Punjabi Lekhak

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

ਘੇਰਾ ਆ ਚਮਕੌਰ ਨੂੰ - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

ਦਸ ਲੱਖ ਦਾ ਘੇਰਾ ਆ ਚਮਕੌਰ ਨੂੰ  ਪੈ ਗਿਆ ਸੀ।

ਗੜ੍ਹੀ ਦੇ ਅੰਦਰ ਕਲਗੀਆ ਵਾਲਾ ਬਹਿ ਗਿਆ ਸੀ।

ਪੰਜਾਂ ਪੰਜਾਂ ਨੂੰ ਲੜਣ ਲਈ ਬਾਹਰ ਘੁਲਾਉਂਦਾ ਸੀ।

ਗੜ੍ਹੀ ਦੇ ਅੰਦਰ ਕਲਗੀਆਂ ਵਾਲਾ ਜੈਕਾਰੇ ਲਾਉਂਦਾ ਸੀ।

-੨-

ਪਿਤਾ ਤੋਂ ਥਾਪੜ ਲੈ ਕੇ ਅਜੀਤ ਸਿੰਘ ਫਿਰ ਆਇਆ ਸੀ।

ਵਿਚ ਮੈਦਾਨੇ ਆ ਕੇ ਖੰਡਾ ਖੂਬ ਚਲਾਇਆ ਸੀ।

ਜਿਧਰ ਵੀ ਜਾਂਦਾ ਸੂਰਾ ਸੱਥਰ ਵਿਛਾਉਂਦਾ ਸੀ।

ਗੜ੍ਹੀ ਦੇ ਅੰਦਰ ਕਲਗੀਆਂ ਵਾਲਾ ਜੈਕਾਰੇ ਲਾਉਂਦਾ ਸੀ।

         -੩-

ਸਿੰਘਾਂ ਆ ਕੇ ਦੁਸ਼ਮਣ ਤਾਈ ਲਲਕਾਰਿਆ ਸੀ।

ਇਕ ਇਕ ਨੇ ਕਈਆਂ ਤਾਈਂ ਮਾਰਿਆ ਸੀ।

ਛੱਡ ਕੇ ਭੱਜਾ ਜਾਂਦਾ ਵੈਰੀ ਦੁੰਬ ਛੁਪਾਉਂਦਾ ਸੀ।

ਗੜ੍ਹੀ ਦੇ ਅੰਦਰ ਕਲਗੀਆਂ ਵਾਲਾ ਜੈਕਾਰੇ ਲਾਉਂਦਾ ਸੀ।

      -੪-

ਦੁਸ਼ਮਣਾਂ ਆ ਕੇ ਘੇਰਾ ਅਜੀਤ ਸਿੰਘ ਨੂੰ ਪਾ ਲਿਆ ਸੀ।

ਸੋਹਣੇ ਸ਼ੈਲ ਛਬੀਲੇ ਤਾਂਈ ਅੰਤ ਕਾਲ ਨੇ ਖਾ ਲਿਆ।

ਕਲਗੀਆਂ ਵਾਲਾ ਮੀਂਹ ਤੀਰਾਂ ਦਾ ਬਰਸਾਉਂਦਾ ਸੀ

ਗੜ੍ਹੀ ਦੇ ਅੰਦਰ ਕਲਗੀਆਂ ਵਾਲਾ ਜੈਕਾਰੇ ਲਾਉਂਦਾ ਸੀ।

-੫-

ਵੀਰ ਦੀ ਵੇਖ ਸ਼ਹਾਦਤ ਜੋਸ਼ ਜੁਝਾਰ ਸਿੰਘ ਨੂੰ ਆਇਆ।

ਹੱਥ ਜੋੜ ਕੇ ਤਰਲਾ ਪਿਤਾ ਦਸ਼ਮੇਸ਼ ਨੂੰ ਪਾਇਆ ।

ਪੁੱਤ ਨੂੰ ਸ਼ਸੱਤਰ ਬਾਪੂ ਆਪ ਸਜਾਉਂਦਾ ਸੀ।

ਗੜ੍ਹੀ ਦੇ ਅੰਦਰ ਕਲਗੀਆਂ ਵਾਲਾ ਜੈਕਾਰੇ ਲਾਉਂਦਾ ਸੀ।

-੬-

ਜੁਝਾਰ ਸਿੰਘ ਨੇ ਵਿਚ ਮੈਦਾਨੇ ਚੰਗੇ ਹੱਥ ਵੇਖਾਏ ।

ਹਿੰਮਤ ਸਿੰਘ ਤੇ ਮੋਹਕਮ ਸਿੰਘ ਨੇ ਖੰਡੇ ਖੂਬ ਚਲਾਏ ।

ਸਾਹਿਬ ਸਿੰਘ ਵੀ ਵੈਰੀ ਮਾਰ ਮੁਕਾਉਂਦਾ ਸੀ।

ਗੜ੍ਹੀ ਦੇ ਅੰਦਰ ਕਲਗੀਆਂ ਵਾਲਾ ਜੈਕਾਰੇ ਲਾਉਂਦਾ ਸੀ।

-੭-

ਰਹਿੰਦੇ ਸਿੰਘਾਂ ਤਾਈ ਜੋਸ਼ ਬੜ੍ਹਾ ਫਿਰ ਆਇਆ ਸੀ।

ਬਾਹਰ ਜਾਣ ਲਈ ਸਿੰਘਾ ਹੁਕਮ ਗੂਰੂ ਨੂੰ ਲਾਇਆ ਸੀ।

ਛੱਡ ਕੇ ਸਿੰਘਾਂ ਨੂੰ ਗੂਰੂ ਨਾ ਜਾਣਾ ਚਾਹੁੰਦਾ ਸੀ।

ਗੜ੍ਹੀ ਦੇ ਅੰਦਰ ਕਲਗੀਆਂ ਵਾਲਾ ਜੈਕਾਰੇ ਲਾਉਂਦਾ ਸੀ।

                          -੮-

ਨਾਹਰ ਖਾ ਫੜ੍ਹਨ ਗੁਰਾਂ ਨੂੰ ਪੌੜੀਆਂ ਲੈ ਕੇ ਆਇਆ ਸੀ।

ਇਕ ਤੀਰ ਨਾਲ ਉਸ ਨੂੰ ਗੁਰਾਂ ਨੇ ਪਾਰ ਬੁਲਾਇਆ ਸੀ।

ਖਵਾਜਾ ਮਰਦੂਦ  ਵੀ ਲੁੱਕ ਕੇ ਜਾਨ ਬਚਾਉਂਦਾ ਸੀ।

ਗੜ੍ਹੀ ਦੇ ਅੰਦਰ ਕਲਗੀਆਂ ਵਾਲਾ ਜੈਕਾਰੇ ਲਾਉਂਦਾ ਸੀ।

-੯-

ਦਇਆ ਸਿੰਘ ਤੇ ਧਰਮ ਸਿੰਘ ਵੀ ਸਾਥ ਨਿਭਾਉਂਦੇ ਰਹੇ।

ਸਵਾ ਲੱਖ ਨਾਲ ਇਕਲਾ ਸਿੰਘ  ਦਸ਼ਮੇਸ਼ ਲੜ੍ਹਾਉਂਦੇ ਰਹੇ।

ਵਿਚ ਮੈਦਾਨੇ ਇਕਲਾ ਸਿੰਘ ਵੀ ਭੜਥੂ ਪਾਉਂਦਾ ਸੀ।

ਗੜ੍ਹੀ ਦੇ ਅੰਦਰ ਕਲਗੀਆਂ ਵਾਲਾ ਜੈਕਾਰੇ ਲਾਉਂਦਾ ਸੀ।

-੧੦-

     ਮੰਨ ਕੇ ਹੁਕਮ ਸਿੰਘਾਂ ਦਾ ਕਲਗੀਧਰ ਨੇ ਕੀਤੀ ਤਿਆਰੀ ।

     ਸੰਗਤ ਸਿੰਘ ਨੂੰ ਦੇ ਕੇ ਕਲਗੀ ਤੋੜਾ, ਸੌਪੀ ਜਿਮੇਵਾਰੀ ।

     ਆ ਜੋ ਫੜ੍ਹ ਲਵੋਂ ਗੂਰ ਚੱਲਿਆ,ਉੱਚੀ ਆਖ ਸੁਣਾਉਂਦਾ ਸੀ।

              \"ਢਿੱਲੋਂ\" ਨਿਕਲ ਗੜ੍ਹੀ ਚੋ ਜਾਂਦਾ ਗੂਰੂ ਜੈਕਾਰੇ ਲਾਉਂਦਾ ਸੀ।

2012-12-25
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)