Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਸਾਂਈ ਮੀਆਂ ਮੀਰ - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

ਮੇਰੇ ਸਾਂਈ ਮੀਆਂ ਮੀਰ ਜੀ, ਤੂੰ ਹੈ ਸੀ ਪੀਰਾਂ ਦਾ ਪੀਰ ।
ਤੇਰੇ ਦਿਲ ਵਿਚ ਰਹਿਮ ਖੁਦਾ ਦਾ,ਦੇਂਦਾ ਦੀਨਾਂ ਨੂੰ ਸੀ ਧੀਰ।

ਤੇਰੇ ਦਰ ਤੇ ਖੁਸ਼ੀਆਂ ਮਾਣਦਾ,ਚਲ ਆਇਆ ਜੋ ਦਿਲਗੀਰ।
ਰਿਹਾ ਪਿਆਰ ਸਦਾ ਹੀ ਵੰਡਦਾ,ਹੈ ਸੀ ਦਿਲ ਦਾ ਬੜਾ ਅਮੀਰ।

ਮੁਜੱਸਮਾਂ ਬਣ ਪਿਆਰ ਦਾ,ਦਿੱਤੀ ਦੂਈ ਦੀ ਮੇਟ ਲਕੀਰ।
ਤੂੰ ਬਣ ਕੇ ਯਾਰ ਖੁਦਾ ਦਾ, ਦਿੱਤੇ ਬੁਰਜ ਹੰਕਾਰ ਦੇ ਚੀਰ।

ਨੀਂਹ ਰਂਖ ਸੱਚੇ ਦਰਬਾਰ ਦੀ, ਬਣ ਗਿਆ ਆਲਮਗੀਰ।
ਤੂੰ ਨੂਰ ਅੱਲਾਹ ਪਾਕ ਦਾ,ਗਿਆ ਬਣਿਆ ਪੰਚਿਮ ਗੁਰ ਦਾ ਵੀਰ।

ਤੂੰ ਮਹਿਲ ਉਸਾਰੇ ਸੱਚ ਦੇ , ਤੇ ਸੱਚ ਦੀ ਕੀਤੀ ਤਾਮੀਰ।
ਤੂੰ ਸਭ ਨੂੰ ਦੇਂਦਾ ਮਾਣ ਸੀ,ਆਵੇ ਜੋ ਵੀ ਅਮੀਰ ਅਤੇ ਹਕੀਰ।

ਤੇਰੇ ਦਰ ਤੇ ਆ ਕੇ ਝੁੱਕਦੇ ਆਲਿਮ ਫ਼ਾਜਿਲ ਕਈ ਵਜ਼ੀਰ।
ਤੈਨੂੰ ਸਜਦੇ ਰਿਹਾ ਹੈ ਕਰਦਾ,ਸ਼ਹਿਨਸ਼ਾਹ ਜਹਾਗੀਰ।

ਤੂੰ ਨਾਹਰਾ ਹਾ ਦਾ ਮਾਰਿਆ, ਜਦ ਦੁਸ਼ਟਾਂ ਕੀਤੀ ਅਖੀਰ।
ਤੂੰ ਲਾਏ ਸੀ ਬੂਟੇ ਪਿਆਰ ਦੇ, ਨਫ਼ਰਤ  ਦੇ ਪੁੱਟੇ ਕਰੀਰ।

ਤੂੰ  ਦੀਨ ਦੁਨੀ ਨੂੰ ਪਾਲਿਆ ਦਰਗਾਹੋ ਧਰਮ ਦੀ ਲੈ ਜਾਗੀਰ।
ਤੂੰ ਰੱਤਾ ਵਿਚ ਅੱਲਾਹ ਪਾਕ ਦੇ, ਮਨ ਸੀ ਨਿਰਮਲ ਨੀਰ।

ਤੇਰੇ ਮੁੱਖੋ ਫੁੱਲ ਸਨ ਕਿਰਦੇ,ਹੈ ਸੀ ਲਫਜ਼ਾਂ ਭਰੀ ਤਾਸੀਰ।
ਤੇਰੇ ਦਰ ਤੋਂ ਦਾਤਾਂ ਮੰਗਦੇ ਆ ਕੇ ,ਲਂਖਾ ਰੋਜ਼ ਸਰੀਰ।

ਤੂੰ ਅੱਲਾਹ ਤਾਈ ਪਹਿਚਾਣਿਆ, ਸੱਚਾ ਬਣ ਫਕੀਰ।
ਤੇਰਾ ਤਰਸ਼ਕ ਹੈ ਸੀ ਸੱਚ ਦਾ,ਸੱਚੇ ਭੱਥੇ ਦੇ ਵਿਚ ਤੀਰ।

ਝੰਡਾ ਝੁਲਾਇਆ ਸੱਚ ਦਾ, ਕੀਤੇ ਕੂੜ ਦੇ ਜਾਮੇ ਲੀਰੋ ਲੀਰ।
ਢਿੱਲੋਂ” ਧਰਮ ਪਾਲਿਆ ਰੱਜ ਕੇ,ਰਂਖ ਨੇਕੀ ਦੀ ਸ਼ਮਸ਼ੀਰ।

ਤੇਰੇ ਦਰ ਤੋਂ ਗਿਆ ਨਹੀਂ ਕੋਈ ਖਾਲੀ, ਸ਼ਰਧਾਂ ਨਾਲ ਸੀਸ ਨਿਵਾ ਗਿਆ ਜੋ।
ਮੂੰਹ ਮੰਗਿਆ ਉਸ ਨੂੰ ਫਲ ਮਿਲਿਆ, ਸਿਂਧਾ ਹੋ ਕੇ ਤੇਰੇ ਦਰ ਆ ਗਿਆ ਜੋ।

ਉਹਦੇ ਪਾਪਾਂ ਦੇ ਲੱਥ ਗਏ ਭਾਰ ਸਾਰੇ,ਇਕ ਮਨ ਹੋ ਕੇ ਤੈਨੂੰ ਧਿਆ ਗਿਆ ਜੋ।
ਉਹਦਾ ਜਨਮ ਮਰਨ ਹੈ ਸਫਲ਼ ਹੁੰਦਾ,ਛੱਡ ਬਦੀਆਂ ਸਿੱਧੇ ਰਾਹ ਆ ਗਿਆ ਜੋ।

2012-11-26
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)