Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਸਾਹਿਤ ਸ਼ੋ੍ਰਮਣੀ ਪੰਜਾਬ ਸ਼ਾਇਰ ਅਜਾਇਬ ਚਿਤਰਕਾਰ ਦਾ ਦੇਹਾਂਤ - ਗੁਰਭਜਨ ਗਿੱਲ.

 ਸਾਹਿਤ ਸ਼ੋ੍ਰਮਣੀ ਪੰਜਾਬ ਸ਼ਾਇਰ ਅਜਾਇਬ ਚਿਤਰਕਾਰ ਦਾ ਦੇਹਾਂਤ

ਲੁਧਿਆਣਾ,3 ਜੁਲਾਈ (ਪ.ਪ): ਪੰਜਾਬੀ ਜੁਬਾਨ ਦੇ ਮਹਾਨ ਕਵੀ ਅਤੇ ਜਗਤ ਪ੍ਰਸਿੱਧਸ ਬਾਲ ਸਾਹਿਤ ਲੇਖਕ ਅਜਾਇਬ ਚਿੱਤਰਕਾਰ ਦਾ ਅੱਜ ਸ਼ਾਮ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ ਹੈ।  18 ਫਰਵਰੀ 1924 ਨੂੰ ਲੁਧਿਆਣਾ ਦੇ ਪਿੰਡ ਘਵੱਦੀ ‘ਚ ਜਨਮੇ ਸ੍ਰੀ ਅਜਾਇਬ ਚਿੱਤਰਕਾਰ ਨੇ ਸਮੁੱਚਾ ਜੀਵਨ ਪੰਜਾਬੀ ਸਾਹਿਤ ਸਿਰਜਣਾ ਅਤੇ ਉਰਦੂ ਵਿੱਚ ਲਿਖਤਾਂ ਲਿਖਣ ਲੇਖੇ ਲਾਇਆ। ਖ਼ਾਲਸਾ ਹਾਈ ਸਕੂਲ ਕਿਲਾ ਰਾਏਪੁਰ (ਲੁਧਿਆਣਾ) ਵਿੱਚ ਪੜਾਉਣ ਤੋਂ ਆਪਣਾ ਜੀਵਨ ਸਫਰ ਸ਼ੁਰੂ ਕਰਨ ਵਾਲੇ ਸ੍ਰੀ ਚਿਤਰਕਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ 1984 ਵਿੱਚ ਸੇਵਾ ਮੁਕਤੀ ਹਾਸ਼ਲ ਕੀਤੀ। ਆਪ ਦੀਆਂ ਚਿੱਤਰਕਾਰੀ ਦੇ ਖੇਤਰ ਵਿੱਚ ਚੰਗੇਰੀਆਂ ਸੇਵਾਵਾਂ ਕਰਨ ਆਪ ਜੀ ਨੂੰ ਤਿੰਨ ਸਾਲ ਹੋਰ ਸੇਵਾ ਸੌਂਪ ਕੇ ਯੂਨੀਵਰਸਿਟੀ ਨੇ ਪੇਂਡੂ ਵਸਤਾਂ ਦੇ ਅਜਾਇਬ ਘਰ ਦੀ ਕੰਧ ਚਿਤਰ ਸੇਵਾ ਕਰਵਾਈ। ਉੱਘੇ ਚਿਤਰਕਾਰ ਦੇਵ ਵੱਲੋਂ ਮੂਲ ਰੂਪ ’ਚ ਤਿਆਰ ਕੰਧ ਚਿਤਰ ਨੂੰ ਸਿੳੂਂਕ ਵੱਲੋਂ ਨੁਕਸਾਨ ਪਹੁੰਚਾਉਣ ਉਪਰੰਤ ਅਜਾਇਬ ਚਿਤਰਕਾਰ ਨੇ ਹੀ ਵਰਤਮਾਨ ਕੰਧ ਚਿਤਰ ਮੁੜ ਸੁਰਜੀਤ ਕੀਤੇ। ਲਾਹੋਰ ਬੁੱਕ ਸ਼ਾਪ ਵੱਲੋਂ ਛਪਦੇ ਮੈਗਜ਼ੀਨ ਸਾਹਿਤ ਸਮਾਚਾਰ ਅਤੇ ਬਾਲ ਦਰਬਾਰ ਦੇ ਸੰਪਾਦਕ ਰਹੇਂ, ਸ੍ਰੀ ਚਿਤਰਕਾਰ ਨੇ 1962 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਾਪਿਤ ਹੋਣ ਵੱਲੋਂ ਹੀ ਇਸ ਦੀ ਸੇਵਾ ਸੰਭਾਲ ਲਈ। ਚਿਤਰਕਾਰ ਦੀ ਪਹਿਲੀ ਕਾਵਿ ਪੁਸਤਕ ਦੋਮੇਲ 1947 ‘ਚ  ਲਾਹੋਰ ਵਿਖੇ ਛਪੀ ਸੀ ਪਰ ਇਸ ਨੂੰ ਦੇਸ਼ ਦੀ ਵੰਡ ਕਾਰਨ ਵੇਖਣਾ ਨਸੀਬ ਨਾ ਹੋਇਆ। ਭੁਲੇਖੇ, ਸੱਜਰੀ ਪੈੜ, ਸੂਰਜ ਮੁਖੀਆਂ, ਚਾਰ ਜੁਗ, ਮਨੁੱਖ ਬੀਤੀ, ਪੰਜਾਬ ਦੀ ਕਹਾਣੀ, ਸੱਚ ਦਾ ਸੁੂਰਜ (ਗੁਰੂ ਤੇਗ ਬਹਾਦਰ ਜੀ ਬਾਰੇ ਖੰਡ ਕਾਵਿ) ਗਜ਼ਲ ਸੰਗ੍ਰਹਿ ਆਵਾਜ਼ਾਂ ਦੇ ਰੰਗ, ਨਗਮੇ ਦਾ ਲਿਬਾਸ, ਤਿੰਨ ਤਾਲ ਜਖ਼ਮੀ ਖਿਆਲ ਦਾ ਚਿਹਰਾ, ਸੁਪਨਿਆਂ ਦਾ ਟਾਪੂ, ਰੰਗ ਸਵੇਰਾਂ ਸ਼ਾਮਾਂ ਦੇ, ਆਬਸ਼ਾਰ (ਉਰਦੁੂ) ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ‘ ਮੇਰੀ ਸਾਹਿਤਕ ਸਵੈਜੀਵਨੀ ਅਤੇ ਪੰਜਾਬ ਦੇ ਚਿਤਰਕਾਰ ਪੁਸਤਕਾਂ-ਲਿਖੀਆਂ ਆਪਣੇ ਮਿੱਤਰ ਕਿ੍ਰਸ਼ਨ ਅਦੀਬ ਦੁਆਰਾ ਲਿਖੀ ਪੁਸਤਕ ‘ ਸ਼ਾਹਿਰ: ਖਾਬਾਂ ਦਾ ਸ਼ਹਿਜਾਦਾ ਦਾ ਪੰਜਾਬੀ ਅਨੁਵਾਦ ਵੀ ਚਿਤਰਕਾਰ ਜੀ ਨੇ ਹੀ ਕੀਤਾ। ਵਿਸ਼ਵ ਪ੍ਰਸਿੱਧ ਪੁਸਤਕਾਂ ਗੀਤਾਕਲੀ (ਰਵਿੰਦਰ ਨਾਥ ਟੈਗੋਰ) ਮੇਘਦੁਤ (ਕਾਲੀਦਾਸ) ਅਤੇ ਮੈਕਾਲਿਫ਼ ਲਿਖਤ ਸਿੱਖ ਇਤਿਹਾਸ਼ ਦਾ ਪੰਜਾਬੀ ਅਨੁਵਾਦ ਵੀ ਸਭ ਤੋਂ ਪਹਿਲਾ ਅਜਾਇਬ ਚਿਤਰਕਾਰ ਨੇ ਹੀ ਕੀਤਾ ਸੀ। 50 ਤੋਂ ਵੱਧ ਬਾਲ ਪੁਸਤਕਾਂ ਲਿਖਣ ਕਾਰਨ ਆਪ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਸ਼ੋ੍ਰਮਣੀ ਬਾਲ ਸਾਹਿਬ ਲੇਖਕ ਅਤੇ ਮਗਰੋਂ ਸਮੁੱਚੀ ਰਚਨਾ ਬਦਲੇ ਪੰਜਾਬੀ ਸਾਹਿਤ ਸ਼ੋ੍ਰਮਣੀ ਐਵਾਰਡ ਨਾਲ ਸਨਮਾਨਿਤ ਕੀਤਾ। ਪੰਜਾਬੀ ਸਾਹਿਤ ਦੀ ਅਗਾਂਹਵਧੂ ਸੋਚ ਧਾਰਾ ਤੇ ਸ਼੍ਰੋਮਣੀ ਲੇਖਕ ਸੰਤੋਖ ਸਿੰਘ ਧੀਰ, ਸੁਰਜੀਤ ਰਾਮਪੁਰੀ, ਸੱਜਣ ਗਰੇਵਾਲ ਅਤੇ �ਿਸ਼ਨ ਅਦੀਬ ਤੋਂ ਇਲਾਵਾ ਸਾਹਿਰ ਲੁਧਿਆਣਵੀ ਨਾਲ ਅਜਾਇਬ ਚਿਤਰਕਾਰ ਦੀ ਦੋਸਤੀ ਵਿਸ਼ਵ ਪ੍ਰਸਿੱਧ ਸੀ। ਵਿਸ਼ਵ ਅਮਨ ਲਹਿਰ ਦੇ ਪੰਜਾਬ ਵਿੱਚ ਪ੍ਰਮੁੱਖ ਕਵੀ ਵਜੋਂ ਆਪ ਦੀਆਂ ਲਿਖਤਾਂ ਨੂੰ ਹੋਰ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋਣ ਦਾ ਵੀ ਮਾਣ ਮਿਲਿਆ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਸਾਹਿਤ ਸਭਾ ਸਥਾਪਿਤ ਕਰਨ ਤੋਂ ਇਲਾਵਾ ਆਪ ਪੰਜਾਬੀ ਗਜ਼ਲ ਮੰਚ ਦੇ ਵੀ ਬਾਨੀਆਂ ‘ਚ ਪ੍ਰਮੁੱਖ ਹਨ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਸਥਾਪਨਾ  ਵੇਲੇਂ ਵੀ ਆਪ ਦਾ ਉਤਸ਼ਾਹ ਸਿਖਰਾਂ ਤੇ ਸੀ। ਅਜਾਇਬ ਚਿਤਰਕਾਰ ਨੂੰ ਸਾਲ 2001 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਸਾਹਿਤ ਸ਼ੋ੍ਰਮਣੀ ਪੁਰਸਕਾਰ, 1997 ‘ਚ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾੳੂਡਰੇਸ਼ਨ ਵੱਲੋਂ ਸਾਹਿਰ ਲੁਧਿਆਣਵੀ ਐਵਾਰਡ, 1995 ‘ਚ ਪੰਜਾਬੀ ਸਾਹਿਤ ਐਕਡਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਅਤੇ 1994 ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ੋ੍ਰਮਣੀ ਬਾਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਦੁੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਡਾ: ਲਖਵਿੰਦਰ ਜੌਹਲ ਨੇ ਆਪ ਦੀ ਦਸਤਾਵੇਜ਼ੀ ਫ਼ਿਲਮ ਵੀ ਤਿਆਰ ਕੀਤੀ ਸੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਸਾਬਕਾ ਵਾਈਸ ਚਾਂਸਲਰ, ਕਿਰਪਲ ਸਿੰਘ ਔਲਖ,  ਡਾ: ਐਸ.ਐਸ.ਜੌਹਲ, ਪ੍ਰੋ: ਗੁਰਭਜਨ ਸਿੰਘ ਗਿੱਲ,ਡਾ: ਸੁਰਜੀਤ ਸਿੰਘ ਪਾਤਰ,  ਡਾ: ਅਨੂਪ ਸਿੰਘ, ਡਾ: ਗੁਲਜਾਰ ਪੰਧੇਰ, ਤਰਲੋਚਨ ਲੋਚੀ, ਪ੍ਰੋ: ਰਵਿੰਦਰ ਭੱਠਲ, ਜਸਵੰਤ ਜਫ਼ਰ, ਮਨਜਿੰਦਰ ਧਨੋਆ, ਸੁਰਿੰਦਰ ਕੈਲੇ, ਡਾ: ਅਮਰਜੀਤ ਸਿੰਘ ਹੇਅਰ, ਡਾ: ਜਗਤਾਰ ਸਿੰਘ ਧੀਮਾਨ, ਹਰਭਜਨ ਸਿੰਘ ਧਰਨਾ, ਜਾਗੀਰ ਸਿੰਘ, ਸੁਖਵਿੰਦਰ ਅੰਮਿ੍ਰਤ, ਦੇਵਿੰਦਰ ਦਿਲਰੂਪ, ਗੁਰਚਰਨ  ਕੌਰ ਕੋਚਰ, ਸੁਖਚੈਨ ਅਤੇ ਤਰਲੋਚਨ ਝਾਂਡੇ, ਪ੍ਰੀਤਮ ਪੰਧੇਰ ਨੇ ਵੀ ਅਜਾਇਬ ਚਿਤਰਕਾਰ ਦੀ ਮੌਤ ਤੇ ਡੂੁੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। 

 

2012-07-02
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)