Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਅਨੋਖੀ ਸ਼ਾਨ - ਨਰਿੰਦਰ ਬਾਈਆ ਅਰਸ਼ੀ.

ਲਗ੍ਹਾ ਦਸਤਾਰ ਤੇ ਕਲਗੀ,ਸਜਾਈ ਸੀਸ ਦੇ ਉੱਤੇ
ਅਨੋਖੀ ਸ਼ਾਨ ਦੇ ਮਾਲਿਕ,ਪਿਤਾ ਦਸਮੇਸ਼ ਦਿਸਦੇ ਨੇ

ਇੱਕ ਬੰਦਾ ਮਾਧੋ ਨਾਮ ਦਾ,ਬੰਦਾ ਬਹਾਦਰ ਬਣ ਗਿਆ
ਸਰਹੰਦ ਦੀ ਇੱਤਹਾਸ ਦੇ ,ਪੰਨੇ ਪਲਟ ਗਏ ਅਰਸ਼ੀਆ

ਯੋਧੇ ਸਾਡੀ ਕੌਂਮ ਦੇ ਉੱਚ ਕਾਰਨਾਮੇ ਕਰ ਗਏ
ਤਾਂਹੀਂ ਤਾਂ ਹਰ ਸਿੱਖ ਨੂੰ,ਮਾਣ ਹੈ ਸਿੱਖ ਹੋਣ ਦਾ

ਵਿਧੀ ਚੰਦ ਨੇ ਅਰਸ਼ੀਆ ਸੋਚੀ ਵਿਧੀ ਐਸੀ
ਘੋੜਾ ਗੁਰਾਂ ਦਾ ਲੈ ਗਿਆ ਲਲਕਾਰ ਵੈਰੀ ਨੂੰ

ਬੰਦੇ ਦਾ ਖੰਡਾ ਖੜਕਿਆ,ਲੋਕਾਂ ਨੂੰ ਭਾਜੜ ਪੈ ਗਈ
ਸਰਹੰਦ ਦੇ ਸੂਬੇ ਦਾ ਅਰਸ਼ੀ,ਅੰਤ ਵੇਲਾ ਆ ਗਿਆ

ਤੇਗ ਬਹਾਦਰ ਐਂਵੇਂ ਨਈ ਸਿਰਤਾਜ ਸ਼ਹੀਦਾਂ ਦੇ
ਕਿਹੜਾ ਚੱਲ ਕੇ ਖੁਦ ਸ਼ਹੀਦੀ ਦੇਣ ਲਈ ਔਂਦਾ

ਮੇਰੀ ਮਹਾਨ ਕੌਂਮ ਦੇ ਯੋਧੇ ਮਹਾਨ ਨੇ
ਇੱਕ ਹੱਥ ਸੀਸ ਦੂਜੇ ਖੰਡੇ ਦਾ ਦਸਤਾ

2012-06-19
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)