Punjabi Lekhak

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

ਅਵਾਰਾ ਕੁੱਤੇ - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

ਪੰਜਾਬ ਮੇਰੇ ਗੱਲ ਦੀ ਸੁਨਾਵਾ,ਮਸਲਾ ਹੈ ਇਕ  ਭਾਰਾ।
    ਗਲੀ ਗਲੀ ਵਿਚ ਹੋ ਗਿਆ, ਕੁੱਤਾ ਬਹੁਤ ਅਵਾਰਾ।
    ਬੱਚੇ,ਬੁੱਢੇ ਸਾਰੇ ਡਰਦੇ, ਸਹਿਮ ਪੈ ਗਿਆ ਭਾਰਾ।
    ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।

    ਰਾਤ ਬਰਾਤੇ ਹਰ ਕੋਈ ਡਰਦਾ,ਕੁੱਤਿਆਂ ਦਹਿਸ਼ਤ ਪਾਈ।
    ਵਿਚ ਬਜਾਰਾਂ ਲੰਘਣ ਵਾਲੇ,ਜਾਂਦੇ ਨੇ ਘਬਰਾਈ।
    ਕਈਆਂ ਤਾਂਈਂ ਨੋਚਿਆ ਇਨ੍ਹਾਂ,ਸਰਕਾਰ ਕਰੇ ਕੋਈ ਚਾਰਾ।
    ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।                                                   

    ਨਿੱਤ ਦਿਹਾੜੇ ਪੜ੍ਹਦੇ ,ਕੁੱਤਿਆਂ ਜ਼ੁਲਮ ਕਮਾਇਆ।
    ਦੋ ਸਾਲ ਦਾ ਨਿਆਣਿਆ,ਨੋਚ ਨੋਚ ਕੇ ਖਾਇਆ।
   ਨਿੱਤ ਨਵਾਂ ਇਹ ਚੰਦ ਚਾੜ੍ਹਦੇ, ਕਰਦੇ ਨਵਾਂ ਰੋਜ ਨੇ ਕਾਰਾ।
   ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।

   ਚੁੱਪ ਚਪੀਤੇ ਟੰਗਾਂ ਫੜ੍ਹਦੇ, ਡੂੰਘਾ ਵਾਰ ਚਲਾਉਂਦੇ।
   ਪੈਂਦਲ ਚਲ ਵਾਲੇ ਬਹੁਤੇ, ਦਾਅ ਇਨ੍ਹਾਂ ਦੇ ਆਉਂਦੇ।
   ਨੋਚ ਨੋਚ ਕ ਖਾ ਜਾਂਦੇ ਨੇ,ਕਿਸੇ ਮਾਂ ਦੀ ਅਂਖ ਦਾ ਤਾਰਾ।
   ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।

  ਨੋ ਸਾਲ ਦੀ ਗੁਡੀਆ ਖਾ ਗਏ,ਵਿਚ ਅਖਬਾਰਾ ਆਇਆ।
  ਤੁਰਿਆ ਜਾਂਦਾ  ਮਾਰ ਕੇ ਬੰਦਾ,ਢਿੱਡ ਇਨ੍ਹਾਂ ਨੇ ਪਾਇਆ।
  ਸੁਣ ਕੇ ਦਹਿਸ਼ਤ ਭਾਰੀ , ਸਹਿਮ ਗਿਆ ਪਿੰਡ ਸਾਰਾ।
  ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।
            
   ਕੋਈ ਕਾਨੂੰਨ ਨਹੀਂ ਇਨ੍ਹਾਂ ਲਈ,ਇਹ ਮਨਮਾਨੀਆਂ ਕਰਦੇ।
   ਸਰਕਾਰ ਵੀ ਕੋਈ ਨਾ ਸੁਣਦੀ ਯਾਰੋ ,ਪਏ ਬੇਦੋਸ਼ੇ ਮਰਦੇ।
   ਲਹੂ ਨਾਲ ਗਈ ਰੰਗੀ ਧਰਤੀ, ਮਿੱਝ ਦਾ ਬਣ ਗਿਆ ਗਾਰਾ।
   ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।

  ਵੱਡੇ ਵਹੀਕਲ ਜਾਂਦੇ ਭੱਜੇ, ਕੁੱਤੇ ਨਹੀਂ ਸਤਾਉਂਦੇ।
  ਪੈਦਲ  ਚੱਲਣ ਵਾਲੇ ਕਾਬੂ ਇਨ੍ਹਾਂ ਦੇ ਆਉਂਦੇ।
  ਮਾੜਾ ਬੰਦਾ ਮਰਦਾ ਜਾਵੇ,ਤਰਲੇ ਲਵੇ ਵਿਚਾਰਾ।
  ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।

 ਨਸਬੰਦੀ ਕਰਵਾਓ ਇਨ੍ਹਾਂ ਦੀ,ਜਾਂ ਫੜ੍ਹ ਪਿੰਜਰੇ ਵਿਚ ਪਾਓ।
 ਫੜ੍ਹ ਕੇ ਅਵਾਰਾ ਕੁੱਤਿਆਂ ਤਾਈ, ਵੈਕਸੀਨ ਜਰੂਰ ਲਗਾਓ।
 ਨੇਕ ਨੀਅਤ ਨਾਲ ਕੰਮ ਕਰੀਏ,ਨਾ ਲਾਈਏ ਝੂਠਾ ਲਾਰਾ।
 ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।

 ਸਰਕਾਰੀ ਵੈਕਸੀਨ ਮਿਲਦੀ ਨਾਹੀਂ ,ਜੇ ਕੁੱਤਾ ਵਂਡ ਜਾਵੇ।
 ਗ਼ਰੀਬ ਲਈ ਬਿਪਤਾ ਬਣਦੀ ,ਮਹਿੰਗੇ ਟੀਕੇ ਕਿੱਥੋ ਲਵਾਵੇ।
 ਕਿਧਰੇ ਮਾਂ ਦਾ ਪੁੱਤ ਮਾਰਤਾ,ਕਿਧਰੇ ਭੈਣ ਦਾ ਵੀਰ ਪਿਆਰਾ।
 ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।

 ਮੈਂ ਨਹੀਂ ਕਹਿੰਦਾ ਕੁੱਤੇ ਮਾਰੋ,ਪਰ ਕਾਬੂ ਕਰਨਾ ਚਾਹੀਦਾ।
 ਮਨੁਂਖਤਾ ਦੇ ਭਲੇ ਦੀ ਖਾਤਰ, ਕੁੱਝ ਸਰਕਾਰ ਨੂੰ ਕਰਨਾ ਚਾਹੀਦਾ।
‘ਢਿੱਲੋਂ’ ਉਹੀ ਜਾਣਦਾ, ਜਿਸ ਦੇ ਸਿਰ ਤੇ ਚਲਦਾ ਆਰਾ।
ਪਿੰਡੀ ਸ਼ਹਿਰੀ ਫਿਰਦਾ ਰਹਿੰਦਾ,ਕੁੱਤਾ ਬਹੁਤ ਅਵਾਰਾ।

2012-10-02
Comments
A good many vaualbels you\'ve given me.
 
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)