Punjabi Lekhak

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

ਰਲ ਮਿਲ ਰੱਬ ਨੂੰ ਪਾ ਲਈਏ। - ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

     ਰਾਮ ਤੇ ਅੱਲਾਹ ਦੋ ਨਹੀਂ ਹੈਗੇ,ਇਹ ਸਾਰੀ ਦੁਨੀਆਂ ਕਹਿੰਦੀ।
   ਫਿਰ ਔਲਾਦ ਇਨ੍ਹਾਂ ਦੀ ਇਕ ਥਾਂ ਕਿਉਂ ਨਹੀਂ ਬਹਿੰਦੀ।
   ਆਓ ਸਾਰੇ ਇਕ ਮਿਕ ਹੋ ਕੇ ,ਇਕੋ ਕਰ ਸਲਾਹ ਲਈਏ।
   ਕੀ ਫਰਕ ਹੈ ਪੈਂਦਾ ਸਾਨੂੰ,ਜੇ ਰਲ ਮਿਲ ਰੱਬ ਨੂੰ ਪਾ ਲਈਏ।

                               -2-
  ਮੰਦਰ ਵਿਚ ਕੋਈ ਸੰਖ ਵਜਾਵੇ,ਕੋਈ ਮਸਜਿਦ ਦੇਵੇ ਬਾਗਾਂ।
  ਜਿਸ ਦੀ ਮਰਜ਼ੀ ਜਿਸ ਨੂੰ ਪੂਜੇ,ਅਸੀਂ ਕਿਓ ਚੁੱਕੀਏ ਡਾਗਾਂ।
  ਜੇ ਰੱਬ ਦੀ ਹੋਵੇ ਰਹਿਮਤ,ਆਪਣੇ ਮਨ ਨੂੰ ਸਮਝਾ ਲਈਏ।
  ਕੀ ਫਰਕ ਹੈ ਪੈਂਦਾ ਸਾਨੂੰ,ਜੇ ਰਲ ਮਿਲ ਰੱਬ ਨੂੰ ਪਾ ਲਈਏ।
               -3-

  ਧਰਮ ਗਰੰਥ ਨੇ ਸਭ ਦੇ ਸਾਂਝੇ,ਗੁਰਬਾਣੀ ਵੀ ਇਹ ਕਹਿੰਦੀ।
  ਪਾਣੀ ਵਿਚ ਡਾਂਗ ਮਾਰਿਆ,ਲੀਕ ਕਦੇ ਨਾ ਪੈਂਦੀ।
  ਹਿੰਦੂ,ਮੁਸਲਿਮ,ਸਿਂਖ ਈਸਾਈ, ਸਭ ਨੂੰ ਗਲੇ ਲਗਾ ਲਈਏ।
  ਕੀ ਫਰਕ ਹੈ ਪੈਂਦਾ ਸਾਨੂੰ,ਜੇ ਰਲ ਮਿਲ ਰੱਬ ਨੂੰ ਪਾ ਲਈਏ।
              -4-
  ਸੰਤ ਮਹੰਤ ,ਗੂਰ,ਪੀਰ ਫਕੀਰ,ਸਾਰੇ ਇਹੋ ਗੱਲ ਨੇ ਕਹਿੰਦੇ,
  ਰੱਬ ਨੂੰ ਉਹੀ ਮਿਲ ਸਕਦੇ,ਜੋ ਭਾਣੈ ਅੰਦਰ ਰਹਿੰਦੇ।
  ਆਓ ਸਾਰੇ ਰਲ ਕੇ ਬਹਿਈਏ,ਤੇ ਰੁਸਿਆ ਯਾਰ ਮਨਾ ਲਈਏ।
  ਕੀ ਫਰਕ ਹੈ ਪੈਂਦਾ ਸਾਨੂੰ,ਜੇ ਰਲ ਮਿਲ ਰੱਬ ਨੂੰ ਪਾ ਲਈਏ।
             -5-
  ਗੁਰਦੁਆਰੇ ਤੇ ਮੰਦਰ ਮਸੀਤਾਂ,ਇਹ ਰੱਬ ਦਾ ਘਰ ਅਖਵਾਉਂਦੇ।
  ਸ਼ਰਧਾਵਾਨ ਮਨੁੱਖ ਜੋ ਹੁੰਦੇ,ਉਹ ਸਭ ਨੂੰ ਸੀਸ ਝੁਕਾਉਂਦੇ।
  ਮਨੁੱਖਤਾ ਅੰਦਰ ਨਫ਼ਰਤ ਦਾ ਪਾੜਾ,ਆਪਾਂ ਦਿਲੋ ਮਿਟਾ ਲਈਏ।
  ਕੀ ਫਰਕ ਹੈ ਪੈਂਦਾ ਸਾਨੂੰ,ਜੇ ਰਲ ਮਿਲ ਰੱਬ ਨੂੰ ਪਾ ਲਈਏ।
             -6-
  ਗੂਰੂ ਪੀਰਾਂ ਦੇ ਜਨਮ ਦਿਹਾੜੇ,ਰਲ ਮਿਲ ਆਪਾਂ ਮਨਾਈਏ।
  ਇਨ੍ਹਾਂ ਤੋਂ ਲੈ ਕੇ ਸਿੱਖਿਆ,ਮਾਨਵਤਾ ਦਾ ਦਰਦ ਵੰਡਾਈਏ।
  ਕਾਦਰ ਦੀ ਕੁਦਰਤ ਸਭ ਦੀ ਸਾਂਝੀ,ਉਹਦੇ ਗੁਣ ਗਾ ਲਈਏ।
  ਕੀ ਫਰਕ ਹੈ ਪੈਂਦਾ ਸਾਨੂੰ,ਜੇ ਰਲ ਮਿਲ ਰੱਬ ਨੂੰ ਪਾ ਲਈਏ।
                   -7-
  ਐਵੇ ਨਫ਼ਰਤ ਦੇ ਵਿਚ ਪੈ ਕੇ ,ਕਿਉਂ ਟਿੱਕੇ ਕਲੰਕ ਦੇ ਲਾਈਏ।
  ਭਾਰਤ ਵਰਸ਼ ਮਹਾਨ ਹੈ ਸਾਡਾ,ਇਹਦਾ ਗੋਰਵ ਹੋਰ ਵਧਾਈਏ।
  ਹਿੰਦੂ,ਮੁਸਲਿਮ,ਸਿਂਖ ਈਸਾਈ, ਸਾਰੇ ਵਤਨ ਤਰਾਣੈ ਗਾਈਏ।
  ਕੀ ਫਰਕ ਹੈ ਪੈਂਦਾ ਸਾਨੂੰ,ਜੇ ਰਲ ਮਿਲ ਰੱਬ ਨੂੰ ਪਾ ਲਈਏ।

             -8-
  ਕਿਸੇ ਪੀਰ ਪੰਗੈਬਰ ਇਹ ਲਿਖਿਆ,ਦੂਜਿਆ ਤਾਈਂ ਸਤਾਓ।
  ਉਹ ਤਾਂ ਕਹਿੰਦੇ ਸਾਰੇ, ਰਲ ਮਿਲ ਅੱਲਾਹ ਰਾਮ ਧਿਆਓ।
  “ਢਿੱਲੋਂ” ਸਭ ਨੂੰ ਮਾਰੇ ਵਾਜਾਂ,ਆਓ ਮੈਂ ਨੂੰ ਮਾਰ ਮੁਕਾ ਲਈਏ।
   ਕੀ ਫਰਕ ਹੈ ਪੈਂਦਾ ਸਾਨੂੰ,ਜੇ ਰਲ ਮਿਲ ਰੱਬ ਨੂੰ ਪਾ ਲਈਏ।

2012-04-08
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)