,ਬੰਦੇ ਅੱਗੇ ਚੰਗੇ ਲਿਆਵੇ।
ਜਿਸ ਦਾ ਕਿਰਦਾਰ ਹੈ ਉੱਚਾ,ਉਸ ਨੂੰ ਅੱਗੇ ਲਾਵੇ
ਕਿਸੇ ਕਿਸੇ ਨੂੰ ਹੈ ਯਾਰੋ ਪਾਉਣੀ ਭੱਲ ਹੈ ਆਉਂਦੀ।
ਗੁੰਡਾ ਗਰਦੀ ਖਤਮ ਕਰ ਦਿਉ ਜਨਤਾ ਵਾਸਤੇ ਪਾਉਂਦੀ।
-੮-
ਰਾਜ ਧਰਮ ਦਾ ਹੋ ਜਾਵੇ,ਹਰ ਇਕ ਦੀ ਹੈ ਅਰਜੋਈ।
ਹੱਕ ਸੱਚ ਦੀ ਗੱਲ ਜੋ ਕਰਦਾ, ਅਸਲੀ ਸੂਰਾ ਉਹੀ।
ਢਿੱਲੋਂ\" ਡੁੱਬ ਦੀ ਬੇੜੀ ਤਾਈ ਕਿਹੜੀ ਤਾਕਤ ਬੰਨੇ ਲਾਉਂਦੀ।
ਗੁੰਡਾ ਗਰਦੀ ਖਤਮ ਕਰ ਦਿਉ ਜਨਤਾ ਵਾਸਤੇ ਪਾਉਂਦੀ।

2012-12-22
Comments
Touchdown! That\'s a really cool way of putntig it!
 
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)