Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਪੀ-ਐਚ ਸਕੇਲ ਦੱਸਦੀ ਹੈ ਕਿਹੜਾ ਘੋਲ ਖਾਰ ਹੈ ਜਾਂ ਤੇਜ਼ਾਬ - ਜਸਪਾਲ ਸਿੰਘ ਲੋਹਾਮ.

ਪਿਆਰੇ ਬੱਚਿਓ! ਪੀ-ਐਚ ਸਕੇਲ ਇਕ ਆਮ ਸਕੇਲ ਦੀ ਤਰ੍ਹਾਂ ਨਹੀਂ ਇਹ ਇੱਕ ਪੀ-ਐਚ ਪੇਪਰ ਇੱਕ ਛੋਟੀ ਜਿਹੀ ਸਲਿੱਪ ਹੁੰਦੀ ਹੈ ਅਤੇ ਇੱਕ ਬਹੁਤ ਹੀ ਛੋਟੀ ਜਿਹੀ ਬੁੱਕਲਿਟ ਦੀ ਤਰ੍ਹਾਂ ਹੁੰਦੀ ਹੈ ਅਤੇ ਇਸਦੇ ਕਵਰ ਤੇ ਵੱਖ ਵੱਖ ਰੰਗਾਂ ਦਾ ਚਾਰਟ ਹੁੰਦਾ ਹੈ ਜਿਸ ਨਾਲ ਰੰਗਾਂ ਤੋਂ ਪੀ-ਐਚ ਕੀਮਤ ਪਤਾ ਕੀਤੀ ਜਾਂਦੀ ਹੈ। ਕਿਸੇ ਵੀ ਘੋਲ ਦਾ ਤੇਜ਼ਾਬੀਪਨ ਜਾਂ ਖਾਰਾਪਨ ਪਤਾ ਕਰਨ ਲਈ ਵਰਤੀ ਜਾਂਦੀ ਹੈ। ਪੀ-ਐਚ ਸਕੇਲ ਸਾਡੇ ਲਈ ਲਾਭਦਾਇਕ ਹੈ ਅਤੇ ਇਸਦੀ ਪੀ-ਐਚ ਤੇਜ਼ਾਬ ਦੀ ਸੰਘਣਤਾ ਦੇ ਅਨੁਸਾਰ ਬਦਲਦੀ ਰਹਿੰਦੀ ਹੈ। ਅਸਲ ਵਿਚ p8=-log[8+] ਇਸਦਾ ਮਤਲਬ ਹੈ ਕਿ ਪੀ-ਐਚ, ਐਚ ਆਇਨ ਦੀ ਸੰਘਣਤਾ ਤੇ ਨਿਰਭਰ ਕਰਦੀ ਹੈ ਅਤੇ ਇਸਦੀ ਇਕਾਈ ਮੋਲ ਪ੍ਰਤੀ ਲੀਟਰ ਹੈ। ਪਰ ਪੀ-ਐਚ ਦੀ ਕੀਮਤ ਦੀ ਕੋਈ ਇਕਾਈ ਨਹੀਂ ਹੁੰਦੀ। ਜਿਹੜੇ ਘੋਲਾਂ ਦੀ ਪੀ-ਐਚ ਕੀਮਤ 7 ਤੋਂ ਘੱਟ ਹੁੰਦੀ ਹੈ ਉਹ ਤੇਜ਼ਾਬੀ ਹੁੰਦੇ ਹਨ ਅਤੇ ਜਿੰਨ੍ਹਾਂ ਦੀ ਕੀਮਤ 7 ਤੋਂ ਵੱਧ ਹੁੰਦੀ ਹੈ ਉਹ ਖਾਰ ਹੁੰਦੇ ਹਨ। ਸਿਰਫ ਉਦਾਸੀਨ ਦੀ ਕੀਮਤ 7 ਹੁੰਦੀ ਹੈ। ਕਿਸੇ ਘੋਲ ਦਾ ਤੇਜ਼ਾਬੀ ਗੁੱਣ ਉਸ ਘੋਲ ਦੇ ਵਿਚ ਐਚ ਆਇਨਾਂ ਦੇ ਛੱਡਣ ਕਰਕੇ ਹੁੰਦਾ ਹੈ ਅਤੇ ਖਾਰੀ ਗੁਣ ਉਸ ਘੋਲ ਵਿਚ O8- ਆਇਨ ਛੱਡਣ ਕਾਰਨ ਹੁੰਦਾ ਹੈ। ਅੱਡ ਅੱਡ ਘੋਲਾਂ ਦੀ ਪੀ-ਐਚ ਕੀਮਤ ਅਲੱਗ ਅਲੱਗ ਹੁੰਦੀ ਹੈ। ਪੇਟ \'ਚ ਪੈਦਾ ਹੋਏ ਤੇਜ਼ਾਬ ਦੀ ਪੀ-ਐਚ 1, ਮਨੱਖੀ ਚਮੜ੍ਹੀ ਦੀ 5.5, ਪੇਸ਼ਾਬ 6.0, ਖੂਨ 7.34-7.45, ਲੈਮਨ ਜੂਸ 2, ਸੰਤਰਾ ਜੂਸ 3, ਟਮਾਟਰ ਜੂਸ 4, ਕੌਫੀ  5, ਦੁੱਧ 6.2, 25 ਡਿਗਰੀ ਸੈਲਸੀਅਸ ਵਾਲਾ ਕਸ਼ੀਦਤ ਪਾਣੀ 7, ਸਮੁੰਦਰੀ ਪਾਣੀ 8, ਮਿੱਠਾ ਸੋਡਾ 9, ਮਿਲਕ ਆਫ ਮੈਗਨੀਸ਼ੀਆ 10, ਅਮੋਨੀਆ ਘੋਲ 11, ਸਾਬਣ ਘੋਲ 12 ਅਤੇ ਬਲੀਚ 13 ਹੁੰਦੀ ਹੈ। ਜਦੋਂ ਪੀ-ਐਚ ਪ੍ਰਯੋਗੀ ਢੰਗ ਨਾਲ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਪਰਖਨਲੀਆਂ ਤੇ ਹੋਰ ਕੱਚ ਦਾ ਸਮਾਨ ਕਸ਼ੀਦਤ ਪਾਣੀ ਨਾਲ ਸਾਫ ਕਰ ਲੈਣਾ ਚਾਹੀਦਾ ਹੈ ਅਤੇ ਸਾਰੇ ਘੋਲ ਤਾਜੇ ਤਿਆਰ ਕੀਤੇ ਹੋਣੇ ਚਾਹੀਦੇ ਹਨ। ਪਹਿਲਾ ਤਰੀਕਾ: ਜਿਸਦੀ ਘੋਲ ਦੀ ਪੀ-ਐਚ ਪਤਾ ਕਰਨੀ ਹੁੰਦੀ ਹੈ ਸਾਨੂੰ ਸਾਫ ਸੁਥਰੇ ਸੁੱਕੇ ਹੱਥਾਂ ਨਾਲ ਉਸ ਘੋਲ ਨੂੰ ਇਕ ਬੀਕਰ ਵਿਚ ਪਾ ਲਓ ਅਤੇ ਇਕ ਪੀ-ਐਚ ਪੇਪਰ ਲਓ ਅਤੇ ਉਸਨੂੰ ਬੀਕਰ ਵਿਚਲੇ ਘੋਲ ਵਿਚ ਤਕਰੀਬਨ 30 ਸੈਕਿੰਟ ਲਈ ਡਬੋ ਦਿਓ ਅਤੇ ਫਿਰ ਪੀ-ਐਚ ਪੇਪਰ ਨੂੰ ਬਾਹਰ ਕੱਢੋ ਅਤੇ ਨੋਟ ਕਰੋ ਕਿਹੜਾ ਰੰਗ ਬਣਦਾ ਹੈ। ਇਸਦਾ ਰੰਗ ਪੀ-ਐਚ ਸਕੇਲ ਨਾਲ ਮਿਲਾਓ ਅਤੇ ਸਕੇਲ ਦੇ ਜਿਹੜੇ ਰੰਗ ਨਾਲ ਰੰਗ ਮਿਲ ਜਾਵੇ ਉਸ ਰੰਗ ਤੇ ਲਿਖੀ ਕੀਮਤ ਉਸਦੀ ਪੀ-ਐਚ ਕੀਮਤ ਹੁੰਦੀ ਹੈ ਜਿਸ ਨਾਲ ਤੇਜ਼ਾਬ ਅਤੇ ਖਾਰ ਬਾਰੇ ਪਤਾ ਚੱਲ ਜਾਂਦਾ ਹੈ। ਦੂਸਰਾ ਤਰੀਕਾ: ਪੀ-ਐਚ ਪਤਾ ਕਰਨ ਲਈ ਯੂਨੀਵਰਸਲ ਇੰਡੀਕੇਟਰ ਦੀ ਬੋਤਲ ਦੀ ਲੋੜ ਪੈਦੀ ਹੈ ਜਿਸਤੇ ਇੱਕ ਰੰਗਦਾਰ ਸਕੇਲ ਹੁੰਦੀ ਹੈ। ਸਭ ਤੋਂ ਪਹਿਲਾਂ ਇਸ ਪ੍ਰਯੋਗ ਨੂੰ ਕਰਨ ਲਈ ਇੱਕ ਪਰਖਨਲੀ ਲਓ ਅਤੇ ਉਸ ਵਿਚ 10 ਮਿਲੀਲੀਟਰ ਘੋਲ ਪਾਓ ਅਤੇ ਸਟੈਂਡ \'ਤੇ ਰੱਖ ਦਿਓ ਅਤੇ ਇਸ ਪਰਖਨਲੀ ਵਿਚ 2-3 ਤੁਬਕੇ ਯੂਨੀਵਰਸਲ ਇੰਡੀਕੇਟਰ ਦੇ ਪਾਓ ਅਤੇ ਘੋਲ ਵਿਚ ਬਣਦਾ ਰੰਗ ਦੇਖੋ ਅਤੇ ਯੂਨੀਵਰਸਲ ਇੰਡੀਕੇਟਰ ਦੀ ਬੋਤਲ ਤੇ ਬਣੀ ਸਕੇਲ ਦੇ ਰੰਗਾਂ ਨਾਲ ਰੰਗ ਦਾ ਮਿਲਾਣ ਕਰੋ ਅਤੇ ਉਸ ਰੰਗ ਤੇ ਲਿਖੀ ਪੀ-ਐਚ ਕੀਮਤ ਨੂੰ ਨੋਟ ਕਰੋ। ਇਨ੍ਹਾਂ ਦੋਹੇ ਤਰੀਕਿਆਂ ਵਿਚੋਂ ਇੱਕ ਤਰੀਕਾ ਪੀ-ਐਚ ਪਤਾ ਕਰਨ ਲਈ ਅਪਣਾ ਸਕਦੇ ਹਾਂ।

2012-11-14
Comments
You Sir/Madam are the enemy of cfonusion everywhere!
 
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)