Punjabi Lekhak

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

ਜ਼ੁਲਮ ਜ਼ਬਰ ਦੇ ਮੂਹਰੇ, ਸੂਰੇ ਤਾਣ ਛਾਤੀਆਂ ਖੜ੍ਹਦੇ ਰਹੇ - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

             -1-
ਵਕਤੀ ਹਾਕਮਾਂ ਘੱਟ ਨਾ ਕੀਤੀ,ਰੱਜ ਕੇ ਜ਼ੁਲਮ ਕਮਾਉਂਦੇ ਰਹੇ।
ਫੜ੍ਹ-ਫੜ੍ਹ ਰਹੇ ਬੇਦੋਸ਼ੇ ਮਾਰਦੇ ,ਤਾਂਡਵ ਨਾਚ ਨਚਾਉਂਦੇ ਰਹੇ।
ਵਕਤ ਵਕਤ ਨਾਲ ਸੂਰੇ,ਹੱਸ-ਹੱਸ ਫਾਂਸੀ ਚੜ੍ਹਦੇ ਰਹੇ।
                                   ਜ਼ੁਲਮ ਜ਼ਬਰ ਦੇ ਮੂਹਰੇ, ਸੂਰੇ ਤਾਣ ਛਾਤੀਆਂ ਖੜ੍ਹਦੇ ਰਹੇ।
                                          -2-                             
                           ਕਦੇ ਹਾਕਮਾਂ ਹੈ ਸਨ ਯਾਰੋ  ਤੱਤੀਆਂ,ਤਵੀਆ ਤਾਈਆਂ।
      ਗੁਰੁ ਅਰਜਨ ਜੀ ਨੇ ਹੈ ਸਨ ਆਣ ਸਮਾਧੀਆਂ ਲਾਈਆਂ।
       ਸ਼ਾਤ ਮਈ ਦੇ ਸਾਗਰ ਠੰਡੇ, ਹਾਕਮ ਪਾਪੀ ਸੜ ਦੇ ਰਹੇ।
      ਜ਼ੁਲਮ ਜ਼ਬਰ ਦੇ ਮੂਹਰੇ, ਸੂਰੇ ਤਾਣ ਛਾਤੀਆਂ ਖੜ੍ਹਦੇ ਰਹੇ।
                                   -3-
     ਜਦ ਹਾਕਮਾਂ ਪੰਡਿਤਾਂ ਉੱਤੇ ਹੈ ਸਨ ਜ਼ੁਲਮ ਕਮਾਏ।
     ਇੱਕਠੇ ਹੋ ਕੇ ਪੰਡਿਤ ਸਾਰੇ, ਅਨੰਦਪੁਰ ਸੀ ਆਏ।
       ਮਤੀ ਦਾਸ ਨੂੰ ਆਰੇ ਚੀਰਿਆ,ਦਿਆਲਾ ਦੇਗੀ ਕੜ੍ਹਦੇ ਰਹੇ।
      ਜ਼ੁਲਮ ਜ਼ਬਰ ਦੇ ਮੂਹਰੇ, ਸੂਰੇ ਤਾਣ ਛਾਤੀਆਂ ਖੜ੍ਹਦੇ ਰਹੇ।
                                    -4-
     ਨਾਵੇਂ ਨਾਨਕ  ਸੀਸ ਵਾਰਤਾ ਰਾਖੀ ਜੰਝੂ ਦੀ ਸੀ ਕੀਤੀ।
      ਸਿੱਦਕੀ ਧਰਮੋ ਮੂਲ ਨਾ ਹਾਰੇ,ਭਾਵੇਂ ਅੱਤ ਜ਼ਾਲਮਾਂ ਕੀਤੀ।
     ਸਿੱਖੀ ਗਾਰਡਰ ਗਏ ਨਾ ਕੱਟੇ,ਅੰਗ ਜਿਸਮ ਦੇ ਝੜ੍ਹਦੇ ਰਹੇ।
      ਜ਼ੁਲਮ ਜ਼ਬਰ ਦੇ ਮੂਹਰੇ, ਸੂਰੇ ਤਾਣ ਛਾਤੀਆਂ ਖੜ੍ਹਦੇ ਰਹੇ।
                                   -5-
      ਸਰਹੰਦ ਅੰਦਰ ਸੀ ਕਹਿਰ ਵਰਤਿਆ,ਮੱਚੀ ਆਣ ਦੁਹਾਈ।
      ਨੰਨਿਆਂ ਬਾਲਾਂ ਹੱਦ ਸੀ ਕੀਤੀ,ਰਹੀ ਗਈ ਦੰਗ ਲੁਕਾਈ।
      ਸਵਾ ਲੱਖ ਨਾਲ ਸਿੰਘ ਸੀ,ਇਕੱਲੇ ਇਕੱਲੇ ਲੜ੍ਹ ਦੇ ਰਹੇ।
      ਜ਼ੁਲਮ ਜ਼ਬਰ ਦੇ ਮੂਹਰੇ, ਸੂਰੇ ਤਾਣ ਛਾਤੀਆਂ ਖੜ੍ਹਦੇ ਰਹੇ।
                                          -6-
      ਬੰਦਾ ਸਿੰਘ ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ।
      ਸ਼ਾਸ਼ਲ, ਬਾਸ਼ਲ ਖਾਨ ਨੂੰ  ਫੜ ਕੇ ਸਖਤ ਸਜਾ ਦਿੱਤੀ।
      ਸਿੰਘਾ ਦੇ ਰਾਂਕੀ,ਦੁਸ਼ਮਣ ਦੀ ਛਾਤੀ ਤੇ ਜਾ ਚੜ੍ਹਦੇ ਰਹੇ।
      ਜ਼ੁਲਮ ਜ਼ਬਰ ਦੇ ਮੂਹਰੇ, ਸੂਰੇ ਤਾਣ ਛਾਤੀਆਂ ਖੜ੍ਹਦੇ ਰਹੇ।
                                       -7-
      ਬੰਦ ਬੰਦ ਸੀ ਭਾਵੇਂ ਕੱਟੇ, ਫਿਰ ਵੀ ਸਿੰਘ ਘਬਰਾਏ ਨਾ।
      ਰੱਬੀਆਂ  ਭਾਵੇਂ ਖੋਪਰ ਲਾਹੇ, ਕੇਸ ਕੈਚੀਆਂ ਲਾਹੇ ਨਾ।
      ਸੀਸ ਤੇ ਜ਼ੁਲਮ ਸੀ ਹੁੰਦੇ,ਮੁੱਖੋ ਬਾਣੀ ਪੜ੍ਹਦੇ ਰਹੇ।
      ਜ਼ੁਲਮ ਜ਼ਬਰ ਦੇ ਮੂਹਰੇ, ਸੂਰੇ ਤਾਣ ਛਾਤੀਆਂ ਖੜ੍ਹਦੇ ਰਹੇ।
                                    -8-
     ਜਿਸ ਪਾਪੀ ਵੀ ਕਹਿਰ ਕਮਾਇਆ,ਉਹ ਨਾ ਬਚਿਆ ਸੁੱਕਾ ਸੀ।
       ਸਿੰਘਾਂ ਉਸ ਨੂੰ ਘੇਰ ਮਾਰਿਆ,ਅੰਨਜੱਲ ਜਿਸ ਦਾ ਮੁੱਕਾ ਸੀ।
       ਜੁਲਮ ਜਬਰ ਦੀ ਲੱਕੜ ਤਾਈ,ਕਿੱਲੀ ਵਾਗੂ ਘੜਦੇ ਰਹੇ।
       ਜ਼ੁਲਮ ਜ਼ਬਰ ਦੇ ਮੂਹਰੇ, ਸੂਰੇ ਤਾਣ ਛਾਤੀਆਂ ਖੜ੍ਹਦੇ ਰਹੇ।
                           -9-
       ਨਾਦਰ ਤੇ ਅਬਦਾਲੀ ਵਰਗੇ,ਅੱਤ ਦੇ ਜੁਲਮ ਕਮਾਏ ਗਏ।
       ਮੀਰ ਮੰਨੂੰ ਤੇ ਜ਼ਕਰੀਆਂ ਵਰਗੇ, ਤਾਣ ਆਪਣਾ ਲਾ ਗਏ।
       ਜਬਰ ਕਰਨ ਤੋਂ ਬਾਝ ਨਾ ਆਏ,ਦੁੱਧ ਵਾਗਰਾ ਕੜ੍ਹਦੇ ਰਹੇ।
       ਜ਼ੁਲਮ ਜ਼ਬਰ ਦੇ ਮੂਹਰੇ, ਸੂਰੇ ਤਾਣ ਛਾਤੀਆਂ ਖੜ੍ਹਦੇ ਰਹੇ।
                     -10-
      ਕਈ ਵਾਰ ਸਿਂਖਾਂ ਦੀ ਕਤਲੇਆਮ ਵਕਤੀ ਹਾਕਮਾਂ ਕੀਤੀ।
       ਬੱਚੇ ਕੱਟ ਝੋਲੀਆਂ ਪਾਏ, ਮਾਈਆਂ ਘੁੱਟ ਸਬਰ ਦੀ ਪੀਤੀ।
       ਕੱਟੇ ਸਿਰ ਵੀ ਖੰਡਾਂ ਫੜ੍ਹ ਕੇ, ਦੀਪ ਸਿੰਘ ਜੀ ਲੜ੍ਹਦੇ ਰਹੇ।
       ਜ਼ੁਲਮ ਜ਼ਬਰ ਦੇ ਮੂਹਰੇ, ਸੂਰੇ ਤਾਣ ਛਾਤੀਆਂ ਖੜ੍ਹਦੇ ਰਹੇ।
                       -11-
       ਆਹਲੂਵਾਲੀਆ,ਰਾਮਗੜ੍ਹੀਆ ਅਤੇ ਮਹਾਂ ੁਸਿੰਘ ਸੀ ਸੂਰੇ।
       ਸ਼ਾਮ ਸਿੰਘ ਅਟਾਰੀ ਹੈ ਸਨ ਕਹਿਣੀ ਕਰਨੀ ਦੇ ਪੂਰੇ।
       ਸੁਣ ਕੇ ਨਾਂ  ਨਲੂਏ ਦਾ, ਵੈਰੀ ਖੁੰਦਰੀ  ਵੜ੍ਹ ਦੇ ਰਹੇ।
       ਜ਼ੁਲਮ ਜ਼ਬਰ ਦੇ ਮੂਹਰੇ, ਸੂਰੇ ਤਾਣ ਛਾਤੀਆਂ ਖੜ੍ਹਦੇ ਰਹੇ।
                                 -12-
       ਅੱਤ ਤੱਤ ਦਾ ਵੈਰ ਹੈ ਹੁੰਦਾ, ਕਹਿੰਦੇ ਲੋਕ ਸਿਆਣੇ।
       ਸੂਰੇ ਕਦੇ ਨਾ ਧਰਮ ਤਿਆਗਣ, ਰਹਿੰਦੇ ਨੇ ਵਿਚ ਭਾਣੈ।
       “ਢਿੱਲੋ’ ਸੂਰੇ ਕਦੇ ਨਾ ਡਰਦੇ,ਵੈਰੀ ਅੱਗੇ ਅੜ ਦੇ ਰਹੇ।
       ਜ਼ੁਲਮ ਜ਼ਬਰ ਦੇ ਮੂਹਰੇ, ਸੂਰੇ ਤਾਣ ਛਾਤੀਆਂ ਖੜ੍ਹਦੇ ਰਹੇ।

2012-05-05
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)