Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਤੈਨੂੰ ਨਮਸਕਾਰ ਸੋਹਣਿਆ। - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

ਜਦ-ਜਦ ਵੀ ਭੀੜਾਂ, ਕੌਮ  ਤੇ ਆਈਆਂ ਨੇ।
ਯੋਧਿਆਂ ਹੱਸ-ਹੱਸ ਸ਼ਹਾਦਤਾਂ ਪਾਈਆਂ ਨੇ।
ਰੋਕਿਆ ਰਲ ਕੇ ਸੂਰਿਆਂ, ਜ਼ੁਲਮੀ ਸ਼ੈਤਾਨੀ ਨੂੰ।
ਕੌਮ  ਦੀ ਨਮਸਕਾਰ ਹੀਰਿਆ,ਤੇਰੀ ਕੁਰਬਾਨੀ ਨੂੰ
ਤੈਨੂੰ ਨਮਸਕਾਰ ਸੋਹਣਿਆ।

ਉਮਰ ਛੁਟੇਰੀ ਤੇਰੀ,ਪਰ ਕੰਮ ਵਡੇਰਾ ਸੀ।
ਪਹਾੜ ਦੇ ਵਾਂਗ ਸੂਰਿਆ,ਜੇਰਾ ਵੀ ਤੇਰਾ ਸੀ।
ਕੌਮ ਦੀ ਖਾਤਰ ਵਾਰਤਾ, ਸੋਹਲ ਜਵਾਨੀ ਨੂੰ।
ਕੌਮ  ਦੀ ਨਮਸਕਾਰ ਹੀਰਿਆ,ਤੇਰੀ ਕੁਰਬਾਨੀ ਨੂੰ
ਤੈਨੂੰ ਨਮਸਕਾਰ ਸੋਹਣਿਆ।                  

ਮਾਂ ਬਾਪ ਨੂੰ ਰੋਸ਼ਨ ਕਰਤਾ,ਦੇ  ਕੇ ਸ਼ਹਾਦਤ ਤੂੰ।
ਕੌੰਮ ਦੀ ਬਣ ਗਿਆ ਬੀਬਾ,ਅੱਜ ਅਮਾਨਤ ਤੂੰ।
ਹਿੱਕ ਤਾਣ ਕੇ ਠੱਲਿਆ,ਆਏ ਵੇਗ ਤੂਫਾਨੀ ਨੂੰ।
ਕੌਮ  ਦੀ ਨਮਸਕਾਰ ਹੀਰਿਆ,ਤੇਰੀ ਕੁਰਬਾਨੀ ਨੂੰ
ਤੈਨੂੰ ਨਮਸਕਾਰ ਸੋਹਣਿਆ।

ਤੇਰੀ ਸ਼ਹੀਦੀ ਸੂਰਿਆ,ਅਜਾਈ ਨਈਂ ਜਾਏਗੀ।
ਇਕ ਦਿਨ ਇਹ,ਰੰਗ ਸ਼ਹਾਦਤ ਨੂੰ ਲਾਏਗੀ।
ਯੁੱਗਾਂ ਤੱਕ ਹੋਣਗੇ ਸਿਜਦੇ,ਤੇਰੀ ਮਰਦਾਨੀ ਨੂੰ।
ਕੌਮ  ਦੀ ਨਮਸਕਾਰ ਹੀਰਿਆ,ਤੇਰੀ ਕੁਰਬਾਨੀ ਨੂੰ
ਤੈਨੂੰ ਨਮਸਕਾਰ ਸੋਹਣਿਆ।

ਬਿਖਰੀ ਹੋਈ ਕੌਮ ਦਾ ਏਕਾ ਤੁੂੰ ਕਰ ਦਿੱਤਾ।
ਜ਼ਜ਼ਬਾ ਕੁਰਬਾਨੀ ਵਾਲਾ,ਫਿਰ ਤੂੰ ਭਰ ਦਿੱਤਾ।
ਪੱਤਝਂੜ ਵਿਚ ਖਿੜਣਾ ਦੱਸਿਆ,ਮੌਸਮ ਵੈਰਾਨੀ ਨੂੰ।
ਕੌਮ  ਦੀ ਨਮਸਕਾਰ ਹੀਰਿਆ,ਤੇਰੀ ਕੁਰਬਾਨੀ ਨੂੰ
ਤੈਨੂੰ ਨਮਸਕਾਰ ਸੋਹਣਿਆ।

ਮਾਂ ਬਾਪ ਤੋਂ ਖੁਸਾ ਹੀਰਾ,ਬਣਿਆ ਕੌਮ  ਦਾ ਲਾਲ ਤੂੰ।
ਕੌੰਮ ਲਈ ਪ੍ਰਾਣ ਵਾਰ ਕੇ ਕੀਤੀ ਕਮਾਲ ਤੂੰ।
ਤੇਰੀ ਵੰਗਾਰ ਸੂਰਿਆਂ,ਆਕੜ ਮਸਤਾਨੀ ਨੂੰ।
ਕੌਮ  ਦੀ ਨਮਸਕਾਰ ਹੀਰਿਆ,ਤੇਰੀ ਕੁਰਬਾਨੀ ਨੂੰ
ਤੈਨੂੰ ਨਮਸਕਾਰ ਸੋਹਣਿਆ।

ਸੱਚ ਤੋਂ ਕਦੇ ਮੂੰਹ ਨਹੀਂ ਮੋੜਿਆ।
ਲਾਲਚ ਦਾ ਠੂਠਾ,ਪਾਣੀ ਵਿਚ ਰੋੜਿਆ।
ਜ਼ੁਲਮ ਦੇ ਮੂਹਰੇ ਖੜਿਆ,ਲ਼ੇੈ ਕੇ ਭਵਾਨੀ ਨੂੰ।
ਕੌਮ  ਦੀ ਨਮਸਕਾਰ ਹੀਰਿਆ,ਤੇਰੀ ਕੁਰਬਾਨੀ ਨੂੰ
ਤੈਨੂੰ ਨਮਸਕਾਰ ਸੋਹਣਿਆ।

ਵੈਰੀ ਦੇ ਬੰਕਰ ਤੋੜੇ ਕਰਤੀ ਕਮਾਲ ਤੂੰ।
ਦੁਸ਼ਮਣ ਦੇ ਪੈਰ ਹਿੱਲ ਗਏ, ਪਾ ਤੀ  ਧਮਾਲ ਤੂੰ।
ਮਹਾਂਵੀਰ ਚੱਕਰ ਦੀ ਲੈ ਉਪਾਧੀ,ਪਾਇਆ ਸਨਮਾਨ ਤੂੰ।
ਜੀਵਨ ਸਮਰਪਿਤ ਕਰਤਾ,ਪੁੱਤਰਾਂ ਦੇ ਦਾਨੀ ਨੂੰ।
ਕੌਮ  ਦੀ ਨਮਸਕਾਰ ਹੀਰਿਆ,ਤੇਰੀ ਕੁਰਬਾਨੀ ਨੂੰ
ਤੈਨੂੰ ਨਮਸਕਾਰ ਸੋਹਣਿਆ।

ਪਹਿਲਾਂ ਸੀ ਸ਼ਮਸ਼ੇਰ ਯੋਧਿਆ ਮਾਂ ਬਾਪ ਦਾ ਹੀਰਾ ਤੂੰ।
ਹੁਣ ਤਾਂ ਬਣ ਗਿਆ ਕੌਮ  ਦਾ ਵੀਰਾਂ ਤੂੰ।
ਸਿੰਘ ਨਹੀਂ ਮਰਨੋ ਡਰਦੇ,ਦੱਸਿਆ ਵੈਰੀ ਦੀ ਨਾਨੀ ਨੂੰ।
“ਢਿੱਲੋਂ” ਦੀ ਨਮਸਕਾਰ ਹੀਰਿਆ,ਤੇਰੀ ਕੁਰਬਾਨੀ ਨੂੰ
ਤੈਨੂੰ ਨਮਸਕਾਰ ਸੋਹਣਿਆ।

2012-08-03
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)